ਨੂਰਮਹਿਲ ਦੀ ਸਰਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਨੂਰਮਹਿਲ ਦੀ ਸਰਾਂ

ਨੂਰਮਹਿਲ ਦੀ ਸਰਾਂ ਜਲੰਧਰ ਨੇੜੇ ਨੂਰਮਹਿਲ ਕਸਬੇ ਵਿੱਚ ਬਣੀ ਇੱਕ ਇਤਹਾਸਕ ਇਮਾਰਤ ਦਾ ਨਾਮ ਹੈ। ਪੰਜਾਬੀ ਵਿੱਚ ਇਹ ਸਰਾਂ ਵਿਸ਼ਾਲਤਾ ਅਤੇ ਖ਼ੂਬਸੂਰਤੀ ਦਾ ਪ੍ਰਤੀਕ ਬਣ ਚੁੱਕੀ ਹੈ।[1]

ਇਤਹਾਸ[ਸੋਧੋ]

ਇਹ ਸਰਾਂ ਬਾਦਸ਼ਾਹ ਜਹਾਂਗੀਰ (1605-1627) ਦੀ ਬੇਗਮ ਨੂਰ ਜਹਾਂ ਦੇ ਆਦੇਸ਼ ਤੇ 1618 ਵਿੱਚ ਨੂਰ ਮਹਿਲ ਵਿਖੇ ਉਦੋਂ ਦੁਆਬ ਦੇ ਗਵਰਨਰ ਜ਼ਕਰੀਆ ਖਾਂ ਦੀ ਦੇਖ ਰੇਖ ਹੇਠ ਬਣਵਾਈ ਗਈ ਸੀ।[2] ਸਰਾਂ ਦੇ ਪੱਛਮੀ ਦਰਵਾਜ਼ੇ ਉੱਪਰ ਫ਼ਾਰਸੀ ਕਵਿਤਾ ਵਿੱਚ ਲਿਖੇ ਚਾਰ ਬੰਦ ਇਹਦਾ ਸਬੂਤ ਹਨ:

ਅਕਬਰ ਸ਼ਾਹ ਦੇ ਪੁੱਤਰ ਜਹਾਂਗੀਰ ਸ਼ਾਹ ਦੇ ਇੰਸਾਫ਼ (ਭਰੇ) ਰਾਜਕਾਲ ਵਿਚ
ਜਿਸ ਵਰਗਾ ਨਾ ਸੁਰਗ ਨੂੰ, ਨਾ ਧਰਤੀ ਨੂੰ ਕੋਈ ਯਾਦ ਹੈ
ਫਿਲੌਰ ਜ਼ਿਲ੍ਹੇ ਵਿੱਚ ਨੂਰ ਸਰਾਂ ਦੀ ਨੀਂਹ ਰੱਖੀ ਗਈ
ਫ਼ਰਿਸ਼ਤਿਆਂ ਵਰਗੀ ਨੂਰਜਹਾਂ ਬੇਗਮ ਦੇ ਹੁਕਮ ਨਾਲ਼
ਇਹਦੀ ਨੀਂਹ ਰੱਖਣ ਦੀ ਤਾਰੀਖ਼ ਸ਼ਾਇਰ ਨੇ ਖ਼ੁਸ਼ੀ ਨਾਲ਼ (ਇਹਨਾਂ ਲਫਜ਼ਾਂ ਵਿਚ) ਲੱਭੀ:
'ਇਸ ਸਰਾਂ ਦੀ ਨੀਂਹ ਨੂਰਜਹਾਂ ਬੇਗਮ ਨੇ ਰੱਖੀ‘ (1028)
ਇਸ (ਸਰਾਂ) ਦੇ ਪੂਰੀ ਹੋਣ ਦੀ ਤਾਰੀਖ ਅਕ਼ਲ ਨੇ ਇਹਨਾਂ ਲਫਜ਼ਾਂ ਵਿੱਚ ਲੱਭੀ:
'ਇਸ ਸਰਾਂ ਦੀ ਉਸਾਰੀ ਨੂਰਜਹਾਂ ਬੇਗਮ ਨੇ ਕਰਵਾਈ‘ (1030) (ਪੰਜਾਬੀ ਅਨੁਵਾਦ)[1]

ਸਮਰਾਟ ਜਹਾਂਗੀਰ ਤੇ ਨੂਰਜਹਾਂ ਇਧਰ ਤੋਂ ਲੰਘਦੇ ਇੱਥੇ ਠਹਿਰਦੇ ਸਨ। ਭਾਰੀ ਸੁਰੱਖਿਆ ਦਸਤੇ ਇੱਥੇ ਤਾਇਨਾਤ ਰਹਿੰਦੇ ਸਨ। ਪਤਾ ਚਲਦਾ ਹੈ ਕਿ ਬੇਗ਼ਮ ਨੂਰਜਹਾਂ ਨੇ ਆਪਣੇ ਬਚਪਨ ਦਾ ਸਮਾਂ ਇੱਥੇ ਹੀ ਬੀਤਿਆ ਸੀ, ਜਿਸ ਕਰ ਕੇ ਜਹਾਂਗੀਰ ਨੇ ਕੋਟ ਕੋਹੇਨੂਰ ਦਾ ਨਾਂਅ ਬਦਲ ਕੇ ਨੂਰਮਹਿਲ ਰੱਖ ਦਿੱਤਾ ਸੀ। [3] ਨੂਰ ਮਹਿਲ ਦੀ ਸਰਾਂ ਪੰਜਾਬੀ ਵਿੱਚ ਪ੍ਰਚੱਲਤ ਇੱਕ ਮੁਹਾਵਰਾ ਵੀ ਹੈ, ਜੋ ਕਿਸੇ ਦੇ ਅਤਿ ਸੁੰਦਰ ਹੋਣ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ। ਇਸ ਦੀ ਉਸਾਰੀ 1618 ਵਿੱਚ ਸ਼ੁਰੂ ਹੋ ਕੇ 1620 ਵਿੱਚ ਸੰਪੂਰਨ ਹੋਈ। ਇਹ ਤੱਥ ਇਸ ਦੇ ਪੱਛਮੀ ਦਰਵਾਜ਼ੇ ਤੇ ਲੱਗੀ ਸੰਗਮਰਮਰ ਦੀ ਇੱਕ ਸਿਲ ਉੱਤੇ ਫ਼ਾਰਸੀ ਵਿੱਚ ਉੱਕਰਿਆ ਹੋਇਆ ਹੈ। [4]

ਹਵਾਲੇ[ਸੋਧੋ]

  1. 1.0 1.1 http://www.hunpanjabi.net/news/1033--.aspx
  2. http://punjabrevenue.nic.in/gaz_jdr17.htm#ch19h
  3. http://jalandhar.nic.in/html/cities_towns_nurmahal.htm
  4. ਪੰਜਾਬ ਕੋਸ਼, ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ - ਪੰਨਾ 262