ਨੈਸ਼ਨਲ ਹਾਈਵੇ 1D (ਭਾਰਤ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨੈਸ਼ਨਲ ਹਾਈਵੇ 1D (ਭਾਰਤ) ਜਿਸ ਨੂੰ ਸ੍ਰੀਨਗਰ-ਲੇਹ ਹਾਈਵੇ ਵੀ ਕਿਹਾ ਜਾਂਦਾ ਹੈ ਇਹ ਸਾਰੀ ਸੜਕ ਜੰਮੂ ਅਤੇ ਕਸ਼ਮੀਰ ਵਿੱਚ ਹੈ ਜੋ ਉੱਤਰੀ ਭਾਰਤ ਨੂੰ ਲੇਹ, ਲਦਾਖ ਨਾਲ ਜੋੜਦੀ ਹੈ ਜਿਸ ਨੂੰ 2006 ਵਿੱਚ ਚਾਲੂ ਕੀਤਾ ਗਿਆ ਸੀ|
ਨੈਸ਼ਨਲ ਹਾਈਵੇ (ਭਾਰਤ) ਦਾ ਨੈਟਵਰਕ

ਭੁਗੋਲਿਕ[ਸੋਧੋ]

ਸ੍ਰੀਨਗਰ-ਲੇਹ-ਯਾਰਖੰਡ ਨੂੰ ਸੰਧੀ ਸੜਕ ਵੀ ਕਿਹਾ ਜਾਂਦਾ ਹੈ ਕਿਉਂਕਿ 1870 ਵਿੱਚ ਮਹਾਰਾਜਾ ਰਣਬੀਰ ਸਿੰਘ ਅਤੇ ਥੋਮਸ ਡਗਸਲ ਫਾਰਸਿਥ ਨੇ ਸੰਧੀ ਕੀਤੀ ਸੀ|

ਮੌਸਮ ਦੀਆਂ ਹਾਲਤਾ[ਸੋਧੋ]

ਲਗਭਗ 6 ਮਹੀਨੇ ਲੇਹ ਲਦਾਖ ਸਾਰੇ ਭਾਰਤ ਨਾਲੋ ਜਿਆਦਾ ਬਰਫ ਪੈਣ ਨਾਲ ਕੱਟਿਆ ਜਾਂਦਾ ਹੈ ਅਤੇ ਬਾਰਡਰ ਸੜਕ ਸੰਸਥਾ ਹਰ ਸਾਲ ਬਰਫ ਨੂੰ ਚੁਕਦੀ ਹੈ ਅਤੇ ਸੜਕ ਦੀ ਮੁਰੰਮਤ ਕਰਦੀ ਹੈ 2008 ਵਿੱਚ ਜ਼ੋਜੀ ਲਾ ਦਰ੍ਹਾ ਤੇ 18 ਮੀਟਰ ਬਰਫ ਪਈ ਸੀ| ਇਹ ਸੜਕ ਜੂਨ ਤੋਂ ਨਵੰਬਰ ਵਿੱਚ ਚਲਦੀ ਹੈ ਜਿਸ ਦੀ ਲੰਬਾਈ 422 ਕਿਮੀ ਹੈ| ਇਹ ਸੜਕ ਪਹਾੜੀ ਤੇ ਬਣੀ ਹੋਣ ਕਾਰਨ ਯਾਤਰੀਆਂ ਪਹਾੜ, ਪਿੰਡ ਅਤੇ ਇਤਿਹਾਸਕ ਅਤੇ ਸਭਿਆਚਾਰਕ ਥਾਂਵਾਂ ਤੇ ਸਫਰ ਕਰਨ ਦਾ ਅਨੰਦ ਦਿਦੀ ਹੈ| ਦੋ ਸਭ ਤੋਂ ਉਚੇ ਰਸਤਾ ਫੋਟੁ ਲਾ ਜੋ ਕਿ 4108 ਮੀਟਰ ਅਤੇ ਦੁਜਾ ਜ਼ੋਜੀ ਲਾ ਜੋ ਕਿ 3528 ਕਿਮੀ ਹਨ| ਪਿੰਡ ਖਲਤਸੇ ਵਿੱਚ ਫੋਟੁ ਲਾ ਅਤੇ ਲੇਹ ਦੇ ਵਿਚਕਾਰ ਸਰਕਾਰੀ ਚੈਕਪੋਸਟ ਬਣੀ ਹੋਈ ਹੈ| ਇਸ ਸੜਕ ਤੇ ਦਰਾਸ ਜੋ ਸ੍ਰੀਨਗਰ ਤੋਂ 170 ਕਿਮੀ ਤੇ ਅਤੇ 3249 ਮੀਟਰ ਦੀ ਉਚਾਈ ਤੇ ਹੈ ਜ਼ੋਜੀ ਲਾ ਦਰ੍ਹਾ ਦਾ ਮੁੱਖ ਪਿੰਡ ਹੈ|ਇਸ ਪਿੰਡ ਦੇ ਵਾਸੀਆਂ ਵਿੱਚ ਜਿਆਦਾਤਰ ਕਸ਼ਮੀਰੀ ਅਤੇ ਦਰਦ ਵਾਸੀ ਹਨ| ਇਸ ਥਾਂ ਨੂੰ ਸਾਇਬੇਰੀਆ ਤੋਂ ਬਾਅਦ ਦੁਜਾ ਸਭ ਤੋਂ ਠੰਡਾ ਸਥਾਂਨ ਮੰਨਿਆ ਜਾਂਦਾ ਹੈ (−45 °C (−49 °F))

ਇਤਿਹਾਸ[ਸੋਧੋ]

17ਵੀਂ ਅਤੇ 18ਵੀਂ ਸਦੀ ਸਮੇਂ ਇਹ ਇੱਕ ਰਸਤਾ ਸੀ ਜਿਸ ਤੇ ਖੱਚਰਾਂ ਨਾਲ ਸਮਾਨ ਅਤੇ ਪਸਮੀਨਾ ਪਛਮ ਯਰਖੰਡ ਤੋਂ ਕਸ਼ਮੀਰ ਦੇ ਸਾਲ ਕਾਰਖਾਨਿਆ ਲਈ ਭੇਜੀ ਜਾਂਦੀ ਸੀI 19ਵੀਂ ਸਦੀ ਵਿੱਚ ਇਸ ਰਸਤੇ ਤੇ ਹੋਰ ਸਧਾਰ ਹੋਇਆ। 1836ਞ1840 ਵਿੱਚ ਜਦੋਂ ਡੋਗਰਾ ਜਰਨਲ ਜ਼ੋਰਾਵਰ ਸਿੰਘ ਨੇ ਸਿੱਖ ਸਲਤਨਤ ਤੋਂ ਲਦਾਖ ਨੂੰ ਜਿਤ ਲਿਆ ਉਸ ਸਮੇਂ ਇਸ ਸੜਕ ਦਾ ਹੋਰ ਸਧਾਰ ਹੋ ਗਿਆ। ਅਤੇ 1846 ਦੀ ਅੰਮ੍ਰਿਤਸਰ ਸੰਧੀ ਮੁਤਾਬਕ ਬਰਤਾਨੀਆ ਸਰਕਾਰ ਨੇ ਟਰਾਂਸ ਹਿਮਾਲੀਅਨ ਅਤੇ ਪ੍ਰਿਸ਼ਲੀ ਸਟੇਟ ਜੰਮੂ ਅਤੇ ਕਸ਼ਮੀਰ ਨੂੰ ਮਹਾਰਾਜਾ ਗੁਲਾਬ ਸਿੰਘ ਨੂੰ ਵੇਚ ਦਿਤਾ। ਅਤੇ ਅਪ੍ਰੈਲ 1873 ਵਿੱਚ ਕਸ਼ਮੀਰ ਸਰਕਾਰ ਨੂੰ ਸਲਾਨਾ 2500 ਰੁਪਏ ਸੰਧੀ ਨੂੰ ਨਾ ਮੰਨਣ ਲਈ ਦਿਤੇ ਗਏ। 1950 ਦੇ ਦਹਾਕੇ ਸਮੇਂ ਲਦਾਖ ਦੇ ਇਲਾਕੇ ਵਿੱਚ ਤਣਾਅ ਬਣ ਗਿਆ ਕਿਉਕੇ ਚੀਨ ਨੇ 1200 ਕਿਮੀ ਲੰਬੀ ਸੜਕ ਜੋ ਜ਼ਿੰਜਿਆਗ ਅਤੇ ਤਿੱਬਤ ਨੂੰ ਜੋੜਦੀ ਸੀ ਦਾ ਨਿਰਮਾਣ ਸ਼ੁਰੂ ਕੀਤਾ। 1957 ਵਿੱਚ ਭਾਰਤ ਨੇ ਸੜਕ ਦੀ ਭਾਲ ਕੀਤੀ ਜੋ ਚੀਨ ਨੇ 1958 ਵਿੱਚ ਆਪਣੇ ਨਕਸ਼ੇ ਤੇ ਦਿਖਾ ਦਿਤੀ ਜੋ ਸਾਇਦ 1962 ਦਾ ਚੀਨ-ਭਾਰਤ ਯੁੱਧ ਦਾ ਕਾਰਣ ਬਣੀ। ਇਸ ਸੜਕ ਦਾ ਨਿਰਮਾਣ 1961 ਵਿੱਚ ਸ਼ੁਰੂ ਹੋ ਕਿ ਕਾਰਗਿਲ ਤੱਕ 2 ਸਾਲ ਵਿੱਚ ਪੁਰਾ ਹੋਇਆ। ਜੋ ਨੈਸ਼ਨਲ ਹਾਇਵੇ ਦਾ ਹਿਸਾ ਬਣਿਆ। ਅਤੇ 1974 ਤੋਂ ਇਸ ਤੇ ਆਮ ਸਹਿਰੀ ਨੂੰ ਇਹ ਰਸਤ ਖੋ ਦਿਤਾ ਗਿਆ।

ਵੇਰਵੇ[ਸੋਧੋ]

ਨੈਸ਼ਨਲ ਸੜਕਾ ਦੀ ਲੰਬਾਈ 33 ਲੱਖ ਕਿਲੋਮੀਟਰ ਹੈ ਜੋ ਕਿ ਦੁਨੀਆ ਵਿੱਚ ਦੂਸਰਾ ਸਭ ਤੋਂ ਲੰਬੀ ਹੈ ਜਿਸ ਵਿੱਚ

  1. ਐਕਸਪ੍ਰੈਸ ਵੇ ਦੀ ਲੰਬਾਈ 200 ਕਿਲੋਮੀਟਰ।
    ਨੈਸ਼ਨਲ ਹਾਈਵੇ ਦੀ ਲੰਬਾਈ 79,243 ਕਿਲੋਮੀਟਰ ਹੈ।
    ਸਟੇਟ ਸੜਕਾ ਦੀ ਲੰਬਾਈ 1,31,899 ਕਿਲੋਮੀਟਰ ਹੈ।
    ਮੁੱਖ ਜਿਲ੍ਹੇ ਨੂੰ ਜੋੜਦੀਆਂ ਸੜਕਾਂ ਦੀ ਲੰਬਾਈ 4,67,763 ਕਿਲੋਮੀਟਰ ਹੈ।
    ਪਿੰਡ ਅਤੇ ਹੋਰ ਦੁਜਿਆ ਸੜਕਾਂ ਦੀ ਲੰਬਾਈ 26,50,000 ਕਿਲੋਮੀਟਰ ਹੈ

ਹੋਰ ਦੇਖੋ[ਸੋਧੋ]

  1. http://en.wikipedia.org/wiki/NH_1D
  2. http://en.wikipedia.org/wiki/National_Highway_%28India%29
  3. http://www.nhai.org/ Archived 2016-06-11 at the Wayback Machine.