ਨਾਲੰਦਾ ਯੂਨੀਵਰਸਿਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨਾਲੰਦਾ ਯੂਨੀਵਰਸਿਟੀ
Nalanda University Logo.png
ਲੋਗੋ
ਚਾਂਸਲਰਅਮਰਤਿਆ ਸੈਨ[1][2]
ਵਾਈਸ-ਚਾਂਸਲਰਗੋਪਾ ਸਭਰਵਾਲ[3]
ਟਿਕਾਣਾਰਾਜਗੀਰ, ਨੇੜੇ ਨਾਲੰਦਾ, ਬਿਹਾਰ, ਭਾਰਤ
ਕੈਂਪਸਅਰਬਨ
446 ਏਕੜ (180 ਹੈਕਟੇਅਰ)
ਵੈੱਬਸਾਈਟNalanda University(official)

ਨਾਲੰਦਾ ਯੂਨੀਵਰਸਿਟੀ ਪ੍ਰਾਚੀਨ ਭਾਰਤ ਵਿੱਚ ਉੱਚ ਸਿੱਖਿਆ ਦਾ ਸਭ ਤੋਂ ਵਧੇਰੇ ਮਹੱਤਵਪੂਰਨ ਅਤੇ ਪ੍ਰਸਿੱਧ ਕੇਂਦਰ ਸੀ। ਮਹਾਯਾਨ ਬੋਧੀ ਧਰਮ ਦੇ ਇਸ ਸਿੱਖਿਆ-ਕੇਂਦਰ ਵਿੱਚ ਹੀਨਯਾਨ ਬੋਧੀ-ਧਰਮ ਦੇ ਨਾਲ ਹੀ ਹੋਰ ਧਰਮਾਂ ਦੇ ਅਤੇ ਅਨੇਕ ਦੇਸ਼ਾਂ ਦੇ ਵਿਦਿਆਰਥੀ ਪੜ੍ਹਦੇ ਸਨ। ਵਰਤਮਾਨ ਬਿਹਾਰ ਰਾਜ ਵਿੱਚ ਪਟਨਾ ਤੋਂ 88.5 ਕਿਲੋਮੀਟਰ ਦੱਖਣ-ਪੂਰਵ ਅਤੇ ਰਾਜਗੀਰ ਤੋਂ 11.5 ਕਿਲੋਮੀਟਰ ਉੱਤਰ ਵਿੱਚ ਇੱਕ ਪਿੰਡ ਦੇ ਕੋਲ ਅਲੈਗਜ਼ੈਂਡਰ ਕਨਿੰਘਮ ਦੁਆਰਾ ਖੋਜੇ ਗਏ ਇਸ ਮਹਾਨ ਬੋਧੀ ਯੂਨੀਵਰਸਿਟੀ ਦੇ ਖੰਡਰ ਇਸ ਦੇ ਪ੍ਰਾਚੀਨ ਗੌਰਵ ਦਾ ਬਹੁਤ ਕੁੱਝ ਅਨੁਮਾਨ ਕਰਾ ਦਿੰਦੇ ਹਨ। ਅਨੇਕ ਪੁਰਾਭਿਲੇਖਾਂ ਅਤੇ ਸੱਤਵੀਂ ਸਦੀ ਵਿੱਚ ਭਾਰਤ ਭ੍ਰਮਣ ਲਈ ਆਏ ਚੀਨੀ ਪਾਂਧੀ ਹਿਊਨ ਸਾਂਗ ਅਤੇ ਇਤਸਿੰਗ ਦੇ ਯਾਤਰਾ ਵਿਵਰਨਾਂ ਤੋਂ ਇਸ ਯੂਨੀਵਰਸਿਟੀ ਦੇ ਬਾਰੇ ਵਿੱਚ ਵਿਸਤ੍ਰਿਤ ਜਾਣਕਾਰੀ ਪ੍ਰਾਪਤ ਹੁੰਦੀ ਹੈ। ਇੱਥੇ 10,000 ਵਿਦਿਆਰਥੀਆਂ ਨੂੰ ਪੜਾਉਣ ਲਈ 2,000 ਅਧਿਆਪਕ ਸਨ।

ਸਥਾਪਨਾ ਅਤੇ ਵਿਕਾਸ[ਸੋਧੋ]

ਨਾਲੰਦਾ ਵਿਸ਼ਵਵਿਦਿਆਲੇ ਦੀ ਸਥਾਪਨਾ ਇੱਕ, ਬੋਧੀ ਵਿਹਾਰ ਦੇ ਰੂਪ ਵਿੱਚ ਗੁਪਤ ਕਾਲ ਵਿੱਚ ਸਮਰਾਟ ਕੁਮਾਰਗੁਪਤ(414-435ਈ:) ਦੁਆਰਾ ਕੀਤੀ ਗਈ। ਇਸਦੀ ਸਥਾਪਨਾ ਤੋਂ ਬਾਅਦ ਗੁਪਤ ਸ਼ਾਸ਼ਕਾਂ ਜਿਵੇਂ ਸ਼ਕਰਾਦਿੱਤਯ, ਬੁੱਧਗੁਪਤ, ਬਾਲਾਦਿੱਤਯ ਆਦਿ ਨੇ ਇਸਦੇ ਵਿਕਾਸ ਵਿੱਚ ਯੋਗਦਾਨ ਪਾਇਆ। ਹਰਸ਼ ਨੇ ਇਸ ਵਿਸ਼ਵਵਿਦਿਆਲੇ ਦੇ ਨਾਮ 200 ਪਿੰਡਾਂ ਦੀ ਭੂਮੀ ਲਗਵਾ ਦਿੱਤੀ ਜਿਸ ਨਾਲ ਇਸ ਵਿਸ਼ਵਵਿਦਿਆਲੇ ਦਾ ਖਰਚਾ ਚਲਦਾ ਸੀ।

ਭਵਨ ਅਤੇ ਪੁਸਤਕਾਲਯ[ਸੋਧੋ]

ਇਸਦੇ ਅੱਠ ਵਿਸ਼ਾਲ ਭਵਨ ਸਨ ਅਤੇ ਹਰੇਕ ਭਵਨ ਤਿੰਨ ਮੰਜ਼ਲਾ ਸੀ ਅਤੇ ਹਰੇਕ ਭਵਨ ਵਿੱਚ ਇੱਕ ਵਿਸ਼ਾਲ ਹਾਲ ਸੀ। ਇਸ ਵਿੱਚ ਵਿਦਿਆਰਥੀਆਂ ਦੇ ਅਧਿਐਨ ਲਈ ਲਗਭਗ 300 ਕਮਰੇ ਸਨ। ਇਸਦੀ ਲਾਇਬਰੇਰੀ ਵਿੱਚ ਅਣਗਿਣਤ ਮਹੱਤਵਪੂਰਨ ਗ੍ਰੰਥ ਅਤੇ ਪਾਂਡੂ ਲਿਪੀਆਂ ਸਨ। ਚੀਨੀ ਯਾਤਰੀ ਹਿਊਨਯਾਂਗ ਨੇ ਇਸ ਵਿਸ਼ਵਵਿਦਿਆਲੇ ਵਿੱਚ ਦੋ ਸਾਲ ਰਹਿ ਕੇ ਅਨੇਕਾਂ ਗ੍ਰੰਥਾਂ ਦਾ ਅਧਿਐਨ ਕੀਤਾ।

ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸੰਖਿਆ[ਸੋਧੋ]

ਹਿਊਨਸਾਂਗ ਦੇ ਅਨੁਸਾਰ ਇਸ ਵਿਸ਼ਵਵਿਦਿਆਲੇ ਵਿੱਚ 10,000 ਵਿਦਿਆਰਥੀ ਪੜ੍ਹਦੇ ਸਨ ਪਰੰਤੂ ਇਤਸਿੰਗ ਦੇ ਅਨੁਸਾਰ ਇਹ ਸੰਖਿਆ 13,000 ਸੀ। ਇਸ ਵਿਸ਼ਵਵਿਦਿਆਲੇ ਦੇ ਅਧਿਆਪਕਾਂ ਦੀ ਸੰਖਿਆ 1510 ਸੀ। ਇਸਦਾ ਉਪ-ਕੁਲਪਤੀ ਸ਼ੀਲਭੱਦਰ ਸੀ ਜੋ 'ਸੱਚੇ ਗਿਆਨ ਦੇ ਭੰਡਾਰ' ਦੇ ਨਾਂ ਨਾਲ ਪ੍ਰਸਿੱਧ ਸੀ। ਇਥੋਂ ਦੇ ਅਧਿਆਪਕਾਂ ਦਾ ਆਚਰਨ ਬਹੁਤ ਉੱਚਾ ਸੀ।

ਮੁਫਤ ਵਿੱਦਿਆ[ਸੋਧੋ]

ਨਾਲੰਦਾ ਵਿਸ਼ਵਵਿਦਿਆਲੇ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਬਿਲਕੁਲ ਮੁਫਤ ਵਿੱਦਿਆ ਦਿੱਤੀ ਜਾਂਦੀ ਸੀ। ਓਨ੍ਹਾ ਤੋਂ ਕੋਈ ਫੀਸ ਜਾਂ ਚੰਦਾ ਨਹੀਂ ਲਿਆ ਜਾਂਦਾ ਸੀ। ਵਿਸ਼ਵਵਿਦਿਆਲੇ ਦੇ ਨਾਮ ਲੱਗੀ ਭੂਮੀ ਤੋਂ ਹੀ ਸਾਰੇ ਖਰਚ ਪੂਰੇ ਕੀਤੇ ਜਾਂਦੇ ਸਨ।

ਨਵ-ਨਿਰਮਾਣ[ਸੋਧੋ]

ਨਾਲੰਦਾ ਯੂਨੀਵਰਸਿਟੀ ਬਿਲ[ਸੋਧੋ]

28 ਮਾਰਚ 2006 ਨੂੰ ਭਾਰਤ ਦੇ ਉਦੋਂ ਦੇ ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ ਨੇ ਬਿਹਾਰ ਵਿਧਾਨ ਮੰਡਲ ਦੇ ਜੁਆਇੰਟ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਨਾਲੰਦਾ ਯੂਨੀਵਰਸਿਟੀ ਨੂੰ ਸੁਰਜੀਤ ਕਰਨ ਦਾ ਵਿਚਾਰ ਪੇਸ਼ ਕੀਤਾ ਸੀ। ਨਾਲੰਦਾ ਯੂਨੀਵਰਸਿਟੀ ਬਿੱਲ, 2010,[4] 21 ਅਗਸਤ 2010 ਨੂੰ ਰਾਜ ਸਭਾ ਅਤੇ 26 ਅਗਸਤ 2010 ਨੂੰ ਲੋਕ ਸਭਾ ਵਿੱਚ ਪਾਸ ਕੀਤਾ ਗਿਆ ਸੀ। ਬਿੱਲ ਨੂੰ 21 ਸਤੰਬਰ 2010 ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਮਿਲੀ।[5] ਇਸ ਤਰ੍ਹਾਂ ਬਿਲ ਇੱਕ ਐਕਟ ਬਣ ਗਿਆ ਅਤੇ 25 ਨਵੰਬਰ 2010 ਨੂੰ ਐਕਟ ਲਾਗੂ ਕਰਨ ਤੇ ਯੂਨੀਵਰਸਿਟੀ ਹੋਂਦ ਵਿੱਚ ਆਈ।

ਹਵਾਲੇ[ਸੋਧੋ]