ਨੰਦਿਤਾ ਦਾਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨੰਦਿਤਾ ਦਾਸ
NanditaDas2008.jpg
ਜਨਮ(1969-11-07)7 ਨਵੰਬਰ 1969
ਮੁੰਬਈ, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰਾ, ਨਿਰਦੇਸ਼ਕ
ਸਰਗਰਮੀ ਦੇ ਸਾਲ1989, 1996–ਜਾਰੀ
ਸਾਥੀਸੌਮਿਆ ਸੇਨ (2002–2009)
ਸੁਬੋਧ ਮਸਕਾਰਾ (2010–ਵਰਤਮਾਨ)
ਬੱਚੇਵਿਹਾਨ

ਨੰਦਿਤਾ ਦਾਸ (ਜਨਮ 7 ਨਵੰਬਰ 1969) ਭਾਰਤੀ ਫ਼ਿਲਮ ਅਦਾਕਾਰਾ ਅਤੇ ਨਿਰਦੇਸ਼ਕ। ਇਹ ਇੱਕ ਵਿਲੱਖਣ ਅਦਾਕਾਰਾ ਹੈ ਅਤੇ ਆਪਣੇ ਲੀਕ ਤੋਂ ਹਟ ਕੇ ਕੀਤੇ ਗਏ ਕੰਮ ਲਈ ਜਾਣੀ ਜਾਂਦੀ ਹੈ। ਇਸਨੇ ਫ਼ਾਇਰ (1996), ਅਰਥ (1998), ਬਵੰਡਰ (2000), Kannathil Muthamittal (2002), Azhagi ਅਤੇ ਬਿਫ਼ੋਰ ਦ ਰੇਨਸ (2007) ਆਦਿ ਫ਼ਿਲਮਾਂ ਵਿੱਚ ਆਪਣੇ ਕੰਮ ਲਈ ਖ਼ੂਬ ਪ੍ਰਸਿੱਧੀ ਖੱਟੀ।

ਅਰੰਭਕ ਜੀਵਨ ਅਤੇ ਸਿੱਖਿਆ[ਸੋਧੋ]

ਦਾਸ, ਭਾਰਤੀ ਓੜੀਆ ਚਿੱਤਰਕਾਰ, ਜਤਿਨ ਦਾਸ ਅਤੇ ਇੱਕ ਗੁਜਰਾਤੀ ਜੈਨ ਲੇਖਿਕਾ, ਵਰਸ਼ਾ ਦੇ ਘਰ ਪੈਦਾ ਹੋਈ ਸੀ।[1] ਉਹ ਮੁੰਬਈ ਵਿੱਚ ਪੈਦਾ ਹੋਈ ਅਤੇ ਦਿੱਲੀ ਵਿੱਚ ਪਲੀ ਵੱਡੀ ਹੋਈ ਸੀ।[2]

ਉਸਨੇ ਮੁਢਲੀ ਸਿਖਿਆ ਨਵੀਂ ਦਿੱਲੀ ਵਿੱਚ, ਸਰਦਾਰ ਪਟੇਲ ਵਿਦਿਆਲਾ, ਲੋਧੀ ਅਸਟੇਟ ਤੋਂ ਹਾਸਲ ਕੀਤੀ। ਉਸਨੇ ਮਿਰਾਂਡਾ ਹਾਊਸ (ਦਿੱਲੀ ਯੂਨੀਵਰਸਿਟੀ) ਤੋਂ ਜੌਗਰਫ਼ੀ ਵਿੱਚ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਸੋਸ਼ਲ ਵਰਕ ਦੇ ਦਿੱਲੀ ਸਕੂਲ ਤੋਂ ਸੋਸ਼ਲ ਵਰਕ ਦੀ ਐਮ ਏ ਕੀਤੀ।[3]

ਹਵਾਲੇ[ਸੋਧੋ]

  1. "The Painter's Daughter". www.outlookindia.com. Retrieved 2009-12-30. 
  2. "I am still searching for a place to call home". www.openthemagazine.com. Retrieved 2013-08-13. 
  3. Mendis, Isidore Domnick (23 June 2003). "Independent stardom". Hindu Business Line. Retrieved 2009-06-20.