ਸਮੱਗਰੀ 'ਤੇ ਜਾਓ

ਪੀਰੋ ਪ੍ਰੇਮਣ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪੀਰੋ ਪ੍ਰੇਮਣ (ਅਨੁਮਾਨਿਤ 1832 - 1882) ਨੂੰ ਪੰਜਾਬੀ ਦੀ ਪਹਿਲੀ ਕਵਿਤਰੀ ਮੰਨਿਆ ਜਾਂਦਾ ਹੈ। ਉਸ ਦਾ ਜ਼ਿਕਰ ਪਹਿਲੀ ਵਾਰ ਡਾ. ਦੇਵਿੰਦਰ ਸਿੰਘ ਵਿਦਿਆਰਥੀ ਨੇ ਆਪਣੇ ਖੋਜ ਪੱਤਰ "ਪੰਜਾਬੀ ਦੀ ਪਹਿਲੀ ਇਸਤਰੀ ਕਵੀ" ਵਿੱਚ ਕੀਤਾ ਸੀ ਅਤੇ ਪੀਰੋ ਦਾ ਸਮਾਂ 1832 ਤੋਂ 1882 ਤਕ ਮਿਥਿਆ ਹੈ।

ਜੀਵਨ

[ਸੋਧੋ]

ਪੀਰੋ ਦੇ ਜੀਵਨ ਬਾਰੇ ਬਹੁਤ ਘੱਟ ਜਾਣਕਾਰੀ ਮਿਲਦੀ ਹੈ। ਪਾਕਿਸਤਾਨ ਦੇ ਲੇਖਕ ਇਕਬਾਲ ਕੈਸਰ ਅਨੁਸਾਰ ਉਸਦਾ ਜਨਮ 19ਵੀਂ ਸਦੀ ਵਿੱਚ ਕਿਸੇ ਵਕਤ ਕਿਸੇ ਫਕੀਰ ਦੇ ਘਰ ਹੋਇਆ ਸੀ ਅਤੇ ਉਸਦੀ ਮਾਂ ਦੀ ਮੌਤ ਜਲਦੀ ਹੋ ਗਈ ਸੀ। ਫਕੀਰ ਪਿਤਾ ਉਸਨੂੰ ਥਾਂ ਥਾਂ ਧਾਰਮਿਕ ਸਥਾਨਾਂ ਤੇ ਨਾਲ ਲੈ ਜਾਂਦਾ ਸੀ ਅਤੇ ਉਸਨੇ ਲਹੌਰ ਦੇ ਕਿਸੇ ਬੰਦੇ ਨਾਲ ਉਸਦਾ ਵਿਆਹ ਕਰ ਦਿੱਤਾ ਸੀ। ਪਰ ਉਸ ਲਹੌਰੀ ਨੇ ਪੀਰੋ ਨੂੰ ਹੀਰਾ ਮੰਡੀ ਵਿੱਚ ਵੇਚ ਦਿੱਤਾ ਸੀ।[1] ਉਥੋਂ ਉਹ ਬਚ ਨਿਕਲਣ ਵਿੱਚ ਕਾਮਯਾਬ ਹੋ ਗਈ ਅਤੇ ਜ਼ਿਲ੍ਹਾ ਕਸੂਰ (ਹੁਣ ਪਾਕਿਸਤਾਨ ਵਿੱਚ) ਦੇ ਇੱਕ ਨਗਰ ਵਿੱਚ ਗੁਲਾਬ ਦਾਸ ਦੇ ਡੇਰੇ ਚਲੀ ਗਈ।

ਕਾਵਿ-ਰਚਨਾ

[ਸੋਧੋ]

ਪੀਰੋ ਦੀਆਂ 160 ਕਾਫ਼ੀਆਂ ਮਿਲਦੀਆਂ ਹਨ, ਜਿਨ੍ਹਾਂ ਵਿੱਚ ਧਾਰਮਿਕ ਮਾਰਗਾਂ ਦੀਆਂ ਰਹੁ-ਰੀਤਾਂ ਅਤੇ ਔਰਤ ਦੇ ਮਸਲਿਆਂ ਨੂੰ ਪੇਸ਼ ਕੀਤਾ ਗਿਆ ਹੈ। ਹਾਸ਼ੀਏ ਦੇ ਹਾਸਲ ਨਾਮ ਹੇਠ ਡਾ. ਰਾਜਿੰਦਰ ਪਾਲ ਸਿੰਘ ਬਰਾੜ ਅਤੇ ਡਾ. ਜੀਤ ਸਿੰਘ ਜੋਸ਼ੀ ਦੀ ਸੰਪਾਦਤ ਪੁਸਤਕ ਵਜੋਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਪੀਰੋ ਦੀਆਂ ਹਥ ਲਿਖਤਾਂ ਗੁਲਾਬ ਦਾਸੀ ਪੰਥ ਦੇ ਮੌਜੂਦਾ ਗੱਦੀ ਨਸ਼ੀਨ ਵਜਿੰਦਰ ਕੁਮਾਰ ਕੋਲ ਹਨ, ਜੋ ਹਰਿਆਣਾ (ਭਾਰਤ) ਦਾ ਬਸਿੰਦਾ ਹੈ। ਲਾਹੌਰ ਰਹਿੰਦੇ ਇਕਬਾਲ ਕੈਸਰ ਕੋਲ ਇਨ੍ਹਾਂ ਹਥ ਲਿਖਤਾਂ ਦੀਆਂ ਫੋਟੋ ਕਾਪੀਆਂ ਹਨ।[1] ਡਾ. ਸ਼ਹਰਯਾਰ ਨੇ ਪੀਰੋ ਬਾਰੇ ਕਈ ਲੇਖ ਲਿਖੇ ਅਤੇ ਸਵਰਾਜਬੀਰ ਨੇ 'ਪੀਰੋ ਪ੍ਰੇਮਣ' ਨਾਮ ਦੇ ਆਪਣੇ ਨਾਟਕ ਵਿੱਚ ਇਸਨੂੰ ਵਿਸ਼ਾ ਬਣਾਇਆ।ਉਸ ਦੀਆਂ ਕਾਫ਼ੀਆਂ ਵਿਚ ਕਿਤੇ ਕਿਤੇ ਆਜ਼ਾਦ ਚਿੰਤਨ ਤੇ ਝਲਕਾਰੇ ਮਿਲਦੇ ਹਨ। ਪੀਰੋ ਲਿਖਦੀ ਹੈ:

  • ਪੀਰੋ ਅਮਲ ਸਚਿ ਦੇ ਮੈਂ ਦੇਖੀ ਵੀ ਕੀਤੀ।

ਨਾਮੁ ਸੁਰਾਹੀ ਅਮਲ ਦੀ ਮੈਂ ਭਰਿ ਭਰਿ ਪੀਤੀ।

ਨਿਵਾਜਾਂ ਰੋਜੇ ਛੁਟਿ ਗਏ ਮਸਤਾਨੀ ਹੋਈ।

ਸੋਹੰ ਆਪ ਜਾਨ ਕੇ ਮੈਂ ਆਪੇ ਸੋਈ।[2]

  • ਨਾ ਮੈਂ ਮੁਸਲਮਾਨਣੀ ਨਾ ਹਿੰਦੂ ਹੋਸਾਂ।।

ਨਾ ਮੈਂ ਬਰਨ ਆਸਰਮ ਮੋ ਨਾ ਭੇਖ ਲਗੋਸਾਂ।।

ਹਮਰੇ ਲਾਜ ਨ ਕੁਲ ਕੀ ਕਛੁ ਲੋਕ ਨ ਲਾਜੇ।।

ਰਾਜ ਨ ਬੇਦ ਕਤੇ ਕੀ ਕੋ ਪੰਥ ਨ ਸਾਜੇ।।

ਨਹੀ ਮੁਹੰਮਦ ਆਣ ਕੋ ਨਾ ਬ੍ਰਹਮੇ ਆਣੇ।।

ਸਰਵਰਣ ਸੁਨਿਯੋ ਤਾਂਹ ਕੇ ਕਛੁ ਨਾਂਹ ਪਛਾਣੇ।।[3]

ਹਵਾਲੇ

[ਸੋਧੋ]
  1. 1.0 1.1 "Together forever - Haroon Khalid, gets to the bottom of a joint grave in Punjab". Archived from the original on 2013-10-22. Retrieved 2013-11-23. {{cite web}}: Unknown parameter |dead-url= ignored (|url-status= suggested) (help)
  2. ਸਵਰਾਜਬੀਰ. "ਪੰਜਾਬੀ ਸਮਾਜ ਵਿਚ ਔਰਤ ਦੀ ਆਜ਼ਾਦੀ ਦਾ ਸਵਾਲ". Tribuneindia News Service. Archived from the original on 2021-11-29. Retrieved 2021-03-08.
  3. Service, Tribune News. "ਜਦ ਔਰਤ ਕਲਮ ਚੁੱਕਦੀ ਹੈ". Tribuneindia News Service. Retrieved 2021-03-08.[permanent dead link]