ਨੈਣਾ ਦੇਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਨੈਣਾ ਦੇਵੀ ਮੰਦਿਰ ਤੋਂ ਰੀਡਿਰੈਕਟ)
ਨੈਨਾ ਦੇਵੀ ਮੰਦਿਰ
ਸ਼ਹਿਰ
ਨੈਨਾ ਦੇਵੀ ਮੰਦਿਰ
ਨੈਨਾ ਦੇਵੀ ਮੰਦਿਰ
ਦੇਸ਼ India
ਰਾਜਹਿਮਾਚਲ ਪ੍ਰਦੇਸ਼
ਜ਼ਿਲ੍ਹਾਬਿਲਾਸਪੁਰ
ਆਬਾਦੀ
 (2001)
 • ਕੁੱਲ1,161
Languages
 • Officialਹਿੰਦੀ ਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)

ਨੈਣਾ ਦੇਵੀ ਭਾਰਤੀ ਰਾਜ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਵਿੱਚ ਇੱਕ ਨਗਰ ਵਿੱਚ ਇੱਕ ਅਤੇ ਨਗਰ ਕੌਂਸਲ ਹੈ।

ਮੰਦਿਰ[ਸੋਧੋ]

ਨੈਣਾ ਦੇਵੀ ਮੰਦਿਰ ਬਿਲਾਸਪੁਰ ਜ਼ਿਲ੍ਹੇ ਵਿੱਚ ਸ਼ਿਵਾਲਿਕ ਪਹਾੜ ਸ਼੍ਰੇਣੀ ਉੱਤੇ ਸਥਿਤ ਇੱਕ ਸ਼ਾਨਦਾਰ ਮੰਦਿਰ ਹੈ। ਇਹ ਦੇਵੀ 51 ਸ਼ਕਤੀਪੀਠਾਂ ਵਿੱਚ ਸ਼ਾਮਿਲ ਹੈ। ਨੈਣਾ ਦੇਵੀ ਹਿੰਦੂਆਂ ਦੇ ਪਵਿਤਰ ਤੀਰਥ ਸਥਾਨਾਂ ਵਿੱਚੋਂ ਇੱਕ ਹੈ। ਇਸ ਸਥਾਨ ਤੱਕ ਸੈਲਾਨੀ ਆਪਣੇ ਨਿਜੀ ਵਾਹਨਾਂ ਨਾਲ ਵੀ ਜਾ ਸਕਦੇ ਹਨ। ਮੰਦਿਰ ਤੱਕ ਜਾਣ ਲਈ ਪਾਲਕੀ ਆਦਿ ਦੀ ਵੀ ਵਿਵਸਥਾ ਹੈ। ਇਹ ਸਮੁੰਦਰ ਤਲ ਤੋਂ 11000 ਮੀਟਰ ਦੀ ਉੱਚਾਈ ਉੱਤੇ ਸਥਿਤ ਹੈ। ਮਾਨਤਾ ਹੈ ਕਿ ਇਸ ਸਥਾਨ ਉੱਤੇ ਦੇਵੀ ਸਤੀ ਦੇ ਨੇਤਰ ਗਿਰੇ ਸਨ। ਮੰਦਿਰ ਵਿੱਚ ਪਿੱਪਲ ਦਾ ਦਰਖਤ ਮੁੱਖ ਆਕਸ਼ਰਣ ਦਾ ਕੇਂਦਰ ਹੈ ਜੋ ਕਿ ਸਦੀਆਂ ਪੁਰਾਣਾ ਹੈ।

ਯਾਤਰਾ ਦਾ ਸਮਾਂ[ਸੋਧੋ]

ਇਥੇ ਹਰ ਸਾਲ ਸਾਵਣ ਦੇ ਮਹੀਨੇ ਦੇ ਨਵਰਾਤਿਆਂ ਵਿੱਚ ਸ਼ਰਧਾਲੂਆਂ ਦੀ ਭਾਰੀ ਭੀੜ ਹੁੰਦੀ ਹੈ, ਜਿਸ ਵਿੱਚ ਹਿੰਦੂਆਂ ਅਤੇ ਸਿੱਖਾਂ ਦੀ ਇਕੱਠੀ ਸ਼ਰਧਾ ਨੂੰ ਦੇਖਦੇ ਹੋਏ ਇਸ ਸਥਾਨ ਨੂੰ ਹਿੰਦੂ ਸਿੱਖਾਂ ਦਾ ਸਾਂਝਾ ਧਾਰਮਿਕ ਸਥਾਨ ਹੀ ਕਿਹਾ ਜਾ ਸਕਦਾ ਹੈ। ਇਸ ਮੇਲੇ ਦੀ ਯਾਤਰਾ ਦੌਰਾਨ ਆਨੰਦਪੁਰ ਸਾਹਿਬ ਦੇ ਗੁਰਦੁਆਰਿਆਂ ਦੇ ਦਰਸ਼ਨ ਕਰਨ ਤੋਂ ਬਾਅਦ ਚੜ੍ਹਾਈਆਂ ਚੜ੍ਹਦੇ ਹੋਏ ਮਾਤਾ ਨੈਣਾ ਦੇਵੀ ਦੀ ਪੂਜਾ ਕਰਦੇ ਹਨ। ਇਸ ਸਥਾਨ ‘ਤੇ ਸਾਲ ਵਿੱਚ ਤਿੰਨ ਮੇਲੇ ਭਰਦੇ ਹਨ ਪਰ ਵਧੇਰੇ ਭੀੜ ਸਾਵਣ ਦੇ ਮੇਲੇ ਦੇ ਮੌਕੇ ‘ਤੇ ਹੀ ਹੁੰਦੀ ਹੈ। ਉਂਜ ਭਾਵੇਂ ਹੁਣ ਸ਼ਰਧਾਲੂ ਸਾਰਾ ਸਾਲ ਹੀ ਇੱਥੇ ਦਰਸ਼ਨਾਂ ਲਈ ਆਉਂਦੇ ਹਨ।

ਇਤਿਹਾਸ[ਸੋਧੋ]

ਮਾਤਾ ਨੈਣਾ ਦੇਵੀ ਦੇ ਇਸ ਪਵਿੱਤਰ ਸਥਾਨ ਨੂੰ 52 ਸ਼ਕਤੀ ਪੀਠਾਂ ਵਿੱਚੋਂ ਇੱਕ ਮੰਨਿਆ ਗਿਆ ਹੈ। ਪੌਰਾਣਿਕ ਮਾਨਤਾ ਅਨੁਸਾਰ ਸਤਯੁਗ ਦੇ ਸਮੇਂ ਵਿੱਚ ਬ੍ਰਹਮਾ-ਪੁੱਤਰ ਦਕਸ਼ ਪ੍ਰਜਾਪਤੀ ਨੇ ਇੱਕ ਵਿਸ਼ਾਲ ਯੱਗ ਆਪਣੀ ਰਾਜਧਾਨੀ ਕੱਖਲ ਵਿਖੇ ਕੀਤਾ। ਇਸ ਸਮੇਂ ਬਹੁਤ ਸਾਰੇ ਦੇਸ਼ਾਂ ਦੇ ਰਾਜੇ ਮਹਾਰਾਜੇ, ਦੇਵਤੇ, ਰਿਸ਼ੀ-ਮੁਨੀ ਤੇ ਬ੍ਰਾਹਮਣਾਂ ਨੂੰ ਬੁਲਾਇਆ ਗਿਆ ਸੀ ਪਰ ਆਪਣੀ ਪੁੱਤਰੀ ਸਤੀ ਨੂੰ ਬੁਲਾਵਾ ਨਹੀਂ ਭੇਜਿਆ ਸੀ, ਪਰ ਪਿਤਾ ਦੇ ਘਰ ਦਾ ਮੋਹ ਜਾਗਣ ਕਾਰਨ ਸਤੀ ਨੇ ਪਤੀ ਸ਼ਿਵਜੀ ਨੂੰ ਯੱਗ ਦੇਖਣ ਜਾਣ ਲਈ ਬੇਨਤੀ ਕੀਤੀ ਪਰ ਭਗਵਾਨ ਸ਼ਿਵਜੀ ਬਿਨਾਂ ਬੁਲਾਏ ਜਾਣਾ ਨਹੀਂ ਸਨ ਚਾਹੁੰਦੇ ਪਰ ਉਹਨਾਂ ਨੇ ਸਤੀ ਨੂੰ ਆਪਣੇ ਸੈਨਾਪਤੀ ਭੈਰੋਂ ਤੇ ਸੈਨਾ ਸਮੇਤ ਜਾਣ ਦਿੱਤਾ ਪਰ ਯੱਗ ਸਥਾਨ ‘ਤੇ ਸਤੀ ਆਪਣੇ ਪਤੀ ਲਈ ਯੋਗ ਸਥਾਨ ਨਾ ਦੇਖ ਕੇ ਕਰੋਧ ਤੇ ਅਪਮਾਨ ਦੀ ਪੀੜਾ ਨਾਲ ਮਾਤਾ-ਪਿਤਾ, ਰਿਸ਼ੀਆਂ, ਮੁਨੀਆਂ, ਪ੍ਰੋਹਤਾਂ ਨੂੰ ਫਟਕਾਰਿਆਂ ਤੇ ਯੱਗ ਹਵਨ ਵਿੱਚ ਛਲਾਂਗ ਲਗਾ ਦਿੱਤੀ, ਇਸ ਤਰ੍ਹਾਂ ਸਤੀ ਦੇ ਆਤਮ ਦਾਹ ਦੀ ਖ਼ਬਰ ਮਿਲੀ ਤਾਂ ਉਹ ਕ੍ਰੋਧਿਤ ਹੋ ਉਠੇ ਤੇ ਵਿਸ਼ਾਲ ਸੈਨਾ, ਭੈਰੋਂ ਤੇ ਵੀਰ ਭੱਦਰ ਨੇ ਯੱਗ ਤਹਿਸ ਨਹਿਸ ਕਰ ਦਿੱਤਾ, ਰਿਸ਼ੀਆਂ-ਮੁਨੀਆਂ ਤੇ ਪ੍ਰੋਹਤਾਂ ਤਕ ਨੂੰ ਮਾਰ ਦਿੱਤਾ, ਦੇਵਤਾ ਇੰਦਰ ਤੇ ਭਗਵਾਨ ਵਿਸ਼ਨੂੰ ਵੀ ਵੀਰ ਭੱਦਰ ਤੋਂ ਹਾਰ ਖਾ ਗਏ ਤੇ ਰਾਜਾ ਦਕਸ਼ ਦਾ ਸਿਰ ਵੀ ਕੱਟਿਆ ਗਿਆ ਤਾਂ ਦੇਵਤਿਆਂ ਨੇ ਮਹਾਂਦੇਵ ਸ਼ਿਵਜੀ ਨੂੰ ਸ਼ਾਂਤ ਕੀਤਾ ਤਾਂ ਸ਼ਿਵਜੀ ਨੇ ਰਾਜਾ ਦਕਸ਼ ਨੂੰ ਬੱਕਰੇ ਦਾ ਸਿਰ ਲਾ ਕੇ ਦੋਬਾਰਾ ਜਿੰਦਾ ਕੀਤਾ ਤਾਂ ਯੱਗ ਸੰਪੂਰਨ ਹੋਇਆ ਅਤੇ ਸ਼ਿਵਜੀ, ਸਤੀ ਦਾ ਅਧ ਜਲਿਆ ਸਰੀਰ ਲੈ ਕੇ ਆਕਾਸ਼ ਵੱਲ ਦੌੜ ਪਏ। ਸ਼ਿਵ ਜੀ ਦੇ ਮੋਹ ਨੂੰ ਭੰਗ ਕਰਨ ਲਈ ਵਿਸ਼ਨੂੰ ਜੀ ਨੇ ਆਪਣੇ ਸੁਦਰਸ਼ਨ ਚੱਕਰ ਨਾਲ ਸਤੀ ਦੇ ਸਰੀਰ ਦੇ 52 ਟੁਕੜੇ ਕਰ ਦਿੱਤੇ। ਜਿਸ ਸਥਾਨ ‘ਤੇ ਸਤੀ ਦੇ ਇਹ ਅੰਗ ਡਿੱਗੇ ਉਸ ਸਥਾਨ ਨੂੰ ਹੀ ਸ਼ਕਤੀ ਪੀਠ ਦਾ ਦਰਜਾ ਮਿਲਿਆ। ਇਸ ਸਥਾਨ ‘ਤੇ ਸਤੀ ਦੇ ਨੈਣ ਡਿੱਗੇ ਸਨ। ਇਸ ਲਈ ਇਸ ਸਥਾਨ ਨੂੰ ਨੈਣਾ ਦੇਵੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਮਹਾਂਭਾਰਤ ਕਾਲ ਸਮੇਂ ਇਸ ਮੰਦਰ ਦਾ ਨਿਰਮਾਣ ਪਾਂਡਵਾਂ ਦੁਆਰਾ ਕਲਯੁਗ ਵਿੱਚ ਨੈਣਾ ਨਾਂ ਦੇ ਗੁਜਰ ਦੁਆਰਾ ਮੰਦਰ ਦਾ ਨਿਰਮਾਣ ਕਰਨਾ। 3 ਅਗਸਤ 2008 ਨੂੰ ਭਗਦੜ ਹੋਣ ਨਾਲ ਲਗਭਗ 123 ਸਰਧਾਲੂਆਂ ਦੀ ਮੌਤ ਅਤੇ ਬਹੁਤ ਸਾਰੇ ਜ਼ਖ਼ਮੀ ਹੋ ਗਏ।[1]

ਹਵਾਲੇ[ਸੋਧੋ]

  1. "'India temple stampede'". CNN. Retrieved 2008-08-03.