ਨਾਜ਼ ਖ਼ਿਆਲਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਾਜ਼ ਖ਼ਿਆਲਵੀ
ਤਸਵੀਰ:NazKhialviImage.jpg
ਜਨਮ
ਮੁਹੰਮਦ ਸਿੱਦੀਕ

12 ਦਸੰਬਰ 1947
ਝੋਕ ਖ਼ਿਆਲ ਚੱਕ ਨੰਬਰ 394 ਜੀਬੀ, ਨੇੜੇ ਤੰਦਲੀਆਂਵਾਲਾ,ਫ਼ੈਸਲਾਬਾਦ, ਪੰਜਾਬ, Pakistan
ਮੌਤ12 ਦਸੰਬਰ\ 2010
ਹੁਜਰਾ ਸਬਰੀ, ਕਾਂਜਵਨੀ, ਨੇੜੇ ਤੰਦਲੀਆਂਵਾਲਾ,ਜ਼ਿਲ੍ਹਾ ਫ਼ੈਸਲਾਬਾਦ
ਰਾਸ਼ਟਰੀਅਤਾਪਾਕਿਸਤਾਨੀ
ਪੇਸ਼ਾਗੀਤਕਾਰ, ਕਵੀ ਅਤੇ ਰੇਡੀਓ ਪ੍ਰਸਾਰਕ
ਲਈ ਪ੍ਰਸਿੱਧਸੰਦਲ ਧਰਤੀ
ਜ਼ਿਕਰਯੋਗ ਕੰਮਤੁਮ ਏਕ ਗੋਰਖ ਧੰਦਾ ਹੋ

ਮੁਹੰਮਦ ਸਿੱਦੀਕ (12 ਦਸੰਬਰ 1947 – 12 ਦਸੰਬਰ 2010), ਕਲਮੀ ਨਾਮ ਨਾਜ਼ ਖ਼ਿਆਲਵੀ ( ناز خیالوی ), ਇੱਕ ਪਾਕਿਸਤਾਨੀ ਗੀਤਕਾਰ ਅਤੇ ਰੇਡੀਓ ਪ੍ਰਸਾਰਕ ਸੀ, ਜੋ ਮੁੱਖ ਤੌਰ 'ਤੇ ਆਪਣੀ ਸੂਫੀ ਕਵਿਤਾ ਤੁਮ ਏਕ ਗੋਰਖ ਧੰਦਾ ਹੋ ਲਈ ਜਾਣਿਆ ਜਾਂਦਾ ਹੈ, ਜਿਸ ਨੂੰ ਬਾਅਦ ਵਿੱਚ ਪ੍ਰਸਿੱਧ ਕੱਵਾਲੀ ਗਾਇਕ ਨੁਸਰਤ ਫਤਿਹ ਅਲੀ ਖਾਨ ਨੇ ਗਾਇਆ। ਇਸ ਨੇ ਦੋਵਾਂ ਦਾ ਨਾਮ ਘਰ ਘਰ ਪਹੁੰਚਾ ਦਿੱਤਾ। ਉਸਨੇ 27 ਸਾਲਾਂ ਤੱਕ ਫੈਸਲਾਬਾਦ ਰੇਡੀਓ ਸਟੇਸ਼ਨ 'ਤੇ ਇੱਕ ਰੇਡੀਓ ਪ੍ਰੋਗਰਾਮ, ਸੰਦਲ ਧਰਤੀ ਦੀ ਮੇਜ਼ਬਾਨੀ ਵੀ ਕੀਤੀ। [1]

ਜੀਵਨੀ[ਸੋਧੋ]

ਨਾਜ਼ ਖਿਆਲਵੀ ਦਾ ਜਨਮ ਤੰਦਲੀਆਂਵਾਲਾ ਨੇੜੇ ਝੋਕ ਖ਼ਿਆਲ ਚੱਕ ਨੰਬਰ 394 ਜੀਬੀ ਫ਼ੈਸਲਾਬਾਦ ਜ਼ਿਲ੍ਹੇ ਵਿੱਚ ਹੋਇਆ। ਇਹ ਜਗ੍ਹਾ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਲਾਹੌਰ ਤੋਂ 174 ਕਿਲੋਮੀਟਰ ਦੂਰ ਹੈ। ਖ਼ਿਆਲਵੀ ਬਾਅਦ ਵਿੱਚ ਸਰਕਾਰੀ ਰੇਡੀਓ `ਤੇ ਇੱਕ ਪ੍ਰਸਾਰਕ ਬਣ ਗਿਆ, ਅਤੇ ਉਸਨੇ ਫੈਸਲਾਬਾਦ ਰੇਡੀਓ ਸਟੇਸ਼ਨ 'ਤੇ 27 ਸਾਲ ਰੇਡੀਓ ਪ੍ਰੋਗਰਾਮ ਸੰਦਲ ਧਰਤੀ ਦੀ ਮੇਜ਼ਬਾਨੀ ਕੀਤੀ। [2]

ਉਸਨੇ ਉਰਦੂ ਅਤੇ ਪੰਜਾਬੀ ਵਿੱਚ ਗੀਤ ਵੀ ਲਿਖੇ। [3]

ਅਧਿਆਪਕ[ਸੋਧੋ]

ਨਾਜ਼ ਖਿਆਲਵੀ ਪ੍ਰਸਿੱਧ ਉਰਦੂ ਸ਼ਾਇਰ ਅਹਿਸਾਨ ਦਾਨਿਸ਼ ਨਾਲ ਕਈ ਸਾਲ ਰਿਹਾ। ਉਸ ਅਨੁਸਾਰ ਅਹਿਸਾਨ ਦਾਨਿਸ਼ ਉਸ ਲਈ ਅਸਲ ਪ੍ਰੇਰਨਾ ਸਰੋਤ ਹੈ। ਉਸ ਨੇ ਉਸ ਤੋਂ ਬਹੁਤ ਕੁਝ ਸਿੱਖਿਆ ਸੀ।

ਹਵਾਲੇ[ਸੋਧੋ]

  1. "Noted lyricist Naz Khialvi dies following illness". Hindustan Times (newspaper). 15 December 2010. Archived from the original on 8 February 2011. Retrieved 17 April 2021.
  2. "Noted lyricist Naz Khialvi dies following illness". Hindustan Times (newspaper). 15 December 2010. Archived from the original on 8 February 2011. Retrieved 17 April 2021."Noted lyricist Naz Khialvi dies following illness". Hindustan Times (newspaper). 15 December 2010. Archived from the original on 8 February 2011. Retrieved 17 April 2021.
  3. "All writings of Naz Khialvi".