ਸਮੱਗਰੀ 'ਤੇ ਜਾਓ

ਪੀਅਰ ਮਾਸ਼ਰੀ ਅਤੇ ਵਿਕੇਂਦਰਿਤ ਰੂਪ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪੀਅਰ ਮਾਸ਼ਰੀ ਅਤੇ ਵਿਕੇਂਦਰਿਤ ਰੂਪ

ਲੁਕਾਚ ਅਤੇ ਗੋਲਡਮਾਨ , ਹੀਗਲਵਾਦੀ ਅਸਰ ਹੇਠ ਸਾਹਿਤਕ ਕਿਰਤ ਤੋਂ ਇੱਕ ਬੱਝਵੀਂ ਸੰਪੂਰਨਤਾ ਸਿਰਜਣ ਦੀ ਮੰਗ ਕਰਦੇ ਹਨ । ਉਹ ਮੰਨਦੇ ਹਨ ਕਿ ਸਾਹਿਤਕ ਕਿਰਤ ਵਿਚ ਯਥਾਰਥ ਦਾ ਅਜਿਹਾ ਬੱਝਵਾਂ ਪ੍ਰਤਿਰੂਪ ਸਿਰਜਿਆ ਜਾਣਾ ਚਾਹੀਦਾ ਹੈ ਜੋ ਆਪਣੀਆਂ ਵਿਸ਼ਿਸ਼ਟ ਇਤਿਹਾਸਕ ਸਥਿਤੀਆਂ ਦਾ  ਪ੍ਰਤਿਨਿਧ ਹੋਵੇ । ਪੀਅਰ ਮਾਸ਼ਰੀ ਇਸ ਵਿਚਾਰ ਨੂੰ ਰੱਦ ਕਰਦਾ ਹੈ । ਉਹ ਮੰਨਦਾ ਹੈ ਕਿ ਵਿਚਾਰਧਾਰਾ ਸਾਹਿਤਕ ਕਿਰਤ ਵਿਚ ਸਿੱਧੇ ਤੌਰ ' ਤੇ ਨਹੀਂ ਪਈ ਹੁੰਦੀ ਸਗੋਂ ਵਿਚਾਰਧਾਰਾ ਸਾਹਿਤਕ ਪਾਠ ਦੀਆਂ ਖ਼ਾਮੋਸ਼ੀਆਂ ਅਤੇ ਖਪਿਆਂ ਵਿਚ ਪਈ ਹੁੰਦੀ ਹੈ । ਇਹ ਖ਼ਾਮੋਸ਼ੀਆਂ ਹੀ ਹਨ ਜਿਸਨੂੰ ਆਲੋਚਕ ਬੋਲਣ ਲਾਉਂਦਾ ਹੈ । ਉਸਦਾ ਮਤ ਹੈ ਕਿ ਸਾਹਿਤ ਪਾਠ ਜੋ ਕੁਝ ਸਿੱਧੇ ਤੌਰ ਤੇ ਨਹੀਂ ਕਹਿ ਸਕਦਾ ਲੇਖਕ ਉਸਨੂੰ ਸੂਖਮ ਅਤੇ ਪਰੋਖ ਰੂਪ ਵਿਚ ਵਿਚਾਰਧਾਰਾ ਦੀਆਂ ਖ਼ਾਮੋਸ਼ੀਆਂ ਅਤੇ ਖੱਪਿਆਂ ਨੂੰ ਜ਼ਾਹਿਰ ਕਰਦਾ ਹੈ । ਕਿਉਂਕਿ ਪਾਠ ਵਿਚ ਖੋਪੇ ਅਤੇ ਖ਼ਾਮੋਸ਼ੀਆਂ ਹੁੰਦੀਆਂ ਹਨ ਇਸ ਲਈ ਕਿਰਤ ਹਮੇਸ਼ਾ ਅਧੂਰੀ ਹੁੰਦੀ ਹੈ । ਉਸ ਅਨੁਸਾਰ ਸਾਹਿਤਕ ਕਿਰਤ ਦਾ ਮਹੱਤਵ ਅਰਥਾਂ ਦੀ ਏਕਤਾ ਸਿਰਜਣ ਦੀ ਥਾਂ ਵੱਖਰਤਾਵਾਂ ਅਤੇ ਅੰਤਰ - ਵਿਰੋਧ ਸਿਰਜਣ ਵਿਚ ਹੁੰਦਾ ਹੈ।ਉਹ ਮੰਨਦਾ ਹੈ ਕਿ ਕਿਰਤ ਵਿਚ ਕੋਈ ਕੇਂਦਰੀ ਬਿੰਦੂ ਜਾਂ ਸੰਰਚਨਾ ਨਹੀਂ ਹੁੰਦੀ ਸਗੋਂ ਇਹ ਹਮੇਸ਼ਾਂ ਵਿਕੇਂਦਰਿਤ ਹੁੰਦੀ ਹੈ । ਇਸ ਵਿਚ ਅਰਥਾਂ ਦਾ ਲਗਾਤਾਰ ਟਕਰਾਅ ਰਹਿੰਦਾ ਹੈ। ਉਸ ਅਨੁਸਾਰ ਅਧੂਰਾ ਹੋਣਾ ਕਿਰਤ ਦੀ ਘਾਟ ਨਹੀਂ ਸਗੋਂ ਇਹ ਕਿਰਤ ਦਾ ਸੁਭਾਅ ਹੈ ਅਤੇ ਇਹ ਆਪਣੇ ਅਧੂਰੇ ਹੋਣ ਵਿਚ ਹੀ ਪੂਰੀ ਹੁੰਦੀ ਹੈ । ਇਸ ਸਥਿਤੀ ਵਿਚ ਆਲੋਚਕ ਦਾ ਮਕਸਦ ਹੈ ਕਿ ਉਹ ਕਿਰਤ ਵਿਚਲੇ ਅਰਥਾਂ ਦੇ ਟਕਰਾਅ ਨੂੰ ਜ਼ਾਹਿਰ ਕਰੇ ਅਤੇ ਇਸ ਦੇ ਵਿਚਾਰਧਾਰਾ ਨਾਲ ਸੰਬੰਧਾਂ ਨੂੰ ਸਪਸ਼ਟ ਕਰੇ । ਮਾਸ਼ਰੀ ਆਪਣੀ ਵਿਆਖਿਆ ਵਿਚ ਰੂਪ ਵਿਚਲੇ ਟਕਰਾਅ ਦੀ ਥਾਂ ਕਿਰਤ ਦੇ ਅਰਥਾਂ ਵਿਚਲੇ ਟਕਰਾਅ ਤੇ ਜ਼ੋਰ ਦਿੰਦਾ ਹੈ । ਇਹਨਾਂ ਦੋਵਾਂ ਪੱਧਰਾਂ ਦੇ ਟਕਰਾਅ ਆਪਸ ਵਿਚ ਸੰਬੰਧਿਤ ਹੁੰਦੇ ਹਨ ।

ਟੈਰੀ ਈਗਲਟਨ ਦਾ ਇਹ ਲੇਖ ਰੂਪ ਅਤੇ ਵਸਤੂ ਦੇ ਸੰਬੰਧਾਂ ਬਾਰੇ ਮਾਰਕਸਵਾਦੀ ਪਹੁੰਚ ਦ੍ਰਿਸ਼ਟੀ ਨੂੰ ਸਪਸ਼ਟ ਕਰਦਾ ਹੈ । ਟੈਰੀ ਈਗਲਟਨ ਮਾਰਕਸਵਾਦੀ ਦ੍ਰਿਸ਼ਟੀ ਰੂਪ ਦੇ ਸੰਬੰਧਾਂ ਬਾਰੇ ਵਿਭਿੰਨ ਪਹਿਲੂਆਂ ਉੱਤੇ ਚਰਚਾ ਕਰਦਾ ਹੈ । ਇਸ ਦ੍ਰਿਸ਼ਟੀ ਅਨੁਸਾਰ ਹਰ ਵਸਤੂ ਆਪਣੇ ਅਨੁਸਾਰੀ ਰੂਪ ਦੀ ਸਿਰਜਣਾ ਕਰਦਾ ਹੈ । ਲੰਮੇ ਇਤਿਹਾਸਕ ਦੌਰ ਵਿਚ ਜਿਵੇਂ - ਜਿਵੇਂ ਵਸਤੂ ਤਬਦੀਲ ਹੁੰਦਾ ਰਹਿੰਦਾ ਹੈ ਇਸ ਦੇ ਸਮਾਨਾਂਤਰ ਰੂਪ ਵਿਚ ਵੀ ਤਬਦੀਲੀ ਹੁੰਦੀ ਰਹਿੰਦੀ ਹੈ । ਬਦਲਦੀਆਂ ਇਤਿਹਾਸਕ ਸਥਿਤੀਆਂ ਵਿਚ ਕਈ ਵਾਰ ਪੁਰਾਣੇ ਸਾਹਿਤ ਰੂਪ ਸਮਰੱਥ ਨਹੀਂ ਰਹਿੰਦੇ ਅਤੇ ਇਸ ਇਤਿਹਾਸਕ ਲੋੜ ਵਿਚੋਂ ਨਵੇਂ ਰੂਪ ਸਿਰਜੇ ਜਾਂਦੇ ਹਨ । ਸਾਹਿਤ ਰੂਪਾਂ ਦੀ ਸਿਰਜਣਾ ਜਾਂ ਰੂਪਾਂਤਰਣ ਵਿਅਕਤੀਗਤ ਘਾੜਤ ਨਹੀਂ ਹੁੰਦੀ ਸਗੋਂ ਇਹ ਇਤਿਹਾਸ ਦੇ ਸੰਚਾਲਕ ਵੈਗ ਵਿਚੋਂ ਸਿਰਜੇ ਜਾਂਦੇ ਹਨ । ਰੂਪ ਅਤੇ ਵਸਤੂ ਦੇ ਸੰਬੰਧ ਦਵੰਦਾਤਮਕ ਹੁੰਦੇ ਹਨ ਇਸ ਲਈ ਇਸ ਵਿਚ ਇਤਿਹਾਸਕ ਨਿਰਧਾਰਕਤਾ , ਰੂਪ ਦੀ ਖ਼ੁਦਮੁਖਤਿਆਰੀ , ਲੇਖਕ ਪਾਠਕ ਦੇ ਸੰਬੰਧ , ਸਮਾਜਿਕ ਸੰਰਚਨਾਵਾਂ ਆਦਿ ਤੱਤਾਂ ਦੀ ਦਵੰਦਾਤਮਕਤਾ ਹੁੰਦੀ ਹੈ । ਸਾਹਿਤਕ ਰੂਪ ਯਥਾਰਥ ਨੂੰ ਗ੍ਰਹਿਣ ਕਰਨ ਅਤੇ ਇਸ ਦੀ ਵਿਆਖਿਆ ਦੇ ਮਾਧਿਅਮ ਹਨ ਇਸ ਲਈ ਰੂਪ ਨਿਹਿਤ ਰੂਪ ਵਿਚ ਵਿਚਾਰਧਾਰਕ ਹੁੰਦੇ ਹਨ । ਭਾਵ ਜਦੋਂ ਕੋਈ ਲੇਖਕ ਲੇਖਣ ਸਮੇਂ ਕਿਸੇ ਰੂਪ ਦੀ ਚੋਣ ਕਰਦਾ ਹੈ ਤਾਂ ਉਸ ਵਿਚ ਰੂਪ ਦੀ ਵਿਸ਼ਵ ਦ੍ਰਿਸ਼ਟੀ ਵੀ ਨਿਹਿਤ ਹੁੰਦੀ ਹੈ । ਰੂਪ ਸਿਰਫ਼ ਵਸਤੂ ਦਾ ਬਾਹਰੀ ਲੇਬਲ ਜਾਂ ਮਹਿਜ਼ ਵਾਹਕ ਨਹੀਂ ਹੁੰਦਾ ਸਗੋਂ ਇਸ ਦੀ ਸੰਰਚਨਾ ਵਿਚ ਸਮਾਜ ਦੀ ਇਤਿਹਾਸਕਤਾ ਸ਼ਾਮਿਲ ਹੁੰਦੀ ਹੈ।ਇਸ ਲਈ ਰੂਪ ਦੀ ਸੰਰਚਨਾ ਵਿਚ ਉਹ ਇਤਿਹਾਸਕ ਪ੍ਰਕਾਰਜ ਕੋਡਬੱਧ ਹੁੰਦੇ ਹਨ ਜਿਸ ਵਿਚੋਂ ਉਹ ਰੂਪ ਪੈਦਾ ਹੋਇਆ ਹੁੰਦਾ ਹੈ । ਇਸ ਤਰ੍ਹਾਂ ਸਾਹਿਤਕ ਪਾਠ , ਲੇਖਕ , ਉਸ ਯੁੱਗ ਦੀ ਵਿਸ਼ਵ ਦ੍ਰਿਸ਼ਟੀ ਅਤੇ ਮੌਜੂਦਾ ਇਤਿਹਾਸਕ ਸਥਿਤੀਆਂ ਦਰਮਿਆਨ ਸੰਰਚਨਾਤਮਕ ਸੰਬੰਧ ਹੁੰਦੇ ਹਨ ।[1]

  1. ਡਾ.ਸੁਰਜੀਤ ਸਿੰਘ, ਡਾ.ਪਰਮਜੀਤ ਸਿੰਘ (2020). ਆਧੁਨਿਕ ਪੱਛਮੀਂ ਕਾਵਿ ਸਿਧਾਂਤ. India: Chetna Parkashan Punjabi Bhawan Ludhiana. pp. 163, 164. ISBN 978-93-90603-28-2.