ਸਮੱਗਰੀ 'ਤੇ ਜਾਓ

ਨਿਰਮਲਾ ਜੈਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਨਿਰਮਲਾ ਜੈਨ ਦਾ ਹਿੰਦੀ ਆਲੋਚਨਾ ਸੰਸਾਰ ਦੀ ਅਹਿਮ ਹਸਤੀ ਹੈ।

ਜ਼ਿੰਦਗੀ

[ਸੋਧੋ]

ਨਿਰਮਲਾ ਜੈਨ ਦਾ ਜਨਮ 1932 ਵਿੱਚ 1932 ਵਿੱਚ ਦਿੱਲੀ ਦੇ ਇੱਕ ਵਪਾਰੀ ਪਰਵਾਰ ਵਿੱਚ ਹੋਇਆ। ਬਚਪਨ ਵਿੱਚ ਹੀ ਪਿਤਾ ਦੀ ਮੌਤ ਹੋ ਜਾਣ ਦੇ ਕਾਰਨ ਆਰੰਭਿਕ ਜੀਵਨ ਸੰਘਰਸ਼ਪੂਰਣ ਰਿਹਾ। ਇਸਦੇ ਬਾਵਜੂਦ ਉਸ ਨੇ ਦਿੱਲੀ ਵਿੱਚ ਹੀ ਪੜ੍ਹਾਈ ਪੂਰੀ ਕੀਤੀ ਅਤੇ ਸਾਲਾਂ ਕੱਥਕ ਗੁਰੂ ਅੱਛਨ ਮਹਾਰਾਜ (ਬਿਰਜੂ ਮਹਾਰਾਜ ਦੇ ਪਿਤਾ) ਕੋਲੋਂ ਨਾਚ ਦੀ ਸਿੱਖਿਆ ਪ੍ਰਾਪਤ ਕੀਤੀ। ਵਿਆਹ ਤੋਂ ਪਹਿਲਾਂ ਬੀਏ ਤੱਕ ਅਤੇ ਵਿਆਹ ਦੇ ਬਾਅਦ ਦਿੱਲੀ ਯੂਨੀਵਰਸਿਟੀ ਤੋਂ ਹੀ ਉਸ ਨੇ ਐਮਏ, ਪੀਐਚਡੀ ਅਤੇ ਡੀ ਲਿਟ ਦੀਆਂ ਉਪਾਧੀਆਂ ਪ੍ਰਾਪਤ ਕੀਤੀ।

ਉਸਨੇ ਪਹਿਲਾਂ ਲੇਡੀ ਸਰੀਰਾਮ ਕਾਲਜ (1956-70) ਅਤੇ ਫਿਰ ਦਿੱਲੀ ਯੂਨੀਵਰਸਿਟੀ ਦੇ ਹਿੰਦੀ ਵਿਭਾਗ (1970-96) ਵਿੱਚ ਅਧਿਆਪਨ ਉਪਰੰਤ ਸੇਵਾਮੁਕਤ ਹੋਣ ਦੇ ਬਾਅਦ ਵੀ, ਉਹ ਵਿਸ਼ੇਸ਼ ਸੱਦੇ ਤੇ ਦਸ ਸਾਲ ਤੱਕ ਪੜ੍ਹਾਉਂਦੀ ਰਹੀ। ਇਸ ਦੌਰਾਨ ਉਹ ਹਿੰਦੀ ਵਿਭਾਗ ਦੀ ਮੁਖੀ (1981-84) ਅਤੇ ਅਨੇਕ ਸਾਲ ਤੱਕ ਦੱਖਣ-ਕੈਂਪਸ ਵਿੱਚ ਵਿਭਾਗ ਦੀ ਪ੍ਰਭਾਰੀ ਪ੍ਰੋਫੈਸਰ ਰਹੀ।

ਪ੍ਰਮੁੱਖ ਰਚਨਾਵਾਂ

[ਸੋਧੋ]
  • ਆਧੁਨਿਕ ਹਿੰਦੀ ਕਾਵ੍ਯ ਮੇਂ ਰੂਪ ਵਿਧਾਏਂ
  • ਰਸ ਸਿੱਧਾਂਤ ਔਰ ਸੌਂਦਰੀਆਸ਼ਾਸਤਰ
  • ਆਧੁਨਿਕ ਸਾਹਿਤ੍ਯ: ਮੂਲ੍ਯ ਔਰ ਮੂਲ੍ਯਾਂਕਨ
  • ਆਧੁਨਿਕ ਸਾਹਿਤ੍ਯ: ਰੂਪ ਔਰ ਸੰਰਚਨਾ
  • ਸਮਾਜਵਾਦੀ ਸਾਹਿਤ੍ਯ: ਵਿਕਾਸ ਕੀ ਸਮਸ੍ਯਾਏਂ ਔਰ ਪਾਸ਼੍ਚਾਤ੍ਯ ਸਾਹਿਤ੍ਯ ਚਿੰਤਨ

ਸਨਮਾਨ ਅਤੇ ਇਨਾਮ

[ਸੋਧੋ]
  • ਹਰਜੀਮਲ ਡਾਲਮੀਆ ਇਨਾਮ
  • ਤੁਲਸੀ ਇਨਾਮ
  • ਰਾਮਚੰਦਰ ਸ਼ੁਕਲ ਇਨਾਮ
  • ਸੋਵੀਅਤ ਲੈਂਡ ਨਹਿਰੂ ਇਨਾਮ