ਪਵਨ ਕੁਮਾਰ (ਪਹਿਲਵਾਨ)
| ਨਿੱਜੀ ਜਾਣਕਾਰੀ | |||||||||||||||||||||||||||
|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
| ਰਾਸ਼ਟਰੀਅਤਾ | Indian | ||||||||||||||||||||||||||
| ਜਨਮ | 16 ਅਕਤੂਬਰ 1993 Nangal Thakran, Delhi, India | ||||||||||||||||||||||||||
| ਪੇਸ਼ਾ | Government official, Indian Railways | ||||||||||||||||||||||||||
| ਕੱਦ | 173 cm (5 ft 8 in) | ||||||||||||||||||||||||||
| ਭਾਰ | 86 kg (190 lb) | ||||||||||||||||||||||||||
| Spouse(s) | Geeta Phogat | ||||||||||||||||||||||||||
| ਖੇਡ | |||||||||||||||||||||||||||
| ਦੇਸ਼ | India | ||||||||||||||||||||||||||
| ਖੇਡ | Freestyle wrestling | ||||||||||||||||||||||||||
| ਇਵੈਂਟ | 86 kg | ||||||||||||||||||||||||||
ਮੈਡਲ ਰਿਕਾਰਡ
| |||||||||||||||||||||||||||
| 18 August 2018 ਤੱਕ ਅੱਪਡੇਟ | |||||||||||||||||||||||||||
ਪਵਨ ਕੁਮਾਰ ਭਾਰਤੀ ਫ੍ਰੀਸਟਾਈਲ ਪਹਿਲਵਾਨ ਹੈ। ਪਵਨ ਕੁਮਾਰ ਨੇ 86 ਕਿਲੋਗ੍ਰਾਮ ਵਜਨ ਵਿੱਚ 2014 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੀ ਪ੍ਰਤੀਨਿਧਤਾ ਕੀਤੀ ਅਤੇ ਉਸ ਨੇ ਕਾਂਸੀ ਦਾ ਤਗਮਾ ਜਿੱਤਿਆ। [3] ਪਵਨ ਨੇ 86 ਕਿਲੋਗ੍ਰਾਮ ਵਜਨ ਵਿੱਚ 2014 ਦੀਆਂ ਏਸ਼ੀਅਨ ਖੇਡਾਂ ਵਿੱਚ ਵੀ ਭਾਰਤ ਦੀ ਨੁਮਾਇੰਦਗੀ ਕੀਤੀ ਸੀ। ਉਸ ਦੀ ਸਾਥੀ ਪਹਿਲਵਾਨ ਗੀਤਾ ਫੋਗਾਟ ਹੈ।
ਨਿੱਜੀ ਜੀਵਨ
[ਸੋਧੋ]ਪਵਨ ਕੁਮਾਰ ਜਿਸ ਨੂੰ ਪਵਨ ਸਰੋਹਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, 20 ਨਵੰਬਰ 2016 ਨੂੰ ਗੀਤਾ ਫੋਗਾਟ, ਇੱਕ ਓਲੰਪਿਕ ਪਹਿਲਵਾਨ ਨਾਲ ਵਿਆਹ ਕੀਤਾ ਸੀ। ਇਸ ਜੋੜੇ ਦਾ ਪਹਿਲਾ ਬੱਚਾ ਇੱਕ ਲੜਕਾ ਅਰਜੁਨ ਸਰੋਹਾ 24 ਦਸੰਬਰ 2019 ਵਿੱਚ ਹੋਇਆ।
ਕਰੀਅਰ
[ਸੋਧੋ]2014 ਰਾਸ਼ਟਰਮੰਡਲ ਖੇਡਾਂ
[ਸੋਧੋ]2014 ਰਾਸ਼ਟਰਮੰਡਲ ਖੇਡਾਂ ਵਿੱਚ ਨੌਜਵਾਨ ਪਹਿਲਵਾਨ ਨੇ ਗਲਾਸਗੋ, ਸਕਾਟਲੈਂਡ ਵਿੱਚ ਆਪਣੀ ਪਹਿਲੀ CWG ਮੁਹਿੰਮ ਦੀ ਸ਼ੁਰੂਆਤ ਨਿਊਜ਼ੀਲੈਂਡ ਦੇ ਸਟੀਵ ਹਿੱਲ ਦੇ ਖਿਲਾਫ 16 ਦੇ ਦੌਰ ਦੇ ਮੈਚ ਨਾਲ ਕੀਤੀ ਅਤੇ ਮੈਚ 4-0 ਨਾਲ ਜਿੱਤਿਆ। ਪਵਨ ਕੁਮਾਰ ਨੇ ਕੁਆਰਟਰ ਫਾਈਨਲ ਵਿੱਚ ਸਕਾਟਲੈਂਡ ਦੇ ਲੁਈਗੀ ਬਿਆਂਕੋ ਨਾਲ ਭਿੜੇ ਅਤੇ ਉਸ ਨੂੰ 5-0 ਨਾਲ ਹਰਾਇਆ। ਸੈਮੀਫਾਈਨਲ 'ਚ ਕੁਮਾਰ ਕੈਨੇਡਾ ਦੇ ਟੈਮਰਲਾਨ ਟੈਗਜ਼ੀਵ ਤੋਂ 5-0 ਨਾਲ ਹਾਰ ਗਿਆ। ਕਾਂਸੀ ਦੇ ਤਗਮੇ ਦੇ ਮੁਕਾਬਲੇ ਵਿੱਚ ਕੁਮਾਰ ਦੇ ਨਾਲ ਤਮਗੇ ਦਾ ਮੌਕਾ ਅਜੇ ਬਾਕੀ ਸੀ। ਇਸ ਮੁਕਾਬਲੇ ਵਿੱਚ ਪਵਨ ਦਾ ਸਾਹਮਣਾ ਪਾਕਿਸਤਾਨ ਦੇ ਮੁਹੰਮਦ ਇਨਾਮ ਨਾਲ ਹੋਇਆ ਅਤੇ ਸਖ਼ਤ ਮੁਕਾਬਲਾ 6-6 ਨਾਲ ਸਮਾਪਤ ਹੋਇਆ। ਪਰ ਉਸ ਨੂੰ ਵਿਸ਼ੇਸ਼ ਸ਼੍ਰੇਣੀ ਵਿੱਚ ਕਾਂਸੀ ਦਾ ਤਗਮਾ ਦਿੱਤਾ ਗਿਆ ਕਿਉਂਕਿ ਉਹ ਇੱਕ ਅੰਕ ਹਾਸਲ ਕਰਨ ਵਾਲਾ ਆਖਰੀ ਖਿਡਾਰੀ ਸੀ। [4]
2014 ਏਸ਼ੀਅਨ ਖੇਡਾਂ
[ਸੋਧੋ]2014 ਦੀਆਂ ਏਸ਼ੀਅਨ ਖੇਡਾਂ, ਦੱਖਣੀ ਕੋਰੀਆ ਦੇ ਇੰਚੀਓਨ ਵਿੱਚ ਹੋਈਆਂ। ਪਵਨ ਕੁਮਾਰ ਲਈ ਉੱਨੀਆਂ ਲਾਭਕਾਰੀ ਨਹੀਂ ਸਨ। ਰਾਊਂਡ ਆਫ 16 ਵਿੱਚ ਕੁਮਾਰ ਦਾ ਸਾਹਮਣਾ ਨੇਪਾਲ ਦੇ ਸੁਮੀਰ ਕੁਮਾਰ ਸਾਹ ਨਾਲ ਹੋਇਆ ਅਤੇ 4-0 ਨਾਲ ਜਿੱਤ ਦਰਜ ਕੀਤੀ। ਕੁਆਰਟਰ ਫਾਈਨਲ ਦੇ ਪੜਾਅ ਵਿੱਚ ਅੱਗੇ ਵਧਦੇ ਹੋਏ ਕੁਮਾਰ ਦਾ ਮੁਕਾਬਲਾ ਈਰਾਨ ਦੇ ਮੋਸਟਫਾਜੋਕਰ ਮੀਸਾਮ ਨਾਲ ਸੀ ਪਰ ਉਹ ਈਰਾਨ ਤੋਂ 0-4 ਨਾਲ ਹਾਰ ਗਿਆ। ਫਾਈਨਲ ਲਈ ਬਾਅਦ ਵਿੱਚ ਕੁਆਲੀਫਾਈ ਕਰਨ ਦੇ ਨਾਲ ਪਵਨ ਕੁਮਾਰ ਨੂੰ ਰੀਪੇਚੇਜ ਗੇੜ ਵਿੱਚ ਮੁਕਾਬਲਾ ਕਰਨ ਦਾ ਮੌਕਾ ਦਿੱਤਾ ਗਿਆ ਜਿੱਥੇ ਉਹ ਚੀਨ ਦੇ ਝਾਂਗ ਫੇਂਗ ਨਾਲ ਮਿਲਿਆ ਪਰ ਅੰਤ ਵਿੱਚ 1-3 ਨਾਲ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਿਆ। [5]
ਹਵਾਲੇ
[ਸੋਧੋ]- ↑ "Indians shine in Commonwealth Wrestling Championships". Times of india. PTI. 8 August 2011. Archived from the original on 27 October 2016. Retrieved 18 August 2018.
- ↑ "Commonwealth Wrestling Championships 2017: Sushil Kumar, Sakshi Malik win gold Johannesburg". The Financial Express. Press Trust of India (PTI). 18 December 2017. Archived from the original on 26 February 2018. Retrieved 18 August 2018.
- ↑ "Commonwealth Games 2014: Indian wrestler Pawan Kumar wins bronze - The Economic Times". The Economic Times. Retrieved 2015-10-27.
- ↑ "Glasgow 2014 - Pawan Kumar Profile". g2014results.thecgf.com. Archived from the original on 2016-03-04. Retrieved 2015-10-27.
- ↑ "Athletes_Profile | Biographies | Sports". www.incheon2014ag.org. 2014-09-29. Archived from the original on 2014-10-01. Retrieved 2015-10-27.
ਬਾਹਰੀ ਲਿੰਕ
[ਸੋਧੋ]- ਅੰਤਰਰਾਸ਼ਟਰੀ ਕੁਸ਼ਤੀ ਡੇਟਾਬੇਸ 'ਤੇ ਪ੍ਰੋਫਾਈਲ
- ਪਵਨ ਕੁਮਾਰ at United World Wrestling