ਸਮੱਗਰੀ 'ਤੇ ਜਾਓ

ਨੂਰਖ਼ੋਨ ਯੁਲਦਾਸ਼ੇਵਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨੂਰਖ਼ੋਨ ਯੁਲਦਾਸ਼ੇਵਾ
Nurxon Yoʻldoshxoʻjayeva
Нурхон Йўлдошхўжаева
ਜਨਮ1913
ਮਰਗੀਲਾਨ, ਰੂਸੀ ਤੁਰਕੀਸਤਾਨ (ਅੱਜਕੱਲ੍ਹ ਉਜ਼ਬੇਕਿਸਤਾਨ ਵਿੱਚ)
ਮੌਤ1929 (16 ਸਾਲਾਂ ਦੀ ਉਮਰ ਵਿੱਚ)
ਮਰਗੀਲਾਨ
ਮੌਤ ਦਾ ਕਾਰਨਅਣਖ ਖਾਤਰ ਕਤਲ ਵਿੱਚ ਚਾਕੂ ਨਾਲ ਮਾਰਿਆ।
ਸਮਾਰਕStatue (ਅਜ਼ਾਦੀ ਤੋਂ ਕੁਝ ਦੇਰ ਬਾਅਦ ਹਟਾ ਲਿਆ ਗਿਆ)
ਪੇਸ਼ਾਨਾਚੀ, ਅਦਾਕਾਰਾ
ਲਈ ਪ੍ਰਸਿੱਧਜਨਤਕ ਤੌਰ 'ਤੇ ਨਕਾਬ ਉਤਾਰਨਾ

ਨੂਰਖ਼ੋਨ ਯੁਲਦਾਸ਼ੇਵਾ[1] (ਉਜ਼ਬੇਕ: Nurxon Yoʻldoshxoʻjayeva) ਸਭ ਤੋਂ ਪਹਿਲਾਂ ਵਾਲੀਆਂ ਉਜ਼ਬੇਕ ਨਾਚੀਆਂ ਵਿੱਚੋਂ ਇੱਕ ਸੀ, ਜਿਹੜੀ ਰਵਾਇਤੀ ਇਸਲਾਮੀ ਬੁਰਕਾ ਪਾਏ ਬਗ਼ੈਰ ਨੱਚਦੀ ਸੀ।[2] ਉਹ ਮਰਗ਼ੀਲਾਨ ਵਿੱਚ 1913 ਵਿੱਚ ਜਨਮੀ ਸੀ, ਜਿਹੜਾ ਕਿ ਉਜ਼ਬੇਕਿਸਤਾਨ ਦੇ ਫ਼ਰਗਨਾ ਖੇਤਰ ਦਾ ਇੱਕ ਸ਼ਹਿਰ ਹੈ। ਉਸਨੂੰ ਅਣਖ ਖਾਤਰ 1929 ਵਿੱਚ ਕਤਲ ਕਰ ਦਿੱਤਾ ਗਿਆ ਸੀ।

ਨੂਰਖ਼ੋਨ ਨੂੰ 1929 ਵਿੱਚ ਆਪਣੇ ਭਰਾ ਵੱਲੋਂ ਹੀ ਕਤਲ ਕਰ ਦਿੱਤਾ ਗਿਆ ਸੀ ਜਦੋਂ ਉਸਦੀ ਉਮਰ 16 ਸਾਲਾਂ ਦੀ ਸੀ। ਇਸ ਕਤਲ ਦਾ ਕਾਰਨ ਉਸਦਾ ਜਨਤਕ ਤੌਰ 'ਤੇ ਨੱਚਣਾ ਸੀ, ਜਿਸ ਵਿੱਚ ਪਰਿਵਾਰ ਦੀ ਬੇਇੱਜ਼ਤੀ ਸੀ। ਪੁਲਿਸ ਦੁਆਰਾ ਕੀਤੀ ਗਈ ਛਾਣਬੀਣ ਦੌਰਾਨ ਪਤਾ ਲੱਗਿਆ ਕਿ ਕਤਲ ਪਹਿਲਾਂ ਹੀ ਸੋਚਿਆ ਹੋਇਆ ਸੀ ਜਿਸ ਵਿੱਚ ਉਸਦਾ ਪਿਤਾ, ਭਰਾ ਅਤੇ ਮੁੱਲਾ ਕਮਾਲ ਜਿਆਸੋਵ ਸ਼ਾਮਿਲ ਸਨ। ਇੱਕ ਨਿਵੇਕਲੀ ਨੀਤੀ ਅਨੁਸਾਰ, ਅਪਰਾਧੀਆਂ ਨੂੰ ਜੁਰਮ ਲਈ ਕਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਔਰਤਾਂ ਦੇ ਹੱਕ ਵਿੱਚ ਕਾਨੂੰਨ ਵੀ ਬਣਾਇਆ ਗਿਆ ਕਿ ਉਹ ਆਪਣੀ ਮਰਜ਼ੀ ਨਾਲ ਬੁਰਕਾ ਨਹੀਂ ਪਾ ਸਕਦੀਆਂ ਸਨ।[3][4]

ਉਸਦੀ ਮੌਤ ਤੋਂ ਪਿੱਛੋਂ ਸੋਵੀਅਤ ਯੂਨੀਅਨ ਦੇ ਅਧਿਕਾਰੀਆਂ ਵੱਲੋਂ ਉਸਦੇ ਸਨਮਾਨ ਵਿੱਚ ਇੱਕ ਬੁੱਤ ਬਣਵਾਇਆ ਗਿਆ ਸੀ ਅਤੇ ਜਿਸਨੂੰ ਮਰਗੀਲਾਨ ਵਿੱਚ ਰੱਖਿਆ ਗਿਆ ਸੀ।[5][6] ਉਜ਼ਬੇਕ ਸੋਵੀਅਤ ਸਾਮਰਾਜਵਾਦੀ ਗਣਰਾਜ ਦੇ ਪਤਨ ਪਿੱਛੋਂ ਇਸ ਬੁੱਤ ਨੂੰ 1991 ਵਿੱਚ ਹਟਾ ਲਿਆ ਗਿਆ ਸੀ।[7] ਇੱਕ ਸਮਾਰਕ ਜਿਹੜੀ ਨਾਰੀਵਾਦ ਦਾ ਚਿਤਰਨ ਕਰਦੀ ਸੀ, ਨੂੰ ਸੋਵੀਅਤ ਦੇ ਪਿਛਲੇ ਸਮਿਆਂ ਵਿੱਚ ਠੀਕ ਨਹੀਂ ਸਮਝਿਆ ਗਿਆ।[1] ਹਾਲਾਂਕਿ ਫ਼ਰਗਨਾ ਵਿੱਚ ਇੱਕ ਸਿਨੇਮਾ ਹੈ ਜਿਸਦਾ ਨਾਂ ਉਸਦੇ ਨਾਮ ਉੱਪਰ ਹੀ ਹੈ, ਨੂਰਖ਼ੋਨ ਸਿਨੇਮਾ[8]


ਇਹ ਵੀ ਵੇਖੋ

[ਸੋਧੋ]

ਬਾਹਰਲੇ ਲਿੰਕ

[ਸੋਧੋ]

ਹਵਾਲੇ

[ਸੋਧੋ]
  1. 1.0 1.1 Ouzbékistan: Samarcande, Boukhara, Khiva {fr}. Books.google.co.th. Retrieved 2010-09-12.
  2. Victor Vitkovich (1954). A Tour Of Sovilet Uzbekistan.
  3. Rubin, Don (1999-04-30). World Encyclopedia of Contemporary Theatre. Books.google.co.th. Retrieved 2010-09-12.
  4. Kamp, Marianne (2011-10-01). The New Woman in Uzbekistan: Islam, Modernity, and Unveiling under Communism (in ਅੰਗਰੇਜ਼ੀ). University of Washington Press. ISBN 9780295802473.
  5. Picture of the statue - Boy Looks up at Statue of Nurkhon
  6. National Encyclopedia of Uzbekistan (OʻzME). Birinchi jild. Tashkent, 2000 link
  7. Colin Thubron, The Lost Heart of Asia. Heinemann, 1994
  8. ""Days of the Uzbek National Cinema Arts" held in Margilan". Uzdaily.com. Archived from the original on 2018-06-30. Retrieved 2010-09-12. {{cite web}}: Unknown parameter |dead-url= ignored (|url-status= suggested) (help)