ਸਮੱਗਰੀ 'ਤੇ ਜਾਓ

ਨਾਜੀ ਅਲ-ਅਲੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨਾਜੀ ਅਲ-ਅਲੀ
ناجي العلي
ਤਸਵੀਰ:Naji Photo.jpg
ਜਨਮc. 1938
ਅਲ-ਸ਼ਜਰਾ, Mandatory Palestine
ਮੌਤ29 ਅਗਸਤ 1987
ਲੰਦਨ, ਬਰਤਾਨੀਆ
ਕਿੱਤਾਕਾਰਟੂਨਿਸਟ
ਰਾਸ਼ਟਰੀਅਤਾਫਲਸਤੀਨੀ
ਕਾਲ1938–1987

ਨਾਜੀ ਸਲੀਮ ਹੁਸੈਨ ਅਲ-ਅਲੀ (Arabic: ناجي سليم العلي Nājī Salīm al-‘Alī; ਜਨਮ c. 1938 – 29 ਅਗਸਤ 1987) ਇੱਕ ਫਲਸਤੀਨੀ ਕਾਰਟੂਨਿਸਟ ਸੀ, ਜਿਸ ਨੂੰ ਆਪਣੇ ਕੰਮਾਂ ਵਿੱਚ ਅਰਬ ਰਾਜ ਅਤੇ ਇਜ਼ਰਾਈਲ ਦੀ ਰਾਜਨੀਤਕ ਆਲੋਚਨਾ[1]  ਕਰਕੇ ਜਾਣਿਆ ਜਾਂਦਾ ਹੈ। ਉਸ ਦਾ ਜ਼ਿਕਰ ਮਹਾਨ ਫਲਸਤੀਨੀ ਕਾਰਟੂਨਿਸਟ ਅਤੇ ਜਾਣੇ-ਪਛਾਣੇ ਅਰਬ ਕਾਰਟੂਨਿਸਟ ਦੇ ਤੌਰ 'ਤੇ ਹੁੰਦਾ ਹੈ।[2][3]

ਉਸ ਨੇ ਲਗਭਗ 40,000 ਕਾਰਟੂਨ ਬਣਾਏ ਜਿਹਨਾਂ ਵਿੱਚ ਆਮ ਤੌਰ 'ਤੇ ਫਲਸਤੀਨੀ ਅਤੇ ਅਰਬ ਜਨਤਾ ਦੀ ਰਾਇ ਦੀ ਤਰਜਮਾਨੀ ਹੁੰਦੀ ਸੀ ਅਤੇ ਉਹਨਾਂ ਵਿੱਚ ਅਰਬ ਅਤੇ ਫਲਸਤੀਨੀ ਰਾਜਨੀਤੀ ਅਤੇ ਰਾਜਨੀਤਿਕ ਆਗੂਆਂ ਦੀ ਤਿੱਖੀ ਆਲੋਚਨਾ ਹੁੰਦੀ ਸੀ। ਉਸ ਨੂੰ ਆਪਣੇ ਪਾਤਰ ਹੰਡਾਲਾ ਦੇ ਕਰਕੇ ਜਾਣਿਆ ਜਾਂਦਾ ਹੈ।ਉਸ ਨੂੰ 22 ਜੁਲਾਈ 1987 ਨੂੰ ਲੰਡਨ ਵਿੱਚ ਇੱਕ ਕੁਵੈਤੀ ਅਖ਼ਬਾਰ ਅਲ-ਕਬਾਸ ਦੇ ਲੰਡਨ ਦਫ਼ਤਰ ਦੇ ਬਾਹਰ ਗਲੇ ਤੇ ਗੋਲੀ ਮਾਰੀ ਗਈ।ਨਾਜੀ ਅਲ-ਅਲੀ ਦੀ ਇਸ ਦੇ ਪੰਜ ਹਫਤੇ ਬਾਅਦ ਚਰਿੰਗ ਕ੍ਰੋਸ ਹਸਪਤਾਲ ਵਿੱਚ ਮੌਤ ਹੋ ਗਈ।

ਮੀਡੀਆ

[ਸੋਧੋ]

ਮਿਸਰ ਵਿੱਚ ਨਾਜੀ ਅਲ-ਅਲੀ ਦੀ ਜ਼ਿੰਦਗੀ ਬਾਰੇ ਫ਼ਿਲਮ ਬਣਾਈ ਜਿਸ ਵਿੱਚ ਮਿਸਰੀ ਐਕਟਰ ਨੌਰ ਏਲ-ਸ਼ੇਰੀਫ਼ ਨੇ ਮੁੱਖ ਭੂਮਿਕਾ ਨਿਭਾਈ।[4]


ਹਵਾਲੇ

[ਸੋਧੋ]
  1. "Handala.org: About Naji Al-Ali". www.handala.org. Archived from the original on 2022-03-28. Retrieved 2018-09-10.
  2. El-Taieb, Atef, director. Nagi El-Ali (1991).

ਬਾਹਰੀ ਲਿੰਕ

[ਸੋਧੋ]