ਪੰਜਾਬੀ ਲੋਕਧਾਰਾ ਅਧਿਐਨ (ਪੁਸਤਕ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੰਜਾਬੀ ਲੋਕਧਾਰਾ ਅਧਿਐਨ
ਲੇਖਕਜੋਗਿੰਦਰ ਸਿੰਘ ਕੈਰੋਂ
ਸਫ਼ੇ304

ਜੋਗਿੰਦਰ ਕੈਰੋਂ ਦੀ ਇਸ ਪੁਸਤਕ ਵਿੱਚ ਉਸਨੇ ਪੰਜਾਬੀ ਲੋਕਧਾਰਾ ਨਾਲ ਸੰਬੰਧਿਤ ਪੁਸਤਕਾਂ ਦੀ ਸੂਚੀ ਤਿਆਰ ਕੀਤੀ ਹੈ। ਆਪਣੀ ਪੁਸਤਕ ਨੂੰ ਉਹ ਚਾਰ ਹਿੱਸਿਆਂ ਵਿੱਚ ਵੰਡਦਾ ਹੈ ਪਹਿਲੇ ਹਿੱਸੇ ਵਿੱਚ ਉਹ ਪ੍ਰਕਾਸ਼ਿਤ ਪੁਸਤਕਾਂ ਦਾ ਵੇਰਵਾ ਦਿੰਦਾ ਹੈ, ਦੂਸਰੇ ਵਿੱਚ ਕੋਸ਼ਗਤ ਅਧਿਐਨਾਂ ਦਾ, ਤੀਜੇ ਵਿੱਚ ਉਹ ਅਨੁਵਾਦਿਤ ਪੁਸਤਕਾਂ ਨੂੰ ਰੱਖਦਾ ਹੈ ਅਤੇ ਆਖਰੀ ਭਾਗ ਵਿੱਚ ਉਹ ਮਿਤੀਹੀਣ ਪੁਸਤਕਾਂ ਦਾ ਬਿਉਰਾ ਦਿੰਦਾ ਹੈ।

ਪ੍ਰਕਾਸ਼ਿਤ ਪੁਸਤਕਾਂ[ਸੋਧੋ]

ਸਾਹਿਤਕਾਰਾਂ ਵੱਲੋਂ ਲੋਕਧਾਰਾ ਨੂੰ ਅਧਾਰ ਬਣਾ ਕੇ ਆਪਣੀਆਂ ਸਿਰਜਨਾਵਾਂ ਦੀਆਂ ਸਰੰਚਨਾਵਾਂ ਨੂੰ ਖੜਿਆਂ ਕਰਨ ਦੀ ਰਵਾਇਤ ਜਾਂ ਪ੍ਕਿਰਿਆ ਬੜੀ ਪੁਰਾਣੀ ਹੈ। ਸਾਹਿਤ ਵਿੱਚ ਲੋਕਧਾਰਾ ਦੇ ਕਈ ਰੂਪਾਂ ਦੀ ਵਰਤੋਂ ਸਿੱਧੇ ਤੌਰ ਉੱਪਰ ਜਾਂ ਅਖਾਣਾਂ,ਮੁਹਾਵਰਿਆਂ,ਸੱਭਿਆਚਾਰਕ ਬਿੰਬਾ ਅਤੇ ਚਿਹਨਾਂ ਦੇ ਰੂਪ ਵਿੱਚ ਹੁੰਦੀ ਹੈ।ਪਹਿਲਾ ਉਹ ਰਚਨਾਵਾਂ ਚੰਗੀਆ ਮੰਨੀਆ ਜਾਂਦੀਆ ਸਨ। ਜਿੰਨਾਂ ਵਿੱਚ ਲੋਕਧਾਰਾ ਦੀ ਸਮੱਗਰੀ ਦੀ ਜ਼ਿਆਦਾ ਵਰਤੋਂ ਕੀਤੀ ਗਈ ਹੋਵੇ। ਇਹ ਰਚਨਾਵਾਂ ਜ਼ਿਆਦਾ ਮਕਬੂਲ ਹੁੰਦੀਆ ਹਨ। ਕਿਉਂਕਿ ਇਹਨਾਂ ਨੂੰ ਲੋਕ ਆਪ ਮਹਿਸੂਸ ਕਰਦੇ ਸਨ। ਕੁਝ ਵਿਦਵਾਨਾਂ ਨੇ ਲੋਕਧਾਰਾ ਦੀ ਸਮਰੱਥਾ ਅਤੇ ਮਹੀਨਤਾ ਨੂੰ ਪਛਾਣਦਿਆਂ ਇਸ ਨੂੰ ਇੱਕਤਰ ਕਰਨ ਦੇ ਉਪਰਾਲੇ ਵੀ ਕੀਤੇ। ਦੇਵਿੰਦਰ ਸਤਿਆਰਥੀ ਅਨੁਸਾਰ ਲੋਕ ਗੀਤਾਂ ਦੇ ਇਕੱਤਰੀਕਰਨ ਦਾ ਕਾਰਜ ਬਾਰ੍ਹਵੀਂ ਸਦੀ ਤੋਂ ਵੀ ਪਹਿਲਾਂ ਦਾ ਹੈ। ਜੋਗਿੰਦਰ ਸਿੰਘ ਕੈਰੋਂ ਅਨੁਸਾਰ ਭਾਰਤ ਵਿੱਚ ਸਰ ਵਿਲੀਅਮ ਜੋਨਜ਼ ਨੇ 1784 ਵਿੱਚ ਏਸ਼ੀਆਟਿਕ ਸੋਸਾਇਟੀ ਆਫ਼ ਬੰਗਾਲ ਦੀ ਸਥਾਪਨਾ ਤਾਂ ਭਾਰਤੀ ਲੋਕ ਸਾਹਿਤ ਦੇ ਅਧਿਐਨ ਵੱਲ ਵਿਦਵਾਨਾਂ ਦਾ ਧਿਆਨ ਗਿਆ। 1804 ਵਿੱਚ ਰਾਇਲ ਏਸ਼ੀਆਟਕ ਸੋਸਾਇਟੀ ਬੰਬਈ ਦੀ ਸਥਾਪਨਾ ਹੋਈ ਤਾਂ ਬਹੁਤ ਸਾਰੇ ਵਿਦਵਾਨਾਂ ਦਾ ਧਿਆਨ ਭਾਰਤੀ ਲੋਕਧਾਰਾ ਦੇ ਇੱਕਤਰੀਕਰਨ ਵੱਲ ਗਿਆ। 1864 ਵਿੱਚ ਜੇ. ਐਫ਼. ਮੈਜ਼  ਨੇ ਨੀਲਗਿਰੀ ਪਹਾੜੀਆਂ ਦੇ ਕਬੀਲਿਆਂ ਦੀ ਲੋਕਧਾਰਾ ਸੰਬੰਧੀ ਸਮੱਗਰੀ ਦਾ ਇੱਕਤਰੀਕਰਨ ਕੀਤਾ। ਜੋਗਿੰਦਰ ਸਿੰਘ ਕੈਰੋਂ ਲਿਖਦੇ ਹਨ ਕਿ 1875 ਵਿੱਚ ਸ਼ਰਧਾ ਰਾਮ ਫਿਲੋਰੀ ਨੇ ਅੰਗਰੇਜ਼ੀ ਹਾਕਮਾਂ ਨੂੰ ਪੰਜਾਬੀ ਬੋਲੀ ਸਿਖਾਉਣ ਲਈ ਇੱਕ ਪੁਸਤਕ ਪੰਜਾਬੀ ਬਾਤਚੀਤ ਪ੍ਕਾਸ਼ਿਤ ਕਰਵਾਈ।ਇਸ ਪੁਸਤਕ ਵਿੱਚ ਲੋਕਧਾਰਾ ਦੀ ਕਾਫ਼ੀ ਸਮੱਗਰੀ ਸ਼ਾਮਿਲ ਕੀਤੀ ਗਈ। ਇਹ ਪੋਥੀ ਅੰਗਰੇਜ਼ਾਂ ਨੂੰ ਫ਼ਾਇਦੇ ਵਾਸਤੇ ਦਿੱਤੀ। ਕਿਉਂਕਿ ਅੰਗਰੇਜ਼ ਪੰਜਾਬੀ ਲੋਕਧਾਰਾ ਬਾਰੇ ਜਾਨਣਾ ਚਾਹੁੰਦੇ ਸਨ। ਇਸ ਵਿੱਚ ਖੇਡਾਂ,ਕੁੜੀਆਂ ਮੁੰਡਿਆਂ ਦੀਆਂ ਖੇਡਾਂ,ਰੀਤੀ ਰਿਵਾਜ਼, ਰਸਮਾਂ, ਗਾਲ੍ਹਾਂ, ਬਾਰੇ ਸਭ ਕੁਝ ਦੱਸਿਆ ਹੋਇਆ ਹੈ। ਮਾਲਵੇ, ਦੁਆਬੇ ਅਤੇ ਮਾਝੇ ਦੇ ਸਾਰੇ ਲੋਕਾ ਦੀ ਬੋਲੀ ਬਾਰੇ ਦੱਸਿਆ ਗਿਆ ਹੈ। ਕੈਰੋਂ ਅਨੁਸਾਰ 1883 ਵਿੱਚ ਐਨ. ਬੀ. ਡੇਅ ਨੇ ਬੰਗਾਲ ਦੀਆਂ ਲੋਕ ਕਹਾਣੀਆਂ ਇੱਕਤਰ ਕੀਤੀਆਂ ਅਤੇ ਛਪਵਾਈਆਂਂ। 1884 ਵਿੱਚ ਚਾਰਲਸ ਸਵਿਨਰਟਨ ਨੇ ਐਡਵੈਂਚਰ ਆਫ਼ ਦਾ ਪੰਜਾਬ ਹੀਰੋ ਰਾਜਾ ਰਸਾਲੂ ਐਂਡ ਅਦਰ ਫੋਕ ਟੇਲਜ਼ ਆਫ਼ ਦਾ ਪੰਜਾਬ ਪੁਸਤਕ ਛਪਵਾਈ। 1903 ਵਿੱਚ ਸਵਿਨਰਟਨ ਨੇ ਰੁਮਾਂਟਿਕ ਟੇਲਜ਼ ਫਰਾਮ ਪੰਜਾਬ ਅਤੇ 1905 ਵਿੱਚ ਫੈਡਰਿਕ ਚਾਰਲਸ ਨੇ ਪੰਜਾਬੀ ਲੋਕ ਗੀਤਾਂ ਤੇ ਅਖਾਣਾਂ ਦੀ ਪੁਸਤਕ ਲਾਹੌਰ ਤੋਂ ਛਪਵਾਈ। ਸਭ ਤੋਂ ਵਰਣਯੋਗ ਕਾਰਜ ਆਰ. ਸੀ. ਟੈਂਪਲ ਦਾ ਹੈ। ਜਿਸ ਨੇ ਤਿੰਨ ਜਿਲਦਾਂ ਵਿੱਚ ਲੀਜੈਂਡਜ਼ ਆਫ਼ ਪੰਜਾਬ ਛਪਵਾਈ। ਤਿੰਨ ਜਿਲਦਾਂ ਵਿੱਚ 58 ਲੋਕ ਕਥਾਵਾਂ ਇੱਕਤਰ ਕੀਤੀਆ ਮਿਲਦੀਆ ਹਨ। ਆਇਆ ਸਿੰਘ, ਅਤਰ ਸਿੰਘ, ਦੇਵਾ ਰਾਮ, ਮਾਇਆ ਦਾਸ, ਗੁਲਾਮ ਹੁਸੈਨ, ਅਬਦੁਲ ਹੁਸੈਨ ਖਾਂ, ਭਾਨੂੰ ਦੱਤ, ਦੂਨੀ ਚੰਦ, ਐਚ.ਐਮ. ਨੇਫ਼,  ਜਿਹੇ ਵਿਦਵਾਨਾਂ ਨੇ  1866 ਤੋਂ  ਲੈ ਕੇ  1900 ਤੱਕ ਪੰਜਾਬ  ਨੋਟਮ  ਆਫ਼ ਕਆਇਰੀਜ਼ ਵਿੱਚ  ਲੋਕਧਾਰਾ  ਦੀ  ਬਹੁਤ  ਸਮੱਗਰੀ  ਕੀਤੀ  ਛਪਵਾਉਣ  ਦਾ ਕੰਮ  ਜਾਰੀ  ਰੱਖਿਆ।  ਕੈਰੋਂ  ਅਨੁਸਾਰ  ਡਾ.  ਮਹਿੰਦਰ  ਸਿੰਘ  ਰੰਧਾਵਾ  ਲੋਕ ਗੀਤਾਂ  ਦੇ  ਇੱਕਤਰੀਕਰਣ ਬਾਰੇ  ਪੰਜਾਬ ਦੇ  ਲੋਕ ਗੀਤ ਦੀ ਭੂਮਿਕਾ ਵਿੱਚ ਲਿਖਦੇ ਹਨ। ਪੰਜਾਬੀ ਲੋਕ ਗੀਤਾਂ ਤੋਂ ਪਹਿਲਾਂ ਪਹਿਲ ਲਾਹੌਰ ਦੇ  ਇੱਕ ਐਡਵੋਕੇਟ ਪੰਡਿਤ ਰਾਮ ਸਰਨਾ ਨੇ ਕੰਮ ਸ਼ੁਰੂ ਕੀਤਾ। ਉਹਨਾਂ ਨੇ ਇਸਤਰੀਆਂ ਦੇ ਮੂੰਹੋਂ ਬਹੁਤ ਸਾਰੇ ਗੀਤ ਇੱਕਤਰ ਕੀਤੇ। 1931 ਵਿੱਚ  ਇੱਕ ਹਿੱਸਾ ਉਰਦੂ  ਲਿਪੀ  ਵਿੱਚ ਮੋਟੇ ਮੋਟੇ ਅੱਖਰਾਂ ਵਿੱਚ ਪੰਜਾਬ ਦੇ ਗੀਤ' ਨਾਂ ਹੇਠ  ਛਪਵਾਇਆ। ਜੋਗਿੰਦਰ ਸਿੰਘ ਕੈਰੋਂ ਅਨੁਸਾਰ ਵੱਖ ਵੱਖ ਵਿਦਵਾਨਾਂ ਨੇ ਲੋਕਧਾਰਾ  ਬਾਰੇ ਪੁਸਤਕਾਂ ਲਿਖੀਆਂ ਜਿਸ ਵਿੱਚ ਸਾਰਿਆਂ ਨੇ  ਭਰਪੂਰ ਯੋਗਦਾਨ ਪਾਇਆ ਜੋ ਕਿ ਇਸ ਤਰ੍ਹਾਂ ਹੈ। 1937 ਵਿੱਚ ]ਸ. ਜਗਦੀਸ਼ ਸਿੰਘ ਦੀ ਪੁਸਤਕ ਸਾਡੇ ਰਸਮ ਰਿਵਾਜ਼ ਸਿੱਖ ਪਬਲਿਸ਼ਿਗ ਹਾਊਸ ਨੇ ਪ੍ਰਕਾਸਿਤ ਕੀਤੀ। ਇਸ ਨੂੰ ਪੜ੍ਹਦੇ ਸਮੇਂ ਇਹ ਗੱਲ ਜਰੂਰ ਅਨੁਭਵ ਹੁੰਦੀ ਹੈ ਕਿ ਇਹ ਲੋਕਧਾਰਾ ਨਾਲ ਵਾਸਤਾ ਰੱਖਦੀ ਹੈ। ਇਸ ਵਿੱਚ ਵਿਆਹ ਸ਼ਗਨ ਜਾਂ ਹੋਰ ਰਿਵਾਜ਼ਾ ਦਾ ਜ਼ਿਕਰ ਹੈ। 1941 ਵਿੱਚ ਦੇਵਿੰਦਰ ਸਤਿਆਰਥੀ ਦੀ ਪੁਸਤਕ ਦੀਵਾ ਬਲੇ ਸਾਰੀ ਰਾਤ ਇਹ ਪੁਸਤਕ ਨਿਰੋਲ ਲੋਕਧਾਰਾ ਦੀ ਨਾ ਹੋ ਕੇ ਸਤਿਆਰਥੀ ਦੀ ਸਵੈ-ਜੀਵਨੀ, ਸਫ਼ਰਨਾਮਾ ਅਤੇ ਲੋਕ ਗੀਤਾਂ ਦੀ ਮਿਸ਼ਰਤ ਕਿਤਾਬ ਹੈ। 1941 ਵਿੱਚ ਸਰਦਾਰ ਕਰਤਾਰ ਸਿੰਘ ਸ਼ਮਸ਼ੇਰ ਦੀ ਪੁਸਤਕ ਜਿਊਂਦੀ ਪ੍ਰਕਾਸ਼ਿਤ ਹੋਈ।ਦੂਜਾ ਅਡੀਸ਼ਨ 1959ਵਿੱਚ ਨਵ ਸਾਹਿਤ ਪ੍ਕਾਸ਼ਨ ਲੁਧਿਆਣਾ ਵਲੋਂ ਪ੍ਰਕਾਸ਼ਿਤ ਹੋ ਚੁੱਕੀ ਹੈ। 1941 ਵਿੱਚ ਹੀ ਗਿਆਨੀ ਹਰਭਜਨ ਸਿੰਘ ਨੇ ਇੱਕ ਪੁਸਤਕ ਪੰਜਾਬ ਦੇ ਲੋਕ ਗੀਤ ਪ੍ਰਕਾਸ਼ਿਤ ਕਰਵਾਈ।ਜਿਸ ਵਿੱਚ ਢੋਲਕੀ ਦੇ ਗੀਤ, ਘੋੜੀਆਂ, ਸੁਹਾਗ,ਗਿੱਧੇ ਦੇ ਗੀਤ, ਡੋਲੀ ਦੇ ਗੀਤ, ਸੋਹਲੇ, ਕਿੱਕਲੀ, ਮਾਹੀਆ, ਟੱਪੇ, ਅਤੇ ਲੰਬੇ ਗੀਤ। 1942 ਵਿੱਚ ਹਰਜੀਤ ਸਿੰਘ ਦੀ ਪੁਸਤਕ ਨੈ ਝਨਾਂ ਪ੍ਰੋ. ਮੋਹਨ ਸਿੰਘ '''ਪੰਜ ਦਰਿਆ''' ਵਾਲਿਆਂ ਨੇ ਛਪਵਾਈ।ਜਿਸ ਦਾ ਮੁੱਖ ਬੰਦ ਦਵਿੰਦਰ ਸਤਿਆਰਥੀ ਨੇ ਲਿਖਿਆ।ਇਸ ਵਿੱਚ ਪੁਸਤਕ ਵਿੱਚ ਪੰਜ ਕਿਸਮ ਦੇ ਲੋਕ ਗੀਤ ਇੱਕਤਰ ਕੀਤੇ ਗਏ ਹਨ।ਢੋਲਾ, ਝੂਮਰ, ਤੀਵੀਆਂ ਦੇ ਗੀਤ, ਕੁੜੀਆਂ ਦੇ ਗੀਤ। 187 ਢੋਲੇ ਦੇ ਗੀਤ, 14 ਝੂਮਰ ਦੇ ਗੀਤ, 11 ਤੀਵੀਆਂ ਦੇ, 9 ਕੁੜੀਆਂ ਦੇ, 8 ਹੋਰ ਗੀਤ ਹਨ। 1944 ਵਿੱਚ ਸੁਰਿੰਦਰ ਕੋਹਲੀ ਨੇ ਪੰਜਾਬ ਦੇ ਲੋਕ ਗੀਤਪੁਸਤਕ ਪ੍ਰਕਾਸ਼ਿਤ ਕਰਵਾਈ। 1948 ਵਿੱਚ ਦੇ ਕਰੀਬ ਪਿਆਰਾ ਸਿੰਘ ਦਾਤਾ ਨੇ ਇੱਕ ਛੋਟੀ ਜਿਹੀ ਪੁਸਤਕ ਸ਼ਕਰਪਾਰੇ ਦੇ ਨਾਂ ਹੇਠ ਛਪਵਾਈ।ਇਸ ਵਿੱਚ ਮੁੱਖ ਕਹਾਣੀਆ ਦੋ ਹਨ। ਬਾਕੀ ਹੱਥ ਪੁਰਾਣੇ ਖੌਂਸੜੇ,ਸਿੰਗਾਰਾ ਜੱਟ, ਮੂਲੇ ਦੀ ਸਿਆਣਪ ਅਤੇ ਸ਼ਕਰਪਾਰੇ ਵਿੱਚ  ਮਿਲਦੀਆਂ ਜੁਲਦੀਆ ਕਹਾਣੀਆ ਹਨ। 1952 ਵਿੱਚ ਅਵਤਾਰ ਸਿੰਘ ਦਲੇਰ ਦੀ ਪੁਸਤਕ ਅੱਡੀ ਟੱਪਾ ਪੰਜਾਬ ਸਾਹਿਤ  ਕਲਾ ਮੰਦਰ ਵਲੋਂ  ਜਨਤਾ ਜਲੰਧਰ ਤੋਂ ਪ੍ਰਕਾਸ਼ਿਤ ਕਰਵਾਈ ਗਈ। ਇਹ ਲੋਕ  ਨਾਚਾਂ ਬਾਰੇ ਹੈ। ਜਿਸ ਵਿੱਚ ਭੰਗੜਾ, ਗਿੱਧਾ, ਸੰਮੀ, ਝੂਮਰ, ਕਿੱਕਲੀ ਆਦਿ ਨਾਲ ਸੰਬੰਧਿਤ ਗੀਤ ਹਨ। 1952 ਵਿੱਚ ਅੰਮ੍ਰਿਤਾ ਪ੍ਰੀਤਮ ਨੇ ਪੰਜਾਬ ਦੀ ਅਵਾਜ਼ 'ਪ੍ਰਕਾਸ਼ਿਤ ਕਰਵਾਈ। ਇਸ ਪੁਸਤਕ ਵਿੱਚ ਸਾਰੇ ਲੋਕ ਗੀਤਾਂ ਦਾ ਧੁਰਾ ਔਰਤ ਨੂੰ ਬਣਾਇਆ ਹੈ। ਇਸ ਪੁਸਤਕ ਵਿੱਚ ਤਿੰਨ ਗੀਤ ਨਾਟ ਬਣਾਏ ਹਨ। 1954 ਵਿੱਚ ਸੰਤੌਖ ਸਿੰਘ ਧੀਰ ਦੁਆਰਾ ਸੰਪਾਦਕ ਪੁਸਤਕ 'ਲੋਕ ਗੀਤਾਂ' ਬਾਰੇ ਪ੍ਰਕਾਸ਼ਿਤ ਹੋਈ। ਇਸ ਵਿੱਚ ਵੱਖਰੇ ਵਿਦਵਾਨਾਂ ਲੇਖ  ਹਨ। ਲੋਕ ਗੀਤ ਦਾ ਵਿਕਾਸ, ਲੋਕ ਗੀਤਾਂ ਵਿੱਚ ਸਮਾਜ ਆਰਥਿਕਤਾ, ਲੋਕ ਗੀਤਾਂ ਵਿੱਚ ਨਵੀਂ ਚੇਤਨਾ ਅਤੇ ਲੋਕ ਗੀਤਾਂ ਵਿੱਚ ਰੁਮਾਂਸ। ਸ਼ੇਰ ਸਿੰਘ ਸ਼ੇਰ ਨੇ 1954 ਵਿੱਚ ਬਾਂਰ ਦੇ ਢੋਲੇ 'ਪੁਸਤਕ ਪ੍ਰਕਾਸ਼ਿਤ ਕਰਵਾਈ। ਢੋਲਿਆ ਦਾ ਵਰਗੀਕਰਣ ਕਰਦੇ ਹੋਏ 14 ਕਿਸਮ ਦੇ ਲੇਖ ਲਿਖੇ। ਢੋਲਿਆ ਦੀ ਭਾਸ਼ਾ ਬਾਂਰ ਦੇ ਜਾਂਗਲੀ ਲੋਕਾ ਦੀ ਭਾਸ਼ਾ ਹੈ। ਜਿਸ ਨੂੰ ਸਮਝਣਾ ਔਖਾ ਹੈ।ਇਸ ਦੀ ਭੂਮਿਕਾ ਮਹਿੰਦਰ ਸਿੰਘ ਰੰਧਾਵਾ ਨੇ ਲਿਖੀ। ਫ਼ਰਵਰੀ 1955 ਵਿੱਚ ਅੰਮ੍ਰਿਤਾ ਪ੍ਰੀਤਮ ਨੇ ਆਪਣੀ ਪੁਸਤਕ ਮੌਲੀ ਅਤੇ ਮਹਿੰਦੀ ' ਨਵਯੁੱਗ ਪਬਲਿਸ਼ਰਜ਼ ਦਿੱਲੀ ਤੋਂ ਪ੍ਰਕਾਸ਼ਿਤ ਕਰਵਾਈ।ਇਸ ਪੁਸਤਕ ਵਿੱਚ ਕਾਂਗੜੇ,ਸ਼ਿਮਲੇ ਅਤੇ ਨਾਲ ਦੀ ਨਾਲ ਹਰਿਆਣੇ ਦੇ ਇਲਾਕੇ ਨਾਲ ਸੰਬੰਧਿਤ ਲੋਕ ਗੀਤ ਵੀ ਹਨ। ਪੰਜਾਬ ਦੇ ਲੋਕ ਗੀਤ '1955 ਮਹਿੰਦਰ ਸਿੰਘ ਰੰਧਾਵਾ, ਕੁਲਵੰਤ ਸਿੰਘ ਵਿਰਕ ਤੇ ਨੌਰੰਗ ਸਿੰਘ ਨੇ ਲਾਹੌਰ ਬੁੱਕ ਸ਼ਾਪ ਲੁਧਿਆਣਾ ਤੋਂ ਛਪਵਾਈ।ਇਸ ਵਿੱਚ 700 ਤੋਂ ਉਪਰ ਗੀਤ ਸ਼ਾਮਿਲ ਹਨ। ਜਿਹਨਾਂ ਨੂੰ ਰੁੱਤਾਂ, ਰੁੱਖਾਂ,ਪੰਛੀਆਂ, ਫ਼ਸਲਾਂ,ਥਾਵਾਂ, ਭਾਵਾਂ,ਵਿਆਹ, ਵਿਛੋੜਾ, ਹਾਰ ਸਿੰਗਾਰ,ਦਿਨ ਦਿਹਾੜੇ ਆਦਿ ਸਿਰਲੇਖਾ ਅਧੀਨ ਵੰਡਿਆ ਗਿਆ ਹੈ। 1955ਵਿੱਚ ਕੋਕਿਲਾਂ ਵਿਦਿਆਵਤੀ ਵਲੋਂ ਪ੍ਰਕਾਸ਼ਿਤ ਕਰਵਾਈ ਗਈ ਪੁਸਤਕ 'ਸੁਹਾਗ ਗੀਤ' ਹੈ। 1955 ਵਿੱਚ ਵਣਜਾਰਾ ਬੇਦੀ ਦੀ ਪੁਸਤਕ ਪੰਜਾਬ ਦੀਆਂ ਜਨੌਰ ਕਹਾਣੀਆ ਨੈਸ਼ਨਲ ਬੁੱਕ ਸ਼ਾਪ, ਦਿੱਲੀ ਨੇ ਪ੍ਰਕਾਸ਼ਿਤ ਕੀਤੀ।ਇਸ ਵਿੱਚ ਜਨੌਰ ਸੰਬੰਧੀ 21 ਕਹਾਣੀਆ ਹਨ। 1957 ਵਿੱਚ ਉੱਤਮ ਸਿੰਘ ਤੇਜ਼ ਵਲੋਂ 'ਰੰਗ ਰੰਗੀਲੇ ਗੀਤ 'ਪ੍ਰਕਾਸ਼ਿਤ ਕੀਤੀ ਗਈ। ਇਸ ਵਿੱਚ ਗੀਤ, ਲੰਮੇ ਗਾਉਣ, ਛੰਦ, ਸੁਹਾਗ, ਘੋੜੀਆਂ, ਪੱਤਲ ਕਾਵਿ ਆਦਿ ਬਾਰੇ ਹੈ। 1959 ਵਿੱਚ ਸੁਖਦੇਵ ਮਾਦਪੁਰੀ ਦੀ ਪੁਸਤਕ  ਗਾਉਂਦਾ ਪੰਜਾਬ 'ਨਿਊ ਬੁੱਕ ਕੰਪਨੀ ਜਲੰਧਰ ਵਲੋਂ ਪ੍ਰਕਾਸ਼ਿਤ ਕੀਤੀ ਗਈ। 180 ਪੰਨਿਆਂ ਦੀ ਇਸ ਪੁਸਤਕ ਵਿੱਚ ਮਾਲਵੇ ਦੇ ਲੋਕ ਗੀਤ ਇੱਕਤਰ ਕੀਤੇ ਗਏ ਹਨ।ਇਸ ਪੁਸਤਕ ਦਾ ਮੁੱਖ ਬੰਦ ਅਜਾਇਬ ਸਿੰਘ ਚਿੱਤਰਕਾਰ ਨੇ ਲਿਖਿਆ। ਨਰੇਂਦਰ ਧੀਰ ਨੇ ਮੈਂ ਧਰਤੀ ਪੰਜਾਬ ਦੀ 'ਪੁਸਤਕ 1960 ਵਿੱਚ ਪੰਜਾਬੀ ਵਿੱਚ ਪ੍ਰਕਾਸ਼ਿਤ ਕਰਵਾਈ।ਇਹ ਦੇਵਨਾਗਰੀ ਲਿਪੀ ਵਿੱਚ ਪੰਜਾਬੀ ਲੋਕਧਾਰਾ ਦੀ ਪੁਸਤਕ ਸੀ। 1960 ਵਿੱਚ ਲੋਕਧਾਰਾ ਸੰਬੰਧੀ ਇੱਕ ਹੋਰ ਪੁਸਤਕ ਢੋਲ ਨਿਸ਼ਾਨੀ ਪ੍ਰੀਤਮ ਸਿੰਘ ਉਦੇ ਵਲੋਂ ਪ੍ਰਕਾਸ਼ਿਤ ਕੀਤੀ ਗਈ। 1961 ਵਿੱਚ 'ਪੰਜਾਬ ਦੇ ਲੋਕ ਗੀਤ' (ਦੇਵਦਾਗਰੀ) ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਨੇ ਪ੍ਰਕਾਸ਼ਿਤ ਕੀਤੀ। 190ਦੇ ਕਰੀਬ ਪੰਨਿਆਂ  ਦੀ ਇਸ ਪੁਸਤਕ ਵਿੱਚ ਪੰਜਾਬ ਦੇ ਲੋਕ ਗੀਤ, ਪੋਠੋਹਾਰ ਦੇ ਲੋਕ ਗੀਤ, ਸਾਂਦਲਬਾਰ ਦੇ ਲੋਕ ਗੀਤ, ਕਾਗੜੇ ਦੇ ਲੋਕ ਗੀਤ ਅਤੇ ਹਰਿਆਣਾ ਦੇ ਲੋਕ ਗੀਤਾਂ ਬਾਰੇ ਚਰਚਾ ਕੀਤੀ ਗਈ ਹੈ। 1961 ਵਿੱਚ ਰਾਮਪੁਰਾ ਲਿਖਾਰੀ ਸਭਾ ਵਲੋਂ 'ਕੌਲ ਫੁੱਲ ' ਨਾਮ ਦੀ ਪੰਜਾਬੀ ਬੁਝਾਰਤਾਂ ਦਾ ਸੰਗ੍ਰਹਿ ਪ੍ਰਕਾਸ਼ਿਤ ਕਰਵਾਇਆ। ਸੰਪਾਦਕ ਮੱਲ ਸਿੰਘ ਰਾਮਪੁਰੀ ਅਤੇ ਸੋਮਨਾਥ ਸ਼ਰਮਾ ਸਨ। ਇਹ ਬੁਝਾਰਤ ਸੰਗ੍ਰਹਿ ਹੋਣ ਕਰਕੇ ਇਸ ਨੂੰ ਵੱਖ ਵੱਖ ਵਰਗਾਂ  ਵਿੱਚ ਵੰਡਿਆ ਗਿਆ।ਜਿਵੇਂ ਤੋਰ ਸਮੇਂ ਦੀ, ਮੁਸਕਣੀਆਂ, ਘਰ ਦੀ ਘਰੇ, ਸੋਚੋ ਬੁੱਝੋ, ਚੁੰਝਾ ਪੌਚੇ, ਲੰਮੀਆਂ ਵਾਟਾ, ਖਾਉ ਪੀਉ, ਰੂਪੋ- ਰੰਗੋ ਅਤੇ  ਅਣ-ਵਿਧ ਮੋਤੀ ਆਦਿ। 1961 ਵਿੱਚ ਗਿਆਨੀ ਗੁਰਦਿੱਤ ਸਿੰਘ ਨੇ ਆਪਣੀ ਪਹਿਲੀ ਪੁਸਤਕ ਮੇਰਾ ਪਿੰਡ 'ਨੂੰ ਸੋਧ ਕੇ ਤੇ ਵਧਾ ਕੇ ਇੱਕ ਵੱਡੀ ਪੁਸਤਕ 'ਮੇਰਾ ਪਿੰਡ 'ਲਿਖੀ।ਇਸ ਵਿੱਚ ਪੰਜਾਬ ਦੇ ਪਿੰਡਾਂ ਬਾਰੇ ਚਰਚਾ ਕੀਤੀ ਗਈ ਹੈ। ਜਿਵੇਂ ਖਾਣ- ਪੀਣ, ਰਹਿਣੀ- ਸਹਿਮੀ,ਕਾਰ-ਵਿਹਾਰ, ਬਾਰੇ ਚਰਚਾ ਕੀਤੀ ਗਈ ਹੈ। 1962ਵਿੱਚ ਧਨਵੰਤ ਸਿੰਘ ਸੀਤਲ ਨੇ  'ਸੋਨੇ ਦੀ ਚਿੜੀ 'ਅਤੇ 'ਸਾਡਾ ਰਹਿਣ ਸਹਿਣ ' ਭਾਸ਼ਾ ਵਿਭਾਗ ਪੰਜਾਬ ਵੱਲੋਂ ਛਾਪੀ ਗਈ। 1963ਵਿੱਚ  ਡਾ.ਮਹਿੰਦਰ ਸਿੰਘ ਰੰਧਾਵਾ ਨੇ 'ਕਾਂਗੜਾ ਕਲਾ ਤੇ ਗੀਤ 'ਨਾਂ ਦੀ ਪੁਸਤਕ ਸਾਹਿਬ ਅਕਾਦਮੀ ਦਿੱਲੀ ਤੋਂ ਪ੍ਰਕਾਸ਼ਿਤ ਕਰਵਾਈ ਗਈ।ਇਸ ਵਿੱਚ ਇੱਕਲੇ ਪੰਜਾਬ ਬਾਰੇ  ਨਹੀਂ ਬਲਕਿ ਨਾਲ ਲਗਦੇ ਪ੍ਰਾਂਤਾ ਬਾਰੇ ਵੀ ਦੱਸਿਆ ਗਿਆ ਹੈ। ਮੁੱਖ ਬੰਦ ਸ਼ਾਇਰ ਤੇ ਆਲੋਚਨਾ ਡਾ. ਹਰਿਭਜਨ ਸਿੰਘ ਨੇ ਲਿਖਿਆ। 1965ਵਿੱਚ ਡਾ.ਵਣਜਾਰਾ ਬੇਦੀ ਨੇ ਨਿੱਕੀਆਂ ਲੋਕ ਕਹਾਣੀਆ ਦੀ ਪੁਸਤਕ 'ਇੱਕ ਘੁੱਟ ਰਸ ਦਾ 'ਛਪਵਾਈ। 1966ਵਿੱਚ  ਬਲਵੰਤ ਗਾਰਗੀ ਨੇ ਲੋਕ ਨਾਟਕ ਨਾਮ ਦੀ ਪੁਸਤਕ ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਕਰਵਾਈ। 1968ਵਿੱਚ 'ਪੰਜਾਬ ਦਾ ਲੋਕ ਸਾਹਿਤ '(ਧਨ-ਪੋਠੋਹਾਰ ਖੇਤਰ) ਪੁਸਤਕ ਡਾ.ਸੋਹਿੰਦਰ ਸਿੰਘ ਬੇਦੀ ਵੱਲੋਂ ਪ੍ਰਕਾਸ਼ਿਤ ਕਰਵਾਈ ਗਈ।ਇਸ ਵਿੱਚ ਵਿੱਚ  ਪੋਠੋਹਾਰ ਖੇਤਰ ਦੇ  ਲੋਕ ਸਾਹਿਤ ਨੂੰ ਪੇਸ਼ ਕੀਤਾ। 1970ਵਿੱਚ 'ਪੰਜਾਬੀ ਲੋਕ ਸਾਹਿਤ ਵਿੱਚ ਸੈਨਿਕ 'ਦਵਿੰਦਰ ਸਤਿਆਰਥੀ ਦੀ ਪੁਸਤਕ ਪ੍ਰਕਾਸ਼ਿਤ ਕੀਤੀ ਗਈ। ਅੰਤਿਕਾ ਵਿੱਚ ਉਹ ਦੂਜੇ ਦੇਸ਼ਾ ਦੇ ਗੀਤਾਂ ਦਾ ਵੀ ਪਾਠ ਦਿੰਦਾ ਹੈ। ਰੂਸ, ਜਪਾਨ, ਅਫ਼ਰੀਕਾ, ਯੋਗੋਸਵਾਲੀਆ,ਬਲਗਾਰੀਆ, ਹੰਗਰੀ, ਨੇਪਾਲ ਅਤੇ ਵੀਅਤਨਾਮ ਦੇਸ਼ ਸ਼ਾਮਿਲ ਹਨ। 1971 ਵਿੱਚ 'ਪੰਜਾਬ ਦੀਆਂ ਲੋਕ ਕਹਾਣੀਆ'ਤਿੰਨ ਜਿਲਦਾਂ ਵਿੱਚ ਗਿਆਨੀ ਗੁਰਦਿੱਤ ਸਿੰਘ ਹੋਰਾਂ ਨੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਪ੍ਰਕਾਸਿਤ ਕੀਤੀ ਗਈ। ਪਹਿਲੇ ਸੰਗ੍ਰਹਿ ਵਿੱਚ 94 ਦੂਜੇ ਵਿੱਚ 116 ਤੀਜੇ ਵਿੱਚ 115 ਕਹਾਣੀਆ ਹਨ। 1973ਵਿੱਚ ਡਾ.ਕਰਨੈਲ ਸਿੰਘ ਥਿੰਦ ਦੀ ਪੁਸਤਕ 'ਲੋਕਯਾਨ ਤੇ ਮੱਧਕਾਲੀਨ ਪੰਜਾਬੀ ਸਾਹਿਤ ਛਪੀ। 1975ਵਿੱਚ ਸੁਖਦੇਵ ਸਿੰਘ ਮਾਦਪੁਰੀ ਦੀ ਪੁਸਤਕ 'ਪੰਜਾਬ ਦੀਆਂ ਲੋਕ ਖੇਡਾਂ 'ਪ੍ਰਕਾਸ਼ਿਤ ਹੋਈ। ਇਸ ਵਿੱਚ 40 ਕਿਸਮ ਦੀਆਂ ਲੋਕ ਕਹਾਣੀਆ ਦਾ ਜ਼ਿਕਰ ਕੀਤਾ ਹੈ। ਪ੍ਰਵੇਸ਼ਿਕਾ ਜਰਨੈਲ ਸਿੰਘ ਰੰਗੀ  ਅਤੇ ਲੋਕ ਖੇਡਾਂ ਦਾ ਪ੍ਚਲਣ ਆਤਮ ਹਮਰਾਹੀ ਵਲੋਂ ਲਿਖਿਆ ਗਿਆ ਹੈ। 1977ਵਿੱਚ ਵਣਜਾਰਾ ਬੇਦੀ ਨੇ ,ਮੱਧਕਾਲੀਨ ਪੰਜਾਬੀ ਕਥਾ ਰੂਪ ਅਤੇ 1977ਵਿੱਚ ਵਣਜਾਰਾ ਬੇਦੀ ਨੇ 'ਮੱਧਕਾਲੀਨ ਪੰਜਾਬੀ ਕਥਾ ਰੂਪ ਅਤੇ  ਪਰਪੰਰਾ ' ਪੰਜਾਬੀ ਕਹਾਣੀਆ ਦੇ ਅਧਿਐਨ ਦੀ ਕਿਤਾਬ ਛਪਵਾਈ ਸੁਖਦੇਵ ਸਿੰਘ ਮਾਦਪੁਰੀ ਨੇ 1979ਵਿੱਚ ਲਾਹੌਰ ਬੁੱਕ ਸ਼ਾਪ ਤੋਂ 'ਫੁੱਲਾਂ ਭਰੀ ਚੰਗੇਰ'ਪੁਸਤਕ ਪ੍ਰਕਾਸ਼ਿਤ ਕਰਵਾਈ ਗਈ। ਇਸ ਵਿੱਚ ਕਿੱਕਲੀ ਦੇ ਗੀਤ, ਸਾਂਝੀ ਦੇ ਗੀਤ, ਲੋਹੜੀ ਦੇ ਗੀਤ, ਸਕੂਲੀ ਪੜਿਆ ਦੇ ਗੀਤ, ਕਾਵਿ ਖੇਡਾਂ, ਬੁੱਝਣ ਵਾਲੀਆਂ ਬੁਝਾਰਤਾਂ, ਅਤੇ ਸੁਣਨ ਵਾਲੀਆਂ  ਬਾਤਾਂ ਵਰਗੇ ਲੋਕ ਸਾਹਿਤ ਦੇ ਨਮੂਨੇ ਦਿੱਤੇ ਗਏ ਹਨ। 1980ਵਿੱਚ ਭੁਪਿੰਦਰ ਸਿੰਘ ਖਹਿਰਾ ਅਨੁਸਾਰ ਇਹ ਪੁਸਤਕ 'ਭਾਵ ਲੋਕ 'ਪ੍ਰਕਾਸ਼ਿਤ ਹੋਈ।ਇਸ ਵਿੱਚ ਸੱਭਿਆਚਾਰਕ ਖੋਜ ਦੀ ਵਿਧੀ ਦੇ ਮਸਲੇ ਨੂੰ ਛੂਹਿਆ ਗਿਆ। ਲੋਕਧਾਰਾ ਨਾਲ ਸੰਬੰਧਿਤ ਪੱਖਾਂ ਨੂੰ ਵੀ ਪੇਸ਼ ਕੀਤਾ ਗਿਆ। 1982ਵਿੱਚ ਡਾ.ਸ.ਸ.ਵਣਜਾਰਾ ਬੇਦੀ ਦੀ ਪੁਸਤਕ 'ਪੰਜਾਬੀ ਸਾਹਿਤ ਇਤਿਹਾਸ ਦੀਆਂ ਰੂੜੀਆਂ 'ਲੋਕ ਪ੍ਕਾਸ਼ਨ ਨਵੀਂ ਦਿੱਲੀ ਤੋਂ ਪ੍ਰਕਾਸ਼ਿਤ ਕਰਵਾਈ।ਇਸ ਵਿੱਚ ਨੌ ਲੇਖ ਹਨ। 1983ਵਿੱਚ ਡਾ.ਨਾਹਰ ਸਿੰਘ ਨੇ 'ਲੋਕ ਕਾਵਿ ਦੀ ਸਿਰਜਣ ਪ੍ਰਕਿਰਿਆ'ਨਾਮੀ ਪੁਸਤਕ ਛਪਵਾਈ।ਇਸ ਵਿੱਚ ਪਹਿਲੀ ਵਾਰੀ ਲੋਕ ਕਰਤਾ ਨੇ ਲੋਕਧਾਰਾ ਦੀ ਪ੍ਮੁੱਖ ਵੰਨਗੀ ਲੋਕ ਗੀਤ ਉਪਰ ਨਿੱਠ ਕੇ ਕੰਮ ਕੀਤਾ। 1985ਵਿੱਚ ਡਾ.ਨਾਹਰ ਸਿੰਘ ਨੇ ਲੋਕ ਗੀਤ ਦੀ ਪੁਸਤਕ ਕਾਲਿਆਂ ਹਰਨਾ ਰੋਹੀਏ ਫਿਰਨਾ ਪੰਜਾਬੀ ਯੂਨੀਵਰਸਿਟੀ ਵੱਲੋਂ ਮਿਲੇ ਪ੍ਰੋਜੈਕਟ ਅਧੀਨ ਤਿਆਰ ਕੀਤੀ ਗਈ ਹੈ।ਜਿਸ ਨੂੰ ਪਬਲਕੀਏਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪ੍ਰਕਾਸ਼ਿਤ ਕੀਤਾ।ਇਸ ਸੰਗ੍ਰਹਿ ਵਿੱਚ ਉਸ ਨੇ ਪਹਿਲਾਂ ਮਾਲਵਾ ਮਲਵਈ ਤੇ ਮਲਵਈ ਲੋਕ ਗੀਤਾਂ ਦੀ ਪਛਾਣ ਨਿਸ਼ਚਿਤ ਕਰਨ ਦਾ ਯਤਨ ਕੀਤਾ। 1986 ਵਿੱਚ ਪੰਜਾਬੀ ਯੂਨੀਵਰਸਿਟੀ ਵੱਲੋਂ ਹੀ ਨਾਹਰ ਸਿੰਘ ਦਾ ਲੋਕ ਗੀਤਾਂ ਬਾਰੇ ਸੰਗ੍ਰਹਿ ਲੌਂਗ ਬੁਰਜੀਆ ਵਾਲਾਂ ਪ੍ਰਕਾਸ਼ਿਤ ਹੋਇਆ।ਇਹ ਸੰਗ੍ਰਹਿ ਮਲਵੈਣਾਂ ਦੇ ਗਿੱਧੇ ਦੀਆਂ ਬੋਲੀਆਂ ਦਾ ਹੈ। 1987ਵਿੱਚ ਗੁਰਬਖ਼ਸ਼ ਸਿੰਘ ਫ਼ਰੈਂਕ ਦੀ ਪੁਸਤਕ 'ਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰ' ਰਾਈਟਰਜ਼ ਕੋਆਪ ਸੋਸਾਇਟੀ ਲੁਧਿਆਣਾ ਵਲੋਂ ਪ੍ਰਕਾਸ਼ਿਤ ਕਰਵਾਈ ਗਈ ਹੈ। 1988ਵਿੱਚ ਨਾਹਰ ਸਿੰਘ ਨੇ ਪੁਸਤਕ 'ਪੰਜਾਬੀ ਲੋਕ ਨਾਚ'ਪ੍ਰਕਾਸ਼ਿਤ ਕਰਵਾਈ। 1988ਵਿੱਚ ਵਣਜਾਰਾ ਬੇਦੀ ਨੇ 'ਲੋਕ ਕਹਾਣੀ ਪੰਜਾਬ ' ਨਾਂ ਦੀ ਪੁਸਤਕ ਪ੍ਰਕਾਸ਼ਿਤ ਕਰਵਾਈ।ਇਹ ਪੁਸਤਕ ਸਾਹਿਤ ਅਕਾਦਮੀ ਵੱਲੋਂ ਪ੍ਰਕਾਸ਼ਿਤ ਕਰਵਾਈ ਗਈ।ਇਸ ਵਿੱਚ 35 ਲੋਕ  ਕਹਾਣੀਆ ਦਿੱਤੀਆਂ ਗਈਆਂ ਹਨ। 1990ਵਿੱਚ ਕ੍ਰਿਪਾਲ ਕਜ਼ਾਕ ਨੇ 'ਪੰਜਾਬ ਦੇ ਟੱਪਰੀਵਾਸ ਸਿਕਲੀਗਰ ਕਬੀਲੇ ਦਾ ਸੱਭਿਆਚਾਰ ' ਪੁਸਤਕ ਪ੍ਰਕਾਸ਼ਿਤ ਕਰਵਾਈ।ਕਬੀਲੇ  ਦੇ  ਸਰੂਪ ਬਾਰੇ ਚਰਚਾ ਕਰਨ ਤੋਂ ਬਾਅਦ ਵਿਭਿੰਨ ਕਬੀਲਿਆਂ ਦਾ ਵੇਰਵਾ ਦਿੰਦਿਆਂ ਉਹਨਾਂ ਨੇ ਟੋਟਮਾ ਅਤੇ ਟੈਬੂਆ ਬਾਰੇ ਦੱਸਿਆ। 1993ਵਿੱਚ  ਰਾਵਿੰਦਰ ਸਿੰਘ ਸੋਢੀ ਦੀ ਪੁਸਤਕ 'ਗੋਗਾ ਕਥਾ 'ਆਧੁਨਿਕ ਪਰਿਪੇਖ ਰੰਗ ਦਰਪਣ ਪਟਿਆਲਾ ਵਲੋਂ ਪ੍ਰਕਾਸ਼ਿਤ ਕਰਵਾਈ ਗਈ।ਇਸ ਵਿੱਚ ਗੁੰਗਾ ਦੀ ਕਥਾ ਹੈ। 1994ਵਿੱਚ 'ਲੋਕ ਸਾਹਿਤ ਤੇ ਸੱਭਿਆਚਾਰ' ਪੁਸਤਕ ਨੂੰ ਡਾ.ਸੁਤਿੰਦਰ ਸਿੰਘ ਨੂਰ ਨੇ ਸੰਪਾਦਿਤ ਕੀਤਾ ਹੈ। ਪੰਜਾਬੀ ਅਕਾਦਮੀ, ਦਿੱਲੀ ਤੋਂ ਪ੍ਰਕਾਸ਼ਿਤ ਕਰਵਾਈ।ਇਸ ਪੁਸਤਕ ਵਿੱਚ ਲੋਕਧਾਰਾ ਅਤੇ ਲੋਕਧਾਰਾ ਦੇ ਹੋਰ ਰੂਪਾਂ ਜਿਹਨਾਂ ਵਿੱਚ ਲੋਕ ਕਹਾਣੀਆ,ਲੋਕ ਗਾਥਾਵਾ ਅਤੇ ਲੋਕ ਬੁਝਾਰਤਾਂ ਬਾਰੇ ਪਰਚੇ ਸ਼ਾਮਿਲ ਹਨ। 1996ਵਿੱਚ ਕਰਨੈਲ ਸਿੰਘ ਥਿੰਦ ਦੀ ਪੁਸਤਕ 'ਪੰਜਾਬ ਦਾ ਲੋਕ ਵਿਰਸਾ'ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਛਾਪੀ ਗਈ ਹੈ।ਇਸ ਵਿੱਚ ਦੋ ਭਾਗ ਪੰਜਾਬ ਦੇ ਲੋਕਯਾਨ ਲੋਕ ਜੀਵਨ ਅਤੇ ਸੱਭਿਆਚਾਰ ਨਾਲ ਸੰਬੰਧਿਤ ਹਨ। 1997ਵਿੱਚ ਡਾ.ਜਗੀਰ ਸਿੰਘ ਨੂਰ ਨੇ  'ਪੰਜਾਬਣਾ ਦੇ ਲੋਕ ਨਾਚ'ਨਾਂ ਦੀ ਪੁਸਤਕ ਪ੍ਰਕਾਸ਼ਿਤ ਕਰਵਾਈ।1998 ਵਿੱਚ ਨਾਹਰ ਸਿੰਘ ਦੀ ਪੁਸਤਕ 'ਖੂਨੀ ਨੈਣ ਜਲ ਭਰੇ'ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਪ੍ਰਕਾਸ਼ਿਤ ਕੀਤੀ ਗਈ।ਇਸ ਪੁਸਤਕ ਵਿੱਚ ਮਲਵੈਣਾਂ ਦੇ ਲੰਮੇ ਗਾਉਣ, ਝੇੜੇ ਤੇ ਬਿਰਹੜੇ ਦੇ ਗੀਤ ਦਿੱਤੇ ਗਏ।ਇਸ ਵਿੱਚ 263 ਗੀਤ ਦਿੱਤੇ ਗਏ ਹਨ। 1999ਵਿੱਚ ਕੁਲਦੀਪ ਕੌਰ ਦੁਸਾਂਝ ਨੇ 'ਸੁੱਚੇ ਮੋਤੀ 'ਪ੍ਰਕਾਸ਼ਿਤ ਕਰਵਾਈ।ਇਸ ਪੁਸਤਕ ਦੇ ਦੋ ਭਾਗ ਹਨ। 2000ਵਿੱਚ ਡਾ.ਸੋਹਿੰਦਰ ਸਿੰਘ ਵਣਜਾਰਾ ਬੇਦੀ ਦੀ ਪੁਸਤਕ 'ਲੋਕ ਧਰਮ'ਨੈਸ਼ਨਲ ਬੁੱਕ ਸ਼ਾਪ ਦਿੱਲੀ ਤੋਂ ਪ੍ਰਕਾਸ਼ਿਤ ਕਰਵਾਈ ਗਈ। ਇਸ ਵਿੱਚ ਪਹਿਲਾਂ ਲੋਕ ਧਰਮ ਨੂੰ ਪਰਿਭਾਸ਼ਿਤ ਕੀਤਾ।ਉਥੇ ਹੀ ਲੋਕ ਧਰਮ ਤੇ ਮਿੱਥ, ਲੋਕ ਧਰਮ ਤੇ ਅਨੁਸ਼ਾਸਨ, ਲੋਕਧਾਰਾ ਤੇ ਪੂਜਾ ਵਿਧੀਆਂ ਅਤੇ ਲੋਕ ਦਰਸ਼ਨ ਦੇ ਅੰਤਰ ਸੰਬੰਧਾ ਬਾਰੇ ਚਰਚਾ ਕੀਤੀ ਗਈ ਹੈ। 2001 ਵਿੱਚ 'ਪੰਜਾਬੀ ਲੋਕ  ਢਾਡੀ ਕਲਾ 'ਹਰਦਿਆਲ ਥੂਹੀ ਦੀ ਪੁਸਤਕ ਪ੍ਰਕਾਸ਼ਿਤ ਹੋਈ।ਇਸ ਤੋਂ ਇਲਾਵਾ ਇੱਕ ਸੀ ਚਿੜੀ, ਝਿਲਮਿਲ ਤਾਰੇ,ਅਤੇ ਫੁੱਲਾਂ ਭਰੀ ਚੰਗੇਰ ਵੀ ਪ੍ਰਕਾਸ਼ਿਤ ਕਰਵਾਈ ਗਏ। 2002ਵਿੱਚ ਕਰਮਜੀਤ ਸਿੰਘ ਨੇ 'ਪੁਸਤਕ ਲੋਕ ਗੀਤਾਂ ਦੀ ਪੈੜ'ਪ੍ਰਕਾਸ਼ਿਤ ਕਰਵਾਈ।ਇਸ ਪੁਸਤਕ ਦੀ ਭੂਮਿਕਾ ਡਾ.ਨਾਹਰ ਸਿੰਘ ਨੇ ਲਿਖੀ। 2003ਵਿੱਚ ਡਾ.ਜੋਗਿੰਦਰ ਸਿੰਘ ਕੈਰੋਂ ਦੀ ਪੁਸਤਕ 'ਲੋਕ ਕਹਾਣੀਆ' ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਲੋਂ ਛਾਪੀ ਗਈ ਇਹ ਪੁਸਤਕ ਦਿੱਤੇ ਗਏ ਪ੍ਜੈਕਟ ਅਧੀਨ ਤਿਆਰ ਕੀਤੀ ਗਈ।ਇਸ ਵਿੱਚ 71 ਲੋਕ ਕਹਾਣੀਆ ਇੱਕਤਰ ਕੀਤੀਆਂ ਗਈਆਂ ਹਨ। 2003ਵਿੱਚ ਸੁਖਦੇਵ ਸਿੰਘ ਮਾਦਪੁਰੀ ਨੇ 'ਖੰਡ ਮਿਸ਼ਰੀ ਦੀਆ ਡਲੀਆ' ਗਿੱਧੇ ਦੀਆਂ ਬੋਲੀਆਂ ਨਾਲ ਸੰਬੰਧ ਰੱਖਦੀ ਪੁਸਤਕ ਹੈ।ਇਸ ਸੰਗ੍ਰਹਿ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ। 2004ਵਿੱਚ ਸੁਖਦੇਵ ਸਿੰਘ ਮਾਦਪੁਰੀ ਦੀ ਪੁਸਤਕ 'ਨੈਣੀ ਨੀਂਦ ਨਾ ਆਵੇ 'ਛਪੀ।ਇਸ ਪੁਸਤਕ ਨੂੰ ਲਾਹੌਰ ਬੁੱਕ ਸ਼ਾਪ ਤੋਂ ਪ੍ਰਕਾਸ਼ਿਤ ਕਰਵਾਇਆ ਗਿਆ।ਇਸ ਪੁਸਤਕ ਵਿੱਚ ਦੋਹੇ,  ਮਾਹੀਆ, ਮੁਹੱਬਤਾਂ ਦੇ ਸਗ਼ਨਾ ਦੇ ਗੀਤ ਹਨ। 2005ਵਿੱਚ ਮਨਦੀਪ ਰੰਧਾਵਾ ਨੇ 'ਦੂਰ ਵਸੇ ਦੇ ਨੌਕਰਾਂ 'ਪੁਸਤਕ ਰਵੀ ਸਾਹਿਤ ਪ੍ਕਾਸ਼ਨ ਤੋਂ  ਪ੍ਰਕਾਸ਼ਿਤ ਕਰਵਾਈ।ਇਸ ਸੰਗ੍ਰਹਿ ਵਿੱਚ ਲੋਕ ਗੀਤ ਹਨ।ਇਸ ਪੁਸਤਕ ਦੇ ਤਿੰਨ ਭਾਗ ਹਨ।

ਕੋਸ਼[ਸੋਧੋ]

1963 ਵਿੱਚ 'ਹਿੰਦੂ ਮਿਥਿਹਾਸ ਕੋਸ਼ ਪ੍ਰਕਾਸ਼ਿਤ ਹੋਇਆ।ਇਹ ਪੁਸਤਕ ਜੌਨ ਡੋਸਨ ਦੀ ਅੰਗਰੇਜ਼ੀ ਭਾਸ਼ਾ ਵਿੱਚ ਲਿਖੀ ਗਈ ਪੁਸਤਕ ਹੈ। 1972 ਵਿੱਚ ਗੁਰਬਾਣੀ ਅਖਾਣ ਅਤੇ ਅਖੌਤਾਂਂ ਨਾਮ ਦੀ ਪੁਸਤਕ ਭਾਸ਼ਾ ਵਿਭਾਗ ਨੇ ਪ੍ਰਕਾਸ਼ਿਤ ਕਰਵਾਈ।ਇਸ ਪੁਸਤਕ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਮਿਲਦੀਆਂ ਅਖੌਤਾਂ ਅਤੇ ਤੁਕਾਂ ਨੂੰਅੱਖਰਾਂ ਅਤੇ ਲਗਾ ਮਾਤਰਾ ਦੇ ਅਨੁਸਾਰ ਇਕੱਠਿਆਂ ਰਖ ਕੇ  ਦਿੱਤਾ ਗਿਆ। 1999 ਵਿੱਚ ਡਾ.ਹਰਕੀਰਤ ਸਿੰਘ ਦੀ ਸੰਪਾਦਨਾ ਹੇਠ ਡਾ. ਸੇਵਾ ਸਿੰਘ ਸਿੱਧੂ ਅਤੇ ਕ੍ਰਿਪਾਲ ਕਜ਼ਾਕ ਦੇ ਸਹਿਯੋਗ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਕਿੱਤਾ ਸ਼ਬਦ ਕੋਸ਼ ਤਿਆਰ ਕਰਵਾ ਕੇ ਪ੍ਰਕਾਸ਼ਿਤ ਕਰਵਾਇਆ।ਇਸ ਕੋਸ਼ ਦੇ ਦੋ ਭਾਗ ਹਨ।

ਅਨੁਵਾਦਿਤ ਪੁਸਤਕਾਂ[ਸੋਧੋ]

1973 ਵਿੱਚ ਜਸਵੰਤ ਸਿੰਘ ਵਿਰਦੀ ਨੇ ਚਾਨਣ ਰਿਸ਼ਮਾਂ' ਪੁਸਤਕ ਅਨੁਵਾਦ ਕਰਕੇ ਨਿਊ ਏਜ਼ ਬੁੱਕ ਸੈਂਟਰ ਅੰਮ੍ਰਿਤਸਰ ਤੋਂ ਪ੍ਰਕਾਸ਼ਿਤ ਕਰਵਾਈ।ਇਹ ਪੁਸਤਕ ਮਾਸਕੋ ਦੁਆਰਾ ਪ੍ਰਕਾਸ਼ਿਤ ਅੰਗਰੇਜ਼ੀ ਸੰਸਕਰਣ 'ਗੋਲਡਨ ਫਲੀਸ'ਦਾ ਅਨੁਵਾਦ ਹੈ।

1986ਵਿੱਚ ਸ.ਸ.ਵਣਜਾਰਾ ਬੇਦੀ ਦੀ ਪੁਸਤਕ 'ਰੂਸੀ ਲੋਕਧਾਰਾ ਇੱਕ ਪਛਾਣ 'ਨਵਯੁੱਗ ਪਬਲਿਸ਼ਰਜ਼ ਦਿੱਲੀ ਤੋਂ ਪ੍ਰਕਾਸ਼ਿਤ ਕਰਵਾਈ।

1988 ਵਿੱਚ ਜਦੋਂ ਦਰਿਆਈ ਘੋੜਾ ਜੱਤਲ ਸੀ।ਅਫ਼ਰੀਕੀ ਕਹਾਣੀਆ ਦਾ ਅਨੁਵਾਦ ਕੇ.ਐਲ.ਗਰਗ ਨੇ ਕੀਤਾ।ਇਹ ਪੁਸਤਕ ਨੈਸ਼ਨਲ ਬੁੱਕ ਟਰੱਸਟ ਇੰਡੀਆ ਵੱਲੋਂ ਪ੍ਰਕਾਸ਼ਿਤ ਕਰਵਾਈ ਕੀਤੀ ਗਈ।ਇਸ ਪੁਸਤਕ ਵਿੱਚ ਅਫ਼ਰੀਕਾ ਨਾਲ ਸੰਬੰਧਿਤ 36 ਕਹਾਣੀਆ ਹਨ।

ਮਿਤੀਹੀਣ ਪੁਸਤਕਾਂ[ਸੋਧੋ]

ਚਾਰ ਮਿੱਤਰ ਬੇਦੀ ਕਾਕਾ ਸਿੰਘ ਗਯਾਨੀ ਸੀਨੀਅਰ ਪੰਜਾਬੀ ਟੀਚਰ ਗੌਰਮਿੰਟ ਹਾਈ ਸਕੂਲ ਅੰਮ੍ਰਿਤਸਰ ਨੇ ਭਾਈ ਦੇਵੀ ਦਾਸ ਜਨਕੀ ਦਾਸ,ਮਾਈ ਸੇਵਾ, ਅੰਮ੍ਰਿਤਸਰ ਤੋਂ ਪ੍ਰਕਾਸ਼ਿਤ ਕਰਵਾਈ ਗਈ।ਇਹ ਖਰੜਾ ਵੀ ਆਰ 619 ਨੰਬਰ ਹੇਠ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਭਾਈ ਗੁਰਦਾਸ ਲਾਇਬਰੇਰੀ ਵਿੱਚ ਪਿਆ।

ਪੰਜਾਬੀ ਲੋਕਯਾਨ ਦੀ ਰੂਪ ਰੇਖਾ ਗੁਲਜ਼ਾਰ ਸਿੰਘ ਕੰਗ ਹੋਰਾਂ ਲਾਹੌਰ ਬੁੱਕ ਸ਼ਾਪ ਤੋਂ ਪ੍ਰਕਾਸ਼ਿਤ ਕਰਵਾਈ ਗਈ।ਕੰਗ ਨੇ ਇਸ ਪੁਸਤਕ ਵਿੱਚ 10 ਅਧਿਆਇ ਰੱਖੇ।

ਮਿੱਟੀ ਦੇ ਬੋਲ ਹਰਨਾਮ ਸਿੰਘ ਨਾਜ਼ ਨੇ ਪੁਸਤਕ ਲਿਟਰੇਚਰ ਹਾਊਸ ਪੁਤਲੀਘਰ ਅੰਮ੍ਰਿਤਸਰ ਤੋਂ ਪ੍ਰਕਾਸ਼ਿਤ ਕਰਵਾਈ ਗਈ।ਇਸ ਦੀ ਛੱਪਣ ਮਿਤੀ ਨਹੀਂ ਪਰ ਲਾਇਬਰੇਰੀ ਦੇ ਇਸ਼ੂ ਹੋਣ ਵਾਲੇ ਕਾਰਡ ਉਪਰ  ਇਹ ਇੱਕ ਵਾਰ 1983 ਵਿੱਚ ਇਸ਼ੂ ਹੋ ਚੁੱਕੀ ਹੈ।