ਪੁੰਦ੍ਰੀਕ
ਦਿੱਖ
| ਲੇਖਕ | ਸਰਦਾਰ ਕਪੂਰ ਸਿੰਘ |
|---|---|
| ਮੂਲ ਸਿਰਲੇਖ | ਪੁੰਦ੍ਰੀਕ |
| ਦੇਸ਼ | ਪੰਜਾਬ, ਭਾਰਤ |
| ਭਾਸ਼ਾ | ਪੰਜਾਬੀ |
| ਵਿਧਾ | ਵਾਰਤਕ, ਪੰਜਾਬੀ ਵਾਰਤਕ |
| ਪ੍ਰਕਾਸ਼ਕ | ਭਾਈ ਚਤਰ ਸਿੰਘ ਜੀਵਨ ਸਿੰਘ, ਅੰਮ੍ਰਿਤਸਰ |
ਪ੍ਰਕਾਸ਼ਨ ਦੀ ਮਿਤੀ | 17 ਸਿਤੰਬਰ 1952 (ਪਹਿਲਾ ਸੰਸਕਰਨ), 1956 (ਦੂਜਾ ਸੰਸਕਰਨ) |
| ਮੀਡੀਆ ਕਿਸਮ | ਪ੍ਰਿੰਟ |
| ਸਫ਼ੇ | 224 |
| ਆਈ.ਐਸ.ਬੀ.ਐਨ. | 81-7601-449-4 |
ਪੁੰਦ੍ਰੀਕ ਪੰਜਾਬੀ ਵਾਰਤਕਕਾਰ ਅਤੇ ਸਿੱਖ ਚਿੰਤਕ ਸਰਦਾਰ ਕਪੂਰ ਸਿੰਘ ਦੀ ਲਿਖੀ ਵਾਰਤਕ ਰਚਨਾ ਹੈ। ਇਸ ਵਿਚ ਸਭਿਆਚਾਰਕ ਨਿਬੰਧ ਅਤੇ ਲੇਖ ਸ਼ਾਮਿਲ ਹਨ। ਪੁੰਦ੍ਰੀਕ ਕਿਸੇ ਵੀ ਫੁੱਲ ਦੀਆਂ ਆਮ ਪੱਤੀਆਂ ਨੂੰ ਵੀ ਕਹਿ ਦਿਤਾ ਜਾਂਦਾ ਹੈ ਪਰ ਕਿਤਾਬ ਦੀ ਭੂਮਿਕਾ ਵਿਚ ਇਹ ਸਪਸ਼ਟ ਕੀਤਾ ਗਿਆ ਹੈ ਕਿ ਪੁੰਦ੍ਰੀਕ ਸਿਰਫ ਉਹ ਪੱਤੀਆਂ ਹੁੰਦੀਆਂ ਹਨ ਜੋ ਕਮਲ ਦੇ ਫੁੱਲ ਦੇ ਖਿੜਨ ਵੇਲੇ ਉਸ ਦੀ ਕੇਂਦਰੀ ਡੰਡੀ ਦੇ ਨਾਲ ਜੁੜੀਆਂ ਹੁੰਦੀਆਂ ਹਨ।
ਤਤਕਰਾ
[ਸੋਧੋ]ਇਸ ਕਿਤਾਬ ਵਿਚ ਭੂਮਿਕਾ ਤੋਂ ਬਿਨਾਂ ਦਸ ਨਿਬੰਧ ਹਨ। ਇਹ ਕਿਤਾਬ ਵਿਚ (2001 ਦੇ ਸੰਸਕਰਨ ਅਨੁਸਾਰ) ਹੇਠ ਦਿਤੇ ਪੰਨਿਆਂ 'ਤੇ ਦਰਜ ਹਨ। ਇਸ ਦੇ 2001 ਦੇ ਸੰਸਕਰਨ ਨੂੰ ਬਲਦੇਵ ਸਿੰਘ ਨੇ ਸੰਪਾਦਿਤ ਕੀਤਾ ਹੈ।
| ਅਧਿਆਇ | ਪੰਨਾ ਸੰਖਿਆ |
| ਭੂਮਿਕਾ | 7 |
| 1. ਗੁਰੂ ਨਾਨਕ | 11 |
| 2. ਹਿੱਪੋ-ਗੈਂਡਾ | 31 |
| 3. ਹੇਅਰੋ-ਗਲਿੱਫ | 34 |
| 4. ਚਿਟਾ ਸੋਨਾ | 42 |
| 5. ਸੰਮਤਾਵਲੀ | 45 |
| 6. ਭਾਰਤੀ ਨਾਟਕ | 76 |
| 7. ਮੁਹਿੰਜੋ-ਦਾਰੋ | 94 |
| 8. ਧੱਮਪੱਦ | 148 |
| 9. ਪੰਜਾਬ ਵਿਚ ਲੋਕ-ਗੀਤ | 207 |
| 10. ਸਤਨਾਮੀ ਸਾਧੂ | 215 |