ਸਮੱਗਰੀ 'ਤੇ ਜਾਓ

ਪੁਰਤਗਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੁਰਤਗਾਲ (ਪੁਰਤਗਾਲੀ: puɾtuˈɣal), ਅਧਿਕਾਰਿਤ ਤੌਰ ਤੇ ਪੁਰਤਗਾਲ ਗਣਤੰਤਰ (ਪੁਰਤਗਾਲੀ: ʁɛˈpuβlikɐ puɾtuˈɣezɐ), ਇਬਰੀਅਨ ਉਪਮਹਾਂਦੀਪ ਵਿੱਚ ਸਥਿੱਤ ਦੱਖਣੀ-ਪੱਛਮੀ ਯੂਰਪ ਦਾ ਇੱਕ ਦੇਸ਼ ਹੈ। ਪੁਰਤਗਾਲ ਪੱਛਮ-ਦੱਖਣ ਤੋਂ ਅਟਲਾਂਟਿਕ ਮਹਾਂਸਾਗਰ ਅਤੇ ਉੱਤਰ-ਪੂਰਬ 'ਚ ਸਪੇਨ ਨਾਲ ਘਿਰਿਆ ਹੋਇਆ ਹੈ। ਪੁਰਤਗਾਲ 1986 ਤੋਂ ਹੀ ਯੂਰਪੀ ਸੰਘ ਦਾ ਹਿੱਸਾ ਰਿਹਾ ਹੈ। ਪੁਰਤਗਾਲ 1926 ਤੋਂ 1974 ਤੱਕ ਤਾਨਾਸ਼ਾਹੀ ਦੇ ਅਧੀਨ ਰਿਹਾ ਹੈ, ਤਾਨਾਸ਼ਾਹੀ ਦੇ ਦੌਰ ਤੋਂ ਹੀ ਪੁਰਤਗਾਲ ਇੱਕ ਵਿਕਸਿਤ ਦੇਸ਼ ਰਿਹਾ ਹੈ ਪਰ 2007-08 ਦੀ ਆਰਥਿਕ ਤੰਗੀ ਨੇ ਇਸਦੀ ਅਰਥਵਿਵਸਥਾ ਨੂੰ ਬਹੁਤ ਨੁਕਸਾਨ ਪਹੁੰਚਾਇਆ ਸੀ।

ਪੁਰਤਗਾਲੀ ਗਣਤੰਤਰ
ʁɛˈpuβlikɐ puɾtuˈɣezɐ
ਪੁਰਤਗਾਲ ਦਾ ਝੰਡਾ
ਪੁਰਤਗਾਲ ਦੀ ਮੋਹਰ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: Esta é a ditosa Pátria minha amada
ਐਨਥਮ: A Portuguesa
ਪੁਰਤਗਾਲ ਦਾ ਨਕਸ਼ਾ
ਰਾਜਧਾਨੀਲਿਸਬਨ
ਅਧਿਕਾਰਤ ਭਾਸ਼ਾਵਾਂਪੁਰਤਗਾਲੀ
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂਮਿਰੈਂਡਿਸੀ
ਵਸਨੀਕੀ ਨਾਮਪੁਰਤਗਾਲੀ
ਮੁਦਰਾਯੂਰੋ ()
ਵੈੱਬਸਾਈਟ
https://www.portugal.gov.pt/en/gc21