ਪ੍ਰੀਤਮ ਸਿੰਘ ਸਫੀਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਪ੍ਰੀਤਮ ਸਿੰਘ ਸਫੀਰ ਪ੍ਰੀਤਮ ਸਿੰਘ ਸਫੀਰ ਪੰਜਾਬੀ ਸਾਹਿਤ ਸਿਰਜਣਾ ਅੰਦਰ ਕਵਿਤਾ ਦੀ ਸਿਰਜਣਾ ਨੂੰ ਰਹੱਸਮਈ ਕਥਾ ਰਸ ਦਾ ਵਿਸਥਾਰ ਦਿੰਦਾ ਹੈ।ਪੰਜਾਬੀ ਕਵਿਤਾ ਵਿਚ ਆਦਿ ਜੁਗਾਦਿ ਰਾਹੀ ਰੂਹਾ ਦੀ ਅਪਣੱਤਾ ਦਾ ਗਾਇਨ ਪ੍ਰਸਤੁਤ ਕਰਦਾ ਹੈ।ਰਹੱਸਮਈ ਬੋਧਿਕਤਾ ਵਿਚ ਭਾਵੇ ਕਿ ਉਸ ਦੀ ਕਵਿਤਾ ਨੂੰ ਵਿਚਾਰਿਆ ਜਾਦਾ ਰਿਹਾ ਹੈ ਪਰ ਉਸ ਅੰਦਰ ਰਹੱਸਮਈ ਸੁਹਜ ਸਾਖੀ ਅਨੁਭਵ ਨੂੰ ਜਗਾਉਣ ਦੀ ਤਾਕਤ ਵਧੇਰੇ ਹੈ।

ਪ੍ਰੀਤਮ ਸਿੰਘ ਸਫ਼ੀਰ ਦਾ ਜਨਮ ਜਿਲਾ ਰਾਵਲਪਿੰਡੀ (ਹੁਣ ਪਾਕਿਸਤਾਨ) ਦੇ ਪਿੰਡ ਮਲਿਕਪੁਰ ਵਿੱਚ ਹੋਇਆ ਸੀ। ਉਹਦਾ ਪਿਤਾ ਮਾਸਟਰ ਮਹਿਤਾਬ ਸਿੰਘ ਉਘਾ ਸਿੱਖ ਆਗੂ ਸੀ। ਸਫ਼ੀਰ ਨੇ ਖਾਲਸਾ ਕਾਲਜ, ਅੰਮ੍ਰਿਤਸਰ ਤੋਂ ਬੀ ਏ ਕੀਤੀ। ਫਿਰ ਕਾਨੂੰਨ ਦੀ ਪੜ੍ਹਾਈ ਕਰਨ ਲਈ ਲਾ ਕਾਲਜ, ਲਹੌਰ ਵਿੱਚ ਦਾਖਲ ਹੋ ਗਿਆ। 1938 ਵਿੱਚ ਪੜ੍ਹਾਈ ਮੁਕੰਮਲ ਕਰਨ ਉਪਰੰਤ ਉਥੇ ਹੀ ਪ੍ਰੈਕਟਸ ਸ਼ੁਰੂ ਕਰ ਦਿੱਤੀ। ਸੰਤਾਲੀ ਵਿੱਚ ਦੇਸ਼ ਵੰਡ ਤੋਂ ਬਾਅਦ ਦਿੱਲੀ ਵਿੱਚ ਜਾ ਡੇਰੇ ਲਾਏ। ਉਥੇ ਉਹ 1969 ਵਿੱਚ ਦਿੱਲੀ ਹਾਈ ਕੋਰਟ ਵਿੱਚ ਜੱਜ ਬਣੇ।

ਰਚਨਾਵਾਂ ਪੰਜ ਨਾਟਕ (ਇਕਾਂਗੀ ਸੰਗ੍ਰਹਿ, 1939) ਕਵਿਤਾ ਕੱਤਕ ਕੂੰਜਾਂ (1941) ਪਾਪ ਦੇ ਸੋਹਿਲੇ (1943) ਰਕਤ ਬੂੰਦਾਂ (1946) ਆਦਿ ਜੁਗਾਦਿ (1955) ਸਰਬਕਲਾ (1966) ਗੁਰੂ ਗੋਬਿੰਦ (1966) ਅਨਿਕ ਬਿਸਤਾਰ 1981) ਸੰਜੋਗ ਵਿਯੋਗ (1982) ਸਰਬ ਨਿਰੰਤਰ (ਸਮੁਚੀਆਂ ਰਚਨਾਵਾਂ, 1987) ਵਾਰਤਕ ਧੁਰ ਕੀ ਬਾਣੀ (ਪੰਜਾਬੀ ਵਿੱਚ ਪ੍ਰੀਤਮ ਸਿੰਘ ਸਫ਼ੀਰ ਦੀ ਇੱਕੋ ਇੱਕ ਵਾਰਤਕ ਪੁਸਤਕ,1975) Ten Holy Masters and Their Commandments (1980) The Tenth Master (1983) A Study of Bhai Veer Singh’s Poetry (1985)[੨][1]

ਹਵਾਲੇ[ਸੋਧੋ]