ਨਾਗਮਣੀ (ਪਰਚਾ)
ਦਿੱਖ
ਸੰਪਾਦਕ | ਅੰਮ੍ਰਿਤਾ ਪ੍ਰੀਤਮ |
---|---|
ਚਿੱਤਰਕਾਰ | ਇਮਰੋਜ਼ |
ਸ਼੍ਰੇਣੀਆਂ | ਸਾਹਿਤਕ ਰਸਾਲਾ |
ਪਹਿਲਾ ਅੰਕ | 1966 |
ਦੇਸ਼ | ਭਾਰਤ |
ਅਧਾਰ-ਸਥਾਨ | ਨਵੀਂ ਦਿੱਲੀ |
ਭਾਸ਼ਾ | ਪੰਜਾਬੀ |
ਅੰਮ੍ਰਿਤਾ ਪ੍ਰੀਤਮ ਨੇ 1966 ਵਿੱਚ ਪੰਜਾਬੀ ਲੇਖਕਾਂ ਨੂੰ ਇੱਕ ਮੰਚ ਪ੍ਰਦਾਨ ਕਰਨ ਲਈ ਸਾਹਿਤਕ ਪਰਚਾ ਨਾਗਮਣੀ ਕੱਢਿਆ ਸੀ। ਇਸ ਤੇ ਸੰਪਾਦਕ ਵਜੋਂ ਅੰਮ੍ਰਿਤਾ ਪ੍ਰੀਤਮ ਅਤੇ ਚਿਤਰਕਾਰ ਇਮਰੋਜ਼ ਲਿਖਿਆ ਹੁੰਦਾ ਸੀ। 35 ਤੋਂ ਵੀ ਵੱਧ ਵਰ੍ਹੇ ਉਸ ਨੇ ਇਮਰੋਜ਼ ਨਾਲ ਮਿਲ ਕੇ ਨਾਗਮਣੀ ਨੂੰ ਚਾਲੂ ਰੱਖਿਆ। ਇਸ ਰਾਹੀਂ ਪੰਜਾਬੀ ਪਾਠਕਾਂ ਨੂੰ ਵਿਸ਼ਵ-ਸਾਹਿਤ ਦੇ ਰੂ-ਬਰੂ ਕੀਤਾ। ਨਾਗਮਣੀ ਦੇ ਆਖਰੀ ਅੰਕ ਤੇ ਲਿਖਿਆ ਸੀ, ਕਾਮੇ:- ਅੰਮਿ੍ਤਾ ਤੇ ਇਮਰੋਜ਼।[1]