ਸਮੱਗਰੀ 'ਤੇ ਜਾਓ

ਪਰਾਗ ਬਸੰਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਪਰਾਗ ਦੀ ਬਸੰਤ ਤੋਂ ਮੋੜਿਆ ਗਿਆ)
ਅਲੈਗਜ਼ੈਂਡਰ ਦੁਬਚੇਕ

ਪਰਾਗ ਦੀ ਬਸੰਤ (ਚੈੱਕ: [Pražské jaro] Error: {{Lang}}: text has italic markup (help), Slovak: [Pražská jar] Error: {{Lang}}: text has italic markup (help)) ਦੂਜਾ ਵਿਸ਼ਵ ਯੁੱਧ ਦੇ ਬਾਅਦ ਸੋਵੀਅਤ ਯੂਨੀਅਨ ਦੇ ਗਲਬੇ ਦੇ ਦੌਰ ਵਿੱਚ ਚੈਕੋਸਲੋਵਾਕੀਆ ਵਿੱਚ ਸਿਆਸੀ ਉਦਾਰੀਕਰਨ ਦਾ ਇੱਕ ਅਰਸਾ ਸੀ। ਇਹ 5 ਜਨਵਰੀ 1968 ਨੂੰ ਸ਼ੁਰੂ ਹੋਇਆ, ਜਦੋਂ ਸੁਧਾਰਵਾਦੀ ਅਲੈਗਜ਼ੈਂਡਰ ਦੁਬਚੇਕ ਚੈਕੋਸਲੋਵਾਕੀਆ ਦੀ ਕਮਿਊਨਿਸਟ ਪਾਰਟੀ ਦੇ ਪਹਿਲਾ ਸਕੱਤਰ ਚੁਣੇ ਗਏ, ਅਤੇ 21 ਅਗਸਤ ਤੱਕ ਜਾਰੀ ਰਿਹਾ, ਜਦ ਸੋਵੀਅਤ ਯੂਨੀਅਨ ਅਤੇ ਵਾਰਸਾ ਪੈਕਟ ਦੇ ਹੋਰ ਮੈਂਬਰ ਦੇਸ਼ਾਂ ਨੇ ਸੁਧਾਰ ਰੋਕਣ ਲਈ ਚੈਕੋਸਲੋਵਾਕੀਆ ਤੇ ਹਮਲਾ ਬੋਲ ਦਿੱਤਾ ਅਤੇ ਵਿਦਰੋਹ ਨੂੰ ਕੁਚਲ ਦਿੱਤਾ।

ਪਰਾਗ ਬਸੰਤ ਸੁਧਾਰ ਆਰਥਿਕਤਾ ਦੇ ਅੰਸ਼ਕ ਵਿਕੇਂਦਰੀਕਰਨ ਅਤੇ ਲੋਕਰਾਜੀਕਰਨ ਦੇ ਵਾਸਤੇ ਚੈਕੋਸਲੋਵਾਕੀਆ ਦੇ ਨਾਗਰਿਕਾਂ ਨੂੰ ਕੁਝ ਵਾਧੂ ਅਧਿਕਾਰ ਦੇਣ ਲਈ ਦੁਬਚੇਕ ਦੀ ਕੋਸ਼ਿਸ਼ ਸੀ।