ਨੱਕ ਵਿੰਨ੍ਹਣਾ
ਨੱਕ ਵਿੰਨ੍ਹਣਾ ਨੱਕ ਦੇ ਕਿਸੇ ਹਿੱਸੇ ਦੀ ਚਮੜੀ ਜਾਂ ਮਾਸ ਨੂੰ ਵਿੰਨ੍ਹਣਾ ਹੁੰਦਾ ਹੈ, ਜੋ ਆਮ ਤੌਰ 'ਤੇ ਗਹਿਣੇ ਪਾਉਣ ਦੇ ਮਕਸਦ ਲਈ ਕੀਤਾ ਜਾਂਦਾ ਹੈ, ਜਿਹਨਾਂ ਨੂੰ ਨੱਕ ਦੇ ਗਹਿਣੇ ਕਿਹਾ ਜਾਂਦਾ ਹੈ। ਨੱਕ ਵਿੰਨ੍ਹਣਾ ਦੀਆਂ ਵੱਖੋ ਵੱਖਰੀਆਂ ਕਿਸਮਾਂ ਦੇ ਵਿੱਚ, ਨਾਸ ਵਿੰਨ੍ਹਣਾ ਸਭ ਤੋਂ ਆਮ ਹੈ। ਕੰਨ ਵਿੰਨ੍ਹਣ ਦੇ ਬਾਅਦ ਵਿੰਨ੍ਹਣ ਦੀ ਦੂਜੀ ਸਭ ਤੋਂ ਆਮ ਕਿਸਮ ਦੀ ਨਾਸ ਵਿੰਨ੍ਹਣਾ ਹੁੰਦੀ ਹੈ।[ਹਵਾਲਾ ਲੋੜੀਂਦਾ]
ਨਾਸ ਵਿੰਨ੍ਹਣਾ
[ਸੋਧੋ]ਨਾਸ ਵਿੰਨ੍ਹਣਾ ਗਹਿਣੇ ਪਹਿਨਣ ਦੇ ਮਕਸਦ ਲਈ ਸਰੀਰ ਵਿੰਨ੍ਹਣ ਦਾ ਰਿਵਾਜ ਹੈ, ਬਹੁਤ ਕੁਝ ਜਿਵੇਂ ਕਿ ਨੱਕ ਵਿੰਨ੍ਹਣਾ, ਜੋ ਕਿ ਸਭ ਤੋਂ ਮੁੱਖ ਤੌਰ 'ਤੇ ਅਤੇ ਉਘੇ ਤੌਰ 'ਤੇ ਭਾਰਤੀ ਸੱਭਿਆਚਾਰ ਅਤੇ ਫੈਸ਼ਨ ਨਾਲ ਪੁਰਾਣੇ ਜ਼ਮਾਨੇ ਤੋਂ ਜੁੜਿਆ ਹੋਇਆ ਹੈ, ਅਤੇ ਭਾਰਤ, ਪਾਕਿਸਤਾਨ, ਬੰਗਲਾਦੇਸ਼, ਸ਼੍ਰੀਲੰਕਾ, ਨੇਪਾਲ ਅਤੇ ਪੂਰੇ ਦੱਖਣ ਅਤੇ ਇੱਥੋਂ ਤਕ ਕਿ ਦੱਖਣ-ਪੂਰਬੀ ਏਸ਼ੀਆ ਵਿੱਚ ਵੀ ਮਿਲਦਾ ਹੈ। ਨਾਸ ਵਿੰਨ੍ਹਣਾ ਪਰੰਪਰਾਗਤ ਆਸਟਰੇਲਿਆਈ ਆਦਿਵਾਸੀ ਸੱਭਿਆਚਾਰ ਦਾ ਵੀ ਅੰਗ ਹੈ।[1] ਭਾਰਤੀ ਫੈਸ਼ਨ ਅਤੇ ਸੱਭਿਆਚਾਰ ਦੇ ਪ੍ਰਸਾਰ, ਐਕਸਪੋਜ਼ਰ ਅਤੇ ਫੈਲਣ ਦੇ ਨਾਲ, ਨਾਸ ਵਿੰਨ੍ਹਣਾ ਹਾਲ ਹੀ ਦੇ ਦਹਾਕਿਆਂ ਵਿੱਚ ਵਿਆਪਕ ਸੰਸਾਰ ਵਿੱਚ ਪ੍ਰਸਿੱਧ ਹੋ ਗਿਆ ਹੈ, ਜਿਵੇਂ ਕਿ ਹੋਰ ਵਿੰਨ੍ਹਣ ਦੇ ਹੋਰ ਭੇਦ ਪੰਕ ਆਦਿ ਹੋਏ, ਅਤੇ ਫਿਰ '80 ਵਿਆਂ ਅਤੇ '90 ਵਿਆਂ ਦੇ ਬਾਅਦ ਦੀਆਂ ਯੁਵਾ ਸੰਸਕ੍ਰਿਤੀਆਂ ਵਿੱਚ ਵਿੰਨ੍ਹਣ ਦੀਇਸ ਕਿਸਮ ਨੂੰ ਅਪਣਾਇਆ ਗਿਆ। ਅੱਜ ਦੱਖਣੀ ਅਮਰੀਕਾ, ਅਮਰੀਕਾ, ਕਨੇਡਾ, ਕੈਰੇਬੀਅਨ, ਆਸਟ੍ਰੇਲੀਆ, ਅਫਰੀਕਾ, ਜਾਪਾਨ ਅਤੇ ਯੂਰੋਪ ਸਮੇਤ ਵਿਸਤਰਤ ਸੰਸਾਰ ਵਿੱਚ ਨਾਸ ਵਿੰਨ੍ਹਣਾ ਬਹੁਤ ਮਸ਼ਹੂਰ ਹੈ। ਖੱਬੀ ਜਾਂ ਸੱਜੀ ਨਾਸ ਨੂੰ ਵਿੰਨ੍ਹਿਆ ਜਾਂਦਾ ਹੈ।
Notes
[ਸੋਧੋ]- ↑ (Stirn 2003)