ਪ੍ਰੀਤਮਾ ਦੋਮੇਲ
ਪ੍ਰੀਤਮਾ ਦੋਮੇਲ (28 ਫਰਵਰੀ 1951 - 01 ਅਗਸਤ 2025)[1] ਪੰਜਾਬੀ ਮਹਿਲਾ ਕਹਾਣੀਕਾਰ ਦਾ ਜਨਮ ਪਿੰਡ ਬੰਦੇ ਮਾਹਲਾ ਕਲਾਂ (ਜਿ਼ਲ੍ਹਾ ਰੂਪਨਗਰ) ਵਿੱਚ ਤੇਜਾ ਸਿੰਘ ਜਿ਼ਲ੍ਹੇਦਾਰ ਅਤੇ ਰਣਜੀਤ ਕੌਰ ਦੇ ਘਰ 26 ਫਰਵਰੀ 1951 ਨੂੰ ਹੋਇਆ। ਉਹ ਪੜ੍ਹਨ ਵਿੱਚ ਬਚਪਨ ਤੋਂ ਹੀ ਹੁਸ਼ਿਆਰ ਸੀ ਅਤੇ ਉਹਨੇ ਐੱਮਏ (ਇਕਨਾਮਿਕਸ), ਐੱਮਏ (ਪੰਜਾਬੀ) ਅਤੇ ਐੱਮਐੱਡ ਕਰ ਲਈ। ਹਰਿਆਣਾ ਵਿੱਚ ਹਾਈ ਸਕੂਲ ਵਿੱਚ ਅਧਿਆਪਕਾ ਵਜੋਂ ਨੌਕਰੀ ਸ਼ੁਰੂ ਕੀਤੀ ਅਤੇ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਵਜੋਂ ਰਿਟਾਇਰ ਹੋਈ। ਉਨ੍ਹਾਂ ਦੇ ਪਤੀ ਜਸਪਾਲ ਸਿੰਘ ਭਾਰਤੀ ਫੌਜ ਵਿੱਚ ਮੇਜਰ ਸਨ। ਵਿਆਹ ਮਗਰੋਂ ਉਹ ਰੋਪੜ ਜ਼ਿਲ੍ਹੇ ਦੇ ਕੁਝ ਸਮਾਂ ਪਿੰਡ ਸੈਦਪੁਰ ਰਹੇ। ਉਹਨੇ ਦੂਰਦਰਸ਼ਨ ਜਲੰਧਰ ਤੋਂ ਵੀ ਪ੍ਰੋਗਰਾਮ ਦਿੱਤੇ। ਉਸ ਨੇ ਕਹਾਣੀਆਂ ਦੀਆਂ ਦਸ ਕਿਤਾਬਾਂ ਸਾਹਿਤ ਜਗਤ ਦੀ ਝੋਲੀ ਪਾਈਆਂ। ਪੰਜਾਬੀ ਦੇ ਮਸ਼ਹੂਰ ਅਖ਼ਬਾਰਾਂ ਵਿੱਚ ਉਸ ਦੇ ਮਿਡਲ ਅਤੇ ਕਹਾਣੀਆਂ ਛਪਦੀਆਂ ਰਹਿੰਦੀਆਂ।[2] ਉਸ ਦੀਆਂ ਕਹਾਣੀਆਂ ਆਮ ਲੋਕਾਂ ਦੇ ਜੀਵਨ ਦੀਆਂ ਤਲਖ਼ ਹਕੀਕਤਾਂ ਅਤੇ ਦੁੱਖਾਂ ਦਰਦਾਂ ਦੀ ਬਾਤ ਪਾਉਂਦੀਆਂ ਹਨ। ਲਗਾਤਾਰ ਲਿਖਦੇ ਰਹਿਣ ਕਰ ਕੇ ਉਹਦਾ ਆਪਣਾ ਸੁਹਿਰਦ ਪਾਠਕ ਵਰਗ ਹੈ। ਉਸ ਨੂੰ ਕਵਿਤਾਵਾਂ ਲਿਖਣ ਦਾ ਵੀ ਬੜਾ ਸ਼ੌਕ ਸੀ[3] ਇਹਨਾਂ ਦੀਆਂ ਲਿਖਤਾਂ ਦੀਆਂ ਕਹਾਣੀਆਂ ਨਾਰੀਆ ਦੇ ਪਰਦੇ ਨਹੀ ਕੱਜਦੀਆ ਸਗੋਂ ਉਹਨਾਂ ਦੀਆ ਕਮਜੋਰੀਆ ਨੂੰ ਉਜਾਰਗਰ ਕਰਦੀਆਂ ਹਨ।[4]
ਪ੍ਰੀਤਮਾ ਦੋਮੇਲ ਦਾ 1 ਅਗਸਤ 2025 ਨੂੰ ਬਠਿੰਡਾ ਦੇ ਮਿਲਟਰੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ। ਦੋਮੇਲ ਆਪਣੇ ਪੁੱਤਰ ਬ੍ਰਿਗੇਡੀਅਰ ਸਨੇਂਦਰ ਸਿੰਘ ਕੋਲ ਬਠਿੰਡਾ ਵਿਖੇ ਸਨ। ਉਨ੍ਹਾਂ ਦੀਆਂ ਪ੍ਰਮੁੱਖ ਕਿਤਾਬਾਂ ’ਚ ‘ਕੌਡੀਆਂ ਵਾਲਾ ਸੱਪ’, ‘ਘਾਟੇ ਦਾ ਦੀਵਾ’, ‘ਖੁਸ਼ੀਆਂ ਦੀ ਕਿਣਮਿਣ’ ਅਤੇ ‘ਜਹੇਨ ਦੇ ਇੰਦਰਧਨੁਸ਼’ ਸ਼ਾਮਲ ਹਨ। ਉਹਨਾਂ ਦੀ ਪੁਸਤਕ 'ਬੇ- ਕਦਰੇ' ਵਿਚਲੀਆ ਕਹਾਣੀਆਂ ਆਮ ਲੋਕਾਂ ਦੀ ਗੱਲ ਕਰਦੀਆਂ ਹਨ।[5]
ਹਵਾਲੇ
[ਸੋਧੋ]- ↑ "ਕਹਾਣੀਕਾਰਾ ਪ੍ਰੀਤਮਾ ਦੋਮੇਲ ਦਾ ਦੇਹਾਂਤ". Punjabi Tribune. Retrieved 2025-09-06.
- ↑ "ਸ਼ਾਇਦ ਇਹੀ ਡਿਪ੍ਰੈਸ਼ਨ ਹੈ --- ਪ੍ਰੀਤਮਾ ਦੋਮੇਲ - sarokar.ca". sarokar.ca. Retrieved 2025-09-06.
- ↑ "ਵਾਅਦਾ ਜੋ ਕਦੇ ਪੂਰਾ ਨਹੀਂ ਹੋਵੇਗਾ..." Punjabi Tribune. Retrieved 2025-09-06.
- ↑ ppadmin (2015-02-14). "ਯਾਦਗਾਰੀ ਹੋ ਨਿਬੜਿਆ ਨੌਜਵਾਨ ਸਾਹਿਤ ਸਭਾ ਭਲੂਰ ਦਾ ਸਮਾਗਮ". Punjab Post (in ਅੰਗਰੇਜ਼ੀ (ਅਮਰੀਕੀ)). Retrieved 2025-09-06.
- ↑ "Book Review : ਸਾਧਾਰਨ ਲੋਕਾਂ ਦੇ ਜੀਵਨ ਦੀਆਂ ਆਮ ਘਟਨਾਵਾਂ ਨੂੰ ਪੇਸ਼ ਕਰਦੀ ਕਿਤਾਬ ' ਬੇ-ਕਦਰੇ' - A book presenting common events in the life of common people". Punjabi Jagran. 2023-07-29. Retrieved 2025-09-06.