ਸਮੱਗਰੀ 'ਤੇ ਜਾਓ

ਪ੍ਰਾਣ ਕੁਮਾਰ ਸ਼ਰਮਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪ੍ਰਾਣ ਕੁਮਾਰ ਸ਼ਰਮਾ
ਜਨਮ(1938-08-15)15 ਅਗਸਤ 1938[1]
ਮੌਤ6 ਅਗਸਤ 2014(2014-08-06) (ਉਮਰ 75)[1]
ਪੇਸ਼ਾਕਾਮਿਕ ਕਾਰਟੂਨਿਸਟ
ਲਈ ਪ੍ਰਸਿੱਧਚਾਚਾ ਚੌਧਰੀ ਅਤੇ ਸਾਬੂ ਦੇ ਕਿਰਦਾਰਾਂ ਦੀ ਸਿਰਜਣਾ
ਵੈੱਬਸਾਈਟOfficial website

ਪ੍ਰਾਣ ਕੁਮਾਰ ਸ਼ਰਮਾ (15 ਅਗਸਤ, 1938 - 6 ਅਗਸਤ, 2014), ਪ੍ਰਸਿੱਧ ਕਾਮਿਕ ਕਾਰਟੂਨਿਸਟ ਸੀ। ਉਹ ਪ੍ਰਾਣ ਦੇ ਨਾਮ ਨਾਲ ਵੀ ਮਸ਼ਹੂਰ ਹੈ। ਉਸਨੇ 1960 ਵਿੱਚ ਕਾਰਟੂਨਿਸਟ ਜੀਵਨ ਦੀ ਸ਼ੁਰੂਆਤ ਕੀਤੀ ਸੀ। ਉਸਨੂੰ ਭਾਰਤ ਦਾ ਸਭ ਤੋਂ ਸਫਲ ਕਾਰਟੂਨਿਸਟ ਚਾਚਾ ਚੌਧਰੀ (1971)[2] ਅਤੇ ਸਾਬੂ ਦੇ ਕਿਰਦਾਰਾਂ ਦੀ ਸਿਰਜਣਾ ਨੇ ਬਣਾਇਆ। ਇਨ੍ਹਾਂ ਦੋਹਾ ਕਿਰਦਾਰਾਂ ਨੂੰ ਉਸ ਨੇ ਬੱਚਿਆਂ ਦੇ ਮੈਗਜ਼ੀਨ ਲੋਟਪੋਟ ਲਈ ਬਣਾਇਆ ਸੀ।

ਜੀਵਨ ਵੇਰਵੇ

[ਸੋਧੋ]

ਪ੍ਰਾਣ ਦਾ ਜਨਮ 15 ਅਗਸਤ 1938 ਨੂੰ ਸਾਂਝੇ ਪੰਜਾਬ (ਹੁਣ ਪਾਕਿਸਤਾਨ) ਦੇ ਸ਼ਹਿਰ ਲਾਹੌਰ ਵਿੱਚ ਹੋਇਆ। ਉਸ ਨੇ 1960 ਚ ਦਿੱਲੀ ਦੇ ਅਖਬਾਰ ਮਿਲਾਪ ਲਈ ਕਾਰਟੂਨ ਬਣਾਉਣ ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ।[1]

ਉਸ ਨੂੰ ਸਾਲ 2001 ਵਿੱਚ ਇੰਡੀਅਨ ਇੰਸਟੀਚਿਊਟ ਆਫ ਕਾਰਟੂਨਿਸਟ ਵੱਲੋਂ ਲਾਈਫ ਟਾਈਮ ਅਚੀਵਮੈਂਟ ਐਵਾਰਡ ਮਿਲਿਆ ਸੀ। ਉਸ ਦਾ ਨਾਮ 1995 ਵਿੱਚ ਲਿਮਕਾ ਬੁੱਕ ਆਫ ਰਿਕਾਰਡਸ ਚ ਵੀ ਆਇਆ ਸੀ।

ਹਵਾਲੇ

[ਸੋਧੋ]