ਪੇਟੀਐੱਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੇਟੀਐੱਮ
ਕਿਸਮਨਿੱਜੀ
ਉਦਯੋਗਈ-ਕਾਮਰਸ
ਸਥਾਪਨਾ2010 (2010) ਨੋਇਡਾ, ਭਾਰਤ
ਸੰਸਥਾਪਕਵਿਜੇ ਸ਼ੇਖਰ ਸ਼ਰਮਾ
ਮੁੱਖ ਦਫ਼ਤਰ
ਨੋਇਡਾ
,
ਭਾਰਤ
ਸੇਵਾ ਦਾ ਖੇਤਰਭਾਰਤ
ਮੁੱਖ ਲੋਕ
ਹਰਿੰਦਰ ਤਾਖਰ,[1] ਅਮਿਤ ਸਿਨਹਾ
ਹੋਲਡਿੰਗ ਕੰਪਨੀਵਨ97[2]
ਵੈੱਬਸਾਈਟpaytm.com

ਪੇਟੀਐੱਮ ਇੱਕ ਭਾਰਤੀ ਈ-ਕਾਮਰਸ ਸ਼ਾਪਿੰਗ ਵੈੱਬਸਾਈਟ ਹੈ ਜਿਸਦਾ ਉਦਘਾਟਨ 2010 ਵਿੱਚ ਕੀਤਾ ਗਿਆ ਸੀ,ਸ਼ੁਰੂ ਵਿੱਚ ਵੰਨ97 ਕੋਮਿਓੂਨੀਕੇਸ਼ਨ ਇਸਦਾ ਮਾਲਕ ਸੀ, 21 ਦੱਸੇ 2016 ਤੋਂ ਪੇਟੀਐੱਮ ਬੈਂਕ ਨਵੀਂ ਕੰਪਨੀ ਨੂੰ ਇਸ ਦੀ ਮਲਕੀਅਤ ਸੌਂਪੀ ਗਈ[3] ਹੈ ਜੋ ਸ਼ੁਰੂ ਵਿੱਚ ਮੋਬਾਇਲ ਅਤੇ ਡੀਟੀਐੱਚ ਰਿਚਾਰਜ ਉੱਤੇ ਕੇਂਦਰਿਤ ਸੀ। ਕੰਪਨੀ ਦਾ ਮੁੱਖ ਦਫ਼ਤਰ ਨੋਇਡਾ, ਭਾਰਤ ਵਿੱਚ ਹੈ। ਪੇਟੀਐੱਮ ਨੇ 2014 ਵਿੱਚ ਭਾਰਤ ਦੇ ਈ-ਕਾਮਰਸ ਬਾਜ਼ਾਰ ਵਿੱਚ ਪਰਵੇਸ਼ ਕੀਤਾ, ਫਲਿੱਪਕਾਰਟ, ਐਮਾਜ਼ਾਨ ਅਤੇ ਸਨੈਪਡੀਲ ਦੇ ਕੰਮ-ਕਾਜ ਦੀ ਤਰ੍ਹਾਂ ਸੁਵਿਧਾਵਾਂ ਅਤੇ ਉਤਪਾਦ ਉਪਲਬਧ ਕਰਵਾਉਣ ਲੱਗੀ। 2015 ਵਿੱਚ, ਇਸਨੇ ਬੱਸ ਯਾਤਰਾ ਟਿਕਟ ਬੁਕਿੰਗ ਨੂੰ ਜੋੜਿਆ।

ਪੇਟੀਐੱਮ ਐਪ[ਸੋਧੋ]

ਵੈੱਬਸਾਈਟ ਤੋਂ ਇਲਾਵਾ ਪੇਟੀਐੱਮ ਐਪ ਇੱਕ ਕੰਪਿੰਊਟਰੀ ਟੂਲ ਹੈ ਜਿਸ ਨਾਲ ਨਕਦੀ ਦਾ ਲੈਣ ਦੇਣ ਉਹ ਦੋ ਵਰਤੋਂਕਾਰ ਆਪਣੇ ਬੈਂਕ ਖਾਤੇ ਨਾਲ ਕਰਦੇ ਹਨ। ਇਹ ਲੈਣ ਦੇਣ ਕੇਵਲ ਡਿਜੀਟਲ ਹੈ, ਮੁਫ਼ਤ ਨਹੀਂ ਹੈ ਪਰ ਨਕਦੀ ਲੈਣ-ਦੇਣ ਤੋਂ ਛੁਟਕਾਰਾ ਦਿਵਾਉਂਦਾ ਹੈ। ਗਾਹਕ ਵੱਲੋਂ ਵਪਾਰੀ ਨੂੰ ਭੁਗਤਾਨ ਦਾ ਕੋਈ ਸੇਵਾ ਫ਼ੀਸ ਨਹੀਂ ਦੇਣੀ ਪੈਂਦੀ ਪਰ ਬੈਂਕ ਵਿੱਚ ਪੈਸੇ ਜਮਾਂ ਕਰਨ ਲੱਗਿਆ ਵਪਾਰੀਆ, ਜਾਂ ਕਿਸੇ ਨੂੰ ਵੀ, ਲੈਣ-ਦੇਣ ਦੀ ਰਾਸ਼ੀ ਦਾ 4 ਪ੍ਰਤੀਸ਼ਤ ਸੇਵਾ ਫ਼ੀਸ[4] ਵੱਜੋਂ ਐਪ ਮਾਲਕ ਨੂੰ ਤਾਰਨਾ ਪੈਂਦਾ ਹੈ। ਦਿੱਲੀ ਜਾਂ ਮੁੰਬਈ ਵਿੱਚ KYC ਦੀ ਸ਼ਰਤਾਂ ਪੂਰੇ ਕਰਨ ਵਾਲੇ ਗ੍ਰਾਹਕਾਂ ਲਈ ਐਪ[5] ਵੱਲੋਂ ਜਿਹਨਾਂ ਨੂੰ ਪ੍ਰੀਮੀਅਮ ਖਾਤਾ ਧਾਰਕ ਦਾ ਦਰਜਾ ਹਾਸਲ ਕਰਨ ਤੇ ਰਿਆਇਤੀ ਸੇਵਾ ਸ਼ੁਲਕ 1% ਲਾਗੂ ਹੈ।[6]

ਪੇਟੀਐੱਮ ਸੁਧਾਰੀ ਹੋਈ ਐਪ ਵਿੱਚ ਆਪਣੇ ਆਪ ਨੂੰ ਵਪਾਰੀ ਘੋਸ਼ਤ ਕਰਕੇ ਆਪਣੇ ਬੈਂਕ ਖਾਤੇ ਵਿੱਚ ਇੱਕ ਮਹੀਨੇ ਵਿੱਚ ਸਿੱਧੇ 50000 ਰੁ: ਤੱਕ ਜਮਾਂ ਕਰਵਾਏ ਜਾ ਸਕਦੇ ਹਨ। ਵੈਸੇ ਵੈਲਟ ਰਾਹੀਂ ਬੈਂਕ ਵਿੱਚ ਜਮਾਂ ਕਰਾਣ ਦੀ ਹੱਦ ਮਹੀਨੇ ਵਿੱਚ 20000 ਰੁ: ਹੈ। 31.01.2017ਤੱਕ ਬੈਂਕ ਜਮਾਂ ਰਾਸ਼ੀ 0% ਫ਼ੀਸ ਤੇ ਹੈ।[7][8]

ਸੇਵਾ[ਸੋਧੋ]

ਛੋਟੇ ਵਪਾਰੀਆਂ ਲਈ[ਸੋਧੋ]

ਛੋਟੇ ਵਪਾਰੀਆਂ ਲਈ ਪੇਟੀਐੱਮ ਨੂੰ ਇੱਕ ਚੰਗੇ ਵਿਕਲਪ ਵੱਜੋਂ ਵੇਖਿਆ ਜਾ ਰਿਹਾ ਹੈ।[9] ਇਸ ਦੇ ਬਦਲ ਵਿੱਚ ਵਿਕਰੀ ਬਿੰਦੂ ਟਰਮੀਨਲ (POS terminal) ਉਹਨਾਂ ਲਈ ਉਨ੍ਹਾਂ ਕਫ਼ਾਇਤੀ ਨਹੀਂ ਲਗਦਾ। ਭਾਰਤ ਵਿੱਚ ਹੋਈ ਨੋਟਬੰਦੀ ਬਾਅਦ ਇਸ ਐਪ ਦੀ ਤਿਜਾਰਤ ਵਿੱਚ ਆਇਆ ਉਛਾਲ ਇਸ ਗੱਲ ਦਾ ਗਵਾਹ ਹੈ।[9]

ਫ਼ੀਸ ਰਹਿਤ ਨੰਬਰ[ਸੋਧੋ]

7 ਦਸੰਬਰ 2016 ਤੋਂ ਉਹਨਾਂ ਵਰਤੋਂਕਾਰਾਂ ਦੀ ਸਹੂਲਤ ਲਈ, ਜਿਹਨਾਂ ਕੋਲ ਇੰਟਰਨੈੱਟ ਜਾਂ ਸਮਾਰਟ ਫ਼ੋਨ ਦੀ ਸੁਵਿਧਾ ਨਹੀਂ ਹੈ ਪਰ ਸਧਾਰਨ ਮੋਬਾਈਲ ਫ਼ੋਨ ਨੰਬਰ ਹੈ, ਇੱਕ ਟੋਲ ਫ੍ਰੀ ਨੰਬਰ ਰਾਹੀਂ[10] ਪੇਟੀਐੱਮ ਦੀ ਸੇਵਾ ਪੈਸੇ ਦਾ ਲੈਣ-ਦੇਣ ਕਰਨ ਲਈ, ਵਰਤਣ ਦੀ ਸੁਵਿਧਾ ਸ਼ੁਰੂ ਕਰ ਦਿੱਤੀ ਹੈ।ਪਰ ਇਸ ਫ਼ੋਨ ਲਈ ਆਪਣਾ ਪੇਅਟੀਐੱਮ ਖਾਤਾ ਬਣਾਉਣ / ਰਜਿਸਟਰ ਕਰਨ ਲਈ ਤੁਹਾਨੂੰ ਕਿਸੇ ਵੀ ਇੰਟਰਨੈੱਟ ਸਸ਼ੱਕਤ ਕੰਪਿਊਟਰ ਜਾਂ ਸਮਾਰਟ ਫ਼ੋਨ ਦੀ ਘੱਟੋ ਘੱਟ ਇੱਕ ਵਾਰ ਲੋੜ ਜ਼ਰੂਰ ਪਵੇਗੀ।

ਸੁਰੱਖਿਆ ਨੁਕਤੇ ਜਾਂ ਨਕਸ਼[ਸੋਧੋ]

ਪੇਟੀਐੱਮ ਲੈਣ ਦੇਣ ਇੱਕੋ ਇੱਕ ਕਦਮ ਮੋਬਾਈਲ ਨੰਬਰ ਅਤੇ ਜੁੜਵੇਂ ਪਿੰਨ ਨੰਬਰ ਰਾਹੀਂ ਸੁਰੱਖਿਅਤ ਹੁੰਦਾ ਹੈ।

ਵਰਤੋਂਕਾਰ ਲਈ ਆਪਣੇ ਮੋਬਾਈਲ ਆਲੇ ਨੂੰ ਆਪਣੀ ਹਿਫ਼ਾਜ਼ਤ ਵਿੱਚ ਸੰਭਾਲ਼ ਕੇ ਰੱਖਣਾ ਜਰੂਰੀ ਹੈ।

ਪਿਨ ਨੰਬਰ ਜੋ ਪਹਿਲੀ ਵਾਰ ਲੈਣ ਦੇਣ ਕਰਨ ਲੱਗਿਆਂ ਫ਼ੋਨ ਰਾਹੀਂ ਸੁਣ ਕੇ ਨਿਰਧਾਰਤ ਹੁੰਦਾ ਹੈ ਕਿਸੇ ਨਾਲ ਵੀ ਸਾਂਝਾ ਨਹੀਂ ਕਰਨਾ ਸੁਰੱਖਿਆ ਲਈ ਜ਼ਰੂਰੀ ਹੈ।

ਹਵਾਲੇ[ਸੋਧੋ]

  1. Nikhil Pahwa (16 March 2015). ""Most of the marketplaces in this country have a dormant merchant base" – Vijay Shekhar Sharma". Medianama. Retrieved 30 March 2015.
  2. "Alibaba enters India's e-commerce space with 25% stake in Paytm owner One97". India Times. 6 February 2015. Retrieved 30 March 2015.
  3. https://blog.paytm.com/your-paytm-wallet-paytm-payments-bank-various-charges-a1d28361dcb0#.a0scecoeg[permanent dead link]
  4. https://www.reddit.com/r/india/comments/3v505c/hello_rindia_i_am_vijay_shekhar_sharma_from_paytm/
  5. http://www.firstpost.com/business/funding-for-everyone-getting-tougher-paytms-vijay-sharma-on-indian-start-up-bubble-2531320.html
  6. "ਪੁਰਾਲੇਖ ਕੀਤੀ ਕਾਪੀ". Archived from the original on 2017-02-17. Retrieved 2016-12-18. {{cite web}}: Unknown parameter |dead-url= ignored (|url-status= suggested) (help)
  7. http://www.business-standard.com/article/economy-policy/new-category-in-paytm-allows-users-to-accept-rs-50-000-in-bank-accounts-116122100284_1.html
  8. "Key facts about PayTm". paytm.com. PayTM. Retrieved 3 January 2017.[permanent dead link]
  9. 9.0 9.1 http://economictimes.indiatimes.com/small-biz/money/cash-ban-the-best-thing-to-happen-to-indian-digital-payments/articleshow/55593327.cms
  10. http://gadgets.ndtv.com/apps/news/paytm-announces-toll-free-number-for-transactions-without-internet-1634925?site=classic