ਨੀਨਾ ਗੁਪਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨੀਨਾ ਗੁਪਤਾ
Neena Gupta at Nishka Lulla and Masaba's designs preview at Oakwood Premier
ਨੀਨਾ ਗੁਪਤਾ
ਜਨਮ (1959-06-04) 4 ਜੂਨ 1959 (ਉਮਰ 63)
ਪੇਸ਼ਾਅਭਿਨੇਤਰੀ,ਨਿਰਦੇਸ਼ਕ
ਸਰਗਰਮੀ ਦੇ ਸਾਲ1982–ਵਰਤਮਾਨ
ਬੱਚੇਮਸਾਬਾ ਗੁਪਤਾ

ਨੀਨਾ ਗੁਪਤਾ (ਜਨਮ: 4 ਜੁਲਾਈ 1959) ਹਿੰਦੀ ਫ਼ਿਲਮਾਂ ਦੀ ਇੱਕ ਅਭਿਨੇਤਰੀ, ਟੀਵੀ ਕਲਾਕਾਰ ਅਤੇ ਫ਼ਿਲਮ ਨਿਰਦੇਸ਼ਕ ਤੇ ਪ੍ਰੋਡੂਸਰ ਹੈ। ਇਸ ਨੂੰ 1990 ਵਿੱਚ ਫ਼ਿਲਮ "ਵੋ ਛੋਕਰੀ" ਲਈ ਬੈਸਟ ਸਪੋਰਟਿੰਗ ਅਭਿਨੇਤਰੀ ਦਾ ਫ਼ਿਲਮਫੇਅਰ ਪੁਰਸਕਾਰ ਮਿਲਿਆ। ਉਹ ਵਿਵਿਅਨ ਰਿਚਰਡਸ ਦੇ ਨਾਲ ਆਪਣੇ ਪ੍ਰੇਮ ਸੰਬੰਧਾਂ ਲਈ ਕਾਫੀ ਚਰਚਾ ਵਿੱਚ ਰਹੀ, ਅਤੇ 1989 ਵਿੱਚ ਉਸ ਨੇ ਵਿਵਿਅਨ ਰਿਚਰਡਸ ਨਾਲ ਵਿਆਹ ਕਰਵਾਏ ਬਗੈਰ ਬੇਟੀ ਮਸਾਬਾ ਨੂੰ ਜਨਮ ਦਿੱਤਾ।[1]

2018 ਵਿੱਚ, ਉਸ ਨੇ ਕਾਮੇਡੀ-ਡਰਾਮਾ 'ਬਧਾਈ ਹੋ' ਵਿੱਚ ਇੱਕ ਮੱਧ-ਉਮਰ ਦੀ ਗਰਭਵਤੀ ਔਰਤ ਦੇ ਰੂਪ ਵਿੱਚ ਅਭਿਨੈ ਕਰਨ ਦੇ ਲਈ ਕਰੀਅਰ ਨੂੰ ਮੁੜ ਸੁਰਜੀਤ ਕੀਤਾ, ਜਿਸ ਦੇ ਲਈ ਉਸ ਨੇ ਸਰਬੋਤਮ ਅਭਿਨੇਤਰੀ ਦਾ ਫਿਲਮਫੇਅਰ ਕ੍ਰਿਟਿਕਸ ਅਵਾਰਡ ਜਿੱਤਿਆ ਅਤੇ ਸਰਬੋਤਮ ਅਭਿਨੇਤਰੀ ਲਈ ਫਿਲਮਫੇਅਰ ਅਵਾਰਡ ਲਈ ਨਾਮਜ਼ਦਗੀ ਪ੍ਰਾਪਤ ਕੀਤੀ।[2][3][4]

ਗੁਪਤਾ ਦੇ ਟੈਲੀਵਿਜ਼ਨ ਰੂਪਾਂ ਵਿੱਚ ਡਰਾਮਾ ਸੀਰੀਜ਼ 'ਸਾਂਸ' (1999) ਵਿੱਚ ਪ੍ਰਮੁੱਖ ਭੂਮਿਕਾ ਅਤੇ ਟੈਲੀਵਿਜ਼ਨ ਕਵਿਜ਼ ਸ਼ੋਅ ਦਿ ਵੀਕੇਸਟ ਲਿੰਕ ਦੇ ਭਾਰਤੀ ਸੰਸਕਰਣ ਦੇ ਮੇਜ਼ਬਾਨ ਵਜੋਂ ਸ਼ਾਮਲ ਹੈ, ਜਿਸ ਦਾ ਨਾਮ 'ਕਮਜ਼ੋਰ ਕੜੀ ਕੌਨ' ਹੈ।[5] ਜੂਨ 2021 ਵਿੱਚ, ਪ੍ਰਕਾਸ਼ਕ ਪੇਂਗੁਇਨ ਰੈਂਡਮ ਹਾਊਸ ਇੰਡੀਆ ਨੇ ਉਸ ਦੀ ਸਵੈ-ਜੀਵਨੀ "ਸੱਚ ਕਹੂ ਤੋਹ" ਜਾਰੀ ਕੀਤੀ।[6]

ਮੁੱਢਲਾ ਜੀਵਨ[ਸੋਧੋ]

ਨੀਨਾ ਗੁਪਤਾ ਦਾ ਜਨਮ ਦਿੱਲੀ ਵਿੱਚ ਹੋਇਆ ਅਤੇ ਉਸ ਨੇ ਲੋਰੇਂਸ ਸਕੂਲ, ਸਨਾਵਰ ਵਿੱਚ ਪੜ੍ਹਾਈ ਕੀਤੀ।[7] ਉਸ ਦੇ ਪਿਤਾ ਦਾ ਨਾਮ ਆਰ ਏਨ ਗੁਪਤਾ ਸੀ। ਗੁਪਤਾ ਨੇ ਆਪਣੀ ਮਾਸਟਰ ਡਿਗਰੀ ਅਤੇ ਐਮ.ਫਿਲ ਕੀਤੀ। ਸੰਸਕ੍ਰਿਤ ਵਿੱਚ, ਅਤੇ ਨੈਸ਼ਨਲ ਸਕੂਲ ਆਫ਼ ਡਰਾਮਾ, ਨਵੀਂ ਦਿੱਲੀ ਦਾ ਸਾਬਕਾ ਵਿਦਿਆਰਥੀ ਹੈ।[8][9]

ਵਿਅਕਤੀਗਤ ਜੀਵਨ[ਸੋਧੋ]

ਵੇਸਟ ਇੰਡੀਸ ਦੇ ਪ੍ਰ੍ਸਿੱਧ ਖਿਡਾਰੀ ਵਿਵਿਅਨ ਰਿਚਰਡਸ ਤੋਂ ਉਸ ਦੀ ਇੱਕ ਬੇਟੀ ਮਸਾਬਾ ਗੁਪਤਾ ਹੈ ਜੋ ਇੱਕ ਮਸ਼ਹੂਰ ਫੈਸ਼ਨ ਡਿਜ਼ਾਇਨਰ ਹੈ। ਨੀਨਾ ਨੇ 2008 ਵਿੱਚ ਵਿਵੇਕ ਮੇਹਰਾ ਨਾਲ ਵਿਆਹ ਕਰਵਾਇਆ ਜੋ ਕਿ ਪੇਸ਼ੇ ਵੱਜੋਂ ਚਾਰਟਰਡ ਅਕਾਉੰਟੇਂਟ ਹੈ।।[10]

ਕੈਰੀਅਰ[ਸੋਧੋ]

ਫ਼ਿਲਮੀ ਕੈਰੀਅਰ[ਸੋਧੋ]

ਨੀਨਾ ਗੁਪਤਾ ਨੇ ਕਈ ਅੰਤਰਰਾਸ਼ਟਰੀ ਫ਼ਿਲਮਾਂ ਵਿੱਚ ਕੰਮ ਕੀਤਾ ਜਿਂਵੇਂ ਕਿ ਗਾਂਧੀ (1982) ਜਿਸ ਵਿੱਚ ਉਸ ਨੇ ਮਹਾਤਮਾ ਗਾਂਧੀ ਦੀ ਭਤੀਜੀ ਦੀ ਭੂਮਿਕਾ ਨਿਭਾਈ, ਅਤੇ ਮਰਚੈਂਟ ਆਇਵਰੀਫ਼ਿਲਮਸ ਦੀ ਡਿਸੀਵਰਸ (1988), ਇਨ ਕਸਟਡੀ (1993), ਅਤੇ ਕੋਟਨ ਮੇਰੀ (1999)।

ਮਾਧੁਰੀ ਦਿਕਸ਼ਿਤ ਦੇ ਨਾਲ ਉਸ ਨੇ ਖਲਨਾਇਕ (1993) ਵਿੱਚ ਕੰਮ ਕੀਤਾ ; ਉਹ ਫ਼ਿਲਮ ਵਿੱਚ ਮਸ਼ਹੂਰ ਗੀਤ "ਚੋਲੀ ਕੇ ਪੀਛੇ" ਵਿੱਚ ਨਜ਼ਰ ਆਈ। ਉਸ ਨੇ ਲਾਜਵੰਤੀ ਤੇ ਬਜ਼ਾਰ ਸੀਤਾਰਾਮ (1993) ਨਾਮ ਦੀਆਂ ਟੈਲੀਫ਼ਿਲਮਾਂ ਬਣਾਈਆਂ, ਜਿਸ ਨੂੰ 1993 ਵਿੱਚ ਬੈਸਟ ਪਿਹਲੀ ਨੋਨ-ਫ਼ੀਚਰ ਫ਼ਿਲਮ ਲਈ ਨੈਸ਼ਨਲ ਫ਼ਿਲਮ ਅਵਾਰਡ ਮਿਲਿਆ।

ਟੈਲੀਵਿਜ਼ਨ ਕੈਰੀਅਰ[ਸੋਧੋ]

ਟੈਲੀਵਿਜ਼ਨ ਤੇ ਉਸ ਨੇ ਖਾਨਦਾਨ (1985), ਗੁਲਜ਼ਾਰ ਦਾ ਮਿਰਜ਼ਾ ਗ਼ਾਲਿਬ (1987), ਸ਼ਿਆਮ ਬੇਨੇਗਲ ਦਾ ਭਾਰਤ ਏਕ ਖੋਜ (1988) ਅਤੇ ਦਰਦ(1994 ਡੀਡੀ ਮੈਟ੍ਰੋ), ਗੁਮਰਾਹ (1995 ਡੀਡੀ ਮੈਟ੍ਰੋ), ਸਾਂਸ (ਸਟਾਰ ਪਲੱਸ), ਸਾਤ ਫੇਰੇ (2005), ਚਿੱਠੀ (2003), ਮੇਰੀ ਬੀਵੀ ਕਾ ਜਵਾਬ ਨਹੀਂ (2004), and ਕਿਤਨੀ ਮੋਹੱਬਤ ਹੈ (2009)।

ਉਸ ਨੇ ਕਮਜ਼ੋਰ ਕੜੀ ਕੌਣ (ਸਟਾਰ ਪਲੱਸ) ਦੀ ਮੇਜ਼ਬਾਨੀ ਵੀ ਕੀਤੀ, ਅਤੇ ਜੱਸੀ ਜੈਸੀ ਕੋਈ ਨਹੀ (ਸੋਨੀ ਟੀਵੀ) ਵਿੱਚ ਵ ਕੰਮ ਕੀਤਾ।

ਉਸ ਨੇ ਸਫ਼ਲ ਟੀਵੀ ਸੀਰੀਅਲ ਸਾਂਸ (1999), ਸਿਸਕੀ (2000) ਅਤੇ ਕਿਉਂ ਹੋਤਾ ਹੈ ਪਿਆਰ ਵਿੱਚ ਬਤੌਰ ਨਿਰਦੇਸ਼ਕ ਵੀ ਕੰਮ ਕੀਤਾ। ਉਸ ਨੇ ਲੇਡੀਸ ਸਪੈਸ਼ਲ ਸੋਨੀ ਟੀਵੀ ਦੇ ਸੀਰੀਅਲ ਵਿੱਚ ਸ਼ੁਭਾ ਦੀ ਭੂਮਿਕਾ ਨਿਭਾਈ। ਉਹ ਅੱਜ ਕੱਲ ਦਿਲ ਸੇ ਦੀਆ ਵਚਨ ਜ਼ੀ ਟੀਵੀ ਦੇ ਸੀਰੀਅਲ ਵਿੱਚ ਪੇਸ਼ੇ ਵੱਜੋਂ ਡਾਕਟਰ ਤੇ ਮੁੱਖ ਕਿਰਦਾਰ ਨੰਦਿਨੀ ਦੀ ਸੱਸ ਦੀ ਭੂਮਿਕਾ ਨਿਭਾ ਰਹੀ ਹੈ।

ਉਹ ਅਭਿਨੇਤਾ ਰਜੇਂਦਰ ਗੁਪਤਾ ਨਾਲ ਇੱਕ ਥਿਏਟਰ ਪ੍ਰੋਡਕਸ਼ਨ ਕੰਪਨੀ, 'ਸਿਹਜ ਪ੍ਰੋਡਕਸ਼ਨ' ਵੀ ਚਲਾ ਰਹੀ ਹੈ, ਅਤੇ ਉਸ ਨੇ ਹਿੰਦੀ ਨਾਟਕ ਸੂਰਿਆ ਕੀ ਅੰਤਿਮ ਕਿਰਨ ਸੇ ਸੂਰਿਆ ਕੀ ਪਿਹਲੀ ਕਿਰਨ ਤਕ ਵਿੱਚ ਅਭਿਨੈ ਵੀ ਕੀਤਾ ਅਤੇ ਪ੍ਰੋਡਿਉਸ ਵੀ ਕੀਤਾ। ਉਸ ਨੇ ਰਿਸ਼ਤੇ ਵਿੱਚ ਵੀ ਕੁਛ ਭੂਮਿਕਾਂਵਾ ਨਿਭਾਈਆਂ ਜੋ ਜ਼ੀ ਟੀਵੀ ਤੇ 1999-2000 ਦੇ ਦੌਰਾਨ ਦਿਖਾਇਆ ਜਾਂਦਾ ਸੀ।

ਪ੍ਰ੍ਮੁੱਖ ਫ਼ਿਲਮਾਂ[ਸੋਧੋ]

ਸਾਲ ਫ਼ਿਲਮ ਭੂਮਿਕਾ ਟਿੱਪਣੀ
2005 ਨਜ਼ਰ
2004 ਮੇਰੀ ਬੀਵੀ ਕਾ ਜਵਾਬ ਨਹੀਂ ਸਾਵਿਤ੍ਰੀ
1997 ਉਫ਼ ! ਯੇ ਮੋਹਬੱਤ ਬਿੱਲੋ
1995 ਦੁਸ਼ਮਨੀ
1994 ਵੋ ਛੋਕਰੀ
1994 ਜਜ਼ਬਾਤ
1993 ਸੂਰਜ ਕਾ ਸਾਤਵਾਂ ਘੋੜਾ
1993 ਇਨ ਕਸਟਡੀ ਅੰਗ੍ਰੇਜੀ ਫ਼ਿਲਮ
1993 ਅੰਤ
1993 ਖਲਨਾਇਕ ਚੰਪਾ ਦੀਦੀ
1992 ਕਲ ਕੀ ਆਵਾਜ਼
1992 ਅੰਗਾਰ
1992 ਬਲਵਾਨ
1992 ਜ਼ੁਲਮ ਕੀ ਅਦਾਲਤ
1992 ਯਲਗਾਰ
1991 ਆਧੀ ਮਿਮਾਂਸਾਂ
1990 ਸਵਰਗ ਨੈਨਾ
1989 ਡੈਡੀ ਵਿਮਲਾ
1989 ਬਟਵਾਰਾ
1988 ਰਿਹਾਈ ਸੁਖੀ
1988 ਭਾਰਤ ਏਕ ਖੋਜ
1985 ਤ੍ਰਿਕਾਲ
1984 ਉਤਸਵ
1984 ਲੈਲਾ ਸਲਮਾ
1983 ਜਾਨੇ ਭੀ ਦੋ ਯਾਰੋ ਪ੍ਰਿਆ
1983 ਮੰਡੀ ਵਸੰਤੀ
1982 ਸਾਥ ਸਾਥ ਨੀਨਾ
1982 ਯੇ ਨਜ਼ਦੀਕੀਆਂ ਨੀਨਾ
1981 ਆਦਤ ਸੇ ਮਜਬੂਰ

ਪੁਰਸਕਾਰ[ਸੋਧੋ]

ਨੀਨਾ ਨੂੰ 1990 ਵਿੱਚ ਫ਼ਿਲਮ "ਵੋ ਛੋਕਰੀ" ਲਈ ਬੈਸਟ ਸਪੋਰਟਿੰਗ ਅਭਿਨੇਤਰੀ ਲਈ ਫ਼ਿਲਫੇਅਰ ਪੁਰਸਕਾਰ ਮਿਲਿਆ।

ਹਵਾਲੇ[ਸੋਧੋ]