ਸਮੱਗਰੀ 'ਤੇ ਜਾਓ

ਪੰਜਾਕੰਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪੰਜਾਕੰਤ ( Tajik: Панҷакент) ( ਰੂਸੀ: Пенджикент) ਜ਼ਰਵਸ਼ਨ ਨਦੀ 'ਤੇ ਤਜ਼ਾਕਿਸਤਾਨ ਦੇ ਸੁਗਦ ਪ੍ਰਾਂਤ ਦਾ ਇੱਕ ਸ਼ਹਿਰ ਹੈ, ਜਿਸਦੀ ਆਬਾਦੀ 52,500 (2020 ਦਾ ਅਨੁਮਾਨ) ਹੈ। ਇਹ ਕਦੇ ਸੋਗਦਿਆਨਾ ਦਾ ਇੱਕ ਪ੍ਰਾਚੀਨ ਸ਼ਹਿਰ ਸੀ। ਪੁਰਾਣੇ ਸ਼ਹਿਰ ਦੇ ਖੰਡਰ ਆਧੁਨਿਕ ਸ਼ਹਿਰ ਦੇ ਬਾਹਰਵਾਰ ਮੌਜੂਦ ਹਨ। ਸਰਜ਼ਮ ਮਹੱਤਵਪੂਰਨ ਪੰਛੀ ਖੇਤਰ ਨਦੀ ਦੇ ਤੁਗੇ -ਸਬਜ਼ ਹੜ੍ਹ ਦੇ ਮੈਦਾਨ ਵਿੱਚ ਸ਼ਹਿਰ ਦੇ ਹੇਠਾਂ ਵੱਲ ਸਥਿਤ ਹੈ।

ਇਤਿਹਾਸ

[ਸੋਧੋ]

ਪ੍ਰਾਚੀਨ ਪੰਜਾਕੰਤ ਪੂਰਵ-ਇਸਲਾਮਿਕ ਮੱਧ ਏਸ਼ੀਆ ਵਿੱਚ ਸੋਗਦਿਆਨ ਦਾ ਇੱਕ ਛੋਟਾ ਪਰ ਖ਼ੁਸ਼ਹਾਲ ਸ਼ਹਿਰ ਸੀ। ਇਸ ਨੂੰ ਪੰਚੇਕੰਠ ਵਜੋਂ ਜਾਣਿਆ ਜਾਂਦਾ ਸੀ। [1] ਫਾਰਸੀ ਵਿੱਚ ਇਸਦਾ ਅਰਥ ਹੈ ਪੰਜ ਨਗਰ (ਪਿੰਡ)। ਨਸਲੀ ਅਤੇ ਖੇਤਰੀ ਨਾਮ "ਸੋਗ਼ਦ/ਸੋਗ਼ਦਿਆਨ" ਜਾਂ ਸੁਗ਼ਦ/ਸੁਗ਼ਦਿਆਨ ਦਾ ਜ਼ਿਕਰ ਇਤਿਹਾਸ ਵਿੱਚ ਈਰਾਨੀ ਅਚਮੇਨੀਡ ਰਾਜਵੰਸ਼ (6ਵੀਂ ਸਦੀ ਬੀ.ਸੀ.) ਦੇ ਸ਼ੁਰੂ ਵਿੱਚ ਕੀਤਾ ਗਿਆ ਸੀ। ਅਚੇਮੇਨੀਡਜ਼ ਨੇ ਕਈ ਸ਼ਹਿਰ-ਰਾਜਾਂ ਦੇ ਨਾਲ-ਨਾਲ ਪ੍ਰਾਚੀਨ ਸਿਲਕ ਰੋਡ ਅਤੇ ਜ਼ਰਾਫਸ਼ਾਨ ਘਾਟੀ ਵਿੱਚ ਸ਼ਹਿਰਾਂ ਦੀ ਸਥਾਪਨਾ ਕੀਤੀ ਸੀ।

ਕੈਰੀਟਿਡ, 7ਵੀਂ-8ਵੀਂ ਸਦੀ। ਪੰਜਾਕੰਤ, ਤਜ਼ਾਕਿਸਤਾਨ ਤੋਂ।

ਇਹ ਕਸਬਾ 5ਵੀਂ ਸਦੀ ਈਸਵੀ ਵਿੱਚ ਵਧਿਆ ਅਤੇ ਬਹੁਤ ਸਾਰੇ ਪੇਸ਼ੇਵਰਾਂ ਜਿਵੇਂ ਕਿ ਸਥਾਪਤ ਵਪਾਰੀਆਂ ਅਤੇ ਜ਼ਮੀਨ ਮਾਲਕਾਂ ਨੇ ਪੰਜਾਕੇਂਟ ਵਿੱਚ ਆਪਣੀ ਰੋਜ਼ੀ-ਰੋਟੀ ਕੀਤੀ। 722 ਈਸਵੀ ਵਿੱਚ, ਅਰਬ ਮੁਸਲਮਾਨ ਫ਼ੌਜਾਂ ਨੇ ਘੇਰਾਬੰਦੀ ਕਰ ਕੇ ਸ਼ਹਿਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਕਸਬੇ ਦਾ ਆਖ਼ਰੀ ਸ਼ਾਸਕ ਦਿਵਸ਼ਟੀਚ ਉਪਰਲੇ ਜ਼ਰਾਫ਼ਸ਼ਾਨ ਵਿੱਚ ਭੱਜ ਗਿਆ ਪਰ ਉਸਨੂੰ ਫੜ ਲਿਆ ਗਿਆ ਅਤੇ ਉਸਨੂੰ ਮੌਤ ਦੀ ਸਜ਼ਾ ਸੁਣਾਈ ਗਈ। ਲਗਭਗ 50 ਸਾਲਾਂ ਤੱਕ, ਪ੍ਰਾਚੀਨ ਪੰਜਾਕੰਤ ਉੱਪਰ ਨਵੇਂ ਹਾਕਮਾਂ ਦਾ ਰਾਜ ਰਿਹਾ ਪਰ 8ਵੀਂ ਸਦੀ ਦੇ ਅੰਤ ਤੱਕ ਉੱਪਰ ਟੈਰੇਸਾਂ 'ਤੇ ਸਥਿਤ ਕਸਬੇ ਨੂੰ ਉਜਾੜ ਦਿੱਤਾ ਗਿਆ ਅਤੇ ਮੁੜ ਵਸਾਇਆ ਗਿਆ। ਪੁਰਾਣੇ ਸ਼ਹਿਰ ਦੇ ਬਹੁਤ ਸਾਰੇ ਪ੍ਰਾਚੀਨ ਖੰਡਰ, ਖਾਸ ਕਰਕੇ ਸ਼ਹਿਰ ਦੀ ਆਰਕੀਟੈਕਚਰ ਅਤੇ ਕਲਾ ਦੇ ਕੰਮ ਅੱਜ ਵੀ ਬਚੇ ਹੋਏ ਹਨ।

ਪੰਜਾਕੰਤ ਸ਼ਾਸਨ ਦੇ ਬਹੁਤ ਸਾਰੇ ਰਿਕਾਰਡ, ਜੋ ਸੋਗਦਿਆਨ ਵਿੱਚ ਲਿਖੇ ਗਏ ਸਨ, ਮਗ ਪਰਬਤ ਉੱਤੇ ਪੰਜਾਕੰਤ ਤੋਂ ਬਹੁਤ ਦੂਰ ਸਥਿਤ ਸਨ। ਇਹਨਾਂ ਲਿਖਤਾਂ ਨੂੰ ਪੜ੍ਹ 8ਵੀਂ ਸਦੀ ਵਿੱਚ ਮੱਧ ਏਸ਼ੀਆ ਦੇ ਲੋਕਾਂ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਜੀਵਨ ਬਾਰੇ ਪਤਾ ਚੱਲਦਾ ਹੈ।[2]

ਹਵਾਲੇ

[ਸੋਧੋ]
  1. Gorgâni, Tirdâd. "Welcome to Penjakent". GEOCITIES. Archived from the original on 2009-07-28. Retrieved July 23, 2008.
  2. "Panjikent". Retrieved March 30, 2021.