ਪਰੰਪਰਾਵਾਦੀ ਆਲੋਚਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਪਰੰੰਪਰਾਵਾਦੀ ਆਲੋਚਨਾ ਤੋਂ ਰੀਡਿਰੈਕਟ)

ਪਰੰਪਰਾਵਾਦੀ ਆਲੋਚਨਾ ਪਰੰਪਰਾ ਤੋਂ ਭਾਵ ਜੋ ਨੇਮ ਲਗਾਤਾਰ ਪ੍ਰਚਲਿੱਤ ਰਹਿੰਦੇ ਹਨ। ਉਹਨਾਂ ਵਿਚਾਰ ਜਾਂ ਸਥਾਪਿਤ ਨੇਮਾਂ ਦੇ ਅਧਾਰ ਉੱਪਰ ਹੀ ਰਚਨਾਂ ਨੂੰ ਪੇਸ਼ ਕਰਨਾ ਇਸਦੇ ਪ੍ਰਧਾਨ ਤੱਤ ਰੋਮਾਂਟਿਕ-ਆਦਰਸ਼ਵਾਦ ਤੇ ਸਾਹਿਤਕ ਰੂਪਵਾਦ ਵਿੱਚ ਹਨ, ਜਿਸ ਵਿੱਚ ਰੂੜੀ-ਗਤ ਵਿਧੀ ਅਨੁਸਾਰ ਸਾਹਿਤਕ ਰਚਨਾ ਵਿੱਚ ਗੁਣਾਂ ਦੋਸ਼ਾ ਦਾ ਨਿਖੇੜ ਕੀਤਾ ਜਾਂਦਾ ਹੈ।[1] ਇਸ ਤੋਂ ਬਿਨ੍ਹਾਂ ਇਸਨੂੰ ਪ੍ਰਭਾਵਵਾਦੀ ਆਲੋਚਨਾ ਵੀ ਕਿਹਾ ਜਾਂਦਾ ਹੈ ਕਿਉਂਕਿ ਇਸਦਾ ਦ੍ਰਿਸ਼ਟੀਕੋਣ ਵਿਅਕਤੀਗਤ ਅਨੁਭਵ ਉੱਪਰ ਅਧਾਰਿਤ ਹੁੰਦਾ ਹੈ।

ਆਲੋਚਕ[ਸੋਧੋ]

ਪ੍ਰਿੰ.ਤੇਜਾ ਸਿੰਘ[ਸੋਧੋ]

ਤੇਜਾ ਸਿੰਘ ਦਾ ਨਾਮ ਪੰਜਾਬੀ ਆਲੋਚਨਾ ਦੇ ਖੇਤਰ ਵਿੱਚ ਬਹੁਤ ਚਰਚਿੱਤ ਹੈ। ਉਹਨਾਂ ਦੀ ਬਹੁਤ ਸਾਰੀ ਆਲੋਚਨਾ ਦਾ ਸਮਾਂ 1947 ਤੋਂ ਪਹਿਲਾਂ ਦਾ ਹੈ ਉਹਨਾਂ ਨੇ ਇਸ ਸਮੇਂ ਆਪਣੀਆਂ ਮਹੱਤਵਪੂਰਨ ਪੁਸਤਕਾਂ ਦੇ ਜ਼ਰੀਏ ਆਪਣਾ ਇਸ ਦੌਰ ਵਿੱਚ ਵਿਲੱਖਣ ਨਾਮ ਸਥਾਪਿਤ ਕੀਤਾ ਹੈ। ਉਹਨਾਂ ਦੀਆ ਪੁਸਤਕਾ ਸਾਹਿਤ ਦਰਸ਼ਨ ਅਤੇ ਪੰਜਾਬੀ ਕਿਵੇਂ ਲਿਖੀਏ ਪੰਜਾਬੀ ਆਲੋਚਨਾ ਦੇ ਖੇਤਰ ਵਿੱਚ ਪ੍ਰਕਾਸ਼ਿਤ ਹੋਈਆਂ। ਆਪਣੀ ਦੂਜੀ ਰਚਨਾਂ ਵਿੱਚ ਉਸ ਨੇ ਪੰਜਾਬੀ ਦਾ ਆਧੁਨਿਕ ਤੇ ਟਕਸਾਲੀ ਰੂਪ ਉੱਪਰ ਜੋਰ ਦਿੱਤਾ।

ਡਾ.ਮੋਹਨ ਸਿੰਘ[ਸੋਧੋ]

ਡਾ. ਮੋਹਨ ਸਿੰਘ ਨੇ ਕੇਵਲ ਕਿਸੇ ਇੱਕ ਵਿਧਾ ਵਿੱਚ ਕੰਮ ਨਹੀਂ ਕੀਤਾ ਸਗੋਂ ਉਹਨਾਂ ਨੇ ਸਾਹਿਤ ਖੋਜੀ, ਸੰਪਾਦਕ, ਸਾਹਿਤ ਦਾ ਇਤਿਹਾਸਕਾਰ ਤੇ ਸਿਧਾਂਤਕ ਆਲੋਚਕ ਆਦਿ ਦੀ ਭੂਮਿਕਾ ਨਿਭਾਈ ਹੈ। ਉਹਨਾਂ ਦੀ ਆਲੋਚਨਾਂ ਨਿਰੋਲ ਪ੍ਰਭਾਵਵਾਦੀ ਹੁੰਦੀ ਸੀ। ਜਤਿੰਦਰ ਸਾਹਿਤ ਸਰੋਵਰ ਪੁਸਤਕ ਵਿੱਚ ਇਸ ਪ੍ਰਭਾਵ ਨੂੰ ਦੇਖਿਆ ਜਾ ਸਕਦਾ ਹੈ।

ਡਾ.ਗੋਪਾਲ ਸਿੰਘ ਦਰਦੀ[ਸੋਧੋ]

ਦਰਦੀ ਕੇਵਲ ਪਰੰਪਰਾਵਾਦੀ ਆਲੋਚਕ ਨਹੀਂ ਸੀ। ਉਹ ਰੋਮਾਂਟਿਕ ਆਆਦਰਸ਼ਵਾਦ ਤੇ ਪ੍ਰਗਤੀਵਾਦ ਦਾ ਸੁੰਦਰ ਸੁਮੇਲ ਸੀ। ਉਹਨਾਂ ਦੀ ਮਹੱਤਵਪੂਰਨ ਰਚਨਾ ਰੋਮਾਂਟਿਕ ਪੰਜਾਬੀ ਕਵੀ ਅਤੇ ਸਾਹਿਤ ਦੀ ਪਰਖ ਨੇ ਉਹਨਾਂ ਦੇ ਆਲੋਚਨਾਂ ਦੇ ਖੇਤਰ ਵਿੱਚ ਕੀਤੇ ਕੰਮ ਸੰਬੰਧੀ ਗਿਆਨ ਕਰਵਾਇਆ। ਯਥਾ ਕਵਿਤਾ, ਨਾਟਕ ਤੇ ਨਿੱਕੀ ਕਹਾਣੀ ਬਾਰੇ ਉਸਨੇ ਪੱਛਮੀ ਰਚਨਾਵਾਂ ਨੂੰ ਅਧਾਰ ਬਣਾ ਕੇ ਸੁੰਦਰ ਅਤੇ ਰਸਮਈ ਸ਼ੈਲੀ ਵਿੱਚ ਬੰਨ੍ਹਿਆ ਗਿਆ ਹੈ।

ਸ.ਸ.ਅਮੋਲ[ਸੋਧੋ]

ਅਮੋਲ ਨੇ ਆਪਣੀ ਪ੍ਰਭਾਵਵਾਦੀ ਖੋਜ ਦੇ ਅਧਾਰ ਤੇ ਪੁਰਾਤਨ ਕਿੱਸਿਆ ਨੂੰ ਅਤੇ ਹੋਰ ਮੱਧਕਾਲੀ ਰਚਨਾਵਾਂ ਦੇ ਰਚਣਹਾਰਿਆਂ ਸੰਬੰਧੀ ਜਾਣਕਾਰੀ ਪ੍ਰਦਾਨ ਕਰਵਾਈ ਹੈ। ਉਸਦੀ ਪੰਜਾਬੀ ਸਾਹਿਤ ਵਿਚਾਰ ਦੋ ਭਾਗ ਸਾਡੇ ਪੁਰਾਣੇ ਕਵੀਂ[2] ਉਹ ਕਿਸੇ ਸਿਧਾਂਤ ਤੇ ਰਚਨਾਂ ਨੂੰ ਪਰਖਣ ਦੀ ਬਜਾਏ ਸਾਹਿਤਕ ਗੁਣਾਂ ਨੂੰ ਮੁੱਖ ਰੱਖ ਕੇ ਵਿਸ਼ਲੇਸ਼ਣ ਵਿਧੀ ਨੂੰ ਆਪਣਾਉਂਦਾ ਸੀ।

ਡਾ.ਸੁਰਿੰਦਰ ਸਿੰਘ ਕੋਹਲੀ[ਸੋਧੋ]

ਪ੍ਰੋ.ਪੂਰਨ ਸਿੰਘ ਜੀਵਨ ਤੇ ਰਚਨਾਂ ਤੇ ਪੰਜਾਬੀ ਸਾਹਿਤ ਦੇ ਉਸਰਈਏ ਕੋਲੀ ਦੀਆਂ ਆਲੋਚਨਾ ਪ੍ਰਤੀ ਨਿੱਗਰ ਜਾਣਕਾਰੀ ਦੇਣ ਵਾਲੀਆਂ ਪੁਸਤਕਾਂ ਹਨ। ਕੋਹਲੀ ਆਧਰਸ਼ਵਾਦੀ ਵਿਚਾਰਧਾਰਾ ਦਾ ਆਲੋਚਕ ਹੈ। ਕੋਹਲੀ ਨੇ ਪੰਜਾਬੀ ਸਾਹਿਤ ਦਾ ਇਤਿਹਾਸ ਅਤੇ ਪੁਰਾਤਮ ਪੰਜਾਬੀ ਵਾਰਤਕ (ਸੰਪ) ਵਰਗੀਆਂ ਪੁਸਕਤਾਂ ਲਿਖ ਕੇ ਜਿੱਥੇ ਸਾਹਿਤਕ ਜਗਤ ਨੂੰ ਉਸਾਰੂ ਬਣਾਇਆ ਹੈ ਉੱਥੇ ਅਕਾਡਮੀ ਆਲੋਚਨਾ ਵਿੱਚ ਯੋਗਦਾਨ ਪਾਇਆ ਹੈ।

ਹਵਾਲਾ[ਸੋਧੋ]

  1. ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ, ਪ੍ਰੋ,ਕਿਰਪਾਲ ਸਿੰਘ ਕਸੇਲ, ਡਾ ਪਰਮਿੰਦਰ ਸਿੰਘ ਲਾਹੌਰ ਬੁੱਕ ਸ਼ਾਪ ਲੁਧਿਆਣਾ ਪੰਨਾ ਨੰ.690
  2. ਉਹੀ ਪੰਨਾ ਨੰ.691