ਪਾਈਰੇਟਸ ਔਫ਼ ਦ ਕੈਰੇਬੀਅਨ: ਐਟ ਵਰਲਡਜ਼ ਐਂਡ
ਪਾਈਰੇਟਸ ਔਫ਼ ਦ ਕੈਰੇਬੀਅਨ: ਐਟ ਵਰਲਡਜ਼ ਐਂਡ | |
---|---|
ਨਿਰਦੇਸ਼ਕ | ਗੋਰ ਵਰਬਿੰਸਕੀ |
ਲੇਖਕ | |
ਨਿਰਮਾਤਾ | ਜੈਰੀ ਬਰਕਹੀਮਰ |
ਸਿਤਾਰੇ | |
ਸਿਨੇਮਾਕਾਰ | ਡਾਰੀਉਜ਼ ਵੌਲਸਕੀ |
ਸੰਪਾਦਕ | ਕਰੇਗ ਵੁਡ |
ਸੰਗੀਤਕਾਰ | ਹਾਂਸ ਜ਼ਿੰਮਰ |
ਡਿਸਟ੍ਰੀਬਿਊਟਰ | ਬਿਓਨਾ ਵਿਸਟਾ ਪਿਕਚਰਜ਼ |
ਰਿਲੀਜ਼ ਮਿਤੀਆਂ |
|
ਮਿਆਦ | 168 ਮਿੰਟ[1] |
ਦੇਸ਼ | ਸੰਯੁਕਤ ਰਾਜ ਅਮਰੀਕਾ |
ਭਾਸ਼ਾ | ਅੰਗਰੇਜ਼ੀ |
ਬਜ਼ਟ | $300 ਮਿਲੀਅਨ |
ਬਾਕਸ ਆਫ਼ਿਸ | $963.4 ਮਿਲੀਅਨ |
ਪਾਈਰੇਟਸ ਔਫ਼ ਦ ਕੈਰੇਬੀਅਨ: ਐਟ ਵਰਲਡਜ਼ ਐਂਡ 2007 ਵਿੱਚ ਰਿਲੀਜ਼ ਹੋਈ ਅਮਰੀਕੀ ਮਹਾਂਗਾਥਾ ਕਾਲਪਨਿਕ ਫ਼ਿਲਮ ਹੈ ਜਿਸਦਾ ਨਿਰਦੇਸ਼ਨ ਗੋਰ ਵਰਬਿੰਸਕੀ ਨੇ ਕੀਤਾ ਹੈ। ਇਹ ਪਾਈਰੇਟਸ ਔਫ਼ ਦ ਕੈਰੇਬੀਅਨ ਫ਼ਿਲਮ ਲੜੀ ਦੀ ਤੀਜੀ ਫ਼ਿਲਮ ਹੈ ਅਤੇ ਇਹ ਡੈੱਡ ਮੈਨਜ਼ ਚੈਸਟ (2006) ਦਾ ਅਗਲਾ ਭਾਗ ਹੈ। ਇਸ ਫ਼ਿਲਮ ਵਿੱਚ ਵਿਲ ਟਰਨਰ, ਏਲੀਜ਼ਾਬੈਥ ਸਵਾਨ, ਹੈਕਟਰ ਬਾਰਬੋਸਾ ਅਤੇ ਬਲੈਕ ਪਰਲ ਜਹਾਜ਼ ਦੇ ਸਮੂਹ ਨੂੰ ਵਿਖਾਇਆ ਗਿਆ ਹੈ ਜਿਹੜੇ ਕਿ ਜੈਕ ਸਪੈਰੋ ਨੂੰ ਡੇਵੀ ਜੋਨਜ਼ ਦੇ ਲੌਕਰ ਤੋਂ ਬਚਾਉਂਦੇ ਹਨ। ਇਸ ਪਿੱਛੋਂ ਉਹ ਈਸਟ ਇੰਡੀਆ ਵਪਾਰ ਕੰਪਨੀ ਨਾਲ ਲੜਦੇ ਹਨ ਜਿਸਦਾ ਮੁਖੀ ਕਟਲਰ ਬੈਕੇਟ ਹੈ ਅਤੇ ਜਿਸਦੇ ਕਾਬੂ ਵਿੱਚ ਡੇਵੀ ਜੋਨਜ਼ ਹੈ ਅਤੇ ਜਿਹੜਾ ਲੁਟੇਰਿਆਂ ਨੂੰ ਹਮੇਸ਼ਾ ਲਈ ਖ਼ਤਮ ਕਰਨ ਦੀਆਂ ਤਰਕੀਬਾਂ ਘੜਦਾ ਹੈ। ਇਹ ਵਰਬਿੰਸਕੀ ਦੁਆਰਾ ਨਿਰਦੇਸ਼ਿਤ ਫ਼ਿਲਮਾਂ ਚੋਂ ਆਖ਼ਰੀ ਫ਼ਿਲਮ ਹੈ। ਇਸਨੂੰ 2005 ਅਤੇ 2006 ਦੀਆਂ ਦੋ ਸ਼ੂਟਿੰਗਾਂ ਵਿੱਚ ਫ਼ਿਲਮਾਇਆ ਗਿਆ ਹੈ। ਇਸ ਫ਼ਿਲਮ ਦੇ ਨਿਰਮਾਣ ਵਿੱਚ 300 ਮਿਲੀਅਨ ਡਾਲਰ ਦਾ ਖ਼ਰਚ ਆਇਆ ਸੀ। ਉਸ ਸਮੇਂ ਤੱਕ ਰਿਲੀਜ਼ ਹੋਣ ਵਾਲੀਆਂ ਫ਼ਿਲਮਾਂ ਵਿੱਚੋਂ ਇਹ ਫ਼ਿਲਮ ਦੁਨੀਆ ਦੀ ਸਭ ਤੋਂ ਮਹਿੰਗੀ ਫ਼ਿਲਮ ਸੀ।
ਵਾਲਟ ਡਿਜ਼ਨੀ ਪਿਕਚਰਜ਼ ਨੇ ਅਮਰੀਕਾ ਵਿੱਚ ਇਹ ਫ਼ਿਲਮ 25 ਮਈ, 2007 ਨੂੰ ਰਿਲੀਜ਼ ਕੀਤੀ ਸੀ। ਇਸ ਫ਼ਿਲਮ ਨੂੰ ਮਿਲੀਆਂ-ਜੁਲੀਆਂ ਆਲੋਚਨਾਵਾਂ ਮਿਲੀਆਂ ਸਨ ਜਿਸ ਵਿੱਚ ਇਸ ਵਿਚਲੀ ਅਦਾਕਾਰੀ, ਸੰਗੀਤ, ਐਕਸ਼ਨ ਸੀਨ ਅਤੇ ਖ਼ਾਸ ਪ੍ਰਭਾਵਾਂ ਨੂੰ ਸਰਾਹਿਆ ਗਿਆ ਅਤੇ ਇਸਦੇ ਕਥਾਨਕ ਅਤੇ ਚੱਲਣ ਵਾਲੇ ਸਮੇਂ ਲਈ ਇਸਦੀ ਆਲੋਚਨਾ ਹੋਈ ਸੀ। ਐਟ ਵਰਲਡਜ਼ ਐਂਡ ਇੱਕ ਬੌਕਸ ਆਫ਼ਿਸ ਹਿੱਟ ਸਾਬਿਤ ਹੋਈ ਅਤੇ 2007 ਦੀ ਸਭ ਤੋਂ ਕਾਮਯਾਬ ਫ਼ਿਲਮ ਸਿੱਧ ਹੋਈ ਜਿਸ ਵਿੱਚ ਇਸਨੇ 960 ਮਿਲੀਅਨ ਡਾਲਰਾਂ ਦੀ ਕਮਾਈ ਕੀਤੀ ਸੀ। ਇਸ ਫ਼ਿਲਮ ਨੂੰ ਮੇਕਅੱਪ ਅਤੇ ਹੇਅਰਸਟਾਈਲਿੰਗ ਅਤੇ ਸਭ ਤੋਂ ਵਧੀਆ ਵਿਜ਼ੂਅਲ ਇਫ਼ੈਕਟਾਂ ਲਈ ਅਕਾਦਮੀ ਅਵਾਰਡਾਂ ਲਈ ਨਾਮਜ਼ਦ ਕੀਤਾ ਗਿਆ ਸੀ। ਇਸਦਾ ਅਗਲਾ ਭਾਗ ਔਨ ਸਟਰੇਂਜਰਜ਼ ਟਾਈਡਸ ਨੂੰ ਸਿਨੇਮਾਘਰਾਂ ਵਿੱਚ 20 ਮਈ, 2011 ਨੂੰ ਰਿਲੀਜ਼ ਕੀਤਾ ਗਿਆ ਸੀ।
ਕਥਾਨਕ
[ਸੋਧੋ]ਸਮੁੰਦਰਾਂ ਨੂੰ ਆਪਣੇ ਕਾਬੂ ਹੇਠ ਰੱਖਣ ਲਈ, ਲਾਰਡ ਕਟਲਰ ਬੈਕੇਟ ਲੁਟੇਰਿਆਂ ਨਾਲ ਜੁੜੇ ਹਰੇਕ ਆਦਮੀ ਨੂੰ ਡੇਵੀ ਜੋਨਜ਼ ਨੂੰ ਹੁਕਮ ਦੇ ਕੇ ਮਾਰ ਦਿੰਦਾ ਸੀ, ਜਿਸ ਨਾਲ ਕਿ ਸਾਰੇ ਲੁਟੇਰੇ ਜਹਾਜ਼ਾਂ ਨੂੰ ਸਦਾ ਲਈ ਖ਼ਤਮ ਕੀਤਾ ਜਾ ਸਕੇ। ਅਪਰਾਧ ਵਿੱਚ ਫੜ੍ਹੇ ਗਏ ਸਾਰੇ ਕੈਦੀ ਨੌਂ ਲੁਟੇਰੇ ਮੁਖੀਆਂ ਨੂੰ ਇੱਕ ਜਗ੍ਹਾ ਆਉਣ ਲਈ ਬੇਨਤੀ ਕਰਦੇ ਹਨ। ਕਿਉਂਕਿ ਜੈਕ ਸਪੈਰੋ, ਕੈਰੇਬੀਅਨ ਸਾਗਰ ਦਾ ਲੁਟੇਰਾ ਮੁਖੀ, ਆਪਣੇ ਮਾਰੇ ਜਾਣ ਤੋਂ ਪਹਿਲਾਂ ਮੁਖੀ ਲਈ ਕਿਸੇ ਦਾ ਨਾਂ ਨਹੀਂ ਦੱਸ ਕੇ ਗਿਆ ਸੀ, ਕਪਤਾਨ ਬਾਰਬੋਸਾ, ਵਿਲ ਟਰਨਰ, ਏਲੀਜ਼ਾਬੈਥ ਸਵਾਨ, ਟਿਆ ਡਾਲਮਾ ਅਤੇ ਬਲੈਕ ਪਰਲ ਜਹਾਜ਼ ਦੇ ਜਹਾਜ਼ੀ ਜੈਕ ਨੂੰ ਡੇਵੀ ਜੋਨਜ਼ ਦੇ ਲੌਕਰ ਤੋਂ ਛੁਡਾਉਣ ਲਈ ਤਰਕੀਬ ਬਣਾਉਂਦੇ ਹਨ। ਸਿੰਗਾਪੁਰ ਨੂੰ ਜਾਂਦੇ ਹੋਏ ਇਸ ਸਮੂਹ ਦੀ ਮੁਲਾਕਾਤ ਕਪਤਾਨ ਸਾਓ ਫ਼ੈਂਗ ਨਾਲ ਹੁੰਦੀ ਹੈ, ਜਿਸ ਕੋਲ ਲੌਕਰ ਤੱਕ ਜਾਣ ਵਾਲੇ ਰਸਤੇ ਦਾ ਨਕਸ਼ਾ ਹੈ। ਬਰੈਕਟ ਦੀ ਸੈਨਾ ਹਮਲਾ ਕਰਦੀ ਹੈ ਪਰ ਇਸ ਤੋਂ ਪਹਿਲਾਂ ਉਹ ਨਿਕਲ ਜਾਂਦੇ ਹਨ। ਵਿਲ ਅੰਦਰਖਾਤੇ ਜੈਕ ਨੂੰ ਫ਼ੈਂਗ ਨੂੰ ਸੌਂਪਣ ਦਾ ਵਾਅਦਾ ਕਰਦਾ ਹੈ ਜਿਸਦੇ ਬਦਲੇ ਉਸਨੂੰ ਬਲੈਕ ਪਰਲ ਜਹਾਜ਼ ਮਿਲੇਗਾ ਅਤੇ ਜਿਸਦਾ ਇਸਤੇਮਾਲ ਉਹ ਬੂਟਸਟ੍ਰੈਪ ਬਿਲ ਟਰਨਰ ਨੂੰ ਫ਼ਲਾਈਂਗ ਡਚਮੈਨ ਜਹਾਜ਼ ਤੋਂ ਬਚਾਉਣ ਵਿੱਚ ਕਰੇਗਾ।
ਸਮੂਹ ਲੌਕਰ ਤੱਕ ਪਹੁੰਚਦਾ ਹੈ ਅਤੇ ਜੈਕ ਨੂੰ ਬਚਾ ਲੈਂਦਾ ਹੈ। ਇਸ ਸਮੂਹ ਦਾ ਸਾਹਮਣਾ ਬਹੁਤ ਸਾਰੀਆਂ ਮਰੀਆਂ ਹੋਇਆ ਆਤਮਾਵਾਂ ਨਾਲ ਹੁੰਦਾ ਹੈ ਜਿਹਨਾਂ ਵਿੱਚ ਵੈਦਰਬਾਏ ਸਵਾਨ ਵੀ ਸ਼ਾਮਿਲ ਹੈ ਜਿਸਨੂੰ ਬੈਕੇਟ ਨੇ ਮਰਵਾ ਦਿੱਤਾ ਸੀ। ਟਿਆ ਡਾਲਮਾ ਦੱਸਦੀ ਹੈ ਕਿ ਦੇਵੀ ਕਾਲੀਪਸੋ ਨੇ ਡੇਵੀ ਜੋਨਜ਼ ਨੂੰ ਕੰਮ ਦਿੱਤਾ ਹੈ ਜਿਸ ਵਿੱਚ ਉਹ ਉਹਨਾਂ ਆਤਮਾਵਾਂ ਨੂੰ ਨਿਰਦੇਸ਼ ਦੇਵੇਗਾ ਜਿਹੜੇ ਅਗਲੇ ਸੰਸਾਰ ਦੇ ਕੋਲ ਸਾਗਰ ਵਿੱਚ ਮਰ ਗਏ ਸਨ। ਉਸਨੂੰ ਇਹ ਵਰਦਾਨ ਸੀ ਕਿ ਦਸ ਸਾਲਾਂ ਵਿੱਚ ਇੱਕ ਵਾਰ ਉਹ ਉਸ ਔਰਤ ਕੋਲ ਆ ਸਕਦਾ ਸੀ ਜਿਸ ਨਾਲ ਉਹ ਪਿਆਰ ਕਰਦਾ ਸੀ। ਪਰ ਉਸਨੇ ਇਸਦਾ ਗਲਤ ਫ਼ਾਇਦਾ ਉਠਾਇਆ ਅਤੇ ਉਸਨੂੰ ਸਰਾਪ ਮਿਲ ਗਿਆ ਅਤੇ ਉਹ ਇੱਕ ਦਾਨਵ ਬਣ ਗਿਆ। ਗਵਰਨਰ ਸਵਾਨ ਦੀ ਆਤਮਾ ਦੱਸਦੀ ਹੈ ਕਿ ਡੱਚਮੈਨ ਜਹਾਜ਼ ਦਾ ਹਮੇਸ਼ਾ ਇੱਕ ਕਪਤਾਨ ਹੋਣਾ ਲਾਜ਼ਮੀ ਹੈ।
ਜੀਵਿਤ ਦੁਨੀਆ ਵਿੱਚ ਆਉਣ ਤੇ ਪਰਲ ਜਹਾਜ਼ ਤਾਜ਼ੇ ਪਾਣੀ ਲਈ ਇੱਕ ਟਾਪੂ ਉੱਪਰ ਰੁਕਦਾ ਹੈ ਜਿੱਥੇ ਕਿ ਸਮੂਹ ਨੂੰ ਮਰਿਆ ਹੋਇਆ ਕਰਾਕੇਨ ਤਟ ਉੱਪਰ ਮਿਲਦਾ ਹੈ, ਜਿਸਨੂੰ ਬੈਕੇਟ ਦੇ ਹੁਕਮਾਂ ਤੇ ਡੇਵੀ ਜੋਨਜ਼ ਨੇ ਮਾਰ ਦਿੱਤਾ ਸੀ। ਉਸ ਪਿੱਛੋਂ ਉਹਨਾਂ ਉੱਪਰ ਸਾਓ ਫ਼ੈਂਗ ਅਤੇ ਬੈਕੇਟ ਦੀਆਂ ਮਿਲੀਆਂ ਹੋਈਆਂ ਫ਼ੌਜਾਂ ਹਮਲਾ ਕਰਦੀਆਂ ਹਨ। ਬਹੁਤ ਹੀ ਗੁੰਝਲਦਾਰ ਸੰਧੀਆਂ ਵਿੱਚ, ਏਲੀਜ਼ਾਬੈਥ ਨੂੰ ਫ਼ੈਂਗ ਨੂੰ ਸੌਂਪ ਦਿੱਤਾ ਜਾਂਦਾ ਹੈ ਜਿਹੜੀ ਕਿ ਮੰਨਦੀ ਹੈ ਕਿ ਉਹ ਦੇਵੀ ਕਾਲੀਪਸੋ ਹੈ, ਜਦਕਿ ਪਰਲ ਦੇ ਦੂਜੇ ਜਹਾਜ਼ੀ ਸ਼ਿਪਰੈਕ ਕੋਵ ਵੱਲ ਰਵਾਨਾ ਹੁੰਦੇ ਹਨ। ਜੈਕ ਵਿਲ ਨੂੰ ਜਹਾਜ਼ ਤੋਂ ਹੇਠਾਂ ਸੁੱਟ ਦਿੰਦਾ ਹੈ ਤਾਂ ਕਿ ਉਹ ਡੱਚਮੈਨ ਜਹਾਜ਼ ਤੇ ਕਾਬੂ ਕਰ ਸਕੇ। ਸਾਓ ਫ਼ੈਂਗ ਏਲੀਜ਼ਾਬੈਥ ਨੂੰ ਦੱਸਦਾ ਹੈ ਕਿ ਉਹ ਕਾਲੀਪਸੋ ਦਾ ਮਨੁੱਖੀ ਰੂਪ ਹੈ ਜਿਸਨੇ ਕਿ ਆਪਣੇ ਪ੍ਰੇ੍ਮੀ ਡੇਵੀ ਜੋਨਜ਼ ਨੂੰ ਧੋਖਾ ਦਿੱਤਾ ਸੀ। ਉਹ ਬ੍ਰੈਕੇਟ ਨੂੰ ਹਰਾਉਣ ਲਈ ਉਸਨੂੰ ਆਜ਼ਾਦ ਕਰਨ ਦੀ ਤਰਕੀਬ ਬਣਾਉਂਦਾ ਹੈ। ਡੇਵੀ ਜੋਨਜ਼ ਫ਼ੈਂਗ ਦੇ ਜਹਾਜ਼ ਉੱਪਰ ਹਮਲਾ ਕਰਦਾ ਹੈ, ਅਤੇ ਫ਼ੈਂਗ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੰਦਾ ਹੈ। ਫ਼ੈਂਗ ਲੁਟੇਰਿਆਂ ਦੇ ਮੁਖੀ ਦੇ ਤੌਰ ਤੇ ਏਲੀਜ਼ਾਬੈਥ ਨੂੰ ਆਪਣਾ ਉੱਤਰਾਧਿਕਾਰੀ ਕਰਾਰ ਕਰ ਦਿੰਦਾ ਹੈ। ਏਲੀਜ਼ਾਬੈਥ ਅਤੇ ਉਸਦਾ ਸਮੂਹ ਡੱਚਮੈਨ ਜਹਾਜ਼ ਵਿੱਚ ਕੈਦ ਹੋ ਜਾਂਦਾ ਹੈ, ਜਿੱਥੇ ਉਹ ਅੱਧੇ ਪਾਗਲ ਹੋ ਚੁੱਕੇ ਬੂਟਸਟ੍ਰੈਪ ਬਿਲ ਟਰਨਰ ਨੂੰ ਮਿਲਦੀ ਹੈ। ਇਸ ਦੌਰਾਨ ਬੂਟਸਟ੍ਰੈਪ ਉਸਨੂੰ ਦੱਸਦਾ ਹੈ ਕਿ ਜੋ ਵੀ ਡੇਵੀ ਜੋਨਜ਼ ਨੂੰ ਮਾਰੇਗਾ, ਉਸਨੂੰ ਉਸਦੀ ਜਗ੍ਹਾ ਲੈਣੀ ਪਵੇਗੀ ਅਤੇ ਉਸਨੂੰ ਹਮੇਸ਼ਾ ਲਈ ਡੱਚਮੈਨ ਜਹਾਜ਼ ਦਾ ਕਪਤਾਨ ਬਣ ਕੇ ਰਹਿਣਾ ਪਵੇਗਾ, ਅਤੇ ਉਹ ਦੁਹਰਾਉਂਦਾ ਹੈ ਕਿ ਡੱਚਮੈਨ ਜਹਾਜ਼ ਦਾ ਹਮੇਸ਼ਾ ਇੱਕ ਕਪਤਾਨ ਹੁੰਦਾ ਹੈ। ਜੇਮਜ਼ ਨੌਰਿੰਗਟਨ ਏਲੀਜ਼ਾਬੈਥ ਅਤੇ ਉਸਦੇ ਸਮੂਹ ਨੂੰ ਡੱਚਮੈੇਨ ਜਹਾਜ਼ ਤੋਂ ਆਜ਼ਾਦ ਕਰ ਦਿੰਦਾ ਹੈ ਪਰ ਉਹ ਬੂਟਸਟ੍ਰੈਪ ਬਿਲ ਦੇ ਹੱਥੋਂ ਮਾਰਿਆ ਜਾਂਦਾ ਹੈ।
ਬਲੈਕ ਪਰਲ ਸ਼ਿਪਰੈਕ ਕੋਨ ਵਿਖੇ ਪਹੁੰਚਦਾ ਹੈ, ਜਿੱਥੇ ਬਾਰਬੋਸਾ ਬ੍ਰੈਥਨ ਕੋਰਟ ਤੋਂ ਕਾਲੀਪਸੋ ਨੂੰ ਛੁਡਾਉਣ ਲਈ ਯਤਨ ਕਰਦਾ ਹੈ। ਡੇਵੀ ਜੋਨਜ਼ ਟਿਆ ਡਾਲਮਾ ਕੋਲ ਪਰਲ ਵਿੱਚ ਮਿਲਣ ਲਈ ਆਉਂਦਾ ਹੈ, ਜਿੱਥੇ ਉਹ ਦੱਸਦੀ ਹੈ ਕਿ ਉਹ ਹੀ ਕਾਲੀਪਸੋ ਹੈ। ਜੈਕ ਦਾ ਪਿਤਾ ਕਪਤਾਨ ਟੀਗ, ਜਿਹੜਾ ਕਿ ਪਾਈਰੇਟ ਕੋਡ ਦਾ ਰੱਖਿਅਕ ਹੈ, ਕੋਰਟ ਨੂੰ ਦੱਸਦਾ ਹੈ ਕਿ ਸਿਰਫ਼ ਇੱਕ ਚੁਣਿਆ ਹੋਇਆ ਲੁਟੇਰਾ ਰਾਜਾ ਹੀ ਫ਼ੈਸਲਾ ਲੈ ਸਕਦਾ ਹੈ ਕਿ ਜੰਗ ਵਿੱਚ ਜਾਣਾ ਹੈ ਜਾਂ ਨਹੀਂ। ਵੋਟ ਹੁੰਦੀ ਹੈ ਜਿਸ ਵਿੱਚ ਜੈਕ ਏਲੀਜ਼ਾਬੈਥ ਨੂੰ ਵੋਟ ਦੇ ਦਿੰਦਾ ਹੈ ਜਿਸ ਨਾਲ ਉਹ ਰਾਜਾ ਬਣ ਜਾਂਦੀ ਹੈ।
ਬ੍ਰੈਥਨ ਕੋਰਟ ਅਤੇ ਬੈਕੇਟ ਦੀ ਸੈਨਾ ਜੰਗ ਲਈ ਤਿਆਰ ਹੁੰਦੀ ਹੈ। ਇੱਕ ਤਟ ਉੱਪਰ ਏਲੀਜ਼ਾਬੈਥ, ਜੈਕ, ਬਾਰਬੋਸਾ, ਬੈਕੇਟ, ਜੋਨਜ਼ ਅਤੇ ਵਿਲ ਪਾਰਲੇ, ਵਿਲ ਟਰਨਰ ਦੇ ਬਦਲੇ ਜੈਕ ਨੂੰ ਦੇਣ ਲਈ ਜਾਂਦੇ ਹਨ। ਬਾਰਬੋਸਾ ਜੈਕ ਦਾ ਅੱਠ ਹਿੱਸਿਆਂ ਵਾਲਾ ਭਾਗ ਚੋਰੀ ਕਰ ਲੈਂਦਾ ਹੈ ਜਿਹਨਾਂ ਦੇ ਮਾਲਕ ਲੁਟੇਰੇ ਮੁਖੀ ਹਨ ਅਤੇ ਜਿਹਨਾਂ ਨਾਲ ਕਾਲੀਪਸੋ ਆਜ਼ਾਦ ਹੋ ਸਕਦੀ ਹੈ। ਬਾਰਬੋਸਾ ਕਾਲੀਪਸੋ ਨੂੰ ਆਜ਼ਾਦ ਕਰ ਦਿੰਦਾ ਹੈ ਪਰ ਜਦੋਂ ਵਿਲ ਦੱਸਦਾ ਹੈ ਕਿ ਉਹ ਜੋਨਜ਼ ਸੀ ਜਿਸਨੇ ਧੋਖਾ ਦਿੱਤਾ ਸੀ ਤਾਂ ਕਾਲੀਪਸੋ ਇੱਕ ਬਹੁਤ ਵੱਡਾ ਜਲਭੰਵਰ ਬਣਾ ਲੈਂਦੀ ਹੈ।
ਜਲਭੰਵਰ ਵਿੱਚ ਪਰਲ ਅਤੇ ਡੱਚਮੈਨ ਜਹਾਜ਼ਾਂ ਵਿਚਕਾਰ ਜੰਗ ਹੁੰਦੀ ਹੈ। ਏਲੀਜ਼ਾਬੈਥ ਅਤੇ ਵਿਲ ਦਾ ਵਿਆਹ ਬਾਰਬੋਸਾ ਕਰਵਾ ਦਿੰਦਾ ਹੈ। ਡੱਚਮੈਨ ਜਹਾਜ਼ ਉੱਪਰ, ਜੋਨਜ਼ ਅਤੇ ਜੈਕ ਦੇ ਵਿਚਕਾਰ, ਜੋਨਜ਼ ਦੇ ਦਿਲ ਲਈ ਝੜਪ ਹੁੰਦੀ ਹੈ। ਜੋਨਜ਼ ਵਿਲ ਦੇ ਚਾਕੂ ਮਾਰਦਾ ਹੈ ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਜਾਂਦਾ ਹੈ। ਜੈਕ ਆਪਣੇ ਅਮਰ ਰਹਿਣ ਦਾ ਮੌਕਾ ਹੱਥੋਂ ਦਿੰਦਾ ਹੈ ਅਤੇ ਵਿਲ ਦੀ ਦਿਲ ਨੂੰ ਚਾਕੂ ਮਾਰਨ ਵਿੱਚ ਮਦਦ ਕਰਦਾ ਹੈ। ਜੋਨਜ਼ ਭੰਵਰ ਵਿੱਚ ਡਿੱਗ ਪੈਂਦਾ ਹੈ। ਜੈਕ ਅਤੇ ਏਲੀਜ਼ਾਬੈਥ ਡੱਚਮੈਨ ਜਹਾਜ਼ ਉੱਪਰੋਂ ਭੱਜ ਜਾਂਦੇ ਹਨ, ਜਿਹੜਾ ਕਿ ਜਲਭੰਵਰ ਦੀ ਲਪੇਟ ਵਿੱਚ ਆ ਜਾਂਦਾ ਹੈ।
ਬੈਕੇਟ ਦਾ ਜਹਾਜ਼ ਇੰਡੈਵਰ, ਪਰਲ ਨੂੰ ਨਸ਼ਟ ਕਰਨ ਲਈ ਅੱਗੇ ਵਧਦਾ ਹੈ, ਇੱਕਦਮ ਡੱਚਮੈਨ ਸਮੁੰਦਰ ਵਿੱਚੋਂ ਨਿਕਲਦਾ ਹੈ, ਜਿਸਦਾ ਕਪਤਾਨ ਹੁਣ ਵਿਲ ਹੈ। ਇਸਦਾ ਸਮੂਹ ਜੋਨਜ਼ ਦੇ ਸਰਾਪ ਤੋਂ ਮੁਕਤ ਹੋ ਚੁੱਕਾ ਹੈ। ਦੋਵੇਂ ਲੁਟੇਰੇ ਜਹਾਜ਼ ਮਿਲ ਕੇ ਇੰਡੈਵਰ ਨੂੰ ਨਸ਼ਟ ਕਰ ਦਿੰਦੇ ਹਨ। ਹੈਰਾਨ ਹੋਇਆ ਬੈਕੇਟ ਆਪਣੇ ਜਹਾਜ਼ ਉੱਪਰ ਹੀ ਰਹਿੰਦਾ ਹੈ ਪਰ ਉਸਦੀ ਸੈਨਾ ਪਿੱਛੇ ਹਟ ਜਾਂਦੀ ਹੈ। ਹੁਣ ਵਿਲ ਦਾ ਕੰਮ ਹਮੇਸ਼ਾ ਲਈ ਅਗਲੀ ਦੁਨੀਆ ਦੇ ਕੋਲ ਸਾਗਰ ਵਿੱਚ ਗੁਆਚੀਆਂ ਰੂਹਾਂ ਨੂੰ ਰਸਤਾ ਵਿਖਾਉਣਾ ਹੈ, ਉਹ ਅਤੇ ਏਲੀਜ਼ਾਬੈਥ ਇੱਕ ਦੂਜੇ ਤੋਂ ਵਿਦਾਇਗੀ ਲੈਂਦੇ ਹਨ। ਵਿਲ ਡੱਚਮੈਨ ਜਹਾਜ਼ ਉੱਪਰ ਨਿਕਲ ਜਾਂਦਾ ਹੈ ਅਤੇ ਗਰਭਵਤੀ ਏਲੀਜ਼ਾਬੈਥ ਕੋਲ ਉਸਦਾ ਦਿਲ ਰਹਿ ਜਾਂਦਾ ਹੈ।
ਜੈਕ ਅਤੇ ਜੌਸ਼ਮੀ ਗਿੱਬਸ ਨੂੰ ਪਤਾ ਲੱਗਦਾ ਹੈ ਕਿ ਬਾਰਬੋਸਾ ਨੇ ਬਲੈਕ ਪਰਲ ਜਹਾਜ਼ ਇੱਕ ਵਾਰ ਫਿਰ ਚੋਰੀ ਕਰ ਲਿਆ ਹੈ ਪਰ ਜੈਕ ਉਸ ਤੋਂ ਦੋ ਕਦਮ ਅੱਗੇ ਨਿਕਲਦਾ ਹੈ ਅਤੇ ਸਾਓ ਫ਼ੈਂਗ ਦੇ ਨਕਸ਼ੇ ਚੋਰੀ ਕਰ ਲੈਂਦਾ ਹੈ। ਉਹ ਟੌਰਟੂਗਾ ਤੋਂ ਇੱਕ ਮਿਥਿਹਾਸਿਕ ਮ੍ਰਿਤੂੰਜੇ ਅਮ੍ਰਿਤ ਦੀ ਖੋਜ ਵਿੱਚ ਨਿਕਲਦਾ ਹੈ।
ਪਿੱਛੋਂ ਦੇ ਸੀਨਾਂ ਵਿੱਚ, ਦਸ ਸਾਲਾਂ ਬਾਅਦ, ਏਲੀਜ਼ਾਬੈਥ ਅਤੇ ਉਸਦਾ ਪੁੱਤਰ ਹੈਨਰੀ ਟਰਨਰ ਇੱਕ ਸਮੁੰਦਰੀ ਚੋਟੀ ਤੋਂ ਵੇਖਦੇ ਹਨ ਕਿ ਵਿਲ ਡੱਚਮੈਨ ਜਹਾਜ਼ ਉੱਪਰ ਸਵਾਰ ਹੈ ਅਤੇ ਮੁੜ ਆਇਆ ਹੈ।
ਪਾਤਰ
[ਸੋਧੋ]- ਜੌਨੀ ਡੈੱਪ, ਕਪਤਾਨ ਜੈਕ ਸਪੈਰੋ
- ਜੌਫ਼ਰੀ ਰਸ਼, ਕਪਤਾਨ ਹੈਕਟਰ ਬਾਰਬੋਸਾ
- ਓਰਲੈਂਡੋ ਬਲੂਮ, ਵਿਲ ਟਰਨਰ
- ਕੀਰਾ ਨ੍ਹਾਈਟਲੀ, ਏਲੀਜ਼ਾਬੈਥ ਸਵਾਨ
- ਜੈਕ ਡੇਵਨਪੋਰਟ, ਜੇਮਜ਼ ਨੌਰਿੰਗਟਨ
- ਬਿਲ ਨਾਈਟੀ, ਡੇਵੀ ਜੋਨਜ਼
- ਕੈਵਿਨ ਮਕਨਾਲੀ, ਜੌਸ਼ਮੀ ਗਿੱਬਸ
- ਜੋਨਾਥਨ ਪ੍ਰਾਈਸ, ਵੈਦਰਬਾਏ ਸਵਾਨ
- ਡੇਵਿਡ ਬੇਲੀ, ਕੌਟਨ
- ਸਟੈਲਨ ਸਕਾਰਸਗਾਰਡ, ਬੂਟਸਟ੍ਰੈਪ ਬਿਲ ਟਰਨਰ
- ਚਾਓ ਯੁਨ-ਫ਼ੈਟ, ਸਾਓ ਫ਼ੈਂਗ
- ਟੌਮ ਹੌਲੈਂਡਰ, ਕਟਲਰ ਬੈਕੇਟ
- ਨਾਓਮੀ ਹੈਰਿਸ, ਟਿਆ ਡਾਲਮਾ / ਕਾਲੀਪਸੋ
- ਮਾਰਟੀਨ ਕਲੈਬਾ, ਮਾਰਟੀ
- ਡੇਵਿਡ ਸ਼ੋਫ਼ੀਲਡ, ਮਿਸਟਰ ਮਰਸਰ: Lord Beckett's henchman, assigned to hold Davy Jones's leash aboard the Dutchman.
- ਕੀਥ ਰਿਚਰਡਸ, ਪਾਈਰੇਟ ਕੋਡ ਦਾ ਰਾਖਾ
- ਗ੍ਰੈਗ ਐਲਿਸ, ਲੈਫ਼ਟੀਨੈਂਟ ਥਿਓਡੋਰ ਗ੍ਰੋਵਸ
- ਲੌਰੈਨ ਮੇਹਰ ਅਤੇ ਵਨੈਸਾ ਬਰਾਂਚ, ਸਕਾਰਲੈਟ ਅਤੇ ਜਿਸਲ
- ਐਂਗਸ ਬਰਨੈਟ ਜਾਈਲਸ ਨਿਊ, ਮਲਰੌਏ ਅਤੇ ਮਰਟੌਗ
- ਰੈਗੀ ਲੀ, ਤਾਈ ਹੁਆਂਗ
- ਡੌਮੀਨਿਕ ਸਕੌਟ ਕੇ, ਛੋਟਾ ਹੈਨਰੀ ਟਰਨਰ
ਹਵਾਲੇ
[ਸੋਧੋ]- ↑ "Pirates of the Caribbean - At World's End". British Board of Film Classification. May 9, 2007. Archived from the original on March 5, 2016. Retrieved February 7, 2015.
{{cite web}}
: Unknown parameter|deadurl=
ignored (|url-status=
suggested) (help)