ਸਮੱਗਰੀ 'ਤੇ ਜਾਓ

ਨਾਹਰਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਨਾਹਰਾ ਰਾਜਨੀਤਕ, ਵਾਣਿਜਿਕ, ਧਾਰਮਿਕ ਅਤੇ ਹੋਰ ਸੰਦਰਭਾਂ ਵਿੱਚ, ਕਿਸੇ ਵਿਚਾਰ ਜਾਂ ਉਦੇਸ਼ ਨੂੰ ਵਾਰ ਵਾਰ ਪਰਕਾਸ਼ਤ ਕਰਨ ਲਈ ਅਪਣਾਏ ਜਾਣ ਵਾਲੇ ਇੱਕ ਆਸਾਨੀ ਨਾਲ ਜਬਾਨ ਤੇ ਚੜ੍ਹਨ ਦੇ ਸਮਰਥ ਆਦਰਸ਼-ਵਾਕ ਜਾਂ ਸੂਕਤੀ ਨੂੰ ਕਹਿੰਦੇ ਹਨ। ਅੰਗਰੇਜ਼ੀ ਵਿੱਚ ਨਾਹਰੇ ਲਈ slogan ਸ਼ਬਦ ਦੀ ਵਿਓਤਪਤੀ, ਸਕਾਟਿਸ਼ ਗੈਲਿਕ ਅਤੇ ਆਇਰਿਸ਼ sluagh-ghairm (sluagh ਫੌਜ, ਮੇਜਬਾਨ +gairm ਹੋਕਾ) ਦੇ ਅੰਗਰੇਜ਼ੀਕ੍ਰਿਤ ਸ਼ਬਦ slogorn ਤੋਂ ਹੋਈ ਹੈ।