ਪੁਰੋਹਿਤਾ ਤਿਰੁਨਾਰਾਇਣ ਨਰਸਿਮਹਾਚਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਪੁਰੋਹਿਤਾ ਤਿਰੁਨਾਰਾਇਣ ਨਰਸਿਮਹਾਚਾਰ (17 ਮਾਰਚ 1905 - 23 ਅਕਤੂਬਰ 1998), ਜਿਸਨੂੰ ਆਮ ਤੌਰ ਤੇ ਪੂਟੀਨਾ ਕਿਹਾ ਜਾਂਦਾ ਹੈ, ਕੰਨੜ ਭਾਸ਼ਾ ਵਿੱਚ ਇੱਕ ਨਾਟਕਕਾਰ ਅਤੇ ਕਵੀ ਸੀ। ਕੁਵੇਮਪੂ ਅਤੇ ਡੀ ਆਰ ਬੇਂਦਰੇ ਦੇ ਨਾਲ, ਉਹ ਕੰਨੜ ਨਵੋਦਯ ਕਵੀਆਂ ਦੀ ਮਸ਼ਹੂਰ ਤਿਕੜੀ ਵਿੱਚੋਂ ਇੱਕ ਹੈ।[1] ਉਹ ਸਾਹਿਤ ਅਕਾਦਮੀ ਦਾ ਫੈਲੋ ਹੈ ਅਤੇ 1991 ਵਿੱਚ ਕਰਨਾਟਕ ਸਰਕਾਰ ਦੁਆਰਾ ਦਿੱਤੇ ਗਏ ਪੰਪ ਅਵਾਰਡ ਦਾ ਵਿਜੇਤਾ ਹੈ।[2]

ਜ਼ਿੰਦਗੀ ਅਤੇ ਕੈਰੀਅਰ[ਸੋਧੋ]

ਪੂਟੀਨਾ ਦਾ ਜਨਮ 17 ਮਾਰਚ 1905 ਨੂੰ ਕਰਨਾਟਕ ਦੇ ਮੰਡਿਆ ਜ਼ਿਲੇ ਦੇ ਮੇਲਕੋੋਟ ਕਸਬੇ ਵਿੱਚ ਇੱਕ ਕੱਟੜਪੰਥੀ ਆਇੰਗਾਰ ਪਰਿਵਾਰ ਵਿੱਚ ਹੋਇਆ ਸੀ।[3] ਉਸਦਾ ਪਿਤਾ ਪੇਸ਼ੇ ਤੋਂ ਇੱਕ ਡਾਕਟਰ ਸੀ। ਕੁਦਰਤ ਅਤੇ ਕੁਦਰਤ ਵਿੱਚ ਬ੍ਰਹਮਤਾ ਦੀ ਭਾਲ ਉਸਦੀ ਕਵਿਤਾ ਦਾ ਇੱਕ ਬੁਨਿਆਦੀ ਤੱਤ ਹੈ।

ਪੂਟੀਨਾ ਨੇ ਲੇਖਕ ਹੋਣ ਤੋਂ ਇਲਾਵਾ ਮੈਸੂਰ ਰਾਜ ਦੀ ਫ਼ੌਜ ਵਿੱਚ ਅਤੇ ਬਾਅਦ ਵਿੱਚ ਮੈਸੂਰ ਰਾਜ ਦੀ ਵਿਧਾਨ ਸਭਾ ਵਿੱਚ ਵੀ ਕੰਮ ਕੀਤਾ।[4] 23 ਅਕਤੂਬਰ 1998 ਨੂੰ ਉਸ ਦਾ ਦਿਹਾਂਤ ਹੋ ਗਿਆ।  

ਸਾਹਿਤਕ ਯੋਗਦਾਨ[ਸੋਧੋ]

ਪੂਟੀਨਾ ਕੰਨੜ ਸਾਹਿਤ ਦੀ ਨਵੋਦਿਆ ਸ਼ੈਲੀ ਦਾ ਉਤਪ੍ਰੇਰਕ ਸੀ। ਲਕਸ਼ਮੀਨਾਰਾਇਣ ਭੱਟ ਦੇ ਅਨੁਸਾਰ, "ਵਿਆਪਕ ਪੱਧਰ 'ਤੇ ਸਾਹਿਤ ਦੀ ਨਵੋਦਿਆ ਸ਼ੈਲੀ ਦਾ ਵਿਕਾਸ ਪੂਟੀਨਾ ਦੀਆਂ ਲਿਖਤਾਂ ਦੇ ਵਿਕਾਸ ਵਰਗਾ ਹੈ"।[5] ਆਪਣੀ ਪਹਿਲੇ ਕਾਵਿ ਸੰਗ੍ਰਹਿ ਹੈਨਥੇ ਵਿਚ, ਉਹ ਸਧਾਰਨ ਭਾਸ਼ਾ ਅਤੇ ਸ਼ੈਲੀ ਦੀ ਵਰਤੋਂ ਕਰਦਿਆਂ ਜ਼ਿੰਦਗੀ ਦੇ ਮਹੱਤਵਪੂਰਣ ਪਲਾਂ ਬਾਰੇ ਡੂੰਘੀ ਸੂਝ ਦਿੰਦਾ ਹੈ। ਪੂਟੀਨਾ ਦੀਆਂ ਬਹੁਤ ਸਾਰੀਆਂ ਲਿਖਤਾਂ ਵਿੱਚ ਕੁਦਰਤ ਦੀ ਖੂਬਸੂਰਤੀ ਅਤੇ ਸ਼ਾਨ ਦਾ ਵੇਰਵਾ ਦਿੱਤਾ ਗਿਆ ਹੈ, ਇਹ ਅਧਿਆਤਮਕ ਦੁਮੇਲਾਂ ਤੇ ਵਿਚਰਦੀ ਲਗਦੀ ਹੈ[6] ਉਸ ਦੀਆਂ ਵਧੇਰੇ ਜਾਣੀਆਂ ਜਾਂਦੀਆਂ ਲਿਖਤਾਂ ਵਿੱਚੋਂ ਦੋ ਅਹਲਿਆ ਜੋ ਕਾਮ ਅਤੇ ਧਰਮ ਦੇ ਵਿਚਕਾਰ ਹੋਏ ਟਕਰਾਅ ਨੂੰ ਚੰਗੀ ਤਰ੍ਹਾਂ ਬਿਆਨ ਕਰਦੀ ਹੈ, ਅਤੇ ਗੋਕੁਲਾ ਨਿਰਗਾਮਨਾ, ਜੋ ਕਿ ਗੋਕੁਲਾ ਤੋਂ ਕ੍ਰਿਸ਼ਨ ਦੇ ਜਾਣ ਦਾ ਵਰਣਨ ਕਰਦੀ ਹੈ, ਹਨ।[7] ਪੂਟੀਨਾ ਦੇ ਲੇਖ ਉਸ ਦੀ ਪ੍ਰਭਾਵਸ਼ਾਲੀ ਕਾਵਿ ਸ਼ਖਸੀਅਤ ਨੂੰ ਦਰਸਾਉਂਦੇ ਹਨ।[8]

ਅਵਾਰਡ ਅਤੇ ਮਾਨਤਾ[ਸੋਧੋ]

ਪੂਟੀਨਾ ਦੇ ਅਵਾਰਡਾਂ ਅਤੇ ਮਾਨਤਾਵਾਂ ਵਿੱਚ ਸ਼ਾਮਲ ਹਨ:

ਉਸ ਦਾ ਸਾਹਿਤਕ ਵਿਕਾਸ ਅਤੇ ਕਾਰਜ[ਸੋਧੋ]

ਸ਼ਾਇਦ ਸਭ ਤੋਂ ਵੱਡਾ ਕਾਰਕ ਜਿਸ ਨੇ ਪੂਟੀਨਾ ਦੀ ਵਾਰਤਕ ਅਤੇ ਕਵਿਤਾ ਵਿੱਚ ਰੁਚੀ ਪੈਦਾ ਕੀਤੀ, ਉਹ ਬਚਪਨ ਵਿੱਚ ਉਸ ਦਾ ਬਹੁਤ ਸਾਰੀਆਂ ਭਾਸ਼ਾਵਾਂ ਨਾਲ ਵਾਹ ਪੈਣਾ ਸੀ। ਇਸ ਨਾਲ ਉਸ ਨੂੰ ਵਿਸ਼ਵ ਭਰ ਦੇ ਸਾਹਿਤ ਤੱਕ ਵਿਸ਼ਾਲ ਪਹੁੰਚ ਮਿਲੀ। ਇਸ ਨੇ ਉਸਦੀ ਸੋਚ ਨੂੰ ਰੂਪ ਦਿੱਤਾ ਅਤੇ ਪੱਛਮੀ ਸਾਹਿਤ ਵਿੱਚ ਰੁਚੀ ਨੂੰ ਪ੍ਰੇਰਿਤ ਕੀਤਾ।

ਹਵਾਲੇ[ਸੋਧੋ]

  1. K. M. George (1992), p642
  2. P. T. Narasimhachar (2001), Back cover
  3. "Birth centenary of PuTiNa". ThatsKannada.com. 
  4. "House of PuTiNa at Melkote is a cultural icon". ThatsKannada.com. Retrieved 21 March 2009. 
  5. "An analysis of Pu. Ti. Narasimhachar's work". OurKarnataka.com. Retrieved 21 March 2009. 
  6. K. M. George (1992), p174
  7. Sisir Kumar Das (1995), p766
  8. Amaresh Datta (1988), p1220
  9. "Padma Awards" (PDF). Ministry of Home Affairs, Government of India. 2015. Retrieved July 21, 2015.