ਪੋਸਟ ਗਰੈਜੂਏਟ ਸਰਕਾਰੀ ਕਾਲਜ (ਲੜਕੀਆਂ) ਚੰਡੀਗੜ੍ਹ
ਦਿੱਖ
ਪੋਸਟ ਗਰੈਜੂਏਟ ਸਰਕਾਰੀ ਕਾਲਜ (ਲੜਕੀਆਂ) ਚੰਡੀਗੜ੍ਹ | |||
---|---|---|---|
ਪੰਜਾਬ ਯੂਨੀਵਰਸਿਟੀ | |||
| |||
ਸਥਾਨ | ਚੰਡੀਗੜ੍ਹ | ||
ਨੀਤੀ | ਵਿਦਿਆ ਵੀਚਾਰੀ ਤਾਂ ਪਰਉਪਕਾਰੀ (Latin) | ||
ਮੌਢੀ | ਸਰਕਾਰ | ||
ਸਥਾਪਨਾ | 1982 | ||
Postgraduates | ਡਿਗਰੀ | ||
ਵੈੱਬਸਾਈਟ | pggc46 |
ਪੋਸਟ ਗਰੈਜੂਏਟ ਸਰਕਾਰੀ ਕਾਲਜ (ਲੜਕੀਆਂ) ਚੰਡੀਗੜ੍ਹ ਦੀ ਸਥਾਪਨਾ 1982 ਵਿੱਚ ਚੰਡੀਗੜ੍ਹ ਦੇ ਸੈਕਟਰ-19 ’ਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅੰਤਰਗਤ ਹੋਈ ਜੋ 1987 ਦੌਰਾਨ ਸੈਕਟਰ 42 ਦੀ ਮੌਜੂਦਾ ਇਮਾਰਤ ’ਚ ਤਬਦੀਲ ਕਰ ਦਿੱਤਾ ਗਿਆ।[1]
ਕੋਰਸ
[ਸੋਧੋ]ਕਾਲਜ ਵਿੱਚ ਬੀ.ਏ., ਬੀ.ਕਾਮ., ਬੀ.ਸੀ.ਏ., ਬੀ.ਐਸਸੀ. (ਮੈਡੀਕਲ, ਨਾਨ-ਮੈਡੀਕਲ) ਬਾਇਓ-ਟੈਕ., ਮਾਈਕਰੋ ਬਾਇਓਲੋਜੀ, ਬਾਇਓ-ਇਨਫਰਮੈਟਿੱਕਸ, ਆਨਰਜ਼ ਬਾਇਓ-ਟੈਕ, ਕੰਪਿਊਟਰ ਵਿਗਿਆਨ, ਐਮ.ਐਸਸੀ. ਜੂਆਲੋਜੀ, ਐਮ.ਏ. (ਅੰਗਰੇਜ਼ੀ, ਸਮਾਜ ਸ਼ਾਸਤਰ, ਲੋਕ-ਪ੍ਰਸ਼ਾਸਨ, ਰਾਜਨੀਤਕ ਵਿਗਿਆਨ), ਪੀ.ਜੀ. ਡਿਪਲੋਮਾ (ਮਾਸ ਕਮਿਊਨੀਕੇਸ਼ਨ, ਅਨੁਵਾਦ,ਕੰਪਿਊਟਰ ਐਪਲੀਕੇਸ਼ਨ) ਅਤੇ ਬੀ.ਪੀ.ਐੱਡ. ਕੋਰਸ ਪੜ੍ਹਾਏ ਜਾਂਦੇ ਹਨ।
ਸਹੂਲਤਾਂ
[ਸੋਧੋ]ਕੰਪਿਊਟਰਾਈਜ਼ਡ ਲਾਇਬ੍ਰੇਰੀ, ਮਲਟੀਮੀਡੀਆ ਰੂਮ, ਖੇਡ ਮੈਦਾਨ, ਨਰਸਰੀ ਕੰਟੀਨ, ਬੁੱਕ ਸ਼ਾਪ, ਹੋਸਟਲ ਦੀ ਸਹੂਲਤ ਹੈ। ਕੌਮੀ ਸੇਵਾ ਯੋਜਨਾ ਅਤੇ ਐਨ.ਸੀ.ਸੀ. ਯੂਨਿਟ, ਸੱਭਿਆਚਾਰ ਕਲਾ, ਸਾਹਿਤ ਤੇ ਸਮਾਜਿਕ ਜਾਗਰੂਕਤਾ ਸਬੰਧੀ ਕਈ ਇਕਾਈਆਂ ਕੰਮ ਕਰ ਰਹੀਆ ਹਨ।