ਪੂਹਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੂਹਲਾ
ਸਮਾਂ ਖੇਤਰਯੂਟੀਸੀ+5:30
ਵਾਹਨ ਰਜਿਸਟ੍ਰੇਸ਼ਨPB 03, PB 40

ਪੂਹਲਾ, ਪੰਜਾਬ ਵਿੱਚ ਬਠਿੰਡੇ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਤਹਿਸੀਲ ਨਥਾਣਾ ਦੇ ਅਧੀਨ ਆਉਂਦਾ ਹੈ।[1][2]

ਮੰਗ 'ਤਾ ਪੂਹਲੇ[ਸੋਧੋ]

'ਮੰਗ 'ਤਾ ਪੂਹਲੇ' ਮੁਹਾਵਰਾ ਇਸ ਪਿੰਡ ਨਾਲ ਸੰਬੰਧਿਤ ਹੈ। ਇਹ ਉਦੋਂ ਕਿਹਾ ਜਾਂਦਾ ਸੀ ਜਦ ਕਿਸੇ ਨੂੰ ਅਜੇਹੀ ਮੁਸੀਬਤ ਪੈ ਜਾਂਦੀ ਜੋ ਲੰਮਾ ਅਰਸਾ ਚੱਲਣ ਵਾਲੀ ਹੁੰਦੀ। ਫੇਰ ਕਹਿੰਦੇ - ਫਲਾਣਾ ਤਾਂ 'ਮੰਗ 'ਤਾ ਪੂਹਲੇ'। ਇਸ ਅਖਾਣ ਦਾ ਅਧਾਰ ਇਹ ਸੀ ਕਿ ਕਿਸੇ ਸਮੇਂ ਪਿੰਡ ਪੂਹਲੇ ਨੂੰ ਕੋਈ ਪੱਕੀ ਸੜਕ ਨਹੀਂ ਜਾਂਦੀ ਸੀ ਅਤੇ ਜੇਕਰ ਕਿਸੇ ਦਾ ਸਾਕ ਪੂਹਲੇ ਹੋ ਜਾਂਦਾ ਤਾਂ ਸੋਹਰੇ ਆਣ-ਜਾਣ ਲੱਗੇ 8-10 ਮੀਲ ਕੱਚੇ ਰਾਹ ਪੈਦਲ ਜਾਣਾ ਪੈਂਦਾ ਸੀ।

ਹਵਾਲੇ[ਸੋਧੋ]

  1. "ਬਲਾਕ ਅਨੁਸਾਰ ਪਿੰਡਾਂ ਦੀ ਸੂਚੀ". ਪੰਜਾਬ ਰਾਜ ਪਲਾਨਿੰਗ ਬੋਰਡ. Retrieved 4 ਅਗਸਤ 2013.
  2. Villages in Bathinda District, Punjab state