ਪੰਜਾਬੀ ਵਿਆਕਰਨ
ਪੰਜਾਬੀ ਇੱਕ ਹਿੰਦ-ਆਰਿਆਈ ਬੋਲੀ ਹੈ ਜੀਹਨੂੰ ਮੂਲ ਤੌਰ ਉੱਤੇ ਬੋਲਣ ਵਾਲ਼ੇ ਭਾਰਤ ਅਤੇ ਪਾਕਿਸਤਾਨ ਦੇ ਪੰਜਾਬ ਵਿੱਚ ਵਸਦੇ ਹਨ ਅਤੇ ਆਪਣੇ ਆਪ ਨੂੰ ਪੰਜਾਬੀ ਲੋਕ ਅਖਵਾਉਂਦੇ ਹਨ। ਇਸ ਸਫ਼ੇ ਵਿੱਚ ਹੇਠ ਦਿੱਤੇ ਢੁਕਵੇਂ ਸਰੋਤਾਂ ਮੁਤਾਬਕ ਆਧੁਨਿਕ ਮਿਆਰੀ ਪੰਜਾਬੀ ਦੀ ਵਿਆਕਰਨ ਦਾ ਵੇਰਵਾ ਦਿੱਤਾ ਗਿਆ ਹੈ।
ਪ੍ਰਮੁੱਖ ਭਾਗ
[ਸੋਧੋ]- ਧੁਨੀ ਬੋਧ/ਵਿਗਿਆਨ
- ਸ਼ਬਦ ਬੋਧ/ਵਿਗਿਆਨ
- ਵਾਕ ਬੋਧ/ਵਿਗਿਆਨ
- ਅਰਥ ਬੋਧ/ਵਿਗਿਆਨ
ਵਿਆਕਰਨਿਕ ਇਕਾਈਆਂ
[ਸੋਧੋ]ਜਦੋਂ ਕਿਸੇ ਭਾਸ਼ਾ ਦੀ ਬਣਤਰ ਦਾ ਅਧਿਐਨ ਕੀਤਾ ਜਾਂਦਾ ਹੈ ਤਾਂ ਇਹਨਾਂ ਇਕਾਈਆਂ ਨੂੰ ਉਪਰੋਕਤ ਕ੍ਰਮ ਵਿਚ ਹੀ ਵਿਚਾਰਿਆ ਜਾਂਦਾ ਹੈ। ਇਸੇ ਲਈ ਪੰਜਾਬੀ ਵਾਕ ਦੀ ਬਣਤਰ ਦਾ ਪਹਿਲਾ ਤੱਤ ਧੁਨੀ ਹੈ ਅਤੇ ਆਖ਼ਰੀ ਵਾਕ। ਭਾਸ਼ਾ ਵਿਗਿਆਨ ਵਿੱਚ ਧੁਨੀ ਨੂੰ ਭਾਸ਼ਾ ਦੀ ਛੋਟੀ ਤੋਂ ਛੋਟੀ ਵਿਆਕਰਨਿਕ ਇਕਾਈ ਮੰਨਿਆ ਜਾਂਦਾ ਹੈ। ਭਾਵੰਸ਼ ਨੂੰ ਛੋਟੀ ਤੋਂ ਛੋਟੀ ਸਾਰਥਕ ਇਕਾਈ ਮੰਨਿਆ ਜਾਂਦਾ ਹੈ ਅਤੇ ਵਾਕ ਨੂੰ ਭਾਸ਼ਾ ਦੀ ਸਭ ਤੋਂ ਵਡੀ ਇਕਾਈ ਮੰਨਿਆ ਜਾਂਦਾ ਹੈ।
ਸ਼ਬਦ-ਤਰਤੀਬ
[ਸੋਧੋ]ਪੰਜਾਬੀ ਦੀ ਮਿਆਰੀ ਸ਼ਬਦ-ਤਰਤੀਬ ਕਰਤਾ-ਕਰਮ-ਕਿਰਿਆ ਵਾਲੀ ਹੈ।[1] ਜਦਕਿ ਅੰਗਰੇਜ਼ੀ ਵਿੱਚ ਇਹ ਤਰਤੀਬ ਕਰਤਾ- ਕਿਰਿਆ- ਕਰਮ ਹੁੰਦੀ ਹੈ। ਪੰਜਾਬੀ ਵਿੱਚ ਅੰਗਰੇਜ਼ੀ ਦੇ ਅਗੇਤਰੀ ਸਬੰਧਕਾਂ ਤੋਂ ਉਲਟ ਪਿਛੇਤਰੀ ਸਬੰਧਕ ਲੱਗਦੇ ਹਨ ਭਾਵ ਸਬੰਧਕ ਨਾਂਵ ਤੋਂ ਮਗਰੋਂ ਆਉਂਦੇ ਹਨ।[2]
ਲਿੱਪੀਆਂ
[ਸੋਧੋ]ਪੰਜਾਬੀ ਦਫ਼ਤਰੀ ਤੌਰ ਉੱਤੇ ਦੋ ਲਿਪੀਆਂ ਰਾਹੀਂ ਲਿਖੀ ਜਾਂਦੀ ਹੈ: ਗੁਰਮੁਖੀ ਅਤੇ ਸ਼ਾਹਮੁਖੀ।
ਸਵਰ ਅਤੇ ਵਿਅੰਜਨ ਹੇਠਲੀਆਂ ਸਾਰਨੀਆਂ ਵਿੱਚ ਦਿੱਤੇ ਗਏ ਹਨ। ਸਵਰਾਂ ਦੀ ਸਾਰਨੀ ਵਿੱਚ ਪੰਜਾਬੀ ਚਿੰਨਾਂ (ਈ ਆਦਿ) ਤੋਂ ਬਾਅਦ ਉਹਨਾਂ ਦੇ ਆਈ.ਪੀ.ਏ. ਚਿੰਨ੍ਹ ਦਿੱਤੇ ਗਏ ਹਨ (/iː/ ਆਦਿ)।
ਅਗਾੜੀ | ਲਗਭਗ-ਅਗਾੜੀ | ਕੇਂਦਰੀ | ਲਗਭਗ-ਪਿਛਾੜੀ | ਪਿਛਾੜੀ | |
---|---|---|---|---|---|
ਬੰਦ | ਈ /iː/ | ਊ /u/ | |||
ਬੰਦ-ਮੱਧ | ਏ /eː/ | ਇ /ɪ/ | ਉ /ʊ/ | ਓ /oː/ | |
ਮੱਧ ਸਵਰ | ਅ /ə/ | ||||
ਖੁੱਲ੍ਹਾ-ਮੱਧ | ਐ /ɛː/ | ਔ /ɔː/ | |||
ਖੁੱਲ੍ਹਾ | ਆ /aː/ |
ਵਿਅੰਜਨ
[ਸੋਧੋ]ਦੋ-ਹੋਂਠੀ | ਦੰਤ- ਹੋਂਠੀ |
ਦੰਤੀ | ਦੰਤ-ਪਠਾਰੀ | ਮੂਰਧਨੀ | ਤਾਲਵੀ | ਕੋਮਲ ਤਾਲਵੀ | ਕੰਠੀ | |||||||||
---|---|---|---|---|---|---|---|---|---|---|---|---|---|---|---|---|
ਸਫੋਟਕ | ਪ /p/ ਫ /pʰ/ |
ਬ /b/ | ਤ /t̪/ ਥ /t̪ʰ/ |
ਦ /d̪/ | ਟ /ʈ/ ਠ /ʈʰ/ |
ਡ /ɖ/ | ਕ /k/ ਖ /kʰ/ |
ਗ /g/ | ||||||||
ਦੰਤ-ਸੰਘਰਸ਼ੀ | ਚ /tʃ/ ਛ /tʃʰ/ |
ਜ /dʒ/ | ||||||||||||||
ਨਾਸਕੀ | ਮ /m/ | ਨ /n/ | ਣ /ɳ/ | ਞ /ɲ/ | ਙ /ŋ/ | |||||||||||
ਸੰਘਰਸ਼ੀ | ਫ਼ /f/ | ਸ /s/ | ਜ਼ /z/ | ਸ਼ /ʃ/ | ਖ਼ /x/ | ਗ਼ /ɣ/ | ਹ /h/ | |||||||||
ਫਟਕ ਜਾਂ ਖੜਕਾਰ | ਰ /ɾ/ | ੜ /ɽ/ | ||||||||||||||
ਨੇੜਕਾਰਕ | ਵ /ʋ/ | ਯ /j/ | ||||||||||||||
ਲਕਾਰ ਨੇੜਕਾਰਕ |
ਲ /l/ | ਲ਼ /ɭ/ |
ਰੂਪ ਵਿਗਿਆਨ
[ਸੋਧੋ]ਨਾਂਵ
[ਸੋਧੋ]ਪੰਜਾਬੀ ਦੋ ਲਿੰਗਾਂ, ਦੋ ਵਚਨਾਂ ਅਤੇ ਅੱਠ ਕਾਰਕਾਂ ਵਿਚਕਾਰ ਫ਼ਰਕ ਕਰਦੀ ਹੈ। ਅੱਠ ਕਾਰਕ ਕਰਤਾ, ਕਰਮ, ਕਰਨ, ਸੰਪ੍ਰਦਾਨ, ਅਪਾਦਾਨ, ਸਬੰਧ, ਅਧਿਕਰਨ ਅਤੇ ਸੰਬੋਧਨ ਕਾਰਕ ਹਨ।
ਵਿਸ਼ੇਸ਼ਣ
[ਸੋਧੋ]ਵਿਸ਼ੇਸ਼ਣ ਵਿਕਾਰੀ ਅਤੇ ਅਵਿਕਾਰੀ ਸ਼੍ਰੇਣੀਆਂ ਵਿੱਚ ਵੰਡੇ ਜਾ ਸਕਦੇ ਹਨ। ਵਿਕਾਰੀ ਵਿਸ਼ੇਸ਼ਣਾਂ ਵਿੱਚ ਨਾਂਵ ਦੇ ਲਿੰਗ, ਵਚਨ ਅਤੇ ਕਾਰਕ ਮੁਤਾਬਕ ਫ਼ਰਕ ਪੈਂਦਾ ਹੈ।[3] —
ਇੱਕ. | ਬਹੁ. | |||
---|---|---|---|---|
ਵਿਕਾਰੀ | ਪੁਲਿੰਗ | ਸਿੱਧਾ | -ਆ | -ਏ |
ਅਸਿੱਧਾ | -ਏ | -ਏ, -ਇਆਂ | ||
ਇਸਤ. | -ਈ | -ਈਆਂ | ||
ਅਵਿਕਾਰੀ |
ਅਵਿਕਾਰੀ ਵਿਸ਼ੇਸ਼ਣ ਉੱਕੇ ਨਹੀਂ ਬਦਲਦੇ ਅਤੇ ਆਖ਼ਰੀ ਧੁਨੀ ਸਵਰ ਜਾਂ ਵਿਅੰਜਨ ਕੋਈ ਵੀ ਹੋ ਸਕਦੀ ਹੈ। ਨਿਯਮ ਵਜੋਂ, ਜਿਹੜੇ ਵਿਸ਼ੇਸ਼ਣ ਕਿਸੇ ਵਿਅੰਜਨ ਧੁਨੀ ਨਾਲ਼ ਖ਼ਤਮ ਹੋਣ ਉਹ ਹਮੇਸ਼ਾ ਅਵਿਕਾਰੀ ਹੁੰਦੇ ਹਨ।
|
|
|
|
ਸਾਰੇ ਵਿਸ਼ੇਸ਼ਣ ਗੁਣਵਾਚਕ, ਨਿਰੂਪਕ ਜਾਂ ਮੌਲਿਕ/ਸੁਤੰਤਰ ਰੂਪ ਵਿੱਚ ਵਰਤੇ ਜਾ ਸਕਦੇ ਹਨ। ਮੌਲਿਕ ਵਿਸ਼ੇਸ਼ਣਾਂ ਵਿੱਚ ਫ਼ਰਕ ਵਿਸ਼ੇਸ਼ਣਾਂ ਦੀ ਥਾਂ ਨਾਵਾਂ ਵਾਂਗ ਪੈਂਦਾ ਹੈ। ਹੋਰ ਤਾਂ ਹੋਰ ਬੋਲਚਾਲ ਵਿੱਚ ਕਈ ਵਾਰ ਵਾਧੂ ਸੁਰਾਂ ਚੜ੍ਹਾ ਦਿੱਤੀਆਂ ਜਾਂਦੀਆਂ ਹਨ, ਮਿਸਾਲ ਵਜੋਂ ਇਸਤਰੀ-ਲਿੰਗ ਇੱਕ-ਵਚਨ ਸੰਬੋਧਨ ਨੀ ਸੋਹਣੀਏ ਕੁੜੀਏ!।[3]
ਸਬੰਧਕ
[ਸੋਧੋ]ਪੰਜਾਬੀ ਵਿਚ ਸਬੰਧਕ ਉਹਨਾਂ ਸ਼ਬਦਾਂ ਨੂੰ ਕਿਹਾ ਜਾਂਦਾ ਹੈ ਜੋ ਕਿਸੇ ਵਾਕ ਵਿੱਚ ਆਏ ਨਾਂਵ ਜਾਂ ਪੜਨਾਂਵ ਸ਼ਬਦਾਂ ਦੇ ਪਿੱਛੇ ਲੱਗ ਕੇ ਉਹਨਾਂ ਦਾ ਸਬੰਧ ਵਾਕ ਦੇ ਹੋਰ ਸ਼ਬਦਾਂ ਨਾਲ਼ ਜੋੜਦੇ ਹਨ। ਰੂਪ ਦੇ ਆਧਾਰ ਤੇ ਪੰਜਾਬੀ ਸਬੰਧਕਾਂ ਨੂੰ ਦੋ ਸ਼੍ਰੇਣੀਆਂ ਵਿਚ ਵੰਡਿਆ ਜਾਂਦਾ ਹੈ- ਵਿਕਾਰੀ ਅਤੇ ਅਵਿਕਾਰੀ। ਵਿਕਰੀ ਸੰਬੰਧਕ ਹੁੰਦੇ ਹਨ ਜਿੰਨਾਂ ਦੇ ਰੂਪ ਵਿਚ ਤਬਦੀਲੀ ਆ ਜਾਦੀ ਹੈ ਅਤੇ ਅਵਿਕਾਰੀ ਸਬੰਧਕਾਂ ਦਾ ਰੂਪ ਸਥਿਰ ਹੁੰਦਾ ਹੈ, ਉਹਨਾਂ ਨੂੰ ਜਿਉਂ ਦੀ ਤਿਉਂ ਹੀ ਵਰਤਿਆ ਜਾਂਦਾ ਹੈ, ਕੋਈ ਤਬਦੀਲੀ ਨਹੀਂ ਕੀਤੀ ਜਾ ਸਕਦੀ।
- ਦਾ – genitive marker; variably declinable in the manner of an adjective. X dā/dī/etc. Y has the sense "X's Y", with ਦਾ/ਦੀ/ਆਦਿ agreeing with Y.
- ਨੂੰ – marks the indirect object (dative marker), or, if definite, the direct object (accusative marker).
- ਨੇ – ergative case marker; applicable to subjects of transitive perfective verbs.
- ਤੋਂ - ablative marker, "from"
- ਉੱਤੇ - superessive marker, "on" or "at"
- ਵੱਲ - orientative marker; "towards"
- ਕੋਲ਼ - possessive marker; "with" (as in possession) ex. kuṛī (de) kōḷ, "in the girl's possession."
- ਵਿਖੇ - "at (a specific location)." Often colloquially replaced with tē. (e.g. Hoshiarpur vikhē, "at Hoshiarpur" (a city).
- ਤੱਕ - "until, up to"
- ਲਈ, ਵਾਸਤੇ - benefactive marker; "for"
- ਬਾਰੇ - "about"
- ਵਰਗਾ - comparative marker; "like"
- ਦੁਆਲ਼ੇ - "around, surrounding" ex. manjē (de) duāḷē, "around the bed."
- ਬਿਨਾਂ - abessive marker; "without"
- ਨੇੜੇ - "near"
- ਲਾਗੇ - apudessive marker; "adjacent/next to"
Other postpositions are adverbs, following their obliqued targets either directly or with the inflected genitive linker de; e.g. kàr (de) vic "in the house", kṑṛe (de) nāḷ "with the stallion". Many such adverbs (the ones locative in nature) also possess corresponding ablative forms[4] by forming a contraction with the ablative postposition tȭ; for example:
- ਵਿੱਚ "in" → ਵਿੱਚੋਂ "from in, among," ਮਿਸਾਲ ਵਜੋਂ, ਜਨਤਾ (ਦੇ) ਵਿੱਚੋਂ, "from among the people" ਅਤੇ
- ਨਾਲ਼ "with"→ ਨਾਲ਼ੋਂ "compared to," ਮਿਸਾਲ ਵਜੋਂ, ਘੋੜੇ (ਦੇ) ਨਾਲ਼ੋਂ, "compared to the stallion."
ਪੜਨਾਂਵ
[ਸੋਧੋ]ਨਿੱਜੀ
[ਸੋਧੋ]ਪੰਜਾਬੀ ਵਿੱਚ ਉੱਤਮ (ਪਹਿਲੇ) ਪੁਰਖ ਅਤੇ ਮੱਧਮ (ਦੂਜੇ) ਪੁਰਖ ਵਾਸਤੇ ਨਿੱਜੀ ਪੜਨਾਂਵ ਹੁੰਦੇ ਹਨ ਜਦਕਿ ਤੀਜੇ ਪੁਰਖ ਵਾਸਤੇ ਸੰਕੇਤਵਾਚਕ ਪੜਨਾਂਵ ਵਰਤੇ ਜਾਂਦੇ ਹਨ ਜਿਹਨਾਂ ਨੂੰ ਸੰਕੇਤ ਦੇ ਅਧਾਰ ਉੱਤੇ ਨੇੜਲੇ ਅਤੇ ਦੁਰਾਡੇ ਵਿੱਚ ਵੰਡਿਆ ਜਾ ਸਕਦਾ ਹੈ। ਪੜਨਾਂਵਾਂ ਵਿੱਚ ਲਿੰਗ ਕਰ ਕੇ ਕੋਈ ਫ਼ਰਕ ਨਹੀਂ ਪੈਂਦਾ।
ਪੰਜਾਬੀ ਬੋਲੀ ਵਿੱਚ ਤੂੰ ਅਤੇ ਤੁਸੀਂ ਦਾ ਫ਼ਰਕ ਹੈ ਜਿੱਥੇ ਤੂੰ ਜਾਣ-ਪਛਾਣ ਅਤੇ ਘੱਟ ਰੁਤਬੇ ਜਾਂ ਉਮਰ ਵਾਲ਼ੇ ਲੋਕਾਂ ਲਈ ਅਤੇ ਤੁਸੀਂ ਸਤਿਕਾਰ ਦੇ ਪ੍ਰਤੀਕ ਵਜੋਂ ਵਧੇਰੇ ਰੁਤਬੇ ਜਾਂ ਉਮਰ ਵਾਲ਼ੇ ਲੋਕਾਂ ਲਈ ਵਰਤਿਆ ਜਾਂਦਾ ਹੈ। ਇਹ ਪਿਛਲਾ "ਅਦਬੀ" ਰੂਪ ਵਿਆਕਰਨਕ ਤੌਰ ਉੱਤੇ ਬਹੁ-ਵਚਨ ਵੀ ਹੁੰਦਾ ਹੈ।
|
|
ਕੌਣ ਅਤੇ ਜੋ ਆਮ ਬੋਲਚਾਲ ਵਿੱਚ ਕਿਹੜਾ ਅਤੇ ਜਿਹੜਾ ਹੋ ਆ=ਜਾਂਦੇ ਹਨ। ਅਨਿਸ਼ਚਿਤ ਪੜਨਾਂਵਾਂ ਵਿੱਚ ਕੋਈ (ਅਸਿੱਧਾ ਰੂਪ ਕਿਸੇ) "some(one)" ਅਤੇ ਕੁਝ "some(thing)" ਸ਼ਾਮਲ ਹਨ। ਨਿੱਜਵਾਚਕ ਪੜਨਾਂਵ ਆਪ ਹੈ ਜੀਹਦਾ ਸਬੰਧਕੀ ਰੂਪ ਆਪਣਾ ਹੈ। ਅਸਿੱਧਾ ਪੜਨਾਂਵੀਂ ਰੂਪ -ਨਾਂ ਇੱਕ, ਇਕਨਾਂ "some", ਹੋਰ, ਹੋਰਨਾਂ "others", ਸਭ, ਸਭਨਾਂ "all" ਨਾਲਲ਼ ਵੀ ਵਰਤਿਆ ਜਾਂਦਾ ਹੈ।.[6]
ਉਤਪਤੀਆਂ
[ਸੋਧੋ]ਅਨਿਸ਼ਚਿਤ ਪੜਨਾਂਵ ਸੁਆਲੀਆ ਸ਼੍ਰੇਣੀ ਦੇ ਵਧੀਕ ਰੂਪ ਹਨ; ਮਿਸਾਲ ਵਜੋਂ ਕਿਤੇ "somewhere", ਕਦੇ "sometimes"। "ਥਾਂ" ਅਤੇ "ਤਰੀਕਾ" ਹੇਠਲੇ ਵੱਖ-ਵੱਖ ਰੂਪ ਇਲਾਕਾਈ ਫ਼ਰਕ ਦਰਸਾਉਂਦੇ ਹਨ; "ਥਾਂ" ਦੀ ਦੂਜੀ ਕਤਾਰ ਪਹਿਲੀ ਕਤਾਰ ਦਾ ਅਪਾਦਾਨੀ ਰੂਪ ਹੈ।
ਸਵਾਲੀਆ | ਤੁਲਨਾਤਮਕ | ਸੰਕੇਤਵਾਚਕ | ||
---|---|---|---|---|
ਨੇੜਲੇ | ਦੁਰਾਡੇ | |||
ਸਮਾਂ | ਕਦੋਂ | ਜਦੋਂ | (ਹੁਣ) | ਓਦੋਂ |
ਥਾਂ | ਕਿੱਥੇ | ਜਿੱਥੇ | ਏਥੇ/ਇੱਥੇ | ਓਥੇ/ਉੱਥੇ |
ਕਿੱਥੋਂ | ਜਿੱਥੋਂ | ਏਥੋਂ/ਇੱਥੋਂ | ਓਥੋਂ/ਉੱਥੋਂ | |
ਕਿੱਧਰ | ਜਿੱਧਰ | ਏਧਰ | ਓਧਰ | |
ਤਰੀਕਾ | ਕਿੱਦਾਂ | ਜਿੱਦਾਂ | ਏਦਾਂ | ਓਦਾਂ |
ਕਿਵੇਂ | ਜਿਵੇਂ | ਇਵੇਂ | ਓਵੇਂ | |
ਗੁਣ | ਕਿਹੋ ਜਿਹਾ | ਜਿਹਾ | ਇਹੋ ਜਿਹਾ | ਉਹ ਜਿਹਾ |
ਗਿਣਤੀ | ਕਿੰਨਾ | ਜਿੰਨਾ | ਇੰਨਾ | ਓਨਾ |
ਅਕਾਰ | ਕਿੱਡਾ | ਜਿੱਡਾ | ਏਡਾ | ਓਡਾ |
ਕਿਰਿਆਵਾਂ
[ਸੋਧੋ]ਜਾਣ-ਪਛਾਣ
[ਸੋਧੋ]
|
|
ਰੂਪ/ਕਿਸਮਾਂ
[ਸੋਧੋ]ਨਮੂਨੇ ਵਜੋਂ ਨੱਚਣਾ ਅਕਰਮਕ ਕਿਰਿਆ ਲਈ ਗਈ ਹੈ ਅਤੇ ਨਮੂਨੇ ਵਜੋਂ ਧੁਨੀ ਤੀਜਾ-ਪੁਰਖੀ ਪੁਲਿੰਗੀ ਇੱਕ-ਵਚਨ (PN = ਏ, GN = ਆ) ਲਈ ਗਈ ਹੈ ਜਿੱਥੇ-ਜਿੱਥੇ ਵੀ ਲਾਗੂ ਹੁੰਦਾ ਹੈ।
ਅਪੱਖਵਾਦੀ | ਪੱਖਵਾਦੀ | ||||||||||||||||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਅਸੀਮਤ |
|
| |||||||||||||||||||||||||||||||||||||||||||||||||||||
ਸੀਮਤ |
|
|
ਹਵਾਲੇ
[ਸੋਧੋ]- ↑ Gill, Harjeet Singh and Gleason Jr, Henry A. (1969). A Reference Grammar of Panjabi. Patiala: Department of Linguistics, Punjabi University
- ↑ Wals.info
- ↑ 3.0 3.1 Shackle (2003:601)
- ↑ Shackle (2003:602)
- ↑ Shackle (2003:603)
- ↑ Shackle (2003:604)
- ↑ Shackle (2003:607–608)
- Punjabi.aglsoft.com Archived 2014-02-28 at the Wayback Machine.
- Bhatia, Tej K. (1993). Punjabi: A Cognitive-Descriptive Grammar. London: Routledge.
ਕਿਤਾਬ ਸੂਚੀ
[ਸੋਧੋ]- Masica, Colin (1991), The Indo-Aryan Languages, Cambridge: Cambridge University Press, ISBN 978-0-521-29944-2.
- Shackle, Christopher (2003), "Panjabi", in Cardona, George; Jain, Dhanesh (eds.), The Indo-Aryan Languages, Routledge, pp. 581–621, ISBN 978-0-415-77294-5.