ਪਾਲ ਰਾਬਸਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਾਲ ਰਾਬਸਨ
ਜਨਮ
ਪਾਲ ਲੇਰਓ ਰਾਬਸਨ

(1898-04-09)9 ਅਪ੍ਰੈਲ 1898
ਮੌਤ23 ਜਨਵਰੀ 1976(1976-01-23) (ਉਮਰ 77)
ਅਲਮਾ ਮਾਤਰਰੁਤਜੇਰਜ ਯੂਨੀਵਰਸਿਟੀ (1919)
ਕੋਲੰਬੀਆ ਲਾ ਸਕੂਲ (1922)
ਪੇਸ਼ਾਗਾਇਕ (ਰੂਹਾਨੀ ਸੰਗੀਤ, ਲੋਕ ਸੰਗੀਤ, ਸੰਗੀਤ ਥੀਏਟਰ, ਕਲਾਸੀਕਲ ਮਿਊਜ਼ਿਕ), ਐਕਟਰ,ਸੋਸਲ ਐਕਟਿਵਿਸਟ, ਵਕੀਲ, ਅਥਲੀਟ
ਜੀਵਨ ਸਾਥੀਏਸਲਾਂਦਾ ਰਾਬਸਨ (1921–1965) (ਪਤਨੀ ਦੀ ਮੌਤ) 1 ਪੁੱਤਰ
ਬੱਚੇਪਾਲ ਰਾਬਸਨ, ਜੂਨੀ.

ਪਾਲ ਲੇਰਓ ਰਾਬਸਨ (/ˈrbsən/ ROHB-sən 9 ਅਪਰੈਲ 1898 – 23 ਜਨਵਰੀ 1976) ਇੱਕ ਅਫ੍ਰੀਕੀ-ਅਮਰੀਕੀ ਗਾਇਕ ਅਤੇ ਐਕਟਰ ਸੀ ਜਿਸਨੇ ਨਾਗਰਿਕ ਅਧਿਕਾਰ ਲਹਿਰ ਵਿੱਚ ਸ਼ਮੂਲੀਅਤ ਕੀਤੀ। ਯੂਨੀਵਰਸਿਟੀ ਸਮੇਂ ਉਹ ਸਿਰੇ ਦਾ ਫੁੱਟਬਾਲ ਖਿਡਾਰੀ ਸੀ। ਫਿਰ ਗਾਇਕੀ ਵਿੱਚ ਜਗਤ ਪ੍ਰਸਿੱਧੀ ਖੱਟੀ, ਸਿਨਮਾ ਥੀਏਟਰ ਵਿੱਚ ਕਮਾਲ ਅਦਾਕਾਰ ਵੀ ਬਣਿਆ। ਉਹ ਸਪੇਨ ਦੀ ਘਰੇਲੂ ਜੰਗ, ਫਾਸ਼ੀਵਾਦ, ਅਤੇ ਸਮਾਜਿਕ ਬੇਇਨਸਾਫੀਆਂ ਦੇ ਖਿਲਾਫ਼ ਰਾਜਨੀਤੀ ਵਿੱਚ ਕੁੱਦ ਪਿਆ। ਸਾਮਰਾਜ-ਵਿਰੋਧ ਦੀ ਲਹਿਰ ਨਾਲ ਉਹਦੀ ਨੇੜਤਾ, ਕਮਿਊਨਿਜਮ ਨਾਲ ਇਲਹਾਕ, ਅਤੇ ਅਮਰੀਕੀ ਸਰਕਾਰ ਦੀ ਆਲੋਚਨਾ ਕਰ ਕੇ ਉਸਨੂੰ ਮੈਕਾਰਥੀਵਾਦ ਦੇ ਦੌਰ ਵਿੱਚ ਹਾੱਲੀਵੁੱਡ ਵਿੱਚ ਬਲੈਕਲਿਸਟ ਕਰ ਦਿੱਤਾ ਗਿਆ ਸੀ। ਸਿਹਤ ਦੀ ਖਰਾਬੀ ਕਰਨ ਉਸਨੂੰ ਆਪਣਾ ਕੈਰੀਅਰ ਛੱਡਣਾ ਪਿਆ। ਪਰ ਆਪਣੇ ਆਖਰੀ ਸਾਹ ਤੱਕ ਪਾਲ ਨੇ ਲੋਕਾਂ ਦੇ ਹਿੱਤਾਂ ਲਈ ਅਵਾਜ਼ ਉਠਾਉਣੀ ਵੀ ਜਾਰੀ ਰੱਖੀ।

ਇਹ ਦੌਰ ਵਿੱਚ ਅਮਰੀਕੀ ਹਾਕਮਾਂ ਨੇ ‘ਕਮੇਟੀ ਆਨ ਅਨਅਮੇਰੀਕਨ ਐਕਟਿਵਟੀਜ’ ਬਣਾ ਕੇ ਅਮਰੀਕਾ ਦੇ ਕਲਾਕਾਰਾਂ ਦੀ ਅਵਾਜ਼ ਨੂੰ ਦਬਾਉਣ ਦੀ ਤਿਆਰੀ ਕਰ ਲਈ ਸੀ। 1955 ਵਿੱਚ ਪਾਲ ਨੂੰ ਵੀ ਇਸ ਕਮੇਟੀ ਅੱਗੇ ਪੇਸ਼ ਹੋਣ ਲਈ ਬੁਲਾਇਆ ਗਿਆ। ਉਸਨੇ ਗੈਰ ਕਮਿਊਨਿਸਟ ਹੋਣ ਸੰਬੰਧੀ ਹਲਫੀਆ ਬਿਆਨ ਦੇਣ ਤੋਂ ਇਹ ਕਹਿ ਕੇ ਇਨਕਾਰ ਕਰ ਦਿਤਾ ਕਿ ਇਹ ਅਮਰੀਕੀ ਨਾਗਰਿਕਾਂ ਦੇ ਹੱਕਾਂ ਦੇ ਉਲਟ ਹੈ। ਫਿਰ ਉਸ ਨੂੰ ਕਮਿਊਨਿਸਟ ਪਾਰਟੀ ਦੀ ਮੈਂਬਰਸ਼ਿਪ ਸੰਬੰਧੀ ਪੁੱਛਿਆ ਗਿਆ ਤਾਂ ਉਸ ਨੇ ਕਮੇਟੀ ਤੇ ਮੋੜਵਾਂ ਸੁਆਲ ਕੀਤਾ, ”ਕੀ ਤੁਸੀਂ ਉਹਨਾਂ ਲੋਕਾਂ ਦੀ ਪਾਰਟੀ ਸੰਬੰਧੀ ਗੱਲ ਕਰ ਰਹੇ ਹੋ ਜਿਸ ਨੇ ਮੇਰੇ ਲੋਕਾਂ, ਸਾਰੇ ਅਮਰੀਕੀ ਲੋਕਾਂ ਅਤੇ ਮਜ਼ਦੂਰਾਂ ਦੇ ਹੱਕਾਂ ਲਈ ਘੋਲ ਕੀਤਾ ਹੈ?” ਉਹਨਾਂ ਨੇ ਅੱਗੇ ਕਿਹਾ ਕਿ ਫਾਸੀਵਾਦ ਵਿਰੁਧ ਸਭ ਤੋਂ ਪਹਿਲਾਂ ਜਾਨਾਂ ਵਾਰਨ ਵਾਲੇ ਕਮਿਊਨਿਸਟ ਸਨ ਅਤੇ ਉਨ੍ਹਾਂ ਨੇ ਪੂਰੇ ਯੂਰੋਪ ਵਿੱਚ ਕਈ ਥਾਂਵਾਂ ਤੇ ਉਹਨਾਂ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ।”

ਮੁੱਢਲੀ ਜ਼ਿੰਦਗੀ[ਸੋਧੋ]

ਬਚਪਨ (1898–1915)[ਸੋਧੋ]

Birthplace in Princeton

ਪਾਲ ਰਾਬਸਨ ਦ ਜਨਮ ਪ੍ਰਿੰਸਟਨ, ਨਿਊ ਜਰਸੀ ਵਿਖੇ 1898 ਨੂੰ ਵਿਲੀਅਮ ਡਰਿਊ ਰਾਬਸਨ ਅਤੇ ਮਾਰੀਆ ਲੂਈਸਾ ਬੁਸਤਿਲ ਦੇ ਘਰ ਹੋਇਆ।[1]

ਹਵਾਲੇ[ਸੋਧੋ]

  1. Robeson, Jr. 2001, p. 3; cf. Boyle & Bunie 2005, p. 18, Duberman 1989, pp. 4–5