ਪ੍ਰਾਣ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪ੍ਰਾਣ
ਪ੍ਰਾਣ
ਪ੍ਰਾਣ
ਆਮ ਜਾਣਕਾਰੀ
ਪੂਰਾ ਨਾਂ ਪ੍ਰਾਣ ਕ੍ਰਿਸ਼ਨ ਸਿਕੰਦ
ਜਨਮ 12 ਫਰਵਰੀ 1920

ਦਿੱਲੀ, ਭਾਰਤ

ਮੌਤ 12 ਜੁਲਾਈ, 2013

ਮੁੰਬਈ

ਮੌਤ ਦਾ ਕਾਰਨ ਸਮਾਂ
ਕੌਮੀਅਤ ਭਾਰਤੀ
ਪੇਸ਼ਾ ਐਕਟਰ
ਪਛਾਣੇ ਕੰਮ ਜ਼ੰਜੀਰ
ਸ਼ਹੀਦ
ਜਿਸ ਦੇਸ਼ ਮੇਂ ਗੰਗਾ ਵਹਿਤੀ ਹੈ
ਹੋਰ ਜਾਣਕਾਰੀ
ਜੀਵਨ-ਸਾਥੀ ਸ਼ੁਕਲਾ ਸਿਕੰਦ
ਬੱਚੇ ਅਰਵਿੰਦ ਸਿਕੰਦ
ਸੁਨੀਲ ਸਿਕੰਦ
ਪਿੰਕੀ ਸਿਕੰਦ
ਧਰਮ ਹਿੰਦੂ
ਵੈੱਬਸਾਈਟ
http://www.pransikand.com


ਪ੍ਰਾਣ (12 ਫ਼ਰਵਰੀ 1920- 2 ਜੁਲਾਈ 2013)ਜਿਸ ਦਾ ਜਨਮ ਪੁਰਾਣੀ ਦਿੱਲੀ ਦੇ ਕੋਠਗੜ੍ਹ ਵਿਖੇ ਹੋਇਆ। ਉਹ ਇਕ ਅਮੀਰ ਪੰਜਾਬੀ ਪਰਿਵਾਰ ਵਿਚ ਪੈਦਾ ਹੋਏ। ਉਨ੍ਹਾਂ ਦੇ ਪਿਤਾ ਕੇਵਲ ਕ੍ਰਿਸ਼ਨ ਸਿਕੰਦ ਸਿਵਲ ਇੰਜੀਨੀਅਰ ਸਨ ਅਤੇ ਸਰਕਾਰੀ ਠੇਕੇਦਾਰ ਸਨ। ਭਾਰਤੀ ਸਿਨੇਮਾ ਦਾ ਇੱਕ ਬਹੁਤ ਹੀ ਮਹਾਨ ਕਲਾਕਾਰ ਹੈ ਜਿਸ ਨੇ 1940 ਤੋਂ 1990 ਤੱਕ ਭਾਰਤੀ ਹਿੰਦੀ ਸਿਨੇਮਾ ਵਿਚ ਬੇਸੁਮਾਰ ਭੁਮਿਕਾ ਨਿਭਾਅ ਕੇ ਆਪਣਾ ਨਾਮ ਕਮਾਇਆ। ਆਪ ਨੇ ਵਿਲੇਨ, ਸਹਾਇਕ ਅਦਾਕਾਰ ਅਤੇ ਹੀਰੋ ਦੀਆਂ ਬੇਸੁਮਾਰ ਭੁਮਿਕਾਵਾਂ ਨਿਭਾਈਆ। ਪ੍ਰਾਣ ਦਾ ਪੂਰਾ ਨਾਂਅ ਪ੍ਰਾਣ ਕ੍ਰਿਸ਼ਨ ਸਿਕੰਦ ਸੀ।

ਮੁਢਲੀ ਪੜਾਈ[ਸੋਧੋ]

ਉਨ੍ਹਾਂ ਨੇ ਆਪਣੀ ਪੜਾਈ ਵੱਖ-ਵੱਖ ਸ਼ਹਿਰਾਂ ਕਪੂਰਥਲਾ, ਮੇਰਠ, ਦੇਹਰਾਦੂਨ ਤੇ ਰਾਮਪੁਰ 'ਚ ਕੀਤੀ। ਉਸ ਨੇ ਮੈਟ੍ਰਿਕ ਰਜ਼ਾ ਹਾਈ ਸਕੂਲ, ਰਾਮਗੜ੍ਹ ਤੋਂ ਕੀਤੀ। ਪ੍ਰਾਣ ਸ਼ੁਰੂਆਤ 'ਚ ਇਕ ਪੇਸ਼ੇਵਰ ਫੋਟੋਗ੍ਰਾਫਰ ਬਣਨਾ ਚਾਹੁੰਦੇ ਸਨ, ਪ੍ਰੰਤੂ ਕਿਸਮਤ ਨੂੰ ਕੁਝ ਹੋਰ ਮਨਜ਼ੂਰ ਸੀ।

ਫਿਲਮੀ ਜੀਵਨ[ਸੋਧੋ]

ਫਿਲਮ ਨਿਰਮਾਤਾ ਨਾਲ ਇਕ ਅਚਨਚੇਤ ਮੁਲਾਕਾਤ ਨਾਲ ਹੀ ਉਸ ਨੂੰ ਫਿਲਮ 'ਚ ਕੰਮ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਨੇ ਆਪਣੀ ਫਿਲਮੀ ਜੀਵਨ ਦੀ ਸ਼ੁਰੂਆਤ 1940 'ਚ ਲਾਹੌਰ ਤੋਂ ਕੀਤੀ, ਉਨ੍ਹਾਂ ਨੂੰ ਪਹਿਲੀ ਵਾਰ ਪੰਜਾਬੀ ਫਿਲਮ 'ਯਮਲਾ ਜੱਟ' 'ਚ ਰੋਲ ਮਿਲਿਆ। ਪ੍ਰਾਣ ਨੇ ਦੇਸ਼ ਦੀ ਵੰਡ ਤੋਂ ਪਹਿਲਾਂ 1942-46 ਤੱਕ 22 ਫਿਲਮਾਂ 'ਚ ਕੰਮ ਕੀਤਾ ਜਿਨ੍ਹਾਂ 'ਚੋਂ 18 ਫਿਲਮਾਂ ਰਿਲੀਜ਼ ਹੋਈਆਂ। ਇਸ ਤੋਂ ਬਾਅਦ ਉਨ੍ਹਾਂ ਨੇ 1941 'ਚ 'ਚੌਧਰੀ', 1942 'ਚ 'ਖਾਨਦਾਨ', 1945 'ਚ 'ਕੈਸੇ ਕਹੂੰ', ਤੇ 1946 'ਚ 'ਬਦਨਾਮੀ' ਫਿਲਮ 'ਚ ਕੰਮ ਕੀਤਾ। ਦੇਸ਼ ਦੀ ਵੰਡ ਤੋਂ ਬਾਅਦ ਪ੍ਰਾਣ ਆਪਣੀ ਪਤਨੀ ਸ਼ੁਕਲਾ ਤੇ ਪੁੱਤਰ ਅਰਵਿੰਦ ਤੇ ਸੁਨੀਲ ਨਾਲ ਮੁੰਬਈ ਆ ਗਏ। ਇਥੇ ਪਹਿਲਾਂ ਉਨ੍ਹਾਂ ਨੇ ਆ ਕੇ ਕਈ ਹੋਟਲਾਂ 'ਚ ਕੰਮ ਕੀਤਾ। 1948 'ਚ ਪ੍ਰਾਣ ਨੂੰ ਬੰਬੇ ਟਾਕੀਜ਼ ਦੀ ਫਿਲਮ 'ਜ਼ਿੱਦੀ' 'ਚ ਕੰਮ ਕਰਨ ਦਾ ਮੌਕਾ ਮਿਲਿਆ ਜਿਸ 'ਚ ਉਨ੍ਹਾਂ ਨੂੰ ਦੇਵ ਆਨੰਦ ਤੇ ਅਦਾਕਾਰਾ ਕਾਮਿਨੀ ਕੌਸ਼ਲ ਵਰਗੇ ਫਨਕਾਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਇਸ ਤੋਂ ਬਾਅਦ ਪ੍ਰਾਣ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। ਇਸ ਤੋਂ ਪ੍ਰਾਣ ਨੇ 1969 ਤੋਂ 1982 ਤੱਕ ਫਿਲਮਾਂ 'ਚ ਖਲਨਾਇਕ ਵਜੋਂ ਕਈ ਯਾਦਗਾਰ ਰੋਲ ਕੀਤੇ ਜਿਸ 'ਚ 'ਮਧੂਮਤੀ', 'ਜਿਸ ਦੇਸ਼ ਮੇ ਗੰਗਾ ਬਹਿਤੀ ਹੈ', 'ਰਾਮ ਔਰ ਸ਼ਾਮ', ਤੇ 'ਦੇਵਦਾਸ' ਵਰਗੀਆਂ ਫਿਲਮਾਂ ਸ਼ਾਮਿਲ ਸਨ।

ਪ੍ਰਾਣ ਜਾਂ ਖਲਨਾਇਕ[ਸੋਧੋ]

ਪਰਦੇ 'ਤੇ ਪ੍ਰਾਣ ਵਲੋਂ ਨਿਭਾਏ ਗਏ ਖਲਨਾਇਕ ਦੇ ਰੋਲ ਦਾ ਦਰਸ਼ਕਾਂ 'ਤੇ ਇੰਨਾ ਪ੍ਰਭਾਵ ਸੀ ਕਿ ਉਸ ਸਮੇਂ ਮਾਤਾ-ਪਿਤਾ ਨੇ ਆਪਣੇ ਬੱਚਿਆਂ ਦਾ ਨਾਂਅ 'ਪ੍ਰਾਣ' ਰੱਖਣ ਤੋਂ ਕੰਨੀਂ ਕਤਰਾਉਣ ਲੱਗ ਪਏ ਸਨ।

ਖਲਨਾਇਕ ਤੋਂ ਬਾਅਦ ਹੋਰ ਰੋਲ[ਸੋਧੋ]

ਖਲਨਾਇਕ ਤੋਂ ਇਲਾਵਾ ਉਨ੍ਹਾਂ ਵਲੋਂ 'ਉਪਕਾਰ' ਫਿਲਮ 'ਚ 'ਮੰਗਲ ਚਾਚਾ', ਜ਼ੰਜ਼ੀਰ ਫਿਲਮ 'ਚ 'ਸ਼ੇਰ ਖਾਨ' ਅਤੇ ਗੁਲਜ਼ਾਰ ਦੀ ਫਿਲਮ 'ਪਰਿਚੇ' 'ਚ ਉਨ੍ਹਾਂ ਵਲੋਂ ਦਾਦੇ ਦੀ ਨਿਭਾਈ ਗਈ ਭੂਮਿਕਾ ਨੂੰ ਕੌਣ ਭੁਲਾ ਸਕਦਾ ਹੈ। ਪ੍ਰਾਣ ਛੇ ਦਹਾਕਿਆਂ ਤੱਕ ਫਿਲਮ ਜਗਤ ਵਿਚ 'ਤੇ ਛਾਏ ਰਹੇ, ਇਸ ਦੌਰਾਨ ਉਨ੍ਹਾਂ ਪੰਜਾਬੀ, ਹਿੰਦੀ ਅਤੇ ਬੰਗਲਾ ਭਾਸ਼ਾ ਦੀਆਂ 400 ਤੋਂ ਵੱਧ ਫਿਲਮਾਂ ਵਿਚ ਕੰਮ ਕੀਤਾ। ਉਨ੍ਹਾਂ ਦੀ ਕਾਬਲੀਅਤ ਦਾ ਇਸ ਗੱਲ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਉਨ੍ਹਾਂ ਨੂੰ ਫਿਲਮ ਦੇ ਮੁੱਖ ਅਦਾਕਾਰ ਦੇ ਬਰਾਬਰ ਹੀ ਉਨ੍ਹਾਂ ਨੂੰ ਮਿਹਨਤਾਨਾ ਦਿੱਤਾ ਜਾਂਦਾ ਸੀ।

ਖਲਨਾਇਕ ਹੁੰਦਿਆ ਨਾਇਕ[ਸੋਧੋ]

ਭਾਰਤੀ ਸਿਨੇਮਾ ਦੇ ਖਲਨਾਇਕ ਹੁੰਦਿਆ ਹੋਏ ਵੀ ਨਾਇਕ ਸਨ ਪ੍ਰਾਣ। ਉਨ੍ਹਾਂ ਦੇ ਅਭਿਨੈ ਦਾ ਅੰਦਾਜ਼ ਨਾਇਕ ਦੇ ਅਭਿਨੈ ਨੂੰ ਵੀ ਫਿੱਕਾ ਕਰ ਦਿੰਦਾ ਸੀ। ਪ੍ਰਾਣ ਸਾਹਿਬ ਨੇ ਭਾਰਤੀ ਫਿਲਮ ਉਦਯੋਗ 'ਚ ਖਲਨਾਇਕਾਂ ਦੇ ਖੇਤਰ 'ਚ ਕਾਫੀ ਸਮੇਂ ਤੱਕ ਰਾਜ ਕੀਤਾ ਅਤੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ। ਫਿਲਮ ਗੁੰਮਨਾਮ, ਕਟੀ ਪਤੰਗ, ਰਾਮ ਔਰ ਸ਼ਾਮ, ਹੀਰ ਰਾਂਝਾ, ਮਧੂਮਤੀ, ਡਾਨ ਆਦਿ ਫਿਲਮਾਂ 'ਚ ਖਲਨਾਇਕ ਦੇ ਰੂਪ 'ਚ ਉਨ੍ਹਾਂ ਯਾਦਗਾਰ ਅਭਿਨੈ ਕੀਤਾ ਅਤੇ ਕਾਫੀ ਸਮਾਂ ਖਲਨਾਇਕ ਰਹਿਣ ਦੇ ਬਾਅਦ ਆਪਣੀ ਅਦਾਕਾਰੀ ਦੀ ਪਾਰੀ ਨੂੰ ਬਦਲਦਿਆ ਪ੍ਰਾਣ ਨੇ ਜ਼ੰਜ਼ੀਰ ਅਤੇ ਉਪਕਾਰ ਫਿਲਮਾਂ 'ਚ ਅਜਿਹਾ ਅਭਿਨੈ ਕੀਤਾ ਜਿਸ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ। 'ਵਿਲੇਨ ਆਫ਼ ਦਿ ਮਿਲੇਨੀਅਮ' ਨਾਂਅ ਨਾਲ ਜਾਣੇ ਜਾਂਦੇ ਪ੍ਰਾਣ ਨੇ ਕਿਰਦਾਰ ਦੇ ਬਿਲਕੁਲ ਉਲਟ ਆਪਣੇ ਫਿਲਮੀ ਸਹਿ-ਕਲਾਕਾਰਾਂ ਨਾਲ ਖੂਭ ਯਾਰੀ ਨਿਭਾਈ।

ਮੌਤ[ਸੋਧੋ]

ਉਨ੍ਹਾਂ ਦੀ ਮੌਤ ਮਿਤੀ 12 ਜੁਲਾਈ, 2013 ਨੂੰ ਹੋਈ

ਸਨਮਾਨ[ਸੋਧੋ]

  1. 2012 ਦਾ ਦਾਦਾ ਸਾਹਿਬ ਫਾਲਕੇ ਸਨਮਾਨ
  2. 2000 ਵਿਚ ਸਦੀ ਦਾ ਖਲਨਾਇਕ ਦਾ ਸਨਮਾਨ
  3. 2001 'ਚ ਪਦਮ ਵਿਭੂਸ਼ਣ ਐਵਾਰਡ

ਫਿਲਮਫੇਅਰ ਐਵਾਰਡ[ਸੋਧੋ]

  1. 1967 ਫਿਲਮ ਉਪਕਾਰ ਵਿਚ ਸਹਾਇਕ ਅਦਾਕਾਰ
  2. 1969 ਫਿਲਮ ਆਂਸੂ ਬਣ ਗਏ ਫੂਲ ਵਿਚ ਸਾਹਇਲਕ ਅਦਾਕਾਰ
  3. 1972 ਫਿਲਮ ਬੇ-ਈਮਾਨ ਵਿਚ ਸਹਾਇਕ ਅਦਾਕਾਰ
  4. 1997 ਵਿਚ ਜੀਵਨ ਪ੍ਰਾਪਤੀ ਸਨਮਾਨ

ਬੰਗਾਲੀ ਫਿਲਮ ਸਨਮਾਨ[ਸੋਧੋ]

  1. 1961 ਫਿਲਮ ਜਿਸ ਦੇਸ਼ ਮੇਂ ਗੰਗਾ ਬਹਿਤੀ ਹੈ ਵਿਚ ਸਹਾਇਕ ਅਦਾਕਾਰ
  2. 1966 ਫਿਲਮ ਸ਼ਹੀਦ ਵਿਚ ਵਿਚ ਸਹਾਇਕ ਅਦਾਕਾਰ
  3. 1973 ਫਿਲਮ ਜ਼ੰਜੀਰ ਵਿਚ ਸਹਾਇਕ ਅਦਾਕਾਰ

ਹੋਰ ਸਨਮਾਨ[ਸੋਧੋ]

  1. ਦਾਦਾ ਸਾਹਿਬ ਫਾਲਕੇ ਅਕੈਡਮੀ ਸਨਾਮ 2010
  2. 1972–73 – ਚਿੱਤਰਲੋਕ ਸਿਨੇ ਸਰਕਲ ਅਹਿਮਦਾਬਾਦ
  3. 1975-76 ਬੰਬੇ ਫਿਲਮ ਸਨਮਾਨ ਵਧੀਆ ਕਲਾਕਾਰ
  4. 1975–76 – ਬੰਬੇ ਫਿਲਮ ਸਨਮਾਨ ਵਧੀਆ ਕਲਾਕਾਰ
  5. 1977–78 – ਬੰਬੇ ਫਿਲਮ ਸਨਮਾਨ ਵਧੀਆ ਕਲਾਕਾਰ
  6. 1978 – ਉਤਰੀ ਬੰਬੇ ਵਧੀਆ ਕਲਾਕਾਰ
  7. 1984 – "ਵਿਸ਼ੇਸ਼ ਸਨਮਾਨ ਬੰਬੇ ਫਿਲਮ
  8. 1984 – ਅਭਿਨੈ ਸਮਰਾਣ
  9. 1985 – ਪੰਜਾਬੀ ਕਲਾ ਸੰਗਮ ਦੁਆਰਾ ਕਲਾ ਭੁਸ਼ਨ ਸਨਮਾਨ
  10. 1987 – ਦਹਾਕੇ ਦੀ ਵਿਲੱਖਣ ਅਦਾਕਾਰੀ
  11. ਵਿਜੇਸ਼੍ਰੀ ਸਨਮਾਨ
  12. ਅਰਸ ਗ੍ਰਾਤੀਆ ਸਨਮਾਨ
  13. 1990 –ਪੰਜਾਬੀ ਕਲਾ ਸੰਗਮ ਦੁਆਰਾ ਕਲਾ ਭੁਸ਼ਨ ਸਨਮਾਨ ਪੰਜਾਹ ਸਾਲ
  14. 1990 – ਪੰਜਾਬੀ ਐਸੋਸੀਏਸ਼ਨ ਦੁਆਰਾ 50 ਸਾਲ
  15. 1990 – ਸਾਉਥ ਲਾਨਜ਼ ਕਲੱਬ ਦੁਆਰਾ ਸਨਮਾਨ
  16. 1991 – ਅਭਿਨੈ ਸਮਰਾਟ ਸਿਨੇਗੋਅਜ ਸਨਮਾਨ
  17. 1992 – ਵਿਲੱਖਣ ਯੋਗਦਾਨ -ਭਾਰਤੀ ਮੋਸ਼ਨ ਪਿਕਚਰਜ਼ ਦੁਆਰਾ
  18. 2000 – ਸਟਾਰ ਸਕਰੀਨ ਲਾਈਫ ਅਚੀਵਮੈਂਟ ਸਨਮਾਨ
  19. 2000 – ਜ਼ੀ ਸਿਨੇ ਦੁਆਰ ਲਾਈਫ ਅਚੀਵਮੈਂਟ ਸਨਮਾਨ
  20. 2000 – ਸਟਾਰਡਸਟ ਦੁਆਰ ਸਦੀ ਦਾ ਖਲਨਾਇਕ
  21. 2001 – ਪਦਮ ਭੁਸ਼ਣ
  22. 2004 – ਮਹਾਰਾਸ਼ਟਰ ਸਰਕਾਰ ਦੁਆਰਾ ਲਾਈਫ ਅਚੀਵਮੈਂਟ ਸਨਮਾਨ
  23. 2010 – ਫਾਲਕੇ ਆਈਕਨ ਅਤੇ ਲੈਜ਼ੰਡਰੀ ਸਿਨੇ ਵਰਸਾਟਾਈਲ ਸਨਮਾਨ ਦਾਦਾ ਸਾਹਿਬ ਫਾਲਕੇ ਅਕੈਡਮੀ
  24. 2013 – ਦਾਦਾ ਸਾਹਿਬ ਫਾਲਕੇ