ਸਮੱਗਰੀ 'ਤੇ ਜਾਓ

ਦਾਗ਼ ਦਿਹਲਵੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਨਵਾਬ ਮਿਰਜਾ ਖਾਂ ਦਾਗ਼ ਤੋਂ ਮੋੜਿਆ ਗਿਆ)
ਦਾਗ਼ ਦਿਹਲਵੀ

ਨਵਾਬ ਮਿਰਜਾ ਖਾਂ ਦਾਗ਼ (1831–1905) (ਉਰਦੂ: نواب مرزا خان‎, ਆਮ ਪ੍ਰਚਲਿਤ ਨਾਮ: ਦਾਗ਼ ਦੇਹਲਵੀ; ਉਰਦੂ: داغ دہلوی‎) ਉਰਦੂ ਸ਼ਾਇਰੀ ਦੇ ਦਿੱਲੀ ਘਰਾਣੇ ਨਾਲ ਸੰਬੰਧਿਤ ਉਰਦੂ ਦੇ ਪ੍ਰਸਿੱਧ ਸ਼ਾਇਰ ਸਨ।[1] ਵਧੇਰੇ ਕਰ ਕੇ ਉਹ ਆਪਣੀਆਂ ਗ਼ਜ਼ਲਾਂ ਕਰ ਕੇ ਮਸ਼ਹੂਰ ਹੋਏ।

ਜੀਵਨ

[ਸੋਧੋ]

ਦਾਗ਼ ਦੇਹਲਵੀ ਦਾ ਜਨਮ 1831 ਵਿੱਚ ਦਿੱਲੀ ਵਿੱਚ ਹੋਇਆ। ਉਹਨਾਂ ਦੇ ਪਿਤਾ ਸ਼ਮੁਸੁੱਦੀਨ ਖਾਂ ਨਵਾਬ ਲੋਹਾਰੂ ਦੇ ਭਰਾ ਸਨ। ਦਾਗ਼ ਪੰਜ ਛੇ ਸਾਲ ਦੇ ਸਨ ਜਦੋਂ ਉਹਨਾਂ ਦੇ ਪਿਤਾ ਮਰ ਗਏ। ਉਹਨਾਂ ਦੀ ਮਾਤਾ ਨੇ ਬਹਾਦੁਰ ਸ਼ਾਹ ਜਫਰ ਦੇ ਪੁੱਤਰ ਮਿਰਜਾ ਫਖਰੂ ਨਾਲ ਵਿਆਹ ਕਰ ਲਿਆ, ਤਦ ਉਹ ਵੀ ਦਿੱਲੀ ਵਿੱਚ ਲਾਲ ਕਿਲੇ ਵਿੱਚ ਰਹਿਣ ਲੱਗੇ। ਬਹਾਦਰ ਸ਼ਾਹ ਜ਼ਫ਼ਰ ਔਰ ਮਿਰਜ਼ਾ ਫ਼ਖ਼ਰੂ ਦੋਨੋਂ ਜ਼ੌਕ ਦੇ ਸ਼ਾਗਿਰਦ ਸਨ। ਇੱਥੇ ਦਾਗ਼ ਨੂੰ ਹਰ ਪ੍ਰਕਾਰ ਦੀ ਚੰਗੀ ਸਿੱਖਿਆ ਮਿਲੀ। ਇੱਥੇ ਉਹ ਸ਼ਾਇਰੀ ਕਰਨ ਲੱਗੇ ਅਤੇ ਉਹਨਾਂ ਨੇ ਵੀ ਜ਼ੌਕ ਨੂੰ ਉਸਤਾਦ ਬਣਾ ਲਿਆ। 1856 ਵਿੱਚ ਮਿਰਜਾ ਫਖਰੂ ਦੀ ਮੌਤ ਹੋ ਗਈ ਅਤੇ ਦੂਜੇ ਹੀ ਸਾਲ ਦਿੱਲੀ ਵਿੱਚ ਖੂਨ ਖਰਾਬਾ ਸ਼ੁਰੂ ਹੋ ਗਿਆ, ਜਿਸ ਕਰ ਕੇ ਉਹ ਰਾਮਪੁਰ ਚਲੇ ਗਏ। ਉੱਥੇ ਸ਼ਹਿਜ਼ਾਦਾ ਨਵਾਬ ਕਲਬ ਅਲੀ ਖਾਂ ਦੀ ਸਰਪ੍ਰਸਤੀ ਵਿੱਚ ਰਹਿਣ ਲੱਗੇ। 1887 ਵਿੱਚ ਨਵਾਬ ਦੀ ਮੌਤ ਹੋ ਜਾਣ ਉੱਤੇ ਉਹ ਰਾਮਪੁਰ ਤੋਂ ਦਿੱਲੀ ਚਲੇ ਆ ਗਏ। ਘੁੰਮਦੇ ਹੋਏ ਅਗਲੇ ਸਾਲ ਹੈਦਰਾਬਾਦ ਪਹੁੰਚੇ। ਫਿਰ ਸੱਦਾ ਮਿਲਣ ਤੇ 1890 ਵਿੱਚ ਉਹ ਹੈਦਰਾਬਾਦ ਗਏ ਅਤੇ ਨਿਜ਼ਾਮ ਦੇ ਸ਼ਾਇਰੀ ਦੇ ਉਸਤਾਦ ਹੋ ਗਏ। ਇਕਬਾਲ, ਜਿਗਰ ਮੁਰਾਦਾਬਾਦੀ, ਸੀਮਾਬ ਅਕਬਰ ਆਬਾਦੀ ਔਰ ਅਹਸਨ ਮਾਹਰਵੀ ਵਰਗੇ ਪ੍ਰਬੀਨ ਸ਼ਾਇਰਾਂ ਨੂੰ ਵੀ ਉਹਨਾਂ ਦੀ ਸ਼ਾਗਿਰਦੀ ਦਾ ਸ਼ਰਫ਼ ਹਾਸਲ ਹੋਇਆ। ਉਹਨਾਂ ਨੂੰ ਇੱਥੇ ਪੈਸਾ ਅਤੇ ਸਨਮਾਨ ਦੋਨੋਂ ਮਿਲੇ ਅਤੇ ਇੱਥੇ 1905 ਵਿੱਚ ਫ਼ਾਲਜ ਨਾਲ ਉਹਨਾਂ ਦੀ ਮੌਤ ਹੋਈ।

ਕਿਤਾਬਾਂ

[ਸੋਧੋ]

ਇਨ੍ਹਾਂ ਦੇ ਚਾਰ ਦੀਵਾਨ ਹਨ, ਜਿਹਨਾਂ ਵਿੱਚ 16,000 ਸ਼ੇਅਰ ਹਨ ਅਤੇ ਇੱਕ ਮਸਨਵੀ (ਖੰਡ-ਕਾਵਿ) ਹੈ। ਇਹ ਸਾਰੇ ਪ੍ਰਕਾਸ਼ਿਤ ਹੋ ਚੁੱਕੇ ਹਨ।

  • ਗੁਲਜਾਰ-ਏ-ਦਾਗ਼ (1878)
  • ਮਸਨਵੀ ਫਰਯਾਦ-ਏ-ਦਾਗ਼' (1882)
  • ਆਫਤਾਬ-ਏ-ਦਾਗ਼' (1885)
  • ਮਾਹਤਾਬ-ਏ-ਦਾਗ਼' (1893)
  • ਯਾਦਗਾਰ-ਏ-ਦਾਗ਼' (ਮੌਤ ਉੱਪਰੰਤ, 1905)

ਹਵਾਲੇ

[ਸੋਧੋ]
  1. "ਪੁਰਾਲੇਖ ਕੀਤੀ ਕਾਪੀ". Archived from the original on 2013-01-25. Retrieved 2013-03-20. {{cite web}}: Unknown parameter |dead-url= ignored (|url-status= suggested) (help)