ਪਰਦੁੱਮਣ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਪਰਦੁੱਮਣ ਸਿੰਘ (15 ਅਕਤੂਬਰ 1927 – 22 ਮਾਰਚ 2007) ਭਾਰਤੀ ਪੰਜਾਬ ਦਾ ਇੱਕ ਅਥਲੀਟ ਸੀ। ਉਹ ਮਨੀਲਾ ਵਿੱਚ 1954 ਦੀਆਂ ਏਸ਼ੀਆਈ ਖੇਡਾਂ ਦੌਰਾਨ ਸ਼ਾਟਪੁੱਟ ਅਤੇ ਡਿਸਕਸ ਥਰੋਅ ਦੇ ਨਵੇਂ ਰਿਕਾਰਡ ਸਥਾਪਤ ਕਰਕੇ ਦੋਵੇਂ ਈਵੈਂਟਸ ਦਾ ਚੈਂਪੀਅਨ ਬਣਿਆ ਸੀ। 1958 ਵਿੱਚ ਟੋਕੀਓ ਹੋਈਆਂ ਏਸ਼ੀਆ ਖੇਡਾਂ `ਚ ਉਹ ਭਾਰਤੀ ਅਥਲੈਟਿਕਸ ਟੀਮ ਦਾ ਕਪਤਾਨ ਬਣਕੇ ਗਿਆ। ਟੋਕੀਓ ਖੇਡਾਂ `ਚ ਉਹ ਸ਼ਾਟਪੁੱਟ ਦਾ ਚੈਂਪੀਅਨ ਬਣਿਆ ਅਤੇ ਡਿਸਕਸ ਥਰੋਅ ਵਿੱਚ ਦੂਜੇ ਨੰਬਰ ਉੱਪਰ ਰਿਹਾ। ਆਪਣੇ ਪਿੰਡ ਭਾਈ ਭਗਤਾ ਕੇ ਦਾ ਉਹ 20 ਸਾਲ ਸਰਪੰਚ ਵੀ ਰਿਹਾ।

ਜ਼ਿੰਦਗੀ[ਸੋਧੋ]

ਪਰਦੁੱਮਣ ਸਿੰਘ ਪਿੰਡ ਭਗਤਾ ਭਾਈਕੇ ਦਾ ਜੰਮਪਲ ਸੀ। ਭਾਰਤੀ ਫ਼ੌਜ ਦੀ ਨੌਕਰੀ ਕੀਤੀ।