ਨੈਤਾਸ਼ਕਾ ਨੈਜ਼ਵਾਨੋਵਾ (ਨਾਵਲ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨੈਤਾਸ਼ਕਾ ਨੈਜ਼ਵਾਨੋਵਾ
ਓਤੇਸ਼ੇਸਤਵੈਨਿਏ ਜ਼ਪਿਸਕੀ ਵਿੱਚ ਪਹਿਲਾ ਪ੍ਰਕਾਸ਼ਨ (1849)
ਲੇਖਕਫ਼ਿਓਦੋਰ ਦੋਸਤੋਯਵਸਕੀ
ਮੂਲ ਸਿਰਲੇਖНеточка Незванова
ਅਨੁਵਾਦਕਐਨ ਡਨੀਗਨ (1972)
ਜੇਨ ਕੈਂਟਿਸ਼ (1985)
ਦੇਸ਼ਰੂਸ
ਭਾਸ਼ਾਰੂਸੀ
ਵਿਧਾਬਿਲਡੰਗਸਰੋਮਨ
ਪ੍ਰਕਾਸ਼ਕਓਤੇਸ਼ੇਸਤਵੈਨਿਏ ਜ਼ਪਿਸਕੀ
ਪ੍ਰਕਾਸ਼ਨ ਦੀ ਮਿਤੀ
1849
ਮੀਡੀਆ ਕਿਸਮਪ੍ਰਿੰਟ (ਪੱਕੀ ਜਿਲਦ ਅਤੇ ਕੱਚੀ ਜਿਲਦ)
ਸਫ਼ੇ173

ਨੈਤਾਸ਼ਕਾ ਨੈਜ਼ਵਾਨੋਵਾ (ਰੂਸੀ: Не́точка Незва́нова) ਫ਼ਿਓਦੋਰ ਦੋਸਤੋਯਵਸਕੀ ਦੁਆਰਾ ਲਿਖਿਆ ਗਿਆ ਅਧੂਰਾ ਨਾਵਲ ਹੈ। ਇਹ ਨਾਵਲ ਅਸਲ ਵਿੱਚ ਇੱਕ 'ਇਕਬਾਲ' (Confession) ਦੇ ਰੂਪ ਵਿੱਚ ਇੱਕ ਵੱਡੇ ਪੱਧਰ ਦੇ ਕੰਮ ਦੇ ਰੂਪ ਵਿੱਚ ਤਿਆਰ ਕੀਤਾ ਗਿਆ ਸੀ, ਪਰ ਇਹ ਸਿਰਫ ਨਾਇਕਾ ਦੇ ਬਚਪਨ ਅਤੇ ਜਵਾਨੀ ਦੇ ਪਿਛੋਕੜ ਨੂੰ ਹੀ ਦਰਸਾਉਂਦਾ ਹੈ ਅਤੇ ਇੰਨਾ ਹੀ ਪ੍ਰਕਾਸ਼ਿਤ ਕੀਤਾ ਗਿਆ ਸੀ। ਅਨੁਵਾਦਕ ਜੇਨ ਕੈਂਟਿਸ਼ ਦੇ ਮੁਤਾਬਿਕ, ਇਸ ਪਹਿਲਾ ਪ੍ਰਕਾਸ਼ਨ "ਮੁੱਖ ਨਾਵਲ ਦੀ ਭੂਮਿਕਾ ਤੋਂ ਵੱਧ ਕੁਝ ਨਹੀਂ" ਸੀ।[1] ਦੋਸਤੋਯਵਸਕੀ ਨੇ ਇਹ ਨਾਵਲ 1848 ਵਿੱਚ ਲਿਖਣਾ ਸ਼ੁਰੂ ਕੀਤਾ ਅਤੇ ਇਸਦਾ ਪਹਿਲਾ ਭਾਗ 1849 ਦੇ ਅੰਤ ਵਿੱਚ ਪ੍ਰਕਾਸ਼ਿਤ ਹੋਇਆ ਸੀ। ਇਸਤੋਂ ਅਗਲਾ ਕੰਮ ਲੇਖਕ ਦੀ ਗਿਰਫ਼ਤਾਰੀ ਅਤੇ ਸਾਈਬੇਰੀਆ ਦੇ ਨਜ਼ਰਬੰਦ ਕੈਦ ਹੋਣ ਕਾਰਨ ਨਹੀਂ ਲਿਖਿਆ ਜਾ ਸਕਿਆ। 1859 ਵਿੱਚ ਦੋਸਤੋਯਵਸਕੀ ਦੇ ਰਿਹਾ ਹੋਣ ਤੋਂ ਬਾਅਦ ਵੀ ਉਸਨੇ ਇਹ ਕੰਮ ਪੂਰਾ ਨਹੀਂ ਕੀਤਾ।

ਹਵਾਲੇ[ਸੋਧੋ]

  1. Fyodor Dostoevsky: Netochka Nezvanova. Translated with an introduction by Jane Kentish. Penguin Books. 1985. p 5. ISBN 0-14-044455-6