ਪਣਖ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਣਖ ਲੱਕੜ ਦੀ ਬਣੀ ਹੁੰਦੀ ਹੈ, ਜੋ ਤਾਣੀ ਅਤੇ ਦਰੀਆਂ ਬੁਣਨ ਸਮੇਂ ਵਰਤੀ ਜਾਂਦੀ ਹੈ। ਇਸ ਨਾਲ ਖੇਸ ਜਾਂ ਦਰੀ ਦੀ ਚੋੜਾਈ ਤੈਅ ਕੀਤੀ ਜਾਂਦੀ ਹੈ, ਤਾਂ ਜੋ ਚੋੜਾਈ ਖਤਮ ਹੋਣ ਤਕ ਬਰਾਬਰ ਰਹੇ। ਇਸ ਵਿੱਚ ਦੋ ਬਰੀਕ ਫੱਟੀਆਂ ਹੁੰਦੀਆਂ ਹਨ, ਜਿੰਨਾ ਦੇ ਇੱਕ ਬਾਹਰ ਨਿਕਲਦੇ ਕੋਨਿਆਂ ਉੱਪਰ ਇੱਕ ਬਰੀਕ ਕਿੱਲ ਜਾਂ ਮੇਖ ਹੁੰਦੀ ਹੈ। ਦੋਨੋਂ ਫੱਟੀਆਂ ਦੇ ਵਿਚਕਾਰ ਛੋਟੀਆਂ-ਛੋਟੀਆਂ ਗਲੀਆਂ ਹੁੰਦੀਆਂ ਹਨ। ਇਸ ਵਿੱਚ ਕੋਈ ਵੱਡੀ ਕਿੱਲ ਪਾ ਕੇ ਦਰੀ ਜਾਂ ਖੇਸ ਵਿੱਚ ਲਾ ਦਿੱਤੀ ਜਾਂਦੀ ਹੈ, ਜਿਸ ਨਾਲ ਦਰੀ ਜਾਂ ਖੇਸ ਕਾਣ ਵਿੱਚ ਨਹੀਂ ਜਾਂਦੇ। ਇਹ ਘਰੇਲੂ ਉਦਯੋਗ ਦੇ ਸੰਦਾ ਇੱਕ ਅਹਿਮ ਸਥਾਨ ਰਖਦੀ ਹੈ, ਜੋ ਸਭਿਆਚਾਰ ਦਾ ਇੱਕ ਅੰਗ ਬਣਦੀ ਹੈ।

ਹਵਾਲੇ[ਸੋਧੋ]