ਪਪਾੲਿਰਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਪਾਇਰਸ ਕਾਗਜ਼
ਪਪਾਇਰਸ ਪੌਦਾ ਸਾਇਪਰਸ ਪਪਾਇਰਸ, ਕੀ-ਗਾਰਡਨ, ਲੰਦਨ ਵਿਖੇ
ਪਪਾਇਰਸ ਪੌਦਾ ਸਾਇਰਾਕੂਜ਼, ਸਾਇਕਿਲੀ ਵਿਖੇ

ਪਪਾਇਰਸ ਇੱਕ ਕਾਗਜ਼ੀ ਕਿਸਮ ਹੈ ਜੋ ਪ੍ਰਾਚੀਨ ਮਿਸਰ ਵਿੱਚ ਲਿਖਾਵਟ ਲਈ ਵਰਤੀ ਜਾਂਦੀ ਸੀ। ਇਸਨੂੰ ਰੀਡ ਕਿਸਮ ਦੇ ਪੌਦੇ ਜਿਸਨੂੰਸਾਇਪਰਸ ਪਪਾਇਰਸ ਕਿਹਾ ਜਾਂਦਾ ਹੈ, ਤੋਂ ਤਿਆਰ ਕੀਤਾ ਜਾਂਦਾ ਹੈ।[1] ਇਹ ਪੌਦਾ ਆਮ-ਤੌਰ 'ਤੇ ਨੀਲ ਨਦੀ ਦੇ ਕੰਢਿਆਂ ਤੇ ਪਾਇਆ ਜਾਂਦਾ ਸੀ। ਇਸਦੀ ਵਰਤੋਂ ਕਰਨ ਦੇ ਵੀ ਕਈ ਤਰੀਕੇ ਸਨ। ਮਿਸਰ ਵਾਸੀ ਪਪਾਇਰਸ ਦੀ ਵਰਤੋਂ ਬੇੜੀਆਂ, ਚਾਦਰਾਂ, ਰੱਸੀਆਂ, ਸੈਂਡਲਾਂ ਅਤੇ ਬਾਲਟੀਆਂ ਬਣਾਉਣ ਲਈ ਕਰਦੇ ਸਨ। ਪਰੰਤੂ ਪਪਾਇਰਸ ਨੂੰ ਬਦਲ ਕੇ ਇਸਦੀ ਵਰਤੋਂ ਲਿਖਣ-ਸਮੱਗਰੀ ਵਿੱਚ ਕੀਤੀ ਜਾਣ ਲੱਗੀ। ਪਹਿਲਾਂ ਪਪਾਇਰਸ ਦੀ ਇਸ ਵਿਧੀ ਨੂੰ ਮਿਸਰ ਵਾਸੀਆਂ ਨੇ ਹੀ ਅਪਣਾਇਆ, ਪਰੰਤੂ ਬਾਅਦ ਵਿੱਚ ਮੈਡੀਟੇਰੀਅਨ ਖੇਤਰ ਵਿੱਚ ਵੀ ਇਸਦੀ ਵਰਤੋਂ ਹੋਣ ਲੱਗ ਪਈ ਸੀ।

ਹਵਾਲੇ[ਸੋਧੋ]

  1. Papyrus Definition, dictionary.reference.com, 2009, http://dictionary.reference.com/browse/Papyrus, retrieved on 21 ਜਨਵਰੀ 

ਬਾਹਰੀ ਕੜੀਆਂ[ਸੋਧੋ]