ਸਮੱਗਰੀ 'ਤੇ ਜਾਓ

ਪ੍ਰਕਿਰਤੀਵਾਦ (ਸਾਹਿਤ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
19 ਵੀਂ ਸਦੀ ਦੇ ਸਾਹਿਤਕ ਪ੍ਰਕਿਰਤੀਵਾਦ ਦਾ ਪਿਤਾਮਾ ਐਮਿਲ ਜ਼ੋਲਾ

ਪ੍ਰਕਿਰਤੀਵਾਦ ਸ਼ਬਦ ਐਮਿਲ ਜ਼ੋਲਾ ਨੇ ਘੜਿਆ ਸੀ, ਜੋ ਇਸ ਨੂੰ ਇੱਕ ਅਜਿਹੇ ਸਾਹਿਤਕ ਅੰਦੋਲਨ ਦੇ ਤੌਰ 'ਤੇ ਪਰਿਭਾਸ਼ਤ ਕਰਦਾ ਹੈ ਜੋ ਅਸਲੀਅਤ ਦੀ ਗਲਪੀ ਪੇਸ਼ਕਾਰੀ ਵਿੱਚ ਨਿਰੀਖਣ ਅਤੇ ਵਿਗਿਆਨਕ ਵਿਧੀ ਤੇ ਜ਼ੋਰ ਦਿੰਦਾ ਹੈ। ਸਾਹਿਤਕ ਪ੍ਰਕਿਰਤੀਵਾਦ ਦੇ ਹੋਰ ਲੱਛਣਾਂ ਵਿੱਚ ਸ਼ਾਮਲ ਹਨ: ਨਿਰਲੇਪਤਾ, ਜਿਸ ਵਿੱਚ ਲੇਖਕ ਨਿਰਵਿਅਕਤਕ ਸੁਰ ਅਤੇ ਨਿਰਲੇਪ ਦ੍ਰਿਸ਼ਟੀਕੋਣ ਨੂੰ ਕਾਇਮ ਰੱਖਦਾ ਹੈ; ਨਿਸਚਤਤਾਵਾਦ, ਆਜ਼ਾਦੀ ਦੇ ਉਲਟ, ਜਿਸ ਵਿੱਚ ਇੱਕ ਚਰਿੱਤਰ ਦੀ ਕਿਸਮਤ ਦਾ ਫੈਸਲਾ, ਪ੍ਰਭਾਵੀ ਮਨੁੱਖੀ ਨਿਯੰਤਰਣ ਤੋਂ ਆਜ਼ਾਦ ਤੌਰ 'ਤੇ ਕੁਦਰਤ ਦੀਆਂ ਗੈਰਵਿਅਕਤੀਗਤ ਸ਼ਕਤੀਆਂ ਦੁਆਰਾ ਪੂਰਵ ਨਿਰਧਾਰਿਤ ਹੁੰਦਾ ਹੈ; ਅਤੇ ਇਹ ਕਿ ਬ੍ਰਹਿਮੰਡ ਵੀ ਮਨੁੱਖੀ ਜੀਵਨ ਦੇ ਪ੍ਰਤੀ ਉਦਾਸੀਨ ਹੈ।ਇਹ ਨਾਵਲ ਇੱਕ ਪ੍ਰਯੋਗ ਹੋਵੇਗਾ ਜਿੱਥੇ ਲੇਖਕ ਉਹਨਾਂ ਸ਼ਕਤੀਆਂ, ਜਾਂ ਵਿਗਿਆਨਕ ਨਿਯਮਾਂ ਦੀ ਖੋਜ ਅਤੇ ਵਿਸ਼ਲੇਸ਼ਣ ਕਰ ਸਕਦਾ ਹੈ, ਜੋ ਵਿਵਹਾਰ ਨੂੰ ਪ੍ਰਭਾਵਤ ਕਰਦੇ ਹਨ, ਅਤੇ ਵਿਵਹਾਰ ਵਿੱਚ ਭਾਵਨਾ, ਖ਼ਾਨਦਾਨ ਅਤੇ ਵਾਤਾਵਰਣ ਸ਼ਾਮਲ ਹੁੰਦੇ ਹਨ। [1] ਇਹ ਅੰਦੋਲਨ ਉਦੋਂ ਹੋਂਦ ਵਿੱਚ ਆਇਆ ਜਦੋਂ ਜ਼ੋਲਾ ਨੇ ਇੱਕ ਫਰਾਂਸੀਸੀ ਦਾਰਸ਼ਨਿਕ ਆਗਸੈਸ ਕਾਮਟ ਦੁਆਰਾ ਬਣਾਈ ਗਈ ਇੱਕ ਵਿਧੀ ਨੂੰ ਅਪਣਾ ਲਿਆ, ਅਤੇ ਨਾਵਲਕਾਰਾਂ ਨੂੰ ਇਸ ਦੀ ਵਰਤੋਂ ਕਰਨ ਦੀ ਵਕਾਲਤ ਕੀਤੀ। ਕਾਮਤੇ ਨੇ ਇੱਕ ਵਿਗਿਆਨਕ ਵਿਧੀ ਦਾ ਪ੍ਰਸਤਾਵ ਕੀਤਾ ਸੀ ਜੋ "ਅਨੁਭਵਵਾਦ ਤੋਂ ਪਰੇ ਜਾਂਦੀ ਸੀ, ਵਰਤਾਰੇ ਦੇ ਅਕਰਮਿਕ ਅਤੇ ਨਿਰਲੇਪ ਨਿਰੀਖਣ ਤੋਂ ਪਰੇ"। ਇਸ ਵਿਧੀ ਦੀ ਵਰਤੋਂ "ਇੱਕ ਵਿਗਿਆਨਕ ਤੋਂ ਨਿਯੰਤਰਿਤ ਪ੍ਰਯੋਗ ਕਰਨ ਦੀ ਮੰਗ ਕਰਦੀ ਸੀ ਜੋ ਕਿ ਉਸ ਵਰਤਾਰੇ ਦੇ ਸੰਬੰਧ ਵਿੱਚ ਅਨੁਮਾਨਾਂ ਨੂੰ ਸਾਬਤ ਜਾਂ ਗਲਤ ਸਾਬਤ ਕਰ ਦੇਣ"। ਜ਼ੋਲਾ ਨੇ ਇਹ ਵਿਗਿਆਨਕ ਵਿਧੀ ਲੈ ਲਈ ਅਤੇ ਦਲੀਲ ਦਿੱਤੀ ਕਿ ਸਾਹਿਤ ਵਿੱਚ ਕੁਦਰਤੀ ਸੁਭਾਅ ਨਿਯੰਤਰਿਤ ਪ੍ਰਯੋਗਾਂ ਦੀ ਤਰ੍ਹਾਂ ਹੋਣੇ ਚਾਹੀਦੇ ਹਨ ਜਿਸ ਵਿੱਚ ਪਾਤਰ ਵਰਤਾਰੇ ਦੇ ਵਾਂਗ ਕਾਰਜਸ਼ੀਲ ਹੁੰਦੇ ਹਨ। [2]

ਹਵਾਲੇ

[ਸੋਧੋ]
  1. Campbell, Donna. "Naturalism in American Literature". Retrieved 19 June 2016.
  2. Civello, Paul. American Literary Naturalism and its twentieth-century transformations: Frank Norris, Ernest Hemingway, Don DeLillo. The University of Georgia Press, 1994, pp. 1-2, 23-24.