ਪਿੰਡ ਲੰਗ
ਪਿੰਡ ਲੰਗ ਤਹਿਸੀਲ ਵਾ ਜ਼ਿਲ੍ਹਾ ਪਟਿਆਲਾ ਦਾ ਇੱਕ ਪਿੰਡ ਹੈ। ਇਹ ਪਿੰਡ ਪਟਿਆਲਾ ਸ਼ਹਿਰ ਦੇ ਨਵੇਂ ਬੱਸ ਸਟੈਂਡ ਤੋਂ ਲੱਗਭੱਗ ਪੰਦਰਾਂ ਕਿਲੋਮੀਟਰ ਦੂਰ ਉੱਤਰ ਦਿਸ਼ਾ ਵੱਲ ਭਾਖੜਾ ਨਹਿਰ ਦੇ ਕੰਢੇ ਤੇ ਸਥਿਤ ਹੈ। ਇਹ ਪਿੰਡ ਪਟਿਆਲਾ ਜ਼ਿਲੇ ਦੇ ਵੱਡੇ ਪਿੰਡਾਂ ਵਿੱਚ ਗਿਣਿਆ ਜਾਂਦਾ ਹੈ। ਇੱਥੇ ਨੌਵੇਂ ਗੁਰੂ ਸ਼੍ਰੀ ਤੇਗ਼ ਬਹਾਦਰ ਸਾਹਿਬ ਨਾਲ ਸੰਬੰਧਤ ਇਤਿਹਾਸਕ ਗੁਰਦੁਆਰਾ ਸ੍ਰੀ ਖਿਰਨੀ ਸਾਹਿਬ ਸਥਿਤ ਹੈ, ਜਿਸ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਕੋਲ ਹੈ।
ਜਨਹਿਤ ਪੌਦਸ਼ਾਲਾਵਾਂ
[ਸੋਧੋ]ਇੱਥੇ ਦੋ ਨਰਸਰੀਆਂ (ਪੌਦਸ਼ਾਲਾਵਾਂ) ਹਨ, ਜਿੱਥੇ ਹਰ ਸਾਲ ਲੱਖਾਂ ਦੀ ਗਿਣਤੀ ‘ਚ ਬੂਟੇ ਤਿਆਰ ਕੀਤੇ ਜਾਂਦੇ ਹਨ। ਇਹ ਬੂਟੇ ਮੁਫ਼ਤ ਜਾਂ ਸਬਸਿਡੀ ਤੇ ਆਮ ਲੋਕਾਂ, ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ, ਵਿਭਾਗਾਂ ਅਤੇ ਕਿਸਾਨਾਂ ਨੂੰ ਮੁਹੱਇਆ ਕਰਵਾਏ ਜਾਂਦੇ ਹਨ। ਸਰਕਾਰੀ ਵਣ ਨਰਸਰੀ, ਵਣ ਵਿਭਾਗ ਵੱਲੋਂ ਸਾਲ 2012 ਵਿੱਚ ਸ਼ੁਰੂ ਕੀਤੀ ਗਈ ਸੀ। ਇਹ ਨਰਸਰੀ 10 ਕਿੱਲਿਆਂ ਵਿੱਚ ਫੈਲੀ ਹੋਈ ਹੈ। ਦੂਜੀ ਨਰਸਰੀ ਰਾਉਂਡ ਗਲਾਸ ਫਾਉਂਡੇਸ਼ਨ ਨਾਮਕ ਗੈਰ-ਸਰਕਾਰੀ ਸੰਸਥਾ ਵੱਲੋਂ ਬਣਾਈ ਗਈ ਹੈ। ਇਸ ਨਰਸਰੀ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਦੇ ਲੁਪਤ ਹੋ ਰਹੇ ਦੇਸੀ ਰੁੱਖਾਂ ਦੇ ਬੂਟੇ ਤਿਆਰ ਕੀਤੇ ਜਾਂਦੇ ਹਨ।
ਜੀਪੀਐਸ ਕੋਆਰਡੀਨੇਟਸ
[ਸੋਧੋ]30.4180097, 76.3545376