ਕਾਲਕ ਸਾਰਨੀ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
(ਪੀਰੀਆਡਿਕ ਟੇਬਲ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਰਸਾਇਣਕ ਤੱਤਾਂ ਦੀ ਤਰਤੀਬਵਾਰ ਸੂਚੀ ਨੂੰ ‘ਪੀਰੀਆਡਿਕ ਟੇਬਲ’ ਜਾਂ “ਐਟਮੀ ਪੀਰੀਅਡਾਂ ਦਾ ਪਹਾੜਾ” ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਸੱਚਮੁੱਚ ਗਣਿਤ ਦੇ ਪਹਾੜਿਆਂ ਵਾਂਗ ਰਸਾਇਣਕ ਵਿਗਿਆਨ ਦਾ ਪਹਾੜਾ ਹੀ ਹੈ। ਪੀਰੀਆਡਿਕ ਟੇਬਲ ਦੇ ਕਈ ਮੁੱਢਲੇ ਰੂਪ ਵੀ ਹਨ। ਇਸ ਦੀ ਕਾਢ ਰੂਸੀ ਰਸਾਇਣਕ ਵਿਗਿਆਨੀ ਦਮਿਤਰੀ ਮੈਂਦਲੀਵ ਨੇ ੧੮੬੯ ਵਿੱਚ ਕੱਢੀ। ਇਹ ਵਿਗਿਆਨੀ ਤੱਤਾਂ ਦੇ ਗੁਣਾਂ ਵਿੱਚ ਤਰਤੀਬਵਾਰ ਵਾਪਰਣ ਵਾਲੇ ਵਤੀਰੇ ਨੂੰ ਦਰਸਾਣਾ ਚਾਹੁੰਦਾ ਸੀ। ਇਸ ਤਰਤੀਬਵਾਰ ਲਿਸਟ ਨੂੰ ਸਮੇਂ-ਸਮੇਂ ਕਈ ਵਾਰ ,ਜਿਉਂ-ਜਿਉਂ ਨਵੇਂ ਤੱਤ ਖੋਜੇ ਗਏ ਜਾਂ ਰਸਾਇਣਕ ਵਿਵਹਾਰਾਂ ਦੀ ਵਿਆਖਿਆ ਲਈ ਨਵੇਂ ਸਿਧਾਂਤਾਂ ਦੇ ਖਰੜੇ ਵਿਕਸਤ ਕੀਤੇ ਗਏ , ਸੁਧਾਰਿਆ ਤੇ ਵਧਾਇਆ ਗਿਆ ਹੈ।

ਮੁਢਲੀ ਜਾਣਕਾਰੀ[ਸੋਧੋ]

ਅਜੋਕੇ (ਸਮਾਂ ੧੬/੧੦/੨੦੦੬) ਮਿਆਰੀ ਟੇਬਲ ਵਿੱਚ ੧੧੭ ਪਰਪੱਕ ਤੱਤ ਹਨ। ਤੱਤ ੧੧੮ ਭਾਵੇਂ ਬਣਾ ਲਿਆ ਗਿਆ ਹੈ ਪਰ ੧੧੭ ਅਜੇ ਤੱਕ ਬਣਾਇਆ ਨਹੀਂ ਜਾ ਸਕਿਆ। ਇਹ ਲਿਸਟ ਭਾਂਤ-ਭਾਂਤ ਦੇ ਰਸਾਇਣਕ ਵਿਵਹਾਰਾਂ ਨੂੰ ਤਰਤੀਬ ਦੇਣ ਤੇ ਉਨ੍ਹਾਂ ਦੀ ਭਿੰਨਤਾ ਦੇ ਟਾਕਰੇ ਲਈ ਬੜੀ ਉਪਯੋਗੀ ਹੈ। ਇਸ ਦਾ ਉਪਯੋਗ ਭੌਤਿਕ ਵਿਗਿਆਨ,ਜੀਵ ਵਿਗਿਆਨ,ਇੰਨਜੀਨਅਰੀ ਅਤੇ ਦਸਤਕਾਰੀ ਵਿੱਚ ਵੀ ਬਹੁਤ ਪਾਇਆ ਜਾਂਦਾ ਹੈ।


Periodic table.JPG


ਲਿਸਟ ਦੀ ਬਣਤਰ ਮਿਆਰੀ ਲਿਸਟ ਨੂੰ ਚਿਤਰਿਤ ੧੮ ਖੰਭਿਆਂ ਵਿੱਚ ਵੰਡਿਆ ਗਿਆ ਹੈ,ਇਹ ਖੰਭੇ ਤੱਤਾਂ ਨੂੰ ੧੮ ਸਮੂਹਾਂ ਜਾਂ ਜਮਾਤਾਂ ਵਿੱਚ ਵੰਡਦੇ ਹਨ। ਇਸ ਲਿਸਟ ਦੀਆਂ ੭ ਪੰਕਤੀਆਂ ਹਨ। ਲਿਸਟ ਦਾ ਨਕਸ਼ਾ ਆਵਰਤੀ (ਮੁੜ ਮੁੜ ਵਾਪਰਣ ਵਾਲੀਆਂ) ਰਸਾਇਣਕ ਵਿਸ਼ੇਸਤਾਈਆਂ ਨੁੰ ਦਰਸਾਉਂਦਾ ਹੈ। ਤੱਤਾਂ ਨੂੰ ਉਨ੍ਹਾਂ ਦੇ ਅਟਾਮਿਕ ਨੰਬਰ (ਭਾਵ ਐਟਮੀ ਗਰਭ ਵਿੱਚ ਪਰੋਟੋਨਾਂ ਦੀ ਗਿਣਤੀ) ਦੇ ਕ੍ਰਮ ਅਨੁਸਾਰ ਪੰਕਤੀਆਂ ਵਿੱਚ ਦਰਸਾਇਆ ਗਿਆ ਹੈ। ਪੰਕਤੀਆਂ ਨੂੰ ਇਸ ਤਰਾਂ ਲਗਾਇਆ ਗਿਆ ਹੈ ਇਕੋ ਜਿਹੇ ਗੁਣਾਂ ਵਾਲੇ ਤੱਤ ਇੱਕ ਹੀ ਖੰਭੇ(ਸਮੂਹ) ਵਿੱਚ ਖਲੋਤੇ ਨਜ਼ਰ ਆਉਣ। ਪ੍ਰਮਾਣੂਆਂ ਵਿਚਲੀ ਇਲੈਕਟਰੋਨ ਬਣਤਰ ਦੇ ਕੁਆਂਟਮ ਸਿਧਾਂਤ ਅਨੁਸਾਰ ਲਿਸਟ ਵਿੱਚ ਹਰ ਲੇਟਵੀਂ ਪੰਗਤੀ ,ਕੁਆਂਟਮ ਖੋਲਾਂ ਦੀ ਸਤਹ ਉਤੇ ਤਰਦੇ ਇਲੈਕਟਰੋਨਾਂ ਦੀ ਭਰਤੀ ਮੁਤਾਬਕ ਹੈ। ਲਿਸਟ ਵਿੱਚ ਖੰਭਿਆਂ ਦੇ ਥੱਲੇ ਉਤਰਦਿਆਂ ਹਰ ਤੱਤ ਦੇ ਐਟਮੀ ਪੀਰੀਅਡ, ਕ੍ਰਮ ਅਨੁਸਾਰ ਵਧਦੇ ਜਾਂਦੇ ਹਨ। ਇਸ ਤਰ੍ਹਾਂ ਪੰਕਤੀਆਂ ਤੱਤਾਂ ਦੇ ਇਲੈਕਟਰੋਨਿਕ ਬਣਤਰ ਅਨੁਸਾਰ s-,p-,d- and f- ਬਲਾਕਾਂ ਦੀ ਝਲਕ ਪਾਉਂਦੀਆਂ ਹਨ। ਇਸ ਤਰ੍ਹਾਂ ਲਿਸਟ ਵਿੱਚ ਹਰੇਕ ਤੱਤ ਦਾ ਚਿੰਨ੍ਹ ਤੇ ਉਸ ਦਾ ਐਟਮੀ ਨੰਬਰ ਦਿਤਾ ਗਿਆ ਹੈ।

ਸਮੂਹ ਅਤੇ ਪੀਰੀਅਡ[ਸੋਧੋ]

ਸਮੂਹ ਅਤੇ ਪੀਰੀਅਡ ਲਿਸਟ ਵਿੱਚ ਖੜਾ ਖੰਭਾ ਇੱਕ ਸਮੂਹ ਦਰਸਾਂਦਾ ਹੈ ਅਤੇ ਆਡੀ ਪੰਕਤੀ ਇੱਕ ਪੀਰੀਅਡ। ਤੱਤ ਸਮੂਹਾਂ ਵਿੱਚ ਪਹਿਲੇ ,ਸਤਾਰਵੇਂ ਤੇ ਅਠਾਰਵੇਂ ਖੰਭੇ ਦੇ ਸਮੂਹਾਂ ਵਿੱਚ ਖਾਰੀ ਧਾਤੂਆਂ,ਹੈਲੋਜਨਜ਼,ਨੋਬਲ ਗੈਸਾਂ ਪ੍ਰਮੁਖ ਨਾਂ ਹਨ।ਤੀਸਰੇ ਖੰਭੇ ਦੀ ਛੇਵੀਂ ਪੰਕਤੀ ਵਿੱਚ ਲੈਂਥਾਨਾਈਡਜ਼ ਦੇ ਨਾਂ ਨਾਲ ਜਾਣੇ ਜਾਂਦੇ ਦੁਰਲੱਭ ਧਾਤੂਆਂ ਦਾ ਇੱਕ ਝੁੰਡ ਹੈ ।ਇਸੇ ਤਰਾਂ ਤੀਜੇ ਖੰਭੇ ਵਿੱਚ ਸਤਵੀਂ ਕਤਾਰ ਵਿੱਚ ਐਕਟੀਨਾਈਡਜ਼ ਦੇ ਨਾਂ ਨਾਲ ਜਾਣੀਆਂ ਜਾਦੀਆਂ ਧਾਤੂਆਂ ਦਾ ਝੁੰਡ ਹੈ। ਖਾਰੀ ਧਾਤੂਆਂ,ਕਲਰੀ(ਖਾਰੀ ਜ਼ਮੀਨ) ਧਾਤੂਆਂ,ਤਬਲੀਦੀ ਧਾਤੂਆਂ, ਐਕਟੀਨਾਈਡਜ਼, ਲੈਂਥਾਨਾਈਡਜ਼ ਤੇ ਗਰੀਬ ਧਾਤੂਆਂ ਦਾ ਇੱਕ ਸਮੂਹਿਕ ਨਾਂ ਹੈ “ਧਾਤਾਂ”। ਇਸੇ ਤਰਾਂ ਹੈਲੋਜਨਜ਼ ਤੇ ਨੋਬਲ ਗੈਸਾਂ ਨੂੰ ਅਧਾਤਾਂ ਵੀ ਕਿਹਾ ਜਾਂਦਾ ਹੈ।

ਸਿੱਧਾਂਤ[ਸੋਧੋ]

ਵਰਤਮਾਨ ਕੁਆਂਟਮ ਯਾਂਤਰਿਕੀ ਸਿਧਾਂਤ ਇਸ ਗਲ ਦੀ ਵਿਆਖਿਆ ਕਰਦੇ ਹਨ ਕਿ ਇੱਕ ਸਮੂਹ ਦੇ ਤੱਤਾਂ ਦੀ ਆਪਣੇ ਵੈਲੰਸੀ ਵਾਲੇ ਖੋਲ ਵਿੱਚ ਇਲੇਕਟਰੋਨਾਂ ਦੀ ਬਣਤਰ ਇਕੋ ਜਿਹੀ ਹੁੰਦੀ ਹੈ ਜੋਕਿ ਉਨ੍ਹਾਂ ਦੇ ਇਕੋ ਜਿਹੇ ਗੁਣਾਂ ਲਈ ਜ਼ਿਮੇਵਾਰ ਹੈ।ਇਕ ਸਮੂਹ ਦੇ ਤੱਤਾਂ ਦੀ ਐਟਮੀ ਅਰਧ ਵਿਆਸ,ਆਇਓਨਿਕ ਸ਼ਕਤੀ ਤੇ ਇਲੈਕਟਰੋਨੈਗੇਟਿਵਿਟੀ ਵਿੱਚ ਰੂਪਵਿਧੀ ਵੀ ਇਕੋਜਿਹੀ ਹੈ। ਇਸ ਤਰਾਂ ਉਪਰ ਤੋਂ ਹੇਠਾਂ ਆਂਦਿਆਂ ਤੱਤਾਂ ਦੇ ਐਟਮੀ ਅਰਧ ਵਿਆਸ ਵਧਦੇ ਹਨ, ਆਇਓਨਿਕ ਸ਼ਕਤੀ ਅਤੇ ਇਲੈਕਟਰੋਨੈਗੇਟਿਵਿਟੀ ਘਟਦੀ ਹੈ। ਇਹ ਸਭ ਵੇਲੈਂਸ ਇਲੈਕਟਰੋਨਾਂ ਦੀ ਗਰਭ ਤੋਂ ਵਧਦੀ ਦੂਰੀ ਕਾਰਨ ਹੈ।

ਫਰਮਾ:ਰਸਾਇਣ ਵਿਗਿਆਨ