ਪ੍ਰੰਜੋਏ ਗੂਹਾ ਠਾਕੁਰਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਪ੍ਰੰਜੋਏ ਗੂਹਾ ਠਾਕੁਰਤਾ (ਜਨਮ 5 ਅਕਤੂਬਰ 1955) ਇੱਕ ਭਾਰਤੀ ਪੱਤਰਕਾਰ, ਸਿਆਸੀ ਟਿੱਪਣੀਕਾਰ, ਲੇਖਕ ਅਤੇ ਇੱਕ ਦਸਤਾਵੇਜ਼ੀ ਫਿਲਮ ਮੇਕਰ ਹੈ। ਉਨ੍ਹਾਂ ਦੇ ਕੰਮ ਛਪਾਈ, ਰੇਡੀਓ, ਟੈਲੀਵਿਜ਼ਨ ਅਤੇ ਡਾਕੂਮੈਂਟਰੀਆਂ ਵਿੱਚ ਸਾਹਮਣੇ ਆਏ ਹਨ। [1] ਉਹ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਏਸ਼ੀਅਨ ਕਾਲਜ ਆਫ ਜਰਨਲਿਜ਼ਮ ਅਤੇ ਜਾਮੀਆ ਮਿਲੀਆ ਇਸਲਾਮੀਆ ਵਰਗੀਆਂ ਕੁਝ ਪ੍ਰਮੁੱਖ ਸੰਸਥਾਵਾਂ ਵਿੱਚ ਇੱਕ ਨਿਯਮਤ ਗੈਸਟ ਲੈਕਚਰਾਰ ਵੀ ਹੈ। ਪ੍ਰੰਜੋਏ ਨੂੰ ਜਨਵਰੀ 2016 'ਚ ਇਕਨੌਮਿਕ ਐਂਡ ਪੋਲੀਟੀਕਲ ਵੀਕਲੀ ਦਾ ਸੰਪਾਦਕ ਨਿਯੁਕਤ ਕੀਤਾ ਗਿਆ ਸੀ। ਉਸਨੇ ਸੀ. ਰਾਮਨੋਹਰ ਰੈਡੀ ਦੀ ਜਗ੍ਹਾ ਲਈ, ਜਿਸ ਨੇ 2004 ਤੋਂ ਇੱਕ ਵੱਕਾਰੀ ਜਰਨਲ ਦੀ ਅਗਵਾਈ ਕੀਤੀ ਸੀ। ਪ੍ਰੰਜੋਏ ਨੇ 18 ਜੁਲਾਈ 2017 ਨੂੰ ਇਕਨੌਮਿਕ ਐਂਡ ਪੋਲੀਟੀਕਲ ਵੀਕਲੀ ਦੇ ਸੰਪਾਦਕ ਪਦ ਤੋਂ ਟਰੱਸਟ ਦੇ ਬੋਰਡ ਨਾਲ ਮਤਭੇਦਾਂ ਕਰਨ ਅਸਤੀਫ਼ਾ ਦੇ ਦਿੱਤਾ।[2]

ਪ੍ਰਣਜੈ ਨੇ ਅਡਾਣੀ ਸਮੂਹ ਬਾਰੇ ਇੱਕ ਲੇਖ ਲਿਖਿਆ[3][4] , ਜਿਸ ਤੋਂ ਬਾਅਦ ਅਡਾਣੀ ਪਾਵਰ ਨੇ ਇਕਨੌਮਿਕ ਐਂਡ ਪੋਲੀਟੀਕਲ ਵੀਕਲੀ ਨੂੰ ਕਾਨੂੰਨੀ ਨੋਟਿਸ ਭੇਜਿਆ। ਈ.ਪੀ.ਵੀ. ਨੇ ਭਾਰਤ ਦੇ ਸਭ ਤੋਂ ਵੱਡੇ ਕਾਰਪੋਰੇਟ ਘਰਾਣੇ ਨਾਲ ਮਹਿੰਗੇ ਮੁਕੱਦਮੇ ਦਾ ਸਾਹਮਣਾ ਕਰਨ ਤੋਂ ਡਰਦੇ ਹੋਏ ਲੇਖ ਨੂੰ ਹਟਾਉਣ ਦਾ ਫੈਸਲਾ ਕੀਤਾ। ਇਹੀ ਗੱਲ ਪ੍ਰੰਜੋਏ ਗੂਕੁਰਤਾ ਦੇ ਅਸਤੀਫੇ ਦੀ ਤੂਲ ਬਣੀ।[5]

ਕੈਰੀਅਰ[ਸੋਧੋ]

ਗੁਹਾ ਠਾਕੁਰਤਾ ਨੇ ਲਾ ਮਾਰਟੀਨੀਅਰ ਕਲਕੱਤਾ ਵਿਖੇ ਸਿੱਖਿਆ ਪ੍ਰਾਪਤ ਕੀਤੀ ਸੀ, ਉਸਨੇ ਸੇਂਟ ਸਟੀਫ਼ਨ ਕਾਲਜ ਤੋਂ ਅਰਥ ਸ਼ਾਸਤਰ ਦੀ ਆਪਣੀ ਅੰਡਰ ਗਰੈਜੂਏਟ ਡਿਗਰੀ ਕੀਤੀ ਅਤੇ 1977 ਵਿੱਚ ਦਿੱਲੀ ਸਕੂਲ ਆਫ ਇਕਨਾਮਿਕਸ ਤੋਂ ਆਪਣੀ ਮਾਸਟਰ ਦੀ ਡਿਗਰੀ ਕੀਤੀ। ਐਮਰਜੈਂਸੀ 1975-77 ਦੇ ਦੌਰਾਨ, ਉਸਨੇ ਇੱਕ ਲੈਕਚਰਾਰ ਬਣਨ ਦੀ ਥਾਂ ਇੱਕ ਪੱਤਰਕਾਰ ਬਣਨ ਦਾ ਫੈਸਲਾ ਕੀਤਾ। ਜੂਨ 1977 ਵਿੱਚ ਉਹ ਇੱਕ ਕੋਲਕਾਤਾ ਆਧਾਰਤ ਮੈਗਜ਼ੀਨ ਵਿੱਚ ਸਹਾਇਕ ਸੰਪਾਦਕ ਵਜੋਂ ਸ਼ਾਮਲ ਹੋਇਆ। 30 ਸਾਲ ਤੋਂ ਜ਼ਿਆਦਾ ਦੇ ਆਪਣੇ ਕਰੀਅਰ ਦੇ ਦੌਰਾਨ, ਉਹ ਮੁੱਖ ਮੀਡੀਆ ਹਾਊਸਾਂ, ਜਿਵੇਂ ਬਿਜ਼ਨਸ ਇੰਡੀਆ, ਬਿਜਨੇਸਵਰਲਡ, ਦ ਟੈਲੀਗ੍ਰਾਫ, ਇੰਡੀਆ ਟੂਡੇ ਅਤੇ ਦ ਪਾਇਨੀਅਰ ਦੇ ਨਾਲ ਜੁੜਿਆ ਰਿਹਾ। ਉਸ ਨੇ 1400 ਤੋਂ ਵੱਧ ਐਪੀਸੋਡਾਂ ਤੇ ਚਲੇਸੀਐਨ ਬੀ ਸੀ-ਇੰਡੀਆ ਤੇ ਚੈਟ ਸ਼ੋ ਇੰਡੀਆ ਟੌਕਸ ਦੀ ਵੀ ਮੇਜ਼ਬਾਨੀ ਕੀਤੀ[6]

References[ਸੋਧੋ]