ਸਮੱਗਰੀ 'ਤੇ ਜਾਓ

ਪਾਤਾਗੋਨੀਆ ਮਾਰੂਥਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਾਤਾਗੋਨੀਆਈ ਮਾਰੂਥਲ
ਮਾਰੂਥਲ
ਨਾਸਾ ਵਰਲਡ ਵਿੰਡ ਵੱਲੋਂ ਪਾਤਾਗੋਨੀਆ ਮਾਰੂਥਲ ਦੀ ਉਪਗ੍ਰਿਹੀ ਤਸਵੀਰ
ਦੇਸ਼ ਅਰਜਨਟੀਨਾ, ਚਿਲੀ
ਉਚਤਮ ਬਿੰਦੂ ਦੂਮੋਈਊ 15,449 ft (4,709 m)
 - ਦਿਸ਼ਾ-ਰੇਖਾਵਾਂ 36°35′40″S 70°25′21″W / 36.59444°S 70.42250°W / -36.59444; -70.42250
ਨਿਮਨਤਮ ਬਿੰਦੂ ਲਾਗੂਨਾ ਡੇਲ ਕਾਰਬੋਨ −344.5 ft (−105.0 m)
 - ਦਿਸ਼ਾ-ਰੇਖਾਵਾਂ 49°34′34.2″S 68°21′5.0394″W / 49.576167°S 68.351399833°W / -49.576167; -68.351399833
ਖੇਤਰਫਲ 6,70,000 ਕਿਮੀ (2,58,688 ਵਰਗ ਮੀਲ)
ਜੀਵ-ਖੇਤਰ ਮਾਰੂਥਲ
ਪਾਤਾਗੋਨੀਆ ਮਾਰੂਥਲ (ਜ਼ਿਆਦਾਤਰ ਹਿੱਸੇ ਦੀ) ਦੀ ਅਕਾਸ਼ੀ ਤਸਵੀਰ ਜਿਸ ਵਿੱਚ ਲਿਮਾਈ ਦਰਿਆ ਐਂਡਸ ਪਹਾੜਾਂ ਤੋਂ ਪੂਰਬ ਵੱਲ ਨੂੰ ਵਗਦਾ ਵਿਖਾਈ ਦਿੰਦਾ ਪਿਆ ਹੈ।

ਪਾਤਾਗੋਨੀਆ ਮਾਰੂਥਲ, ਜਿਸ ਨੂੰ ਪਾਤਾਗੋਨੀਆਈ ਮਾਰੂਥਲ ਜਾਂ ਪਾਤਾਗੋਨੀਆਈ ਰੜੇ ਮੈਦਾਨ ਵੀ ਕਿਹਾ ਜਾਂਦਾ ਹੈ, ਅਰਜਨਟੀਨਾ ਵਿਚਲਾ ਸਭ ਤੋਂ ਵੱਡਾ ਅਤੇ ਦੁਨੀਆ ਦਾ ਖੇਤਰਫਲ ਪੱਖੋਂ ਸੱਤਵਾਂ ਸਭ ਤੋਂ ਵੱਡਾ ਮਾਰੂਥਲ ਹੈ ਜਿਸਦਾ ਕੁੱਲ ਖੇਤਰਫਲ 673,000 ਵਰਗ ਕਿਲੋਮੀਟਰ (260,000 ਵਰਗ ਮੀਲ) ਹੈ। ਮੁਢਲੇ ਤੌਰ ਉੱਤੇ ਇਹ ਅਰਜਨਟੀਨਾ ਦੇ ਪਾਤਾਗੋਨੀਆ ਖੇਤਰ ਵਿੱਚ ਸਥਿਤ ਹੈ ਪਰ ਕੁਝ ਹਿੱਸੇ ਚਿਲੀ ਵਿੱਚ ਵੀ ਹਨ ਅਤੇ ਇਸ ਦੀਆਂ ਹੱਦਾਂ ਪੱਛਮ ਵੱਲ ਐਂਡਸ ਪਹਾੜਾਂ ਅਤੇ ਪੂਰਬ ਵੱਲ ਅੰਧ ਮਹਾਂਸਾਗਰ ਨਾਲ਼ ਲੱਗਦੀਆਂ ਹਨ।