ਪਲਾਸੌਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਲਾਸੌਰ ਪਿੰਡ, ਸੰਗਰੂਰ ਜ਼ਿਲ੍ਹੇ ਦੇ ਧੂਰੀ-ਭਵਾਨੀਗੜ੍ਹ ਰੋਡ ਉੱਤੇ ਸਥਿਤ ਹੈ। ਕਰੀਬ ਦੋ ਹਜ਼ਾਰ ਵੋਟਰਾਂ ਵਾਲਾ ਇਹ ਪਿੰਡ ਚਾਰ ਪੱਤੀਆਂ ਵਿੱਚ ਵੰਡਿਆ ਹੋਇਆ ਹੈ। ਪਿੰਡ ਵਿੱਚ ਗੁਰਦੁਆਰਾ ਰਵਾਲਸਰ ਸਾਹਿਬ ਹੈ। ਇਸ ਪਿੰਡ ਨੂੰ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਦੀ ਚਰਨਛੋਹ ਪ੍ਰਾਪਤ ਹੈ। ਪਿੰਡ ਕੁੰਭੜਵਾਲ ਦੇ ਭਾਈ ਜਗੀਰਾ ਗੁਰੂ ਹਰਗੋਬਿੰਦ ਸਾਹਿਬ ਦੇ ਸੇਵਕ ਸਨ। ਜਿਹੜੀ ਬੇਰੀ ਨਾਲ ਗੁਰੂ ਜੀ ਨੇ ਘੋੜਾ ਬੰਨ੍ਹਿਆ, ਉਹ ਅੱਜ ਵੀ ਮੌਜੂਦ ਹੈ।[1]

ਹਵਾਲੇ[ਸੋਧੋ]

  1. "ਛੇਵੇਂ ਗੁਰੂ ਦੀ ਚਰਨਛੋਹ ਪ੍ਰਾਪਤ ਪਲਾਸੌਰ". Retrieved 25 ਫ਼ਰਵਰੀ 2016.