ਨੈਸ਼ਨਲ ਵੋਕੇਸ਼ਨਲ ਐਜੂਕੇਸ਼ਨਲ ਕੁਆਲੀਫੀਕੇਸ਼ਨ ਫਰੇਮਵਰਕ ਐਨ ਵੀ ਈ ਕਿਊ ਐਫ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਕੂਲਾਂ ਦੇ ਬੱਚਿਆੰ ਨੂੰ ਵੋਕੇਸ਼ਨਲ ਸਿੱਖਿਆ ਦੇਣ ਲਈ ਭਾਰਤ ਸਰਕਾਰ ਵਲੋਂ ਨੈਸ਼ਨਲ ਵੋਕੇਸ਼ਨਲ ਐਜੂਕੇਸ਼ਨ ਕੁਆਲੀਫੀਕੇਸ਼ਨ ਫਰੇਮਵਰਕ (ਐਨ.ਵੀ ਈ ਕਿਊ.ਐਫ) ਪਾਸ ਕੀਤਾ ਗਿਆ ਹੈ।

ਇਸ ਤਹਿਤ ਪੰਜਾਬ ਰਾਜ ਵਿੱਚ ਵੋਕੇਸ਼ਨਲ ਸਿੱਖਿਆ ਆਮ ਰਵਾਇਤੀ ਸਕੂਲੀ ਸਿੱਖਿਆ ਦੇ ਨਾਲ ਨਾਲ 9ਵੀਂ ਕਲਾਸ ਤੋਂ 12 ਵੀਂ ਕਲਾਸ ਤਕ ਸ਼ੁਰੂ ਕੀਤੀ ਗਈ ਹੈ।[1]

  • ਇਹ ਇਸ ਸਾਲ 2014-15 ਵਿੱਚ 9ਵੀਂ ਕਲਾਸ ਤੋਂ ਸ਼ੁਰੂ ਕੀਤੀ ਜਾਵੇਗੀ।
  • ਇਸੇ ਤਰਾਂ ਹਰ ਸਾਲ ਅਗਲੀ ਕਲਾਸ ਸ਼ੁਰੂ ਕੀਤੀ ਜਾਵੇਗੀ। ਵਿਦਿਆਰਥੀ ਸਾਰੇ ਚਾਰ ਲੈਵਲ ਦੇ ਕੋਰਸ ਪੂਰੇ ਕਰ ਕੇ ਹੀ ਐਨ.ਵੀ.ਈ.ਕਿਊ.ਐਫ ਦੇ ਮੁਤਾਬਿਕ ਪ੍ਰ੍ਮਾਣਿਤ ਯੋਗਤਾਪ੍ਰਾਪਤ ਕਾਰੀਗਰ(ਸ਼ਿਲਪਕਾਰੀ)(ਸਕਿਲਡ)ਬਣੇਗਾ।

ਵਿਦਿਆਰਥੀ ਨੂੰ 9ਵੀਂ ਤੋਂ 12 ਵੀਂ ਤਕ ਕ੍ਰਮਵਾਰ ਐਲ 1, ਐਲ 2, ਐਲ 3, ਐਲ 4 ਸੰਬੰਧਤ ਟਰੇਡ ਵਿੱਚ ਕੋਰਸ ਕਰਨਾ ਪਵੇਗਾ। ਇਹ ਸਕੀਮ ਪੰਜਾਬ ਦੇ 100 ਸਕੂਲਾਂ ਵਿੱਚ ਹੀ ਸ਼ੁਰੂ ਕੀਤੀ ਗਈ ਹੈ।

ਛੇ ਟਰੇਡ[ਸੋਧੋ]

ਐਨ.ਐਸ.ਕਿਊ.ਐਫ ਦੇ ਅੰਤਰਗਤ ਕੁੱਲ ਛੇ ਟਰੇਡ[2] ਜਿਵੇਂ

  1. ਆਈ ਟੀ ਸਮਾਂ ਅਵਧੀ 115 ਘੰਟੇ,
  2. ਰੀਟੇਲ ਸਮਾ ਅਵਧੀ 100 ਘੰਟੇ,
  3. ਸਿਕਯੋਰਿਟੀ ਸਮਾਂ ਅਵਧੀ 130 ਘੰਟੇ,
  4. ਆਟੋ ਮੋਬਾਇਲ ਸਮਾਂ ਅਵਧੀ 200 ਘੰਟੇ,
  5. ਹੈਲਥ ਕੇਯਰ ਸਮਾਂ ਅਵਧੀ 100 ਘੰਟੇ,
  6. ਬਿਊਟੀ ਐਂਡ ਵੈਲਨੈਸ

ਇਹਨਾਂ ਕੋਰਸਾਂ ਲਈ ਹਰ ਰੋਜ ਇੱਕ ਜਾਂ ਦੋ ਲੈਕਚਰ ਦੇਣੇ ਹੋਣਗੇ। ਇਹ ਛੇ ਟਰੇਡ ਪੰਜਾਬ ਵਿੱਚ 100 ਸਕੂਲਾਂ ਨੂੰ ਦਿੱਤੇ ਗਏ ਹਨ ਅਤੇ ਹਰੇਕ ਸਕੂਲ ਨੂੰ ਦੋ ਟਰੇਡ ਦਿੱਤੇ ਗਏ ਹਨ।

ਕੋਰਸਾਂ ਦੇ ਪਾਠਕ੍ਰਮ[ਸੋਧੋ]

ਭਾਰਤ ਵਿੱਚ ਪਹਿਲੀ ਵਾਰ ਕਿੱਤਾਮੁਖੀ ਕੋਰਸਾਂ ਦੇ ਸਿਲੇਬਸ[3] ਤਿਆਰ ਕੀਤੇ ਗਏ ਹਨ।[4][5] ਇਹਨਾਂ ਸਕੀਮਾਂ ਨੂੰ ਕਾਮਯਾਬ ਕਰਨ ਲਈ ਬੜੇ ਬੜੇ ਉਦਯੋਗਪਤੀ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਟ੍ਰੇਨਿੰਗ ਦੇਣਗੇ। ਇਹ ਸਿਲੇਬਸ ਦੇਸ਼ ਭਰ ਵਿੱਚ ਚੱਲ ਰਹੇ ਆਈ.ਆਈ.ਟੀ ਅਤੇ ਆਈ.ਆਈ.ਐਮ ਦੇ ਮਾਹਿਰਾਂ ਦੁਆਰਾ ਤਿਆਰ ਕੀਤਾ ਗਿਆ ਹੈ। ਇਹ ਕੋਰਸ ਕਰਨ ਵਾਲੇ ਵਿਦਿਆਰਥੀਆਂ ਨੂੰ ਐਨ.ਐਸ.ਡੀ ਸੀ ਅਤੇ ਐਸ.ਐਸ.ਸੀ ਦੇ ਲਗਭਗ 70 ਪ੍ਰਤੀਸ਼ਤ ਵਿਦਿਆਰਥੀਆਂ ਨੂੰ ਨੌਕਰੀ ਦੇਣ ਦੀ ਸੰਭਾਵਨਾ ਹੈ।

ਹਵਾਲੇ[ਸੋਧੋ]

  1. "New vocational education scheme". Retrieved 8 sep,2014. {{cite web}}: Check date values in: |accessdate= (help)
  2. "Pilot Project under NVEQF" (PDF). Retrieved sep 9,2014. {{cite web}}: Check date values in: |accessdate= (help)
  3. "syllabus for national vocational education programme NVEQF" (PDF). Archived from the original (PDF) on 2014-09-12. Retrieved 8 sep, 2014. {{cite web}}: Check date values in: |accessdate= (help); Cite has empty unknown parameter: |4= (help)
  4. "ਵੋਕੇਸ਼ਨਲ ਸਿੱਖਿਆ ਦੀ ਨਵੀਂ ਸਕੀਮ". Retrieved 8 ਸਤੰਬਰ, 2014. {{cite web}}: Check date values in: |accessdate= (help)
  5. "revised centrally sponsered vocationallization of higher secondary education scheme" (PDF). Retrieved 8 ਸਤੰ: 2014. {{cite web}}: Check date values in: |accessdate= (help)