ਪਰਮਵੀਰ ਚੱਕਰ
ਪਰਮਵੀਰ ਚੱਕਰ ਭਾਰਤ ਦਾ ਸਭ ਤੋਂ ਵੱਡਾ ਮਿਲਟਰੀ ਦਾ ਸਨਮਾਨ ਹੈ। ਇਸ ਸਨਮਾਨ ਦੀ ਸਥਾਪਨਾ 26 ਜਨਵਰੀ 1950 ਨੂੰ ਭਾਰਤ ਦੇ ਰਾਸ਼ਟਰਪਤੀ ਦੁਆਰਾ ਕੀਤੀ ਗਈ ਅਤੇ ਇਸ ਨੂੰ 15 ਅਗਸਤ 1947 ਤੋਂ ਲਾਗੂ ਕੀਤਾ ਗਿਆ। ਕੁਲ 21 ਸਨਮਾਨ 'ਚ 14 ਮਰਨਉਪਰੰਤ ਮਿਲੇ ਹਨ।ਇਸ ਸਨਮਾਨ ਨੂੰ ਮਿਲਟਰੀ ਦੀਆਂ ਸਾਰੀਆਂ ਫੋਜਾਂ 'ਚ ਦਿਤਾ ਜਾਂਦਾ ਹੈ। ਭਾਰਤ ਰਤਨ ਤੋਂ ਬਾਅਦ ਇਹ ਦੁਜਾ ਵੱਡਾ ਸਨਮਾਨ ਹੈ। ਅਜ਼ਾਦੀ ਤੋਂ ਪਹਿਲਾ ਮਿਲਦਾ ਸਨਮਾਨ ਵਿਕਟੋਰੀਆ ਕਰੋਸ ਦਾ ਬਦਲ ਹੈ। ਇਸ ਸਨਮਾਨ ਨੂੰ ਪ੍ਰਾਪਤ ਕਰਤਾ ਜਾਂ ਮਰਨ ਤੋਂ ਬਾਅਦ ਉਸ ਦੀ ਵਿਧਵਾ ਨੂੰ ਨਾਲ ਨਗਦ ਰਾਸ਼ੀ ਜੋ ਕਿ 1500 ਰੁਪਏ ਪ੍ਰਤੀ ਮਹੀਨਾ ਵੀ ਦਿਤੀ ਜਾਂਦੀ ਹੈ।
ਡਿਜ਼ਾਇਨ[ਸੋਧੋ]
ਇਸ ਸਨਮਾਨ ਦਾ ਡਿਜ਼ਾਇਨ ਸਵਿਤਰੀ ਖਾਨੋਲਕਰ ਨੇ ਤਿਆਰ ਕੀਤਾ ਜੋ ਭਾਰਤੀ ਫੌਜ ਅਫਸਰ ਸ੍ਰੀ ਵਿਕਰਮ ਖਾਨੋਲਕਰ ਨਾਲ ਵਿਆਹੀ ਹੋਈ ਸੀ। ਇਹ ਸਨਮਾਨ ਗੋਲ ਅਕਾਰ ਦਾ ਜਿਸ ਦਾ ਵਿਆਸ 1.375 ਇੰਚ ਜਾਂ 3.49 ਸਮ ਦਾ ਕਾਂਸੀ ਦਾ ਹੈ। ਇਸ ਦੇ ਵਿਚਕਾਰ ਦੇਸ ਦਾ ਚਿੰਨ੍ਹ ਹੈ ਅਤੇ ਇਸ ਦੇ ਚਾਰੇ ਪਾਸੇ ਤ੍ਰਿਸ਼ੂਲ ਦਾ ਚਿੰਨ੍ਹ ਹੈ ਜੋ ਵੇਦਿਕ ਕਾਲ ਸਮੇਂ ਸ਼ਕਤੀ ਦਾ ਸੂਚਕ ਸੀ। ਸ਼ਬਦ ਪਰਮਵੀਰ ਚੱਕਰ ਅੰਗਰੇਜ਼ੀ ਅਤੇ ਹਿੰਦੀ ਭਾਸ਼ਾ 'ਚ ਲਿਖਿਆ ਹੋਇਆ ਹੈ ਜਾਮਨੀ ਰੰਗ ਦਾ ਰਿਬਨ 32 mm ਜਾਂ 1.3 ਇੰਚ ਲੰਮਾ ਨਾਲ ਇਸ ਨੂੰ ਲਟਕਾਇਆ ਹੁੰਦਾ ਹੈ।
ਪ੍ਰਾਪਤ ਕਰਤਾ[ਸੋਧੋ]
ਨੰ: | ਨਾਮ | ਰੈਜਮੈਂਟ | ਮਿਤੀ | ਥਾਂ | ਵਿਸ਼ੇਸ਼ |
---|---|---|---|---|---|
IC-521 | ਮੇਜ਼ਰ ਸੋਮ ਨਾਥ ਸਰਮਾ | ਚੋਥੀ ਬਟਾਲੀਅਨ ਕਮਾਉਨ ਰੈਜਮੈਂਟ | 3 ਨਵੰਬਰ, 1947 | ਬੈਡਗਮ, ਕਸ਼ਮੀਰ | ਮਰਨਉਪਰੰਤ |
IC-22356 | ਲਾਸ ਨਾਇਖ ਕਰਮ ਸਿੰਘ | ਪਹਿਲੀ ਸਿੱਖ ਰੈਜਮੈਂਟ | 13 ਅਕਤੂਬਰ, 1948 | ਤਿਥਵਾਲ, ਕਸ਼ਮੀਰ | |
SS-14246 | ਸੈਕਿੰਗ ਲੈਫਟੀਨੈਂਟ ਰਾਮਾ ਰਘੋਬਾ ਰਾਣਾ | ਭਾਰਤੀ ਇੰਜਨੀਅਰਿਗ ਕਾਰਪਸ | 8 ਅਪਰੈਲ, 1948 | ਨੋਸਿਹਰਾ ਕਸ਼ਮੀਰ | |
27373 | ਨਾਇਕ ਜਾਦੂ ਨਾਥ ਸਿੰਘ | ਪਹਿਲੀ ਰਾਜਪੂਟ ਰੈਜਮੈਂਟ | ਫਰਵਰੀ 1948 | ਨੋਸਿਹਰਾ ਕਸ਼ਮੀਰ | ਮਰਨਉਪਰੰਤ |
2831592 | ਕੰਪਨੀ ਹਵਲਦਾਰ ਮੇਜਰ ਪੀਰੂ ਸਿੰਘ ਸੇਖਾਵਤ | ਛੇਵੀਂ ਰਾਜਪੁਤਾਨਾ ਰਾਈਫਲ ਬਟਾਲੀਅਨ | 17 ਜੁਲਾਈ 1948 -18 ਜੁਲਾਈ 1948 | ਟਿਥਵਾਲ ਕਸ਼ਮੀਰ | ਮਰਨਉਪਰੰਤ |
IC-8947 | ਕੈਪਟਨ ਗੁਰਬਚਨ ਸਿੰਘ ਸਲਰੀਆ | ਤੀਜੀ ਬਟਾਲੀਅਨ, ਪਹਿਲੀ ਗੋਰਖਾ ਰਾਈਫਲ | 5 ਦਸੰਬਰ,1961 | ਲੁਬੁੰਬਸ਼ੀ ਕੋਗੋ | ਮਰਨਉਪਰੰਤ |
IC-7990 | ਮੇਜਰ ਧੰਨ ਸਿੰਘ ਥਾਪਾ | ਅੱਠਵੀ ਗੋਰਖਾ ਰਾਈਫਲਜ਼ | 20 ਅਕਤੂਬਰ,1962 | ਲਦਾਖ, ਭਾਰਤ | |
JC-4547 | ਸੁਬੇਦਾਰ ਜੋਗਿੰਦਰ ਸਿੰਘ | ਪਹਿਲੀ ਸਿੱਖ ਰੈਜਮੈਂਟ ਬਟਾਲੀਅਨ | 23 ਅਕਤੂਬਰ,1962 | ਟੋਗਪੈਨ ਲਾ ਭਾਰਤ | ਮਰਨਉਪਰੰਤ |
IC-7990 | ਮੇਜਰ ਸ਼ੈਤਾਨ ਸਿੰਘ | ਕੁਮਾਉਨ ਰੈਜਮੈਂਟ ਤੇਰਵੀਂ ਬਟਾਲੀਅਨ | 18 ਨਵੰਬਰ,1962 | ਰੈਜ਼ੰਗ ਲਾ | ਮਰਨਉਪਰੰਤ |
2639885 | ਕੰਪਨੀ ਕੁਆਟਰ ਮਾਸਟਰ ਹਵਲਦਾਰ ਅਬਦੁਲ ਹਮੀਦ | ਚੋਥੀ ਬਟਾਲੀਅਨ ਗਰਨੇਡਜ਼ | 10 ਸਤੰਬਰ,1965 | ਖੇਮ ਕਰਨ ਸੈਕਟਰ ਪਾਕਿਸਤਾਨ | ਮਰਨਉਪਰੰਤ |
IC-5565 | ਲੈਫਟੀਨੈਂਟ ਕਰਨਲ ਅਰਦੇਸ਼ਿਰ ਬੁਰਜ਼ੋਰਜੀ ਤਾਰਾਪੋਰੇ | ਸਤਾਰਵੀ ਪੂਨਾ ਘੋੜਸਵਾਰ | 15 ਅਕਤੂਬਰ,1965 | ਫਿਲੋਰਅ ਸਿਆਲਕੋਟ ਸੈਕਟਰ ਪਾਕਿਸਤਾਨ | ਮਰਨਉਪਰੰਤ |
4239746 | ਲਾਂਸ ਨਾਈਕ ਅਲਵਰਟ ਇੱਕਾ | ਚੋਥਵੀਂ ਬਰੀਗੇਡ ਆਫ ਗਾਰਡਗ਼ ਬਟਾਲੀਅਨ | 3 ਦਸੰਬਰ,1971 | ਗੰਗਾਸਾਗਰ ਅਗਰਤਲਾ ਸੈਕਟਰ | ਮਰਨਉਪਰੰਤ |
10877 F(P) | ਫਲਾਈਇੰਗ ਅਫਸਰ ਨਿਰਮਲਜੀਤ ਸਿੰਘ ਸੈਖੋਂ | ਭਾਰਤੀ ਹਵਾਈ ਫੋਜ਼ ਨੰ 18 ਸਕੁਅਡਰਨ | 14 ਦਸੰਬਰ,1971 | ਸ੍ਰੀਨਗਰ ਕਸ਼ਮੀਰ | ਮਰਨਉਪਰੰਤ |
IC-25067 | ਲੈਫਟੀਨੈਂਟ ਅਰੂਨ ਖੇਤਰਪਾਲ | ਸਤਾਰਵੀਂ ਪੂਨਾ ਘੋੜਸਵਾਰ | 16 ਦਸੰਬਰ, 1971 | ਜਰਪਲ ਸ਼ਕਰਗੜ੍ਹ ਸੈਕਟਰ | ਮਰਨਉਪਰੰਤ |
IC-14608 | ਮੇਜਰ ਹੋਸ਼ਿਆਰ ਸਿੰਘ | ਤੀਜਾ ਬਟਾਲੀਅਨ ਗਰਨੇਡੀਅਰਜ਼ | 17 ਦਸੰਬਰ,1971 | ਬਸੰਤਰ ਦਰਿਆ | |
JC-155825 | ਨਾਇਬ ਸੁਬੇਦਾਰ ਬਾਨਾ ਸਿੰਘ | ਅੱਠਵੀਂ ਬਟਾਲੀਅਨ ਜੰਮੂ ਅਤੇ ਕਸ਼ਮੀਰ ਲਾਈਟ ਇਨਫੇਨਟਰੀ | 23 ਜੂਨ,1987 | ਸਾਈਚਨ ਗਲੇਸ਼ੀਅਰ ਜੰਮੂ ਅਤੇ ਕਸ਼ਮੀਰ | |
IC-32907 | ਮੇਜਰ ਰਾਮਾਸਵਾਮੀ ਪ੍ਰਮੇਸ਼ਵਰਨ | ਅੱਠਵੀਂ ਬਟਾਲੀਅਨ ਮੇਹਰ ਰੈਜਮੈਂਟ | 25 ਨਵੰਬਰ,1987 | ਸ੍ਰੀਲੰਕਾ | ਮਰਨਉਪਰੰਤ |
IC-56959 | ਕੈਪਟਨ ਮਨੋਜ ਕੁਮਾਰ ਪਾਂਡੇ | ਪਹਿਲੀ ਬਟਾਲੀਅਨ ਗਿਆਰਵੀ ਗੋਰਖਾ ਰਾਈਫਲਜ਼ | 3 ਜੁਲਾਈ,1999 | ਬਟਾਲਿਕ ਸੈਕਟਰ ਕਾਰਗਿਲ ਜੰਮੂ ਅਤੇ ਕਸ਼ਮੀਰ | ਮਰਨਉਪਰੰਤ |
2690572 | ਗਰਨੇਡੀਅਰ ਜੋਗਿੰਦਰ ਸਿੰਘ ਯਾਦਵ | ਅਠਾਰਵੀਂ ਬਟਾਲੀਅਨ ਗਰਨੇਡੀਅਰ | 4 ਜੁਲਾਈ,1999 | ਟਾਈਗਰ ਹਿਲ ਕਾਰਗਿਲ | |
13760533 | ਰਾਈਫਲ ਮੈਨ ਸੰਜੇ ਕੁਮਾਰ | ਤੇਰਵੀ ਬਟਾਲੀਅਨ ਜੰਮੂ ਅਤੇ ਕਸ਼ਮੀਰ ਰਾਈਫਲਜ਼ | 5 ਜੁਲਾਈ,1999 | ਕਾਰਗਿਲ | |
IC-57556 | ਕੈਪਟਨ ਵਿਕਰਮ ਬਤਰਾ | ਤੇਰਵੀ ਬਟਾਲੀਅਨ ਜੰਮੂ ਅਤੇ ਕਸ਼ਮੀਰ ਰਾਈਫਲਜ਼ | 6 ਜੁਲਾਈ,1999 | 5140,ਅਤੇ 4875 ਪਉਟ ਕਾਰਗਿਲ | ਮਰਨਉਪਰੰਤ |
ਰੈਜਮੈਂਟ[ਸੋਧੋ]
ਕੁੱਲ 21 ਸਨਮਾਨ ਪ੍ਰਾਪਤ ਕਰਨ ਵਾਲਿਆ 'ਚ 20 ਭਾਰਤੀ ਫੌਜ ਅਤੇ ਇੱਕ ਭਾਰਤੀ ਹਵਾਈ ਫੌਜ ਨੂੰ ਪ੍ਰਾਪਤ ਹੋਇਆ। ਗਰਨੇਡਗ਼ ਰੈਜਮੈਂਟ ਨੂੰ ਸਭ ਤੋਂ ਜ਼ਿਆਦਾ ਸਨਮਾਨ ਜੋ ਕਿ 3 ਸਨਮਾਨ ਹਨ। ਭਾਰਤੀ ਪਾਕਿਸਤਾਨ ਜੰਗ 1965 ਅਤੇ ਭਾਰਤੀ ਪਾਕਿਸਤਾਨ 1965 ਜੰਗ ਅਤੇ ਕਾਰਗਿਲ ਜੰਗ ਨੂੰ ਇੱਕ ਇੱਕ ਸਨਮਾਨ ਮਿਲਿਆ। ਗੋਰਖਾ ਰਾਈਫਲ ਨੂੰ ਤਿੰਨ ਸਨਮਾਨ ਮਿਲੇ ਹਨ।