ਨੀਤੂ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨੀਤੂ ਕਪੂਰ
Neetu Singh.jpg
ਜਨਮ ਨੀਤੂ ਸਿੰਘ
(1958-07-08) 8 ਜੁਲਾਈ 1958 (ਉਮਰ 61)
ਦਿੱਲੀ, ਭਾਰਤ[1]
ਹੋਰ ਨਾਂਮ ਬੇਬੀ ਸੋਨੀਆ
ਪੇਸ਼ਾ ਅਦਾਕਾਰਾ
ਸਰਗਰਮੀ ਦੇ ਸਾਲ 1966–1972 (ਬਤੌਰ ਬਾਲ ਅਦਾਕਾਰਾ),
1972–1983, 2009–ਵਰਤਮਾਨ
ਸਾਥੀ ਰਿਸ਼ੀ ਕਪੂਰ (1979–present)
ਬੱਚੇ ਰਿਧਿਮਾ ਕਪੂਰ ਸਾਹਨੀ (b. 1980)
ਰਣਬੀਰ ਕਪੂਰ (b. 1982)
ਮਾਤਾ-ਪਿਤਾ(s) ਦਰਸ਼ਨ ਸਿੰਘ
Rajee Kaur

ਨੀਤੂ ਸਿੰਘ ਇੱਕ ਬਾਲੀਵੁਡ ਅਦਾਕਾਰਾ ਹੈ ਅਤੇ 1980 ਵਿੱਚ ਰਿਸ਼ੀ ਕਪੂਰ ਨਾਲ ਵਿਆਹ ਹੋਣ ਕਾਰਨ ਇਸਨੂੰ "ਨੀਤੂ ਕਪੂਰ" ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਨੀਤੂ ਨੇ ਆਪਣਾ ਫ਼ਿਲਮੀ ਕਰੀਅਰ ਅੱਠ ਸਾਲ ਦੀ ਉਮਰ ਵਿੱਚ ਬੇਬੀ ਸੋਨੀਆ ਦੇ ਨਾਂ ਹੇਠ ਸ਼ੁਰੂ ਕੀਤਾ। ਇਸਨੇ 1966 ਵਿੱਚ ਦਸ ਲੱਖ ਫ਼ਿਲਮ ਵਿੱਚ ਰੂਪਾ ਦੀ ਅਤੇ ਦੋ ਕਲੀਆਂ ਵਿੱਚ ਦੁਹਰੀ ਭੂਮਿਕਾ ਨਿਭਾਈ। ਬਾਲ ਅਭਿਨੇਤਰੀ ਵਜੋ ਨੀਤੂ ਦੀ ਵਾਰਿਸ ਅਤੇ ਪਵਿਤਰ ਪਾਪੀ ਵਰਗੀ ਫਿਲਮਾਂ ਵੀ ਧਿਆਨ ਖਿੱਚਣ ਵਾਲੀਆਂ ਹਨ। ਨੀਤੂ ਨੇ ਮੁੱਖ ਅਭਿਨੇਤਰੀ ਦੀ ਭੂਮਿਕਾ 1972 ਵਿੱਚ ਰਿਕਸ਼ਾਵਾਲਾ ਫ਼ਿਲਮ ਵਿੱਚ ਨਿਭਾਉਣ ਤੋਂ ਸ਼ੁਰੁਆਤ ਕੀਤੀ। ਨੀਤੂ ਸਿੰਘ ਨੇ ਫ਼ਿਲਮ ਇੰਡਸਟਰੀ ਨੂੰ 1983 ਵਿੱਚ 1980 ਵਿੱਚ ਰਿਸ਼ੀ ਕਪੂਰ ਨਾਲ ਵਿਆਹ ਹੋਣ ਤੋਂ ਬਾਅਦ ਤਿਆਗ ਦਿੱਤਾ। ਭੂਤ ਲੰਮੇ ਸਮੇਂ ਬਾਅਦ, 26 ਸਾਲਾਂ ਬਾਅਦ ਨੀਤੂ ਨੇ ਦੁਬਾਰਾ ਬਾਲੀਵੁਡ ਵਿੱਚ ਪ੍ਰਵੇਸ਼ ਕੀਤਾ ਅਤੇ ਆਪਣੇ ਪਤੀ ਦੇ ਨਾਲ ਲਵ ਆਜ ਕਲ(2009), ਦੋ ਦੂਣੀ ਚਾਰ(2010), ਜਬ ਤਕ ਹੈ ਜਾਨ(2012) ਅਤੇ ਬੇਸ਼ਰਮ (2013) ਵਿੱਚ ਕੰਮ ਕੀਤਾ।

ਮੁੱਢਲਾ ਜੀਵਨ[ਸੋਧੋ]

ਨੀਤੂ ਸਿੰਘ ਦਾ ਜਨਮ ਦਿੱਲੀ ਵਿੱਚ ਇੱਕ ਸਿੱਖ ਘਰਾਨੇ ਵਿੱਚ ਹੋਇਆ। ਇਸਦੇ ਮਾਤਾ ਪਿਤਾ ਦਾ ਨਾਂ ਰਾਜੀ ਕੌਰ ਅਤੇ ਦਰਸ਼ਨ ਸਿੰਘ ਸੀ। ਇਹ ਸ਼ਾਂਤੀ ਬਿਲਡਿੰਗ, ਪੇਦਾਰ ਰੋਡ, ਬੰਬਈ ਵਿੱਚ ਰਹਿੰਦੇ ਸਨ ਅਤੇ ਨੀਤੂ ਨੇ "ਹੀਲ ਗ੍ਰਾਂਜ ਹਾਈ ਸਕੂਲ", ਪੇਦਾਰ ਰੋਡ ਵਿੱਚ ਦਾਖ਼ਿਲਾ ਲਿਆ।

ਕੈਰੀਅਰ[ਸੋਧੋ]

ਨੀਤੂ ਸਿੰਘ ਨੇ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੁਆਤ ਬਚਪਨ ਵਿੱਚ ਹੀ 1960ਵਿਆਂ ਦੇ ਅੰਤ ਵਿੱਚ ਦੋ ਕਲੀਆਂ ਫ਼ਿਲਮ ਤੋਂ ਕੀਤੀ। ਨੀਤੂ ਨੇ ਮੁੱਖ ਅਦਾਕਾਰਾ ਵਜੋਂ 1972 ਵਿੱਚ ਫ਼ਿਲਮ ਰਿਕਸ਼ਾਵਾਲਾ ਵਿੱਚ ਭੂਮਿਕਾ ਨਿਭਾਈ ਜੋ ਪਰਦੇ ਉੱਪਰ ਨਾਕਾਮਯਾਬ ਫਿਲਮ ਰਹੀ। 1973 ਵਿੱਚ ਨੀਤੂ ਨੂੰ ਯਾਦੋਂ ਕੀ ਬਾਰਾਤ ਫ਼ਿਲਮ ਵਿੱਚ ਛੋਟਾ ਰੋਲ ਮਿਲਿਆ ਜਿਸ ਨੂੰ ਬਹੁਤ ਸਫ਼ਲਤਾ ਪ੍ਰਾਪਤ ਹੋਈ ਅਤੇ ਫ਼ਿਲਮ ਵਿਚਲੇ ਗੀਤ "ਲੇਕਰ ਹਮ" ਉੱਪਰ ਕੀਤੇ ਡਾਂਸ ਨਾਲ ਨੀਤੂ ਨੂੰ ਬਹੁਤ ਪ੍ਰਸਿਧੀ ਮਿਲੀ ਅਤੇ ਇਸ ਤੋਂ ਬਾਅਦ ਨੀਤੂ ਨੂੰ ਬਹੁਤ ਸਾਰੀਆਂ ਫ਼ਿਲਮਾਂ ਵਿੱਚ ਮੁੱਖ ਭੂਮਿਕਾ ਲਈ ਆਫ਼ਰ ਪ੍ਰਾਪਤ ਹੋਏ। ਨੀਤੂ ਨੇ ਉਸ ਸਮੇਂ ਦੇ ਉੱਘੇ ਕਲਾਕਾਰਾਂ ਨਾਲ ਕਾਰਜ ਕੀਤਾ ਜਿਨ੍ਹਾਂ ਵਿਚੋਂ ਕਸਮੇਂ ਵਾਦੇ ਫ਼ਿਲਮ ਵਿੱਚ ਇਸਨੇ ਨੇ ਆਪਣੇ ਪਤੀ ਦੇ ਭਰਾ ਰਣਧੀਰ ਕਪੂਰ ਨਾਲ ਵੀ ਕੰਮ ਕੀਤਾ।

ਨਿੱਜੀ ਜੀਵਨ[ਸੋਧੋ]

ਫ਼ਿਲਮੀ ਜੀਵਨ ਦੇ ਦੌਰਾਨ ਨੀਤੂ ਸਿੰਘ ਅਤੇ ਰਿਸ਼ੀ ਕਪੂਰ ਵਿੱਚ ਪਿਆਰ ਪੈ ਗਿਆ। ਇਹਨਾਂ ਨੇ 1980 ਵਿੱਚ ਪ੍ਰੇਮ ਵਿਆਹ ਕੀਤਾ ਅਤੇ ਦੋ ਬੱਚਿਆਂ ਰਿਧਿਮਾ (15 ਸਤੰਬਰ, 1980) ਅਤੇ ਰਣਬੀਰ (28 ਸਤੰਬਰ, 1982) ਨੇ ਜਨਮ ਲਿਆ। ਰਿਧਿਮਾ ਕਪੂਰ ਇੱਕ ਪ੍ਰਸਿਧ ਫੈਸ਼ਨ ਡਿਜ਼ਾਇਨਰ ਵਜੋਂ ਜਾਣੀ ਜਾਂਦੀ ਹੈ ਜਿਸਦਾ ਵਿਆਹ ਦਿੱਲੀ ਦੇ ਪ੍ਰਸਿਧ ਉਦਯੋਗਪਤੀ "ਭਾਰਤ ਸਾਹਨੀ" ਨਾਲ ਹੋਇਆ ਅਤੇ ਇਹਨਾਂ ਦਾ ਬੇਟਾ ਰਣਬੀਰ ਕਪੂਰ ਬਾਲੀਵੁਡ ਦਾ ਪ੍ਰਸਿਧ ਅਦਾਕਾਰ ਹੈ।

ਸਨਮਾਨ[ਸੋਧੋ]

ਨੀਤੂ ਸਿੰਘ ਨੂੰ ਵਾਲਕ ਆਫ਼ ਦ ਸਟਾਰਜ਼ ਵਲੋਂ ਸਨਮਾਨਿਤ ਕੀਤਾ ਗਿਆ ਅਤੇ ਇਸਦੇ ਹੈਂਡ ਪ੍ਰਿੰਟ ਨੂੰ ਇਸਦੇ ਵੰਸ਼ ਲਈ "ਬਾਂਦਰਾ ਬੈਂਡਸਟੈਂਡ, ਮੁੰਬਈ" ਵਿੱਚ ਸੰਭਾਲ ਕੇ ਰਖਿਆ ਗਿਆ।

ਫ਼ਿਲਮਾਂ[ਸੋਧੋ]

ਹਵਾਲੇ[ਸੋਧੋ]

  1. Raheja, Dinesh (9 April 2003). "The unforgettable Neetu Singh". Rediff.com. Retrieved 2016-07-25.