ਨੰਦਿਨੀ ਹਰੀਨਾਥ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਨੰਦਿਨੀ ਹਰੀਨਾਥ 2020 ਵਿੱਚ ਸ਼ੁਰੂ ਕਰਨ ਲਈ ਤਿਆਰ ਕੀਤੇ ਜਾ ਰਹੇ ਇੱਕ ਸੰਯੁਕਤ ਨਾਸਾ-ਇਸਰੋ ਸੈਟੇਲਾਈਟ- ਨਿਸਾਰ ਦੇ ਇਸਰੋ ਵੱਲੋਂ ਮਿਸ਼ਨ ਸਿਸਟਮ ਆਗੂ ਹਨ। ਕਈ ਦਹਾਕੇ ਪਹਿਲਾਂ ਟੀਵੀ ਦੀ ਦੁਨੀਆ ਦਾ ਮਸ਼ਹੂਰ ਅਮਰੀਕੀ ਵਿਗਿਆਨ ਕਥਾ ਮਨੋਰੰਜਕ ਪ੍ਰੋਗ੍ਰਾਮ, ਸਟਾਰ ਟ੍ਰੇਕ, ਉਹਨਾਂ ਲਈ ਵਿਗਿਆਨ ਦਾ ਪਹਿਲਾ ਪ੍ਰਦਰਸ਼ਨ ਸੀ। ਇਸਰੋ ਦੀ ਨੌਕਰੀ ਉਹਨਾਂ ਦੀ ਪਹਿਲੀ ਨੌਕਰੀ ਹੈ ਅਤੇ ਇੱਥੇ ਕੰਮ ਕਰਦਿਆਂ ਉਹਨਾਂ ਨੂੰ ਵੀਹ ਸਾਲ ਹੋ ਚੁੱਕੇ ਹਨ।[1][2] ਆਪਣੇ ਕਾਰਜਕਾਲ ਦੌਰਾਨ ਉਹਨਾਂ ਨੇ 14 ਪ੍ਰੋਜੈਕਟਾਂ ਤੇ ਕੰਮ ਕੀਤਾ।[3] ਇਸਰੋ ਦੀ ਮੰਗਲਯਾਨ ਪਰਿਯੋਜਨਾ ਵਿੱਚ ਇਨ੍ਹਾਂ ਨੇ M.O.M (ਮਾਰਸ ਔਰਬਿਟਰ ਮਿਸ਼ਨ) ਤੇ ਮਿਸ਼ਨ ਡਿਜ਼ਾਇਨ ਦੀ ਪਰਿਯੋਜਨਾ ਪ੍ਰ੍ਭੰਦਕ ਅਤੇ ਡਿਪਟੀ ਆਪਰੇਸ਼ਨ ਡਾਇਰੈਕਟਰ ਦੇ ਤੌਰ 'ਤੇ ਸੇਵਾ ਕੀਤੀ। ਭਾਰਤ ਦੇ ਸਫਲ ਮੰਗਲ ਪਰਿਯੋਜਨਾ ਤੱਕ ਮੰਗਲ ਨੂੰ ਮਿਸ਼ਨ ਵਿੱਚ ਸਫਲਤਾ ਦਰ ਕੇਵਲ 40% ਹੀ ਸੀ ਅਤੇ ਭਾਰਤ ਇਸਨੂੰ ਪਹਿਲੀ ਵਾਰੀ ਵਿੱਚ ਉਹ ਵੀ ਬਹੁਤ ਘੱਟ ਲਾਗਤ ਨਾਲ ਅਤੇ ਬੜੇ ਹੀ ਘੱਟ ਸਮੇਂ ਵਿੱਚ ਪੂਰਾ ਕਰ ਲੈਣ ਵਾਲਾ ਪਹਿਲਾ ਦੇਸ਼ ਹੈ।[4]

ਹਵਾਲੇ[ਸੋਧੋ]

  1. ਹਰੀਨਾਥ, ਨੰਦਿਨੀ. "ਭਾਰਤੀ ਰਾਕਟ ਮਹਿਲਾ". 
  2. "bbc ਖਬਰਾਂ". 
  3. "ਇਸਰੋ ਵਿੱਚ ਮਹਿਲਾਵਾਂ". 
  4. "youtube ਤੇ ਮੌਜੂਦ MOM ਬਾਰੇ ਜਾਣਕਾਰੀ".