ਨੈਸ਼ਨਲ ਸੀਡਸ ਕਾਰਪੋਰੇਸ਼ਨ
ਰਾਸ਼ਟਰੀ ਬੀਜ ਨਿਗਮ(ਨੈਸ਼ਨਲ ਸੀਡਸ ਕਾਰਪੋਰੇਸ਼ਨ) ਖੇਤੀ ਕਿਸਾਨ ਕਲਿਆਨ ਮੰਤਰੀ ਮੰਡਲ ਦੇ ਪ੍ਰਸ਼ਾਸਨਿਕ ਨਿਯੰਤਰਣ ਵਿੱਚ ਭਾਰਤ ਸਰਕਾਰ ਦੇ ਅੰਤਰਗਤ ਅਨੁਸੂਚੀ 'ਬੀ' ਦੀ ਇੱਕ ਪਹਿਲੀ ਮਿੰਨੀਰਤਨ ਕੰਪਨੀ ਹੈ। ਇਸਦੀ ਸਥਾਪਨਾ 1963 ਵਿੱਚ ਬੀਜ ਭਵਨ ਨਵੀਂ ਦਿੱਲੀ ਵਿੱਚ ਕੀਤੀ ਗਈ ਸੀ। ਹੁਣ ਇਹ ਆਪਣੇ ਬੀਜ ਉਤਪਾਦਕਾਂ ਦੇ ਮਾਧਿਅਮ ਨਾਲ ਲਗਭਗ 600 ਕਿਸਮਾਂ ਦੇ ਬੀਜਾਂ ਦਾ ਉਤਪਾਦਨ ਕਰ ਰਹੀ ਹੈ। ਦੇਸ਼ ਭਰ ਵਿੱਚ ਇਸਦੇ ਲਗਭਗ 12500 ਬੀਜ ਉਤਪਾਦਕ ਹਨ, ਜਿਹੜੇ ਵਿਭਿੰਨ ਖੇਤੀ ਜਲਵਾਯੂ ਪਰਸਥਿਤੀਆਂ ਵਿੱਚ ਬੀਜ ਦਾ ਉਤਪਾਦਨ ਕਰ ਰਹੇ ਹਨ। ਵਰਤਮਾਨ ਵਿੱਚ ਨਿਗਮ ਦਾ ਕੁਲ ਵਪਾਰ 600 ਕਰੋੜ ਤੋਂ ਜ਼ਿਆਦਾ ਦਾ ਹੈ। ਨਿਗਮ ਵਿੱਚ 60 ਫਸਲਾਂ ਦੇ ਬਾਜ ਉਤਪਾਦਨ ਦਾ ਕੰਮ ਕੀਤਾ ਜਾਂਦਾ ਹੈ। 2017-18 ਵਿੱਚ 841.55 ਕਰੋੜ ਦਾ ਕਾਰੋਬਾਰ ਹੋਇਆ ਸੀ। ਇਹ 65 ਖੇਤਰਾਂ ਵਿੱਚ ਫੈਲਿਆ ਹੋਇਆ ਹੈ। ਬੀਜ ਉਤਪਾਦਨ ਵਿੱਚ ਜ਼ਿਆਦਾ ਜ਼ੋਰ ਤਿਲਾਂ, ਦਾਲਾਂ ਅਤੇ ਸਬਜੀਆਂ ਦੇ ਬੀਜਾਂ ਦਾ ਉਤਪਾਦਨ ਕੀਤਾ ਜਾਂਦਾ ਹੈ। ਇਸ ਸੰਸਥਾ ਨੇ ਨਵੀਂ ਦਿੱਲੀ, ਸਿੰਕਦਰਾਬਾਦ, ਭੋਪਾਲ, ਕਲਕੱਤਾ ਅਤੇ ਪੂਨੇ ਵਿੱਚ ਪ੍ਰਯੋਗਸ਼ਾਲਾਵਾੰ ਸਥਾਪਿਤ ਕੀਤੀਆਂ ਹਨ। ਜਿਹੜੀਆਂ ਕਿ ਬੀਜਾਂ ਦਾ ਨਿਰੀਖਣ ਕਰਦੀਆਂ ਹਨ।
ਬੀਜਾਂ ਦੀ ਮਾਰਕੀਟਿੰਗ ਤਿੰਨ ਤਰੀਕਿਆਂ ਰਾਹੀਂ ਕੀਤੀ ਜਾਂਦੀ ਹੈ, ਜਿਵੇਂ ਕਿ ਬੀਜ ਡੀਲਰਾਂ ਰਾਹੀਂ ਬੀਜਾਂ ਦੀ ਵਿਕਰੀ, ਰਾਜ ਸਰਕਾਰਾਂ ਅਤੇ ਭਾਰਤ ਸਰਕਾਰ ਨੂੰ ਬੀਜਾਂ ਦੀ ਵਿਕਰੀ ਅਤੇ ਮਿੰਨੀ ਕਿੱਟਾਂ ਦੀ ਸਪਲਾਈ ਅਤੇ ਸਾਡੇ ਆਪਣੇ ਬੀਜ ਵਿਕਰੀ ਕੇਂਦਰਾਂ ਰਾਹੀਂ ਬੀਜਾਂ ਦੀ ਵਿਕਰੀ। ਕਾਰਪੋਰੇਸ਼ਨ ਕੋਲ ਲਗਭਗ 2800 ਬੀਜ ਡੀਲਰ ਹਨ ਜੋ ਕੁੱਲ ਵਿਕਰੀ ਟਰਨਓਵਰ ਦੇ 65% ਤੋਂ ਵੱਧ ਹਨ।
