ਪਰੋਟੋ-ਐੱਸਪੇਰਾਂਤੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਰੋਟੋ-ਐੱਸਪੇਰਾਂਤੋ (ਐੱਸਪੇਰਾਂਤੋ - pra-Esperanto) 1887 ਵਿੱਚ ਲੁਦਵਿਕ ਜ਼ਾਮੇਨਹੋਫ ਦੀ ਕਿਤਾਬ ਊਨੂਆ ਲੀਬਰੋ ਦੇ ਪ੍ਰਕਾਸ਼ਨ ਤੋਂ ਪਹਿਲਾਂ ਦੇ ਵਿਕਾਸ ਪੜਾਵਾਂ ਦੀ ਐੱਸਪੇਰਾਂਤੋ ਨੂੰ ਕਿਹਾ ਜਾਂਦਾ ਹੈ।

1878 ਦੀ ਲੀਂਗਵੇ ਯੂਨੀਵਰਸਲਾ[ਸੋਧੋ]

ਬਚਪਨ ਵਿੱਚ ਜ਼ਾਮੇਨਹੋਫ ਦਾ ਵਿਚਾਰ ਸੀ ਕਿ ਇੱਕ ਆਂਤਰਰਾਸ਼ਟਰੀ ਭਾਸ਼ਾ ਹੋਣੀ ਚਾਹੀਦੀ ਹੈ ਤਾਂਕਿ ਵੱਖ-ਵੱਖ ਮੁਲਕਾਂ ਵਿੱਚਕਾਰ ਸੰਚਾਰ ਹੋ ਸਕੇ। ਸ਼ੁਰੂ ਵਿੱਚ ਉਸਦਾ ਸੋਚਣਾ ਸੀ ਕਿ ਸੌਖੀ ਲਾਤੀਨੀ ਜਾਂ ਯੂਨਾਨੀ ਨੂੰ ਮੁੜ ਸ਼ੁਰੂ ਕੀਤਾ ਜਾਵੇ ਪਰ ਹੌਲੀ-ਹੌਲੀ ਉਹ ਇਸ ਨਿਸਚੇ ਉੱਤੇ ਪਹੁੰਚਿਆ ਕਿ ਇਸ ਮਕਸਦ ਲਈ ਇੱਕ ਨਵੀਂ ਭਾਸ਼ਾ ਹੀ ਚਾਹੀਦੀ ਹੈ। ਬਾਲਗ ਹੋਣ ਤੋਂ ਪਹਿਲਾਂ ਦੇ ਸਾਲਾਂ ਵਿੱਚ ਇਹ ਇਸ ਭਾਸ਼ਾ ਪ੍ਰੋਜੈਕਟ ਉੱਤੇ ਕੰਮ ਕਰਦਾ ਰਿਹਾ ਜਿੰਨੀ ਦੇਰ ਤੱਕ ਇਹ ਆਮ ਲੋਕਾਂ ਲਈ ਤਿਆਰ ਨਹੀਂ ਹੋ ਜਾਂਦੀ। 17 ਦਸੰਬਰ 1878 ਇਸਨੇ ਆਪਣੇ ਕੁਝ ਦੋਸਤਾਂ ਦੇ ਨਾਲ ਆਪਣੇ ਜਨਮ ਦਿਨ ਦੇ ਨਾਲ-ਨਾਲ, ਇਸ ਭਾਸ਼ਾ ਦੇ ਜਨਮ ਦਾ ਜਸ਼ਨ ਮਨਾਇਆ। ਉਸਨੇ ਇਸ ਭਾਸ਼ਾ ਨੂੰ "ਲੀਂਗਵੇ ਯੂਨੀਵਰਸਲਾ"(Lingwe Uniwersala) ਜਾਂ "ਵਿਸ਼ਵ ਭਾਸ਼ਾ" ਕਿਹਾ।